Appam - Punjabi

ਸਤੰਬਰ 26 – ਗਧੇ ਦਾ ਨਵਾਂ ਜਬਾੜਾ!

“ਉਸ ਸਮੇਂ ਉਸ ਨੂੰ ਇੱਕ ਗਧੇ ਦੇ ਜਬਾੜੇ ਦੀ ਨਵੀਂ ਹੱਡੀ ਲੱਭੀ ਅਤੇ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਸੁੱਟਿਆ”(ਨਿਆਂਈਆਂ ਦੀ ਪੋਥੀ 15:15)।

ਇਸ ਆਇਤ ਵਿੱਚ, ਅਸੀਂ ਸਮਸੂਨ ਦੇ ਜੀਵਨ ਦੀ ਇੱਕ ਚਮਤਕਾਰੀ ਘਟਨਾ ਦੇ ਬਾਰੇ ਪੜ੍ਹਦੇ ਹਾਂ। ਜਦੋਂ ਫ਼ਲਿਸਤੀ ਉਸਦੇ ਵਿਰੁੱਧ ਆਏ, ਤਦ ਉਸ ਦੇ ਹੱਥਾਂ ਵਿੱਚ ਕੋਈ ਹਥਿਆਰ ਨਹੀਂ ਸੀ। ਜਿਵੇਂ ਉਹ ਸੋਚ ਰਿਹਾ ਸੀ ਕਿ ਉਹ ਹਜ਼ਾਰਾਂ ਦੁਸ਼ਮਣ ਫ਼ਲਿਸਤੀਆਂ ਦਾ ਸਾਹਮਣਾ ਕਿਵੇਂ ਕਰੇਗਾ; ਉਸ ਨੇ ਇੱਕ ਗਧੇ ਦੇ ਜਬਾੜੇ ਦੀ ਇੱਕ ਨਵੀਂ ਹੱਡੀ ਦੇਖੀ।

ਤਾਮਿਲ ਵਿੱਚ ਇੱਕ ਕਹਾਵਤ ਹੈ, ਜਿਸਦਾ ਸਪੱਸ਼ਟ ਤੌਰ ਤੇ ਅਨੁਵਾਦ ਕੀਤਾ ਜਾਂਦਾ ਹੈ ਕਿ ਮਜ਼ਬੂਤ ਆਦਮੀ ਦੇ ਹੱਥ ਵਿੱਚ ਘਾਹ ਦਾ ਇੱਕ ਬਲੇਡ ਵੀ ਇੱਕ ਸ਼ਕਤੀਸ਼ਾਲੀ ਹਥਿਆਰ ਹੋਵੇਗਾ। ਅਜਿਹੀ ਕਹਾਵਤ ਦੇ ਅਨੁਸਾਰ, ਗਧੇ ਦਾ ਉਹ ਸਧਾਰਨ ਜਬਾੜਾ ਸਮਸੂਨ ਦੇ ਹੱਥਾਂ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਸਾਬਿਤ ਹੋਇਆ। ਇਸ ਦੇ ਨਾਲ ਉਸਨੇ ਇੱਕ ਹਜ਼ਾਰ ਫ਼ਲਿਸਤੀਆਂ ਨੂੰ ਮਾਰ ਦਿੱਤਾ। ਇੱਥੋਂ ਤੱਕ ਕਿ ਜਦੋਂ ਉਸ ਨੂੰ ਨਵੀਆਂ ਰੱਸੀਆਂ ਨਾਲ ਬੰਨ੍ਹਿਆ ਹੋਇਆ ਅਤੇ ਫ਼ਲਿਸਤੀਆਂ ਦੇ ਹਵਾਲੇ ਕੀਤਾ ਗਿਆ, ਤਦ ਵੀ ਉਹ ਸਮਸੂਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ।

ਕਿੰਨਾ ਚੰਗਾ ਹੈ ਕਿ ਉਸਨੂੰ ਉਹ ਜਬਾੜੇ ਦੀ ਹੱਡੀ ਮਿਲ ਗਈ। ਜੇਕਰ ਸਮਸੂਨ ਉਸ ਬੇਕਾਰ ਜਬਾੜੇ ਦੀ ਹੱਡੀ ਨੂੰ ਇੱਕ ਸ਼ਕਤੀਸ਼ਾਲੀ ਹਥਿਆਰ ਵਿੱਚ ਬਦਲ ਸਕਦਾ ਹੈ, ਤਾਂ ਪ੍ਰਭੂ ਤੁਹਾਨੂੰ ਕਿੰਨਾ ਜ਼ਿਆਦਾ ਚੁੱਕ ਕੇ ਆਪਣੇ ਕੰਮ ਦੇ ਲਈ ਇਸਤੇਮਾਲ ਕਰੇਗਾ? ਜਿਸ ਤਰ੍ਹਾਂ ਸਮਸੂਨ ਦੇ ਹੱਥ ਨੇ ਉਸ ਹੱਡੀ ਨੂੰ ਕੱਸ ਕੇ ਫੜਿਆ ਹੋਇਆ ਹੈ, ਉਸੇ ਤਰ੍ਹਾਂ ਪ੍ਰਭੂ ਨੇ ਵੀ ਤੁਹਾਡੀਆਂ ਬਾਹਾਂ ਨੂੰ ਮਜ਼ਬੂਤੀ ਨਾਲ ਫੜ ਲਿਆ ਹੈ।

ਸ਼ੈਤਾਨ ਕੁੱਝ ਲੋਕਾਂ ਦੇ ਜੀਵਨ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਪਾਪੀ ਰਸਤਿਆਂ ਉੱਤੇ ਲੈ ਜਾਂਦਾ ਹੈ। ਜਿਹੜਾ ਕੋਈ ਉਸ ਦੇ ਵੱਸ ਵਿੱਚ ਹੈ, ਉਹ ਉਨ੍ਹਾਂ ਨੂੰ ਸਦੀਪਕ ਦੁੱਖ ਅਤੇ ਨਰਕ ਦੀ ਅੱਗ ਵਿੱਚ ਸੁੱਟ ਦਿੰਦਾ ਹੈ।

ਜ਼ਰਾ ਇੱਕ ਤਿੱਖੇ ਚਾਕੂ ਦੇ ਬਾਰੇ ਸੋਚੋ। ਅਜਿਹੇ ਤਿੱਖੇ ਚਾਕੂ ਦੀ ਵਰਤੋਂ ਕਰਕੇ, ਇੱਕ ਸਰਜਨ ਇੱਕ ਸਰਜਰੀ ਕਰ ਸਕਦਾ ਹੈ, ਗੰਢਾਂ ਨੂੰ ਹਟਾ ਸਕਦਾ ਹੈ, ਉਹਨਾਂ ਨੂੰ ਠੀਕ ਕਰ ਸਕਦਾ ਹੈ ਅਤੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਇੱਕ ਹੀ ਚਾਕੂ ਦਾ ਇਸਤੇਮਾਲ ਕਈਆਂ ਲੋਕਾਂ ਨੂੰ ਮਾਰਨ ਦੇ ਲਈ ਵੀ ਕੀਤਾ ਜਾ ਸਕਦਾ ਹੈ, ਜੇਕਰ ਇਹ ਕਿਸੇ ਕਾਤਲ ਦੇ ਹੱਥ ਵਿੱਚ ਹੋਵੇ।

ਅਸੀਂ ਪੜ੍ਹਿਆ ਕਿ ਸਮਸੂਨ ਨੇ ਗਧੇ ਦੇ ਜਬਾੜੇ ਦੀ ਹੱਡੀ ਦੀ ਵਰਤੋਂ ਕੀਤੀ। ਇਹ ਤੁਹਾਡੇ ਜਬਾੜੇ ਦੀ ਹੱਡੀ ਹੈ, ਜਿਹੜੀ ਤੁਹਾਡੇ ਬੋਲਣ ਵੇਲੇ ਤੁਹਾਡੀ ਮਦਦ ਕਰਦੀ ਹੈ। ਅਤੇ ਇਹ ਪਰਮੇਸ਼ੁਰ ਦੇ ਵਚਨਾਂ ਦਾ ਐਲਾਨ ਕਰਨ ਵਿੱਚ ਮਦਦ ਕਰਦੀ ਹੈ। ਤੁਹਾਡੇ ਵਚਨ, ਪ੍ਰਮੇਸ਼ਵਰ ਦੇ ਰਾਜ ਨੂੰ ਬਣਾਉਣ ਅਤੇ ਵਿਰੋਧੀਆਂ ਦੇ ਕਿਲ੍ਹਿਆਂ ਨੂੰ ਨਸ਼ਟ ਕਰਨ ਦੇ ਲਈ ਕੀਮਤੀ ਹਨ।

ਉਸ ਦਿਨ ਸਮਸੂਨ ਨੇ ਇੱਕ ਹਜ਼ਾਰ ਆਦਮੀਆਂ ਨੂੰ ਮਾਰ ਕੇ ਫ਼ਲਿਸਤੀਆਂ ਨੂੰ ਹਰਾਇਆ। ਅੱਜ ਵੀ ਸਵਰਗੀ ਥਾਵਾਂ ਵਿੱਚ ਦੁਸ਼ਟਤਾ ਦੀਆਂ ਆਤਮਿਕ ਸੈਨਾਵਾਂ ਦੇ ਵਿਰੁੱਧ ਤੁਹਾਡੀ ਲੜਾਈ ਹੈ। ਇੱਕ ਆਦਮੀ ਇੱਕ ਹਜ਼ਾਰ ਦਾ ਪਿੱਛਾ ਕਰੇਗਾ, ਅਤੇ ਦੋ ਦਸ ਹਜ਼ਾਰ ਨੂੰ ਭਜਾਉਣਗੇ।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਵੇਖ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ”(ਯਸਾਯਾਹ 41:15)।

ਅਭਿਆਸ ਕਰਨ ਲਈ – “ਪ੍ਰਭੂ ਯਹੋਵਾਹ ਇਹਨਾਂ ਹੱਡੀਆਂ ਨੂੰ ਇਹ ਆਖਦਾ ਹੈ, ਵੇਖੋ! ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ”(ਹਿਜ਼ਕੀਏਲ 37:5)

Leave A Comment

Your Comment
All comments are held for moderation.