No products in the cart.
ਜੁਲਾਈ 02 – ਅਬਰਾਹਾਮ ਦੀ ਸੱਚਿਆਈ!
“ਉਸ ਨੇ ਆਖਿਆ, ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ, ਜਿਸ ਨੇ ਮੇਰੇ ਸੁਆਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਤੇ ਆਪਣੀ ਸਚਿਆਈ ਨੂੰ ਨਹੀਂ ਮੋੜਿਆ…”(ਉਤਪਤ 24:27)।
ਪ੍ਰਮੇਸ਼ਵਰ ਵਫ਼ਾਦਾਰ ਹੈ ਅਤੇ ਉਹ ਆਪਣੇ ਬੱਚਿਆਂ ਤੋਂ ਵੀ ਵਫ਼ਾਦਾਰ ਰਹਿਣ ਦੀ ਉਮੀਦ ਕਰਦਾ ਹੈ। ਪਰਮੇਸ਼ੁਰ ਨੇ ਅਬਰਾਹਾਮ ਵਿੱਚ ਵਫ਼ਾਦਾਰੀ ਦੇਖੀ। ਇਹ ਪ੍ਰਮੇਸ਼ਵਰ ਦੀ ਆਗਿਆ ਮੰਨਣ ਦੀ ਵਫ਼ਾਦਾਰੀ ਸੀ। ਜਦੋਂ ਪ੍ਰਮੇਸ਼ਵਰ ਨੇ ਕਿਹਾ, “ਤੂੰ ਆਪਣੇ ਦੇਸ਼, ਆਪਣੇ ਸੰਬੰਧੀਆਂ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ”(ਉਤਪਤ 12:1), ਅਬਰਾਹਾਮ ਨੇ ਆਗਿਆ ਮੰਨੀ ਅਤੇ ਉਸ ਤਰ੍ਹਾਂ ਹੀ ਕੀਤਾ।
ਉਨ੍ਹਾਂ ਦਿਨਾਂ ਵਿੱਚ ਮੰਜ਼ਿਲ ਨੂੰ ਜਾਣੇ ਬਿਨਾਂ ਯਾਤਰਾ ਕਰਨਾ ਕਿੰਨਾ ਖ਼ਤਰਨਾਕ ਹੁੰਦਾ ਸੀ! ਇਸਦੇ ਲਈ ਵੱਡੀ ਮਾਨਸਿਕ ਸ਼ਕਤੀ ਦੀ ਜ਼ਰੂਰਤ ਹੁੰਦੀ ਸੀ। ਉਵੇਂ ਵੀ, ਅਬਰਾਹਾਮ ਪ੍ਰਮੇਸ਼ਵਰ ਦੀ ਆਗਿਆ ਮੰਨਣ ਵਿੱਚ ਵਫ਼ਾਦਾਰ ਸੀ।
ਅਬਰਾਹਾਮ ਦੇ ਜੀਵਨ ਨੂੰ ਜਾ ਕੇ ਦੇਖੋ। ਉਸਦੀ ਵਫ਼ਾਦਾਰੀ ਸਾਡੇ ਦਿਲਾਂ ਨੂੰ ਹੈਰਾਨ ਕਰਦੀ ਹੈ। ਉਸਦੀ ਵਫ਼ਾਦਾਰੀ ਦੀ ਮਹਾਨਤਾ ਉਦੋਂ ਪ੍ਰਗਟ ਹੋਈ, ਜਦੋਂ ਉਸਨੇ ਇਸਹਾਕ ਨੂੰ ਜਿਹੜਾ ਉਸਦਾ ਇਕਲੌਤਾ ਪੁੱਤਰ ਸੀ, ਉਸਨੂੰ ਮੋਰੀਆਹ ਪਹਾੜ ਦੀ ਜਗਵੇਦੀ ਉੱਤੇ ਬਲੀ ਦੇ ਰੂਪ ਵਿੱਚ ਰੱਖਿਆ। ਇਹ ਹੀ ਉਹ ਸਥਿਤੀ ਸੀ ਜਿਸ ਵਿੱਚ ਪ੍ਰਮੇਸ਼ਵਰ ਨੂੰ ਉਸਦੀ ਤਾਰੀਫ਼ ਕਰਨੀ ਪਈ।
ਅਲੀਅਜ਼ਰ ਦੇ ਸ਼ਬਦਾਂ ਨੂੰ ਧਿਆਨ ਨਾਲ ਪੜੋ ਜਿਹੜਾ ਅਬਰਾਹਾਮ ਦਾ ਸਹਾਇਕ ਸੀ। ਉਸਨੇ ਆਖਿਆ, “ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ, ਜਿਸ ਨੇ ਮੇਰੇ ਸੁਆਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਤੇ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਤੇ ਮੈਂ ਰਾਹ ਵਿੱਚ ਹੀ ਸੀ ਕਿ ਯਹੋਵਾਹ ਨੇ ਮੈਨੂੰ ਮੇਰੇ ਸੁਆਮੀ ਦੇ ਭਰਾਵਾਂ ਦੇ ਘਰ ਪਹੁੰਚਾਇਆ”(ਉਤਪਤ 24:27)।
ਪ੍ਰਮੇਸ਼ਵਰ ਨੇ ਅਬਰਾਹਾਮ ਦੇ ਵੰਸ਼ ਨੂੰ ਪੀੜ੍ਹੀ ਦਰ ਪੀੜ੍ਹੀ ਉਸਦੀ ਵਫ਼ਾਦਾਰੀ ਦੇ ਲਈ ਚੁਣਿਆ ਅਤੇ ਬਰਕਤ ਦਿੱਤੀ। ਉਸਨੇ ਆਪਣੇ ਆਪ ਨੂੰ ‘ਅਬਰਾਹਾਮ ਦਾ ਵੰਸ਼’ ਕਹਿ ਕੇ ਅਬਰਾਹਾਮ ਨੂੰ ਉੱਚਾ ਉਠਾਇਆ(ਮੱਤੀ 1:1)। ਪ੍ਰਮੇਸ਼ਵਰ ਉਨ੍ਹਾਂ ਦੇ ਲਈ ਵਫ਼ਾਦਾਰ ਬਣੇ ਰਹਿੰਦੇ ਹਨ ਜਿਹੜੇ ਉਸਦੇ ਪ੍ਰਤੀ ਵਫ਼ਾਦਾਰ ਹੁੰਦੇ ਹਨ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਡਾ ਪੂਰਵਜ ਅਬਰਾਹਾਮ ਹੈ। ਤੁਸੀਂ ਉਸਨੂੰ ਵਿਸ਼ਵਾਸੀਆਂ ਦਾ ਪਿਤਾ ਕਹਿੰਦੇ ਹੋ। ਤੁਸੀਂ ਅਬਰਾਹਾਮ ਦੇ ਵੰਸ਼ ਦੀ ਸਾਰੀ ਵਿਰਾਸਤ ਦੇ ਵਾਰਿਸ਼ ਹੋ। ਉਸ ਸਥਿਤੀ ਵਿੱਚ, ਤੁਹਾਨੂੰ ਵੀ ਓਨਾਂ ਹੀ ਵਫ਼ਾਦਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਕੀ ਅਬਰਾਹਾਮ ਸੀ। ਕੀ ਇਸ ਤਰ੍ਹਾਂ ਨਹੀਂ ਹੈ?
ਪ੍ਰਮੇਸ਼ਵਰ ਨੂੰ ਬਦਚਲਣੀ, ਦੋ ਰਸਤੇ ਅਤੇ ਪਖੰਡ ਕਦੇ ਪਸੰਦ ਨਹੀਂ ਆਉਂਦੇ। “ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ, ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ”(ਜ਼ਬੂਰਾਂ ਦੀ ਪੋਥੀ 51:6)। ਜ਼ਬੂਰਾਂ ਦੇ ਲਿਖਾਰੀ ਦੀ ਇਸ ਪ੍ਰਾਰਥਨਾ ਦੀ ਤਰ੍ਹਾਂ, ਤੁਹਾਡੀ ਵੀ ਇਹ ਹੀ ਪ੍ਰਾਰਥਨਾ ਹੋਵੇ!
ਅਭਿਆਸ ਕਰਨ ਲਈ – “ਤੂੰ ਉਸ ਦਾ ਮਨ ਆਪਣੇ ਸਨਮੁਖ ਵਿਸ਼ਵਾਸਯੋਗ ਪਾਇਆ ਅਤੇ ਉਸ ਦੇ ਨਾਲ ਨੇਮ ਬੰਨ੍ਹਿਆ ਕਿ ਮੈਂ ਤੇਰੇ ਵੰਸ਼ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦਾ ਦੇਸ਼ ਦਿਆਂਗਾ, ਅਤੇ ਤੂੰ ਆਪਣਾ ਬਚਨ ਪੂਰਾ ਕੀਤਾ ਹੈ ਕਿਉਂ ਜੋ ਤੂੰ ਧਰਮੀ ਹੈਂ”(ਨਹਮਯਾਹ 9:8)।