Appam - Punjabi

ਨਵੰਬਰ 30 – ਨਿਮਰਤਾ!

“ਹੇ ਮਨੁੱਖ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਹੈ, ਸਿਰਫ਼ ਇਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”(ਮੀਕਾਹ 6:8).

ਜਿਵੇਂ ਕਿ ਅਸੀਂ ਸਾਲ ਦੇ ਅੰਤ ਵਿੱਚ ਹਾਂ, ਤੁਹਾਨੂੰ ਆਪਣੇ ਆਪ ਦੀ ਜਾਂਚ ਕਰਨ ਦੀ ਜ਼ਰੂਰਤ ਹੈ, ਜੋ ਕੁੱਝ ਗੜਬੜੀ ਹੈ, ਉਸ ਦਾ ਸੁਧਾਰ ਕਰੋ, ਅਤੇ ਜੋ ਵੀ ਟੇਢੇ ਹਨ, ਉਨ੍ਹਾਂ ਨੂੰ ਸਿੱਧੇ ਕਰੋ. ਤੁਹਾਨੂੰ ਆਪਣੇ ਆਪ ਨੂੰ ਪਵਿੱਤਰ ਕਰਕੇ ਨਵੇਂ ਸਾਲ ਵਿੱਚ ਨਵੇਂ ਸਮਰਪਣ ਅਤੇ ਨਵੇਂ ਸੰਕਲਪ ਦੇ ਨਾਲ ਦਾਖ਼ਲ ਹੋਣ ਦੀ ਜ਼ਰੂਰਤ ਹੈ.

ਚਾਰ ਮਹੱਤਵਪੂਰਣ ਗੱਲਾਂ ਹਨ ਜਿੰਨ੍ਹਾਂ ਦੀ ਪ੍ਰਭੂ ਤੁਹਾਡੇ ਤੋਂ ਉਮੀਦ ਕਰਦਾ ਹੈ. ਅਤੇ ਉਹ ਹਨ:

  1. ਤੁਹਾਨੂੰ ਭਲਾ ਕਰਨਾ ਚਾਹੀਦਾ ਹੈ.
  2. ਤੁਹਾਨੂੰ ਇਨਸਾਫ਼ ਕਰਨਾ ਚਾਹੀਦਾ ਹੈ.
  3. ਤੁਹਾਨੂੰ ਦਯਾ ਨਾਲ ਪ੍ਰੀਤ ਰੱਖਣੀ ਚਾਹੀਦੀ ਹੈ.
  4. ਤੁਹਾਨੂੰ ਪ੍ਰਮੇਸ਼ਵਰ ਅੱਗੇ ਨਿਮਰਤਾ ਨਾਲ ਚੱਲਣਾ ਚਾਹੀਦਾ ਹੈ. ਅਤੇ ਪਰਮੇਸ਼ੁਰ ਦੇ ਅੱਗੇ ਨਿਮਰਤਾ ਨਾਲ ਚੱਲਣਾ ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ.

ਜੇਕਰ ਤੁਹਾਨੂੰ ਭਰਪੂਰਤਾ ਨਾਲ ਪ੍ਰਮੇਸ਼ਵਰ ਦੀ ਕਿਰਪਾ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਨਿਮਰਤਾ ਨਾਲ ਚੱਲਣ ਦੀ ਜ਼ਰੂਰਤ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ; “ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ”(ਲੂਕਾ ਦੀ ਇੰਜੀਲ 14:11). “ਪਰਮੇਸ਼ੁਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ”(ਯਾਕੂਬ ਦੀ ਪੱਤ੍ਰੀ 4:6). “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ”(ਜ਼ਬੂਰਾਂ ਦੀ ਪੋਥੀ 138:6). “ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ”(ਯਾਕੂਬ ਦੀ ਪੱਤ੍ਰੀ 4:10).

ਬਹੁਤ ਸਾਰੇ ਮਸੀਹੀ ਪਰਿਵਾਰਾਂ ਦੇ ਟੁੱਟਣ ਦਾ ਮੁੱਖ ਕਾਰਨ ਹੰਕਾਰ, ਘੁਮੰਡ ਅਤੇ ਵਿਅਰਥ ਹੈ. ਅਜਿਹੇ ਲੋਕ ਕਦੇ ਵੀ ਆਪਣੀ ਕਮੀ ਨੂੰ ਸਵੀਕਾਰ ਨਹੀਂ ਕਰਨਗੇ. ਉਹ ਬਿਨ੍ਹਾਂ ਮਤਲਬ ਦੇ ਵਿਵਾਦਾਂ ਅਤੇ ਝਗੜਿਆਂ ਵਿੱਚ ਸ਼ਾਮਲ ਹੋਣਗੇ. ਉਹ ਆਪਣੇ ਦਿਲਾਂ ਵਿੱਚ ਕੁੜੱਤਣ ਅਤੇ ਨਕਾਰਾਤਮਕ ਜੋਸ਼ ਨੂੰ ਸੰਭਾਲ ਕੇ ਰੱਖਣਗੇ. ਪਰ ਅਧੀਨ ਲੋਕ ਆਪਣੀਆਂ ਸਾਰੀਆਂ ਸਮੱਸਿਆਵਾਂ ਪ੍ਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦੇਣਗੇ ਅਤੇ ਵਿਸ਼ਵਾਸ ਨਾਲ ਉਸ ਦੀ ਉਡੀਕ ਕਰਨਗੇ, ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਧਿਆਨ ਰੱਖੇਗਾ.

ਪਵਿੱਤਰ ਸ਼ਾਸਤਰ ਕਹਿੰਦਾ ਹੈ; “ਧੜੇਬਾਜ਼ੀਆਂ ਅਥਵਾ ਫੋਕੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ”(ਫਿਲਿੱਪੀਆਂ 2:3). ਤੁਹਾਨੂੰ ਆਪਣੇ ਹੰਕਾਰ ਅਤੇ ਘੁਮੰਡ ਨੂੰ ਦੂਰ ਕਰਨਾ ਚਾਹੀਦਾ ਹੈ, ਅਤੇ ਇਸ ਦੀ ਬਜਾਏ ਜ਼ੋਰ ਦੇਣਾ ਚਾਹੀਦਾ ਹੈ: “ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ” ਅਤੇ ਆਪਣੇ ਆਪ ਨੂੰ ਸਲੀਬ ਦੇ ਸਾਏ ਵਿੱਚ ਛੁਪਾਓ. ਜਿਹੜੇ ਨਿਮਰਤਾ ਧਾਰਨ ਕਰਦੇ ਹਨ ਉਹ ਆਪਣੇ ਆਪ ਦੀ ਨਹੀਂ, ਸਗੋਂ ਦੂਸਰਿਆਂ ਦੀ ਭਲਿਆਈ ਚਾਹੁੰਦੇ ਹਨ. ਪ੍ਰਭੂ ਯਿਸੂ ਨੇ ਕਿਹਾ; “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ”(ਮੱਤੀ ਦੀ ਇੰਜੀਲ 11:29).

ਅੱਜ ਬਹੁਤ ਸਾਰੇ ਲੋਕ ਇਸ ਦਰਸ਼ਨ ਨੂੰ ਮੰਨਦੇ ਹਨ ਕਿ ਇਸ ਸੰਸਾਰ ਵਿੱਚ ਕੋਈ ਇਨਸਾਫ਼ ਜਾਂ ਧਾਰਮਿਕਤਾ ਨਹੀਂ ਹੈ; ਅਤੇ ਤੁਹਾਨੂੰ ਆਪਣਾ ਰਾਹ ਬਣਾਉਣ ਦੇ ਲਈ ਸੱਚਮੁੱਚ ਇਸ ਨਾਲ ਲੜਨਾ ਹੋਵੇਗਾ. ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪ੍ਰਭੂ ਦਾ ਰਾਹ ਨਹੀਂ ਹੈ. ਇਹ ਪ੍ਰਭੂ ਹੀ ਹੈ ਜੋ ਤੁਹਾਡੇ ਲਈ ਲੜਦਾ ਹੈ. ਸਰਵ – ਸ਼ਕਤੀਮਾਨ ਪ੍ਰਮੇਸ਼ਵਰ ਹੀ ਉਹ ਹੈ ਜਿਹੜਾ ਤੁਹਾਡੇ ਨਾਲ ਨਿਆ ਕਰਦਾ ਹੈ.

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਸਭ ਕੁੱਝ ਪ੍ਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥਾਂ ਵਿੱਚ ਸੌਂਪ ਦਿੰਦੇ ਹੋ, ਅਤੇ ਉਸ ਵਿੱਚ ਆਰਾਮ ਪਾਉਂਦੇ ਹੋ, ਤਾਂ ਪ੍ਰਮੇਸ਼ਵਰ ਉਹ ਸਭ ਕੁੱਝ ਸੰਪੂਰਨ ਅਤੇ ਪੂਰਾ ਕਰੇਗਾ. ਜੋ ਤੁਹਾਡੇ ਸਬੰਧਿਤ ਹੈ.

ਅਭਿਆਸ ਕਰਨ ਲਈ – “ਨਮਰਤਾ ਅਤੇ ਯਹੋਵਾਹ ਦਾ ਭੈਅ ਮੰਨਣ ਦਾ ਫਲ ਧਨ, ਆਦਰ ਅਤੇ ਜੀਵਨ ਹੈ”(ਕਹਾਉਤਾਂ 22:4).

Leave A Comment

Your Comment
All comments are held for moderation.