Appam - Punjabi

ਮਈ 23 – ਸਮਿਆਂ ਦੀ ਸਮਝ!

“ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਸਮੇਂ ਨੂੰ ਪਹਿਚਾਣਦੇ ਸਨ ਅਤੇ ਜਾਣਦੇ ਸਨ ਕਿ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ”(1 ਇਤਿਹਾਸ 12:32)।

ਪਵਿੱਤਰ ਸ਼ਾਸਤਰ ਸਾਨੂੰ ਯਿੱਸਾਕਾਰ ਦੇ ਪੁੱਤਰਾਂ ਦੇ ਬਾਰੇ ਕੁੱਝ ਵੱਖਰਾ ਦੱਸਦਾ ਹੈ। ਉਹ ਸਮੇਂ ਨੂੰ ਪਹਿਚਾਣਦੇ ਸੀ ਅਤੇ ਉਹ ਸਲਾਹ ਦੇਣ ਦੇ ਯੋਗ ਸੀ ਕਿ ਕੀ ਕੀਤਾ ਜਾਣਾ ਚਾਹੀਦਾ ਹੈ (1 ਇਤਹਾਸ 12:32)।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਸਮੇਂ ਦੀ ਚੰਗੀ ਸਮਝ ਰੱਖਦੇ ਹੋ? ਕੀ ਤੁਸੀਂ ਸਮੇਂ ਦੀ ਚੰਗੀ ਵਰਤੋਂ ਕਰਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ ਦੇ ਅੰਤ ਦੇ ਕਿੰਨੇ ਨੇੜੇ ਹਾਂ? ਕੀ ਤੁਸੀਂ ਸੁਚੇਤ ਅਤੇ ਯਹੋਵਾਹ ਦੇ ਦਿਨ ਦੇ ਲਈ ਤਿਆਰ ਹੋ?

ਫ਼ਰੀਸੀ ਅਤੇ ਸਦੂਕੀ ਯਿਸੂ ਮਸੀਹ ਨੂੰ ਪਰਖਣ ਦੇ ਲਈ ਆਏ ਅਤੇ ਉਸਨੂੰ ਸਵਰਗ ਵੱਲੋਂ ਇੱਕ ਨਿਸ਼ਾਨ ਦਿਖਾਉਣ ਦੇ ਕਿਹਾ। ਉਸਨੇ ਉੱਤਰ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ, “ਜਦੋਂ ਸ਼ਾਮ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਜੋ ਭਲਕੇ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ। ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਪਹਿਚਾਣ ਨਹੀਂ ਸਕਦੇ”(ਮੱਤੀ ਦੀ ਇੰਜੀਲ 16:2,3)।

ਇੱਕ ਵਾਰ ਜਦੋਂ ਪਰਮੇਸ਼ੁਰ ਦੇ ਕੁੱਝ ਸੇਵਕ ਸੇਵਕਾਈ ਦੇ ਕੰਮ ਉੱਤੇ ਗਏ, ਤਾਂ ਇੱਕ ਆਦਮੀ ਆਇਆ ਜਿਸ ਨੂੰ ਦੁਸ਼ਟ ਆਤਮਾ ਚਿੰਬੜੀ ਹੋਈ ਸੀ। ਉਸ ਦੇ ਅੰਦਰਲੀ ਦੁਸ਼ਟ ਆਤਮਾ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਪੁੱਛਿਆ: ‘ਸਮੇਂ ਦਾ ਅੰਤ ਨੇੜੇ ਹੈ। ਤੁਸੀਂ ਸਾਡੇ ਪਿੱਛੇ ਕਿਉਂ ਆਉਂਦੇ ਹੋ? ਤੁਸੀਂ ਸਾਨੂੰ ਕੁੱਝ ਹੋਰ ਸਮੇਂ ਦੇ ਲਈ ਸ਼ਾਂਤੀ ਨਾਲ ਕਿਉਂ ਨਹੀਂ ਛੱਡ ਦਿੰਦੇ?’ ਪ੍ਰਮੇਸ਼ਵਰ ਦੇ ਸੇਵਕ, ਇਸ ਸਵਾਲ ਤੋਂ ਹੈਰਾਨ ਹੋਏ, ਅਤੇ ਉਨ੍ਹਾਂ ਨੇ ਭੂਤ ਨੂੰ ਪੁੱਛਿਆ, ਇਹ ਦੁਨੀਆਂ ਦੇ ਅੰਤ ਦੇ ਬਾਰੇ ਕਿਵੇਂ ਜਾਣਦਾ ਹੈ? ਜਵਾਬ ਵਿੱਚ ਦੁਸ਼ਟ ਆਤਮਾ ਨੇ ਕਿਹਾ: ‘ਕੀ ਸਮੇਂ ਨੇ ਤੁਹਾਨੂੰ ਇਸ ਦੀ ਘੋਸ਼ਣਾ ਨਹੀਂ ਕੀਤੀ ਹੈ?’।

ਦਰਅਸਲ, ਦੁਨੀਆਂ ਤੇਜ਼ੀ ਨਾਲ ਪੂਰੀ ਤਰ੍ਹਾਂ ਤਬਾਹੀ ਦੇ ਵੱਲ ਵੱਧ ਰਹੀ ਹੈ। ਸ਼ਕਤੀਸ਼ਾਲੀ ਦੇਸ਼ਾਂ ਨੇ ਅਜਿਹੇ ਪਰਮਾਣੂ ਹਥਿਆਰ ਵਿਕਸਿਤ ਕਰ ਲਏ ਹਨ ਜੋ ਮੌਜੂਦਾ ਦੁਨੀਆਂ ਨਾਲੋਂ ਚਾਲੀ ਹਜ਼ਾਰ ਗੁਣਾ ਵੱਡੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦੇ ਲਈ ਸਮਰੱਥ ਹਨ। ਸਮਾਂ ਜਲਦ ਹੀ ਕਿਸੇ ਵੀ ਸਮੇਂ ਦੁਨੀਆਂ ਦੇ ਅੰਤ ਦੇ ਵੱਲ ਸੰਕੇਤ ਦੇ ਰਿਹਾ ਹੈ। ਦੁਨੀਆਂ ਹੰਕਾਰੀ ਕਤਲਾਂ ਅਤੇ ਹੋਰ ਪਾਪਾਂ ਨਾਲ ਭਰੀ ਹੋਈ ਹੈ। ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਕਿਵੇਂ ਸ਼ੈਤਾਨ ਕਈਆਂ ਨੂੰ ਵਿਨਾਸ਼ ਦੇ ਵੱਲ ਲੈ ਜਾ ਰਿਹਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਕਿ ਸਮੇਂ ਦਾ ਅੰਤ ਨੇੜੇ ਹੈ, ਤਾਂ ਕੀ ਤੁਹਾਨੂੰ ਪ੍ਰਭੂ ਨੂੰ ਮਿਲਣ ਦੇ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰਨਾ ਚਾਹੀਦਾ? ਸਮਾਂ ਸਪੱਸ਼ਟ ਤੌਰ ‘ਤੇ ਸਾਨੂੰ ਪ੍ਰਭੂ ਦੇ ਦਿਨ ਦੇ ਲਈ ਤਿਆਰ ਰਹਿਣ ਦਾ ਐਲਾਨ ਕਰ ਰਿਹਾ ਹੈ।

ਅਭਿਆਸ ਕਰਨ ਲਈ – “ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਹਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ”(ਰੋਮੀਆਂ 13:12)।

Leave A Comment

Your Comment
All comments are held for moderation.