Appam - Punjabi

ਜੁਲਾਈ 21 – ਬਸੰਤ ਦਾ ਮੌਸਮ!

“ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ”(ਮੱਤੀ 24:32)।

ਵੈਸੇ ਤਾਂ ਸਾਲ ਵਿੱਚ ਇੱਕ ਦੇ ਬਾਅਦ ਇੱਕ ਕਈ ਮੌਸਮ ਆਉਂਦੇ ਹਨ, ਪਰ ਜਿਹੜਾ ਮੌਸਮ ਮਿੱਠਾ ਅਤੇ ਅਨੰਦ ਵਾਲਾ ਹੁੰਦਾ ਹੈ, ਉਹ ਬਸੰਤ ਦਾ ਮੌਸਮ ਹੁੰਦਾ ਹੈ। ਇਸ ਬਸੰਤ ਰੁੱਤ ਦੇ ਆਉਣ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।

ਬਸੰਤ ਰੁੱਤ ਤੋਂ ਪਹਿਲਾਂ ਦਾ ਮੌਸਮ ਭਿਆਨਕ ਸਰਦੀ ਦਾ ਮੌਸਮ ਹੈ। ਤੁਹਾਡੀ ਨਜ਼ਰ ਜਿੱਥੇ ਵੀ ਜਾਵੇਗੀ ਉੱਥੇ ਬਰਫ਼ ਨਾਲ ਢੱਕਿਆ ਹੋਇਆ ਦੇਖੋਂਗੇ। ਪੱਤਝੜ ਵਿੱਚ, ਰੁੱਖ ਸਾਰੇ ਪੱਤੇ ਝਾੜ ਦਿੰਦੇ ਹਨ ਅਤੇ ਰੁੱਖ ਨੰਗੇ ਦਿਖਾਈ ਦਿੰਦੇ ਹਨ, ਪੰਛੀ ਗਰਮ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਚਿੱਟੀ ਬਰਫ਼ ਨਾਲ ਭਰੇ ਹੋਏ ਖ਼ੂਬਸੂਰਤ ਸ਼ਹਿਰ ਵਿਰਾਨ ਜਿਹੇ ਦਿਖਣ ਲੱਗਦੇ ਹਨ।

ਪਰ ਇੱਕ ਵਾਰ ਜਦੋਂ ਸਰਦੀ ਖ਼ਤਮ ਹੋ ਜਾਂਦੀ ਹੈ, ਤਾਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਰੁੱਖਾਂ ਵਿੱਚੋਂ ਨਵੇਂ ਅੰਕੁਰ ਨਿਕਲਣ ਲੱਗਦੇ ਹਨ। ਕੁੱਝ ਹੀ ਦਿਨਾਂ ਵਿੱਚ ਪੌਦਿਆਂ ਵਿੱਚ ਫੁੱਲ ਗੁੱਛਿਆਂ ਵਿੱਚ ਦਿਖਾਈ ਦੇਣ ਲੱਗਦੇ ਹਨ। ਦੂਰ-ਦੂਰ ਤੋਂ ਪੰਛੀ ਆ ਜਾਂਦੇ ਹਨ ਅਤੇ ਖੁਸ਼ੀ ਨਾਲ ਗਾਉਂਦੇ ਹਨ। ਬਸੰਤ ਰੁੱਤ ਦੇ ਆਉਣ ਤੇ ਲੋਕ ਵੀ ਨੱਚ ਕੇ ਗਾ ਕੇ ਖੁਸ਼ ਹੋਣ ਲੱਗਦੇ ਹਨ। ਅਸੀਂ ਇਸ ਬਸੰਤ ਰੁੱਤ ਦੇ ਬਾਰੇ ‘ਸਰੇਸ਼ਟ ਗੀਤ’ ਦੀ ਕਿਤਾਬ ਵਿੱਚ ਪੜ੍ਹ ਸਕਦੇ ਹਾਂ। “ਹੰਜ਼ੀਰ ਆਪਣੇ ਫਲ ਪਕਾਉਂਦੀ ਹੈ, ਅੰਗੂਰ ਫਲ ਰਹੇ ਹਨ, ਉਹ ਆਪਣੀ ਸੁਗੰਧ ਦਿੰਦੇ ਹਨ, ਹੇ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ”(ਸਰੇਸ਼ਟ ਗੀਤ 2:13)।

ਦੁਲਹਣ ਨੂੰ ਬੁਲਾਉਣ ਦੀ ਪ੍ਰਭੂ ਦੀ ਆਵਾਜ਼ ਕੇਵਲ ਬਸੰਤ ਰੁੱਤ ਵਿੱਚ ਹੀ ਸੁਣੀ ਜਾ ਸਕਦੀ ਹੈ। ਸਾਡਾ ਪ੍ਰਮੇਸ਼ਵਰ ਇਹ ਦਿਖਾਉਣ ਦੇ ਲਈ ਇੱਕ ਉਦਾਹਰਨ ਵੀ ਦਿੰਦੇ ਹਨ ਕਿ ਪ੍ਰਮੇਸ਼ਵਰ ਦਾ ਆਉਣਾ ਵੀ ਇਸੇ ਬਸੰਤ ਰੁੱਤ ਦੇ ਆਸ-ਪਾਸ ਹੋਵੇਗਾ। “ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ”(ਮੱਤੀ 24:32)।

ਇਹ ਹੰਜ਼ੀਰ ਦਾ ਰੁੱਖ ਯਹੂਦੀਆਂ ਦਾ ਚਿੰਨ੍ਹ ਹੈ। ਇਹ ਉਨ੍ਹਾਂ ਦੇ ਰਾਜਨੀਤਕ ਜੀਵਨ ਨੂੰ ਦਰਸਾਉਂਦਾ ਹੈ। ਯੂਹੰਨਾ ਬਪਤਿਸਮਾ ਦੇਣ ਵਾਲਾ ਚੇਤਾਵਨੀ ਦਿੰਦਾ ਹੈ ਕੀ ਨਿਆਂ ਦਾ ਕੁਹਾੜਾ ਹੰਜ਼ੀਰ ਦੇ ਰੁੱਖ ਦੀ ਜੜ ਉੱਤੇ ਰੱਖਿਆ ਹੋਇਆ ਹੈ (ਮੱਤੀ 3:10)। ਪਰੰਤੂ ਜਦੋਂ ਇਸਰਾਏਲੀਆਂ ਨੇ ਪ੍ਰਮੇਸ਼ਵਰ ਦੇ ਨਿਆਂ ਨੂੰ ਤੁੱਛ ਜਾਣਿਆ, ਤਦ ਕੁਹਾੜੀ 70 ਈ. ਵਿੱਚ ਯਹੂਦੀਆਂ ਉੱਤੇ ਡਿੱਗ ਗਈ। ਯਹੂਦੀ ਖਿੱਲਰ ਗਏ ਸੀ। ਉਨ੍ਹਾਂ ਨੂੰ ਇਸਰਾਏਲ ਦੇਸ਼ ਤੋਂ ਭਜਾ ਦਿੱਤਾ ਗਿਆ।

ਬਾਈਬਲ ਦੇ ਵਿਦਵਾਨ ਇਹ ਦੇਖਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕੀ ਹੰਜ਼ੀਰ ਦਾ ਰੁੱਖ ਫਿਰ ਤੋਂ ਅੰਕੁਰ ਦੇਵੇਗਾ ਅਤੇ ਕੀ ਇਸਰਾਏਲੀ ਵਾਪਸ ਆ ਕੇ ਆਪਣੇ ਦੇਸ਼ ਵਿੱਚ ਵੱਸ ਜਾਣਗੇ। 19 ਸਦੀਆਂ ਲੰਘ ਗਈਆਂ। ਅੰਤ ਵਿੱਚ, ਹੰਜ਼ੀਰ ਦੇ ਰੁੱਖ ਨੂੰ ਅੰਕੁਰ ਦੇਣ ਦਾ ਸਮਾਂ ਆ ਗਿਆ। 14 ਮਈ 1948 ਨੂੰ ਇਸਰਾਏਲੀਆਂ ਨੂੰ ਆਜ਼ਾਦੀ ਮਿਲੀ ਅਤੇ ਉਨ੍ਹਾਂ ਦੇ ਲਈ ਬਸੰਤ ਦਾ ਮੌਸਮ ਸ਼ੁਰੂ ਹੋ ਗਿਆ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਤੁਹਾਨੂੰ ਇਹ ਕਹਿੰਦੇ ਹੋਏ ਬੁਲਾਉਂਦੇ ਹਨ, “ਉੱਠੋ, ਮੇਰੇ ਪਿਆਰੇ, ਮੇਰੇ ਆਪਣਿਓ, ਚਲੇ ਆਓ”।

ਅਭਿਆਸ ਕਰਨ ਲਈ – “ਤੂੰ ਤਿਆਰ ਹੋ ਅਤੇ ਆਪਣੀ ਤਿਆਰੀ ਕਰ, ਤੂੰ ਅਤੇ ਤੇਰੀ ਸਾਰੀ ਸਭਾ ਜਿਹੜੀ ਤੇਰੇ ਕੋਲ ਇਕੱਠੀ ਹੋਈ ਹੈ ਅਤੇ ਤੂੰ ਉਹਨਾਂ ਦਾ ਆਗੂ ਬਣ”(ਹਿਜ਼ਕੀਏਲ 38:7)।

Leave A Comment

Your Comment
All comments are held for moderation.