Appam - Punjabi

ਸਤੰਬਰ 28 – ਛੋਟੀਆਂ ਲੂੰਬੜੀਆਂ!

“ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ, ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ”(ਸਰੇਸ਼ਟ ਗੀਤ 2:15)।

ਤੁਹਾਨੂੰ ਨਾ ਸਿਰਫ਼ ਵੱਡੀਆਂ ਲੂੰਬੜੀਆਂ ਤੋਂ ਸਗੋਂ ਛੋਟੀਆਂ ਲੂੰਬੜੀਆਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਛੋਟੀਆਂ-ਮੋਟੀਆਂ ਬਦੀਆਂ ਤੋਂ ਵੀ ਓਨਾ ਹੀ ਸੁਚੇਤ ਰਹਿਣਾ ਚਾਹੀਦਾ ਹੈ, ਜਿਨ੍ਹਾਂ ਕਿ ਤੁਸੀਂ ਆਪਣੇ ਜੀਵਨ ਵਿੱਚ ਵੱਡੇ ਪਾਪਾਂ ਦੇ ਪ੍ਰਤੀ ਸਾਵਧਾਨ ਹੋ। ਜੇਕਰ ਤੁਸੀਂ ਛੋਟੇ ਮੱਛਰ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਸੀਂ ਅੰਤ ਵਿੱਚ ਮਲੇਰੀਆ ਦੇ ਬੁਖਾਰ ਨਾਲ ਪੀੜਤ ਹੋਵੋਂਗੇ।

ਜਿਹੜੇ ਲੋਕ ਅੰਗੂਰੀ ਬਾਗਾਂ ਦੀ ਸੁਰੱਖਿਆ ਰੱਖਦੇ ਹਨ, ਉਹ ਕਿਸੇ ਵੀ ਜਾਨਵਰ ਨੂੰ ਅੰਦਰ ਦਾਖਲ ਹੋਣ ਤੋਂ ਰੋਕਣ ਦੇ ਲਈ ਬਹੁਤ ਸੁਚੇਤ ਹਨ। ਪਰ ਛੋਟੀਆਂ ਲੂੰਬੜੀਆਂ ਕਿਸੇ ਤਰ੍ਹਾਂ ਵਾੜ ਦੇ ਹੇਠਾਂ ਸੁਰੰਗ ਪੁੱਟ ਕੇ ਵੀ ਅੰਦਰ ਆ ਜਾਂਦੀਆਂ ਹਨ। ਕਿਸੇ ਨੂੰ ਵੀ ਇਸ ਦੇ ਅੰਦਰ ਦਾਖ਼ਲ ਹੋਣ ਜਾਂ ਬਾਹਰ ਜਾਣ ਦਾ ਪਤਾ ਨਹੀਂ ਲੱਗੇਗਾ। ਅਤੇ ਇੱਕ ਵਾਰ ਜਦੋਂ ਇਹ ਬਾਗ ਵਿੱਚ ਦਾਖ਼ਲ ਹੋਣਗੀਆਂ, ਤਾਂ ਇਹ ਫੁੱਲਾਂ ਅਤੇ ਅੰਗੂਰਾਂ ਨੂੰ ਨਸ਼ਟ ਕਰ ਦੇਣਗੀਆ। ਆਖ਼ਰਕਾਰ ਇਹ ਪੌਦਿਆਂ ਦੀਆਂ ਜੜ੍ਹਾਂ ਨੂੰ ਖਾ ਕੇ ਪੂਰੇ ਪੌਦੇ ਨੂੰ ਨਸ਼ਟ ਕਰ ਦੇਣਗੀਆਂ। ਇਹ ਹੀ ਕਾਰਨ ਹੈ ਕਿ ਪਵਿੱਤਰ ਸ਼ਾਸਤਰ ਸਾਨੂੰ ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਫੜਨ ਦੇ ਲਈ ਕਹਿੰਦਾ ਹੈ ਜਿਹੜੀਆਂ ਅੰਗੂਰਾਂ ਨੂੰ ਖ਼ਰਾਬ ਕਰਦੀਆਂ ਹਨ।

ਹੁਣ, ਅਸੀਂ ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਦੇਖਾਂਗੇ ਜਿਹੜੀਆਂ ਸਾਡੇ ਆਤਮਿਕ ਜੀਵਨ ਨੂੰ ਖ਼ਰਾਬ ਕਰਦੀਆਂ ਹਨ।

  1. ਵਿਸ਼ਵਾਸ ਦੀ ਕਮੀ: ਪ੍ਰਭੂ ਚਾਹੁੰਦਾ ਹੈ ਕਿ ਅਸੀਂ ਛੋਟੇ ਬੱਚਿਆਂ ਦੀ ਤਰ੍ਹਾਂ ਉਸਦੇ ਵਚਨਾਂ ਉੱਤੇ ਵਿਸ਼ਵਾਸ ਕਰੀਏ। ਕਿਉਂਕਿ ਪਹਾੜ ਵੀ ਵਿਸ਼ਵਾਸ ਦੇ ਦੁਆਰਾ ਹਿੱਲ ਜਾਂਦੇ ਹਨ (ਮਰਕੁਸ ਦੀ ਇੰਜੀਲ 11:23)।
  2. ਬੁੜ-ਬੁੜ ਕਰਨਾ: ਇਸਰਾਏਲੀ ਸਾਰੇ ਵਾਅਦਾ ਕੀਤੇ ਹੋਏ ਦੇਸ਼ ਦੇ ਰਸਤੇ ਵਿੱਚ ਉਨ੍ਹਾਂ ਦੇ ਰੋਜ਼ ਬੁੜਬੁੜਾਉਣ ਦੇ ਕਾਰਨ ਨਾਸ਼ ਹੋ ਗਏ। ਬੁੜਬੁੜਾਉਣਾ ਪ੍ਰਭੂ ਦੇ ਲਈ ਘਿਣਾਉਣਾਹੈ। ਇਹ ਇੱਕ ਛੋਟੀ ਜਿਹੀ ਲੂੰਬੜੀ ਹੈ ਜਿਹੜੀ ਆਤਮਿਕ ਜੀਵਨ ਨੂੰ ਖ਼ਰਾਬ ਕਰ ਦਿੰਦੀ ਹੈ।
  3. ਚਿੰਤਾ: ਸ਼ੈਤਾਨ ਚਲਾਕੀ ਨਾਲ ਤੁਹਾਡੇ ਦਿਲ ਵਿੱਚ ਬਹੁਤ ਸਾਰੀਆਂ ਚਿੰਤਾਵਾਂ ਲਿਆਉਂਦਾ ਹੈ। ਪਰ ਜਿਹੜੇ ਰੋਮੀਆਂ 8:28 ਵਿੱਚ ਵਿਸ਼ਵਾਸ ਕਰਦੇ ਹਨ ਉਹ ਕਦੇ ਵੀ ਚਿੰਤਾ ਨਹੀਂ ਕਰਨਗੇ। ਵਚਨ ਕਹਿੰਦਾ ਹੈ, “ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ”(ਰੋਮੀਆਂ 8:28)।
  4. ਬੇਕਾਰ ਦੀ ਗੱਲਬਾਤ: “ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ”(ਕਹਾਉਤਾਂ 10:19)। ਬੇਕਾਰ ਬੋਲੇ ਹੋਏ ਸ਼ਬਦ ਤੁਹਾਨੂੰ ਪਾਪ ਦੇ ਵੱਲ ਲੈ ਜਾਣਗੇ।
  5. ਸੰਤੁਸ਼ਟੀ ਦੀ ਘਾਟ: ਜਿਹੜਾ ਸੰਤੁਸ਼ਟ ਨਹੀਂ ਹੈ, ਅਤੇ ਜਿਹੜਾ ਹਰ ਸਥਿਤੀ ਵਿੱਚ ਦੁੱਖੀ ਹੈ, ਉਨ੍ਹਾਂ ਦਾ ਆਤਮਿਕ ਜੀਵਨ ਹੀ ਖ਼ਰਾਬ ਹੋਵੇਗਾ।
  6. ਦੁਨਿਆਵੀ ਬੋਝ: ਬਹੁਤ ਸਾਰੇ ਅਜਿਹੇ ਹਨ ਜੋ ਆਪਣਾ ਬੋਝ ਪ੍ਰਭੂ ਉੱਤੇ ਸੁੱਟਣ ਅਤੇ ਉਸਨੂੰ ਆਪਣੇ ਉੱਪਰ ਲੈਣ ਵਿੱਚ ਅਸਮਰੱਥ ਹਨ। ਇਸ ਕਾਰਨ ਉਹ ਆਪਣੇ ਆਤਮਿਕ ਜੀਵਨ ਵਿਚ ਉੱਨਤੀ ਨਹੀਂ ਕਰ ਪਾਉਂਦੇ ਹਨ।
  7. ਲਾਪਰਵਾਹੀ: ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕਹਿੰਦੇ ਹਨ ਕਿ ਉਹ ਪ੍ਰਭੂ ਨੂੰ ਪਿਆਰ ਕਰਦੇ ਹਨ, ਪਰ ਇਹ ਕਹਿੰਦੇ ਹੋਏ ਬਹਾਨੇ ਬਣਾਉਂਦੇ ਹਨ ਕਿ ਉਨ੍ਹਾਂ ਦੇ ਕੋਲ ਪ੍ਰਾਰਥਨਾ ਦੇ ਲਈ ਜਾਂ ਬਾਈਬਲ ਪੜ੍ਹਨ ਦੇ ਲਈ, ਜਾਂ ਚਰਚ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੋਣ ਦੇ ਲਈ ਸਮਾਂ ਨਹੀਂ ਹੈ।

ਪ੍ਰਮੇਸ਼ਵਰ ਦੇ ਬੱਚਿਓ, ਇਹ ਕਦੇ ਨਾ ਭੁੱਲੋ ਕਿ ਅਜਿਹੇ ਬਹਾਨੇ ਕੁੱਝ ਹੋਰ ਨਹੀਂ ਬਲਕਿ ਛੋਟੀਆਂ ਲੂੰਬੜੀਆਂ ਹਨ। ਜਿਹੜੀਆਂ ਤੁਹਾਡੇ ਆਤਮਿਕ ਜੀਵਨ ਨੂੰ ਖ਼ਰਾਬ ਕਰਦੀਆਂ ਹਨ।

ਅਭਿਆਸ ਕਰਨ ਲਈ – “ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਵੇਖਦੇ ਰਹੀਏ ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ”(ਇਬਰਾਨੀਆਂ 12:1,2)

Leave A Comment

Your Comment
All comments are held for moderation.