No products in the cart.
ਅਗਸਤ 01 – ਪਵਿੱਤਰ ਪਰਮੇਸ਼ੁਰ!
“…ਅਤੇ ਉਹ ਰਾਤ-ਦਿਨ ਇਹ ਕਹਿੰਦੇ ਨਹੀਂ ਥੱਕਦੇ – ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ!”(ਪ੍ਰਕਾਸ਼ ਦੀ ਪੋਥੀ 4:8)।
ਸਾਡਾ ਪ੍ਰਮੇਸ਼ਵਰ ਇੱਕ ਪਵਿੱਤਰ ਪ੍ਰਮੇਸ਼ਵਰ ਹੈ। ਉਸਦੀਆਂ ਵਿਸ਼ੇਸ਼ਤਾਵਾਂ ਵਿੱਚ ਸਭ ਤੋਂ ਪ੍ਰਮੁੱਖ ਉਸਦੀ ਪਵਿੱਤਰਤਾ ਹੈ। ਪਵਿੱਤਰ ਪ੍ਰਮੇਸ਼ਵਰ ਚਾਹੁੰਦੇ ਹਨ ਕਿ ਤੁਸੀਂ ਵੀ ਉਸਦੀ ਤਰ੍ਹਾਂ ਪਵਿੱਤਰਤਾ ਵਿੱਚ ਤਰੱਕੀ ਕਰੋ। ਪ੍ਰਮੇਸ਼ਵਰ ਨੇ ਰਸੂਲ ਯੂਹੰਨਾ, ਨੂੰ ਪਵਿੱਤਰ ਆਤਮਾ ਨਾਲ ਮਸਹ ਕਰਕੇ ਅਤੇ ਉਸਨੂੰ ਸਵਰਗ ਰਾਜ ਵਿੱਚ ਲਿਜਾਣ ਦੀ ਇੱਛਾ ਕੀਤੀ ਤਾਂਕਿ ਉਹ ਦੇਖ ਸਕੇ ਕਿ ਉੱਥੇ ਕੀ ਹੋ ਰਿਹਾ ਹੈ। ਉਸਨੇ ਉੱਥੇ ਕੀ ਦੇਖਿਆਂ? ਉਸਨੇ ਸਵਰਗ ਦੇ ਪ੍ਰਾਣੀਆਂ ਨੂੰ ਦਿਨ-ਰਾਤ ਪ੍ਰਮੇਸ਼ਵਰ ਦੀ ਸਤੂਤੀ ਇਹ ਕਹਿੰਦੇ ਕਰਦੇ ਹੋਏ ਦੇਖਿਆ, ਪਵਿੱਤਰ, ਪਵਿੱਤਰ, ਪਵਿੱਤਰ’।
ਇਸ ਵਚਨ ਦੇ ਤਾਮਿਲ ਅਨੁਵਾਦ ਵਿੱਚ ‘ਪਵਿੱਤਰ’ ਸ਼ਬਦ ਨੂੰ ਤਿੰਨ ਵਾਰ ਸਥਾਨ ਮਿਲਦਾ ਹੈ ਅਤੇ ਕੁੱਝ ਦੂਸਰੇ ਅਨੁਵਾਦਾਂ ਵਿੱਚ ਇਹ ਸ਼ਬਦ ਨੌ ਵਾਰ ਦੁਹਰਾਇਆ ਜਾਂਦਾ ਹੈ। ਸਾਡਾ ਪ੍ਰਮੇਸ਼ਵਰ ਤ੍ਰਿਏਕ ਪ੍ਰਮੇਸ਼ਵਰ ਹੈ ਅਤੇ ਇਸ ਲਈ ਉਸ ਨੂੰ ਤਿੰਨ ਵਾਰ ‘ਪਵਿੱਤਰ’ ਕਿਹਾ ਜਾਂਦਾ ਹੈ। ਸਾਡਾ ਤ੍ਰਿਏਕ ਪ੍ਰਮੇਸ਼ਵਰ ਪਵਿੱਤਰ ਹੈ।
ਉਹ ਜਗਤ ਦੀ ਉਤਪਤੀ ਤੋਂ ਪਹਿਲਾਂ ਤੋਂ ਹੀ ਪਵਿੱਤਰ ਰਹੇ ਹਨ। ਉਹ ਹੁਣ ਵੀ ਪਵਿੱਤਰ ਹੈ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਪਵਿੱਤਰ ਰਹਿਣਗੇ। ਉਹ ਅਨਾਦੀ ਕਾਲ ਤੋਂ ਹੀ ਪਵਿੱਤਰ ਰਹੇ ਹਨ। ਪ੍ਰਮੇਸ਼ਵਰ ਦੀ ਪਵਿੱਤਰਤਾ ਸਦੀਪਕ ਹੈ। ਉਸਦੀ ਸੁੰਦਰਤਾ, ਤਸਵੀਰ ਅਤੇ ਰੂਪ ਪਵਿੱਤਰ ਹੈ।
ਉਸ ਹੀ ਪਵਿੱਤਰ ਪ੍ਰਮੇਸ਼ਵਰ ਨੇ ਤੁਹਾਨੂੰ ਵੀ ਪਵਿੱਤਰ ਹੋਣ ਦੇ ਲਈ ਬੁਲਾਇਆ ਹੈ। ਉਸਨੂੰ ਤੁਹਾਡੇ ਨਿੱਜੀ ਜੀਵਨ ਦੀ ਪਵਿੱਤਰਤਾ ਦੇ ਬਾਰੇ ਧਿਆਨ ਹੈ। ਉਹ ਤੁਹਾਡੇ ਦਿਖਾਈ ਦੇਣ ਵਾਲੇ ਦੂਸਰੇ ਕੰਮਾਂ ਦੀ ਉਮੀਦ, ਤੁਹਾਡੇ ਪਵਿੱਤਰ ਜੀਵਨ ਦੇ ਪ੍ਰਤੀ ਜਿਆਦਾ ਧਿਆਨ ਦਿੰਦੇ ਅਤੇ ਰੁਚੀ ਦਿਖਾਉਂਦੇ ਹਨ। ਜਿਸਨੇ ਤੁਹਾਨੂੰ ਪਵਿੱਤਰ ਹੋਣ ਦੇ ਲਈ ਬੁਲਾਇਆ ਹੈ, ਉਹ ਅੱਧੇ ਰਾਹ ਵਿੱਚ ਤੁਹਾਡਾ ਇਨਕਾਰ ਨਹੀਂ ਕਰਨਗੇ। ਜਿਸਨੇ ਤੁਹਾਨੂੰ ਪਵਿੱਤਰ ਹੋਣ ਦੇ ਲਈ ਚੁਣਿਆ ਹੈ, ਉਹ ਤਦ ਤੱਕ ਤੁਹਾਡੀ ਅਗਵਾਈ ਕਰਨਗੇ ਜਦੋਂ ਤੱਕ ਤੁਸੀਂ ਸਿੱਧ ਨਹੀਂ ਹੋ ਜਾਂਦੇ ਹੋ।
ਪ੍ਰਮੇਸ਼ਵਰ ਦਾ ਉਦੇਸ਼ ਤੁਹਾਡੀ ਤਸਵੀਰ ਨੂੰ ਪ੍ਰਮੇਸ਼ਵਰ ਦੇ ਪੁੱਤਰ ਦੇ ਵਾਂਗ ਬਣਾਉਣਾ ਹੈ। “ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਧਰਤੀ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜ-ਪਰਜਾ ਹੋਵੋ”(ਬਿਵਸਥਾ ਸਾਰ 7:6)।
ਕੀ ਤੁਹਾਡੇ ਲਈ ਤੁਸੀਂ ਪ੍ਰਮੇਸ਼ਵਰ ਵਰਗੇ ਪਵਿੱਤਰ ਪ੍ਰਮੇਸ਼ਵਰ ਨੂੰ ਪਾਉਣਾ ਅਤੇ ਪਵਿੱਤਰਤਾ ਦੀ ਸੁੰਦਰਤਾ ਦੇ ਨਾਲ ਉਸਦੀ ਆਰਾਧਨਾ ਕਰਨਾ ਮਹਾਨ ਬਰਕਤ ਨਹੀਂ ਹੈ? ਪ੍ਰਮੇਸ਼ਵਰ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਨ ਦੇ ਲਈ ਬੇਸਬਰ ਹਨ, ਜਦੋਂ ਤੁਸੀਂ ਪਵਿੱਤਰ ਜੀਵਨ ਜੀਣ ਦੀ ਕੋਸ਼ਿਸ਼ ਕਰਦੇ ਹੋ। ਕੀ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵੱਧਦੇ ਹੋਏ ਦੇਖ ਕੇ ਖੁਸ਼ ਨਹੀਂ ਹੁੰਦੇ? ਇਸ ਉੱਤੇ ਥੋੜਾ ਵਿਚਾਰ ਕਰੋ। ਜੇਕਰ ਕੋਈ ਜੀਵਨ ਵਿੱਚ ਪਵਿੱਤਰਤਾ ਨੂੰ ਨਹੀਂ ਬਣਾਈ ਰੱਖਦਾ ਹੈ, ਤਾਂ ਉਸਦੇ ਕੋਲ ਗੰਦਗੀ ਵਿੱਚ ਜੀਣ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੋਵੇਗਾ। ਜੇਕਰ ਕੋਈ ਗੰਦਗੀ ਵਿੱਚ ਰਹਿੰਦਾ ਹੈ, ਤਾਂ ਉਹ ਸਦੀਪਕ ਕਾਲ ਕਿੱਥੇ ਬਿਤਾਵੇਗਾ ਜਾਂ ਬਿਤਾਵੇਗੀ?
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪਵਿੱਤਰਤਾ ਦੇ ਨਾਲ ਜੀਣ ਦੇ ਲਈ ਕੋਈ ਵੀ ਬਲੀਦਾਨ ਦੇਣ ਦੇ ਲਈ ਤਿਆਰ ਰਹੋ।
ਅਭਿਆਸ ਕਰਨ ਲਈ – “ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ”(1 ਪਤਰਸ 1:15)।
