No products in the cart.
ਜੂਨ 26 – ਉਹ ਵਧੇ!
“ਉਹ ਜੋ ਉੱਪਰੋਂ ਆਉਂਦਾ ਹੈ ਇਸ ਲਈ ਜ਼ਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ”(ਯੂਹੰਨਾ 3:31,30)।
ਔਰਤਾਂ ਤੋਂ ਜਿਹੜੇ ਜੰਮੇ ਹਨ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਕੋਈ ਵੀ ਨਹੀਂ ਹੈ ਇਹ ਗਵਾਹੀ ਪ੍ਰਭੂ ਯਿਸੂ ਨੇ ਦਿੱਤੀ। ਪਰੰਤੂ ਉਸ ਯੂਹੰਨਾ ਨੂੰ ਦੇਖੋ ਪ੍ਰਮੇਸ਼ਵਰ ਦੇ ਦੁਆਰਾ ਗਵਾਹੀ ਪ੍ਰਾਪਤ ਇੰਨਾ ਵੱਡਾ ਹੋਣ ਦੇ ਬਾਅਦ ਵੀ ਪ੍ਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਡਿੱਗ ਕੇ ਉਹ ਵਧੇ ਅਤੇ ਮੈਂ ਘਟਾ ਇਸ ਤਰ੍ਹਾਂ ਕਹਿ ਰਹੇ ਹਨ।
ਯੂਹੰਨਾ ਦਾ ਇਸ ਤਰ੍ਹਾਂ ਨਾਲ ਕਹਿਣ ਦਾ ਕਾਰਨ ਕਿ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਜੋ ਉੱਪਰੋਂ ਆਉਂਦਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ, ਬਾਕੀ ਸਾਰਿਆਂ ਤੋਂ ਮਹਾਨ ਹੈ”(ਯੂਹੰਨਾ 3:31)।
ਇੱਕ ਵਾਰ ਸਾਧੂ ਸੁੰਦਰ ਸਿੰਘ ਤਿਰੂਅਨੰਤਪੁਰਮ ਵਿੱਚ ਸੇਵਕਾਈ ਦੇ ਲਈ ਜਾ ਰਹੇ ਸੀ ਤਾਂ ਉੱਥੇ ਇੱਕ ਗਰੀਬ ਭੈਣ ਮਰੇ ਹੋਏ ਆਪਣੇ ਬੱਚੇ ਨੂੰ ਮੋਢਿਆਂ ਤੇ ਚੁੱਕ ਕੇ ਰੋਂਦੇ ਹੋਏ ਉਸਦੇ ਕੋਲ ਆਈ। ਉਸਦੇ ਹੰਝੂਆਂ ਨੇ ਸਾਧੂ ਸੁੰਦਰ ਸਿੰਘ ਦੇ ਦਿਲ ਨੂੰ ਪਿਘਲਾ ਦਿੱਤਾ। ਸਾਧੂ ਸੁੰਦਰ ਸਿੰਘ ਨੇ ਉਸ ਬੱਚੇ ਨੂੰ ਆਪਣੇ ਹੱਥ ਵਿੱਚ ਲੈ ਕੇ ਪ੍ਰਮੇਸ਼ਵਰ ਦੇ ਵੱਲ ਆਪਣੀਆਂ ਅੱਖਾਂ ਨੂੰ ਚੁੱਕ ਕੇ ਹੰਝੂਆਂ ਦੇ ਨਾਲ ਆਪਣੇ ਦਿਲ ਨੂੰ ਤੋੜ ਕੇ ਪ੍ਰਾਰਥਨਾ ਕੀਤੀ। ਉਸ ਪ੍ਰਾਰਥਨਾ ਨੂੰ ਸੁਣ ਕੇ ਪ੍ਰਮੇਸ਼ਵਰ ਨੇ ਉਸ ਬੱਚੇ ਨੂੰ ਜੀਵਨ ਦੇ ਦਿੱਤਾ। ਉਸ ਬੱਚੇ ਦੀਆਂ ਅੱਖਾਂ ਖੁੱਲ ਗਈਆਂ। ਉਹ ਆਪਣੀ ਮਾਂ ਨੂੰ ਦੇਖ ਕੇ ਹੱਸਿਆ। ਮਾਂ ਦੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ ਹਾਂ।
ਉਹ ਔਰਤ ਤੁਰੰਤ ਭਾਈ ਸਾਧੂ ਸੁੰਦਰ ਸਿੰਘ ਦੇ ਪੈਰਾਂ ਤੇ ਡਿੱਗ ਪਈ ਅਤੇ ਕਿਹਾ, ‘ਸਵਾਮੀ, ਤੁਸੀਂ ਹੀ ਅੱਖਾਂ ਨਾਲ ਦਿਖਾਈ ਦੇਣ ਵਾਲੇ ਪ੍ਰਮੇਸ਼ਵਰ ਹੋ, ਤੁਸੀਂ ਹੀ ਅਸਲ ਪ੍ਰਮੇਸ਼ਵਰ ਦੇ ਅਵਤਾਰ ਹੋ, ਤੁਸੀਂ ਸਾਡੇ ਬੱਚੇ ਨੂੰ ਜੀਵਨ ਦਿੱਤਾ’ ਇਸ ਤਰ੍ਹਾਂ ਕਹਿ ਕੇ ਉਸਦੇ ਪੈਰਾਂ ਉੱਤੇ ਡਿੱਗ ਕੇ ਮੱਥਾ ਟੇਕਿਆ। ਉਸਨੂੰ ਦੇਖ ਕੇ ਸਾਧੂ ਦਾ ਦਿਲ ਦੁੱਖੀ ਹੋਇਆ। ‘ਅੰਮਾ, ਮੈਂ ਵੀ ਇੱਕ ਇਨਸਾਨ ਹਾਂ ਮੇਰੀ ਆਰਾਧਨਾ ਤੁਸੀਂ ਨਾ ਕਰੋ, ਅਜਿਹਾ ਉਸਦੇ ਬਹੁਤ ਕਹਿਣ ਤੇ ਵੀ ਉਹ ਸੁਣਨ ਨੂੰ ਤਿਆਰ ਨਹੀਂ ਸੀ।
ਦਿਲ ਤੋੜ ਕੇ ਸਾਧੂ ਸੁੰਦਰ ਸਿੰਘ ਪ੍ਰਮੇਸ਼ਵਰ ਨੂੰ ਦੇਖ ਕੇ ਬੋਲੇ, ਪ੍ਰਭੂ, ਤੁਸੀਂ ਹੀ ਜੀਉਂਦੇ ਪ੍ਰਮੇਸ਼ਵਰ ਹੋ, ਤੁਸੀਂ ਹੀ ਇਸ ਬੱਚੇ ਨੂੰ ਜੀਵਨ ਦਿੱਤਾ ਹੈ ਤੁਹਾਡੇ ਨਾਮ ਤੇ ਹੀ ਇਸ ਬੱਚੇ ਵਿੱਚ ਜੀਵਨ ਆਇਆ ਹੈ। ਇਸ ਤਰਾਂ ਹੈ ਫਿਰ ਵੀ ਇਹ ਭੈਣ ਮੈਨੂੰ ਮੱਥਾ ਟੇਕ ਰਹੀ ਹੈ, ਮੈਨੂੰ ਮਾਫ਼ ਕਰੋ ਅਤੇ ਇਸ ਭੈਣ ਨੂੰ ਵੀ ਮਾਫ਼ ਕਰੋ ‘ਇਸ ਤਰ੍ਹਾਂ ਕਹਿ ਕੇ ਰੋਣ ਲੱਗੇ। ਸਿਰਫ ਇਹ ਹੀ ਨਹੀਂ, ਪ੍ਰਮੇਸ਼ਵਰ ਦੇ ਅੱਗੇ ਮਿੰਨਤਾਂ ਕਰਨ ਲੱਗੇ ‘ਹੇ ਪ੍ਰਮੇਸ਼ਵਰ ਜੇਕਰ ਇਸ ਤਰ੍ਹਾਂ ਨਾਲ ਲੋਕ ਮੇਰੀ ਆਰਾਧਨਾ ਕਰਨ, ਤਾਂ ਹੁਣ ਤੋਂ ਅੰਚੇਭੇ ਕੰਮ ਕਰਨ ਵਾਲੇ ਵਰਦਾਨ ਮੈਨੂੰ ਨਹੀਂ ਚਾਹੀਦੇ’ ਅਜਿਹਾ ਉਸਨੇ ਕਿਹਾ।
ਤੁਸੀਂ ਹਮੇਸ਼ਾਂ ਆਪਣੇ ਆਪ ਨੂੰ ਨੀਵਾਂ ਕਰਕੇ ਪ੍ਰਮੇਸ਼ਵਰ ਨੂੰ ਹੀ ਉੱਚਾ ਕਰੋ। ਤੁਹਾਡੇ ਜੀਵਨ ਵਿੱਚ ਅਤੇ ਤੁਹਾਡੀ ਸੇਵਕਾਈ ਵਿੱਚ ਪ੍ਰਮੇਸ਼ਵਰ ਨੂੰ ਹੀ ਵੱਡਾ ਬਣੇ ਰਹਿਣ ਦਿਓ। ਕਦੇ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਾ ਕਰੋ। ਉਨ੍ਹਾਂ ਨੂੰ ਪ੍ਰਮੇਸ਼ਵਰ ਦੇ ਚਰਨਾਂ ਦੇ ਨੇੜੇ ਲਿਆਓ। ਤਦ ਪ੍ਰਮੇਸ਼ਵਰ ਤੁਹਾਨੂੰ ਬਰਕਤ ਦੇ ਕੇ ਅਤੇ ਤੁਹਾਡੀ ਹੀ ਵਡਿਆਈ ਕਰਨਗੇ। ਮੈਂ ਘਟਾ ਅਤੇ ਉਹ ਵਧੇ, ਇਹ ਪ੍ਰਾਰਥਨਾ ਤੁਹਾਡੇ ਦਿਲ ਵਿੱਚ ਹਮੇਸ਼ਾਂ ਬਣੀ ਰਹੇ।
ਅਭਿਆਸ ਕਰਨ ਲਈ – “ਅਤੇ ਜੋ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ, ਉਹ ਤੁਹਾਡਾ ਕਾਮਾ ਹੋਵੇ”(ਮੱਤੀ 20:27)।