Appam - Punjabi

ਸਤੰਬਰ 24 – ਲੇਲੇ ਦਾ ਲਹੂ!

“ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ”(ਪ੍ਰਕਾਸ਼ ਦੀ ਪੋਥੀ 12:11)।

ਸਾਡੇ ਪ੍ਰਭੂ ਯਿਸੂ ਮਸੀਹ ਦਾ ਲਹੂ ਮਨੁੱਖਜਾਤੀ ਨੂੰ ਦਿੱਤਾ ਗਿਆ ਸਭ ਤੋਂ ਵੱਡਾ ਤੋਹਫ਼ਾ ਹੈ। ਯਿਸੂ ਦੇ ਲਹੂ ਤੋਂ ਬਿਨਾਂ, ਕੋਈ ਵੀ ਖੁਸ਼ਖਬਰੀ ਨਹੀਂ ਹੈ, ਕੋਈ ਪਾਪਾਂ ਦੀ ਮਾਫ਼ੀ ਨਹੀਂ ਹੈ, ਅਤੇ ਕੋਈ ਆਤਮਾਵਾਂ ਦਾ ਛੁਟਕਾਰਾ ਨਹੀਂ ਹੈ। ਅਸਲ ਵਿੱਚ, ਯਿਸੂ ਦੇ ਲਹੂ ਤੋਂ ਬਿਨਾਂ ਕੋਈ ਮਸੀਹੀ ਧਰਮ ਨਹੀਂ ਹੈ। ਜਦੋਂ ਵੀ ਤੁਸੀਂ ਯਿਸੂ ਮਸੀਹ ਦੇ ਲਹੂ ਦੇ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਉਸਦੇ ਦੁੱਖਾਂ ਅਤੇ ਦਰਦਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ। ਕੇਵਲ ਤਦ ਹੀ, ਤੁਸੀਂ ਉਸ ਕੀਮਤੀ ਲਹੂ ਤੋਂ ਪੈਦਾ ਹੋਣ ਵਾਲੀ ਪੂਰਨ ਬਰਕਤ ਨੂੰ ਸਮਝਣ ਦੇ ਯੋਗ ਹੋਵੋਂਗੇ।

ਵਰਤ ਦੇ ਦਿਨਾਂ ਦੇ ਦੌਰਾਨ, ਇੱਕ ਛੋਟੀ ਕਲੀਸਿਯਾ ਵਾਲੇ ਇੱਕ ਚਰਚ ਨੇ ਇੱਕ ਵਿਅਕਤੀ ਨੂੰ ‘ਯਿਸੂ ਦੇ ਲਹੂ’ ਉੱਤੇ ਗੱਲ ਕਰਨ ਦੇ ਲਈ ਸੱਦਾ ਦਿੱਤਾ। ਉਦੋਂ ਹੀ, ਉਸ ਵਿਅਕਤੀ ਨੂੰ ਅਹਿਸਾਸ ਹੋਇਆ ਕਿ ਭਾਵੇਂ ਉਹ ਕਈ ਸਾਲਾਂ ਤੋਂ ਮਸੀਹੀ ਰਿਹਾ ਸੀ, ਪਰ ਉਸ ਨੂੰ ਯਿਸੂ ਦੇ ਲਹੂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਇਸ ਲਈ, ਉਸਨੇ ਪ੍ਰਭੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਅਤੇ ਪ੍ਰਾਰਥਨਾ ਵਿੱਚ ਯਿਸੂ ਦੇ ਲਹੂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ।

ਉਸ ਦਿਨ, ਪ੍ਰਭੂ ਨੇ ਉਸ ਨਾਲ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੋਂ ਨਿੱਕਲਣ ਵਾਲੇ ਲਹੂ ਦੇ ਬਾਰੇ ਵਿਚਾਰ ਕਰਨ ਦੇ ਲਈ ਕਿਹਾ। ਅਤੇ ਉਸਨੇ ਯਿਸੂ ਦੇ ਲਹੂ ਦੇ ਨਾਲ ਸੰਬੰਧਤ ਛੇ ਪਹਿਲੂਆਂ ਉੱਤੇ ਮਨਨ ਕਰਨਾ ਸ਼ੁਰੂ ਕਰ ਦਿੱਤਾ – ਗਥਸਮਨੀ ਵਿੱਚ ਵਹਾਇਆ ਗਿਆ ਲਹੂ, ਕੰਡਿਆਂ ਦੇ ਤਾਜ ਦੇ ਕਾਰਨ ਸਿਰ ਵਿੱਚੋਂ ਨਿੱਕਲਦਾ ਹੋਇਆ ਲਹੂ, ਉਸਦੇ ਕਿੱਲਾਂ ਵਾਲੇ ਵਿੰਨੇ ਹੋਏ ਹੱਥਾਂ ਤੋਂ ਨਿੱਕਲਿਆ ਲਹੂ, ਉਸਦੇ ਪੈਰਾਂ ਵਿੱਚੋਂ ਨਿੱਕਲਿਆ ਲਹੂ, ਉਸਦੀ ਪਿੱਠ ਵਿੱਚੋਂ ਨਿੱਕਲਿਆ ਲਹੂ ਅਤੇ ਉਸਦੀ ਪੱਸਲੀ ਵਿੱਚੋਂ ਨਿੱਕਲਿਆ ਲਹੂ। ਜਿਵੇਂ ਕਿ ਉਹ ਧਿਆਨ ਕਰਦਾ ਰਿਹਾ, ਉਹ ਪ੍ਰਭੂ ਦੇ ਸਰੀਰ ਦੇ ਹਰੇਕ ਹਿੱਸੇ ਤੋਂ ਲਹੂ ਤੋਂ ਖਾਸ ਬਰਕਤ ਨੂੰ ਸਪੱਸ਼ਟ ਤੌਰ ‘ਤੇ ਦੇਖ ਸਕਦਾ ਸੀ। ਅਤੇ ਜਦੋਂ ਉਸਨੇ ਚਰਚ ਵਿੱਚ ਉਸ ਪ੍ਰਕਾਸ਼ ਦੇ ਨਾਲ ਸੰਦੇਸ਼ ਦਿੱਤਾ, ਤਾਂ ਬਹੁਤ ਸਾਰੇ ਲੋਕਾਂ ਨੂੰ ਬਰਕਤ ਮਿਲੀ।

ਉਸ ਦਿਨ ਪ੍ਰਭੂ ਨੇ ਉਸਨੂੰ ਬਹੁਤ ਸਾਰੇ ਭੇਤਾਂ ਬਾਰੇ ਦੱਸਿਆ। ਅਤੇ ਯਿਸੂ ਦੇ ਲਹੂ ਦੇ ਬਾਰੇ ਬਹੁਤ ਸਾਰੀਆਂ ਗੁਪਤ ਗੱਲਾਂ ਨੂੰ ਪ੍ਰਗਟ ਕੀਤਾ। ਉਸ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਸਿਰਫ਼ ਯਿਸੂ ਦਾ ਲਹੂ ਹੀ ਉਸ ਨੂੰ ਅੰਤ ਤੱਕ ਜਿੱਤ ਦੇ ਰਸਤੇ ਉੱਤੇ ਲੈ ਜਾ ਸਕਦਾ ਹੈ। ਸਾਡੇ ਪ੍ਰਭੂ ਯਿਸੂ ਦਾ ਲਹੂ, ਉਹ ਸਭ ਹੈ ਜਿਹੜਾ ਤੁਹਾਨੂੰ ਸ਼ੈਤਾਨ ਦੇ ਪਰਤਾਵਿਆਂ ਉੱਤੇ ਜਿੱਤ ਪਾਉਣ ਦੇ ਲਈ ਚਾਹੀਦਾ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਉਨ੍ਹਾਂ ਨੇ ਲੇਲੇ ਦੇ ਲਹੂ ਅਤੇ ਆਪਣੀ ਗਵਾਹੀ ਦੇ ਬਚਨ ਦੇ ਦੁਆਰਾ ਸ਼ੈਤਾਨ ਨੂੰ ਹਰਾਇਆ। ਜਿਸ ਦਿਨ ਤੁਸੀਂ ਸਵਰਗ ਵਿੱਚ ਹੋਵੋਂਗੇ, ਉਸ ਦਿਨ ਤੁਸੀਂ ਯਿਸੂ ਦੇ ਲਹੂ ਦੇ ਦੁਆਰਾ ਜੇਤੂ ਹੋ ਕੇ ਖੜ੍ਹੇ ਹੋਵੋਂਗੇ। ਤੁਸੀਂ ਉਨ੍ਹਾਂ ਸੰਤਾਂ ਦੇ ਨਾਲ ਖੜ੍ਹੇ ਹੋਵੋਂਗੇ ਜਿਨ੍ਹਾਂ ਨੇ ਆਪਣੇ ਵਸਤਰ ਲੇਲੇ ਦੇ ਲਹੂ ਵਿੱਚ ਧੋ ਕੇ ਸਫ਼ੈਦ ਕੀਤੇ ਹਨ। ਤੁਸੀਂ ਨਵੇਂ ਗੀਤ ਗਾਓਂਗੇ ਅਤੇ ਪਰਮੇਸ਼ੁਰ ਦਾ ਧੰਨਵਾਦ ਕਰੋਂਗੇ, ਉਨ੍ਹਾਂ ਸਾਰੀਆਂ ਬਰਕਤਾਂ ਦਾ ਵਰਣਨ ਕਰਦੇ ਹੋਏ ਜੋ ਤੁਹਾਨੂੰ ਮਸੀਹ ਯਿਸੂ ਦੇ ਲਹੂ ਦੁਆਰਾ ਪ੍ਰਾਪਤ ਹੋਈਆਂ ਹਨ।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਨੇ ਸਲੀਬ ਉੱਤੇ ਵਹਾਏ ਆਪਣੇ ਕੀਮਤੀ ਲਹੂ ਦੇ ਦੁਆਰਾ ਤੁਹਾਨੂੰ ਇੱਕ ਜੇਤੂ ਜੀਵਨ ਦਾ ਵਚਨ ਦਿੱਤਾ ਹੈ। ਪ੍ਰਭੂ ਦਾ ਧੰਨਵਾਦ ਕਰੋ ਅਤੇ ਉਸ ਦੀ ਉਸਤਤ ਕਰੋ, ਜਿਸ ਨੇ ਤੁਹਾਨੂੰ ਅਜਿਹੀ ਜਿੱਤ, ਜੇਤੂ ਜੀਵਨ ਦਿੱਤਾ ਹੈ।

ਅਭਿਆਸ ਕਰਨ ਲਈ – “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ”(2 ਕੁਰਿੰਥੀਆਂ 2:14)

Leave A Comment

Your Comment
All comments are held for moderation.