Appam - Punjabi

ਨਵੰਬਰ 27 – ਡੂੰਘੇ – ਗਿੱਟਿਆਂ ਤੱਕ ਤਜ਼ਰਬਾ!

“ਅਤੇ ਉਸਨੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੱਕ ਸੀ”(ਹਿਜ਼ਕੀਏਲ 47:3)

ਹਿਜ਼ਕੀਏਲ 47 ਇੱਕ ਅਜਿਹਾ ਅਧਿਆਇ ਹੈ ਜਿਹੜਾ ਡੂੰਘੇ ਆਤਮਿਕ ਭੇਦ ਪ੍ਰਗਟ ਕਰਦਾ ਹੈ। ਇਸ ਅਧਿਆਇ ਵਿੱਚ, ਪਵਿੱਤਰ ਆਤਮਾ ਦੀ ਤੁਲਨਾ ਇੱਕ ਨਦੀ ਨਾਲ ਕੀਤੀ ਜਾਂਦੀ ਹੈ, ਅਤੇ ਤੁਸੀਂ ਪਰਮੇਸ਼ੁਰ ਦੇ ਬੱਚਿਆਂ ਦੇ ਪ੍ਰਗਤੀਸ਼ੀਲ ਅਤੇ ਡੂੰਘੇ ਆਤਮਿਕ ਤਜ਼ਰਬਿਆਂ ਨੂੰ ਦੇਖੋਂਗੇ।

ਪਵਿੱਤਰ ਆਤਮਾ ਜਿਹੜਾ ਪਹਿਲਾਂ ਤਜ਼ਰਬਾ ਪ੍ਰਦਾਨ ਕਰਦਾ ਹੈ, ਉਹ ਡੂੰਘੇ – ਗਿੱਟਿਆਂ ਤੱਕ ਤਜ਼ਰਬਾ ਹੈ। ਕਲਪਨਾ ਕਰੋ ਕਿ ਇੱਕ ਆਦਮੀ ਤੇਜ਼ ਧੁੱਪ ਦੇ ਵਿੱਚ ਸੜਕ ਉੱਤੇ ਚੱਲ ਰਿਹਾ ਹੈ; ਅਚਾਨਕ ਇੱਕ ਨਦੀ ਨੂੰ ਦੇਖ ਕੇ। ਉਹ ਤੁਰੰਤ ਨਦੀ ਦੇ ਵੱਲ ਦੌੜੇਗਾ ਅਤੇ ਆਪਣੇ ਪੈਰ ਪਾਣੀ ਵਿੱਚ ਰੱਖੇਗਾ। ਜਿਸ ਪਲ ਉਹ ਅਜਿਹਾ ਕਰਦਾ ਹੈ, ਸਾਰੀ ਗਰਮੀ ਦੂਰ ਹੋ ਜਾਂਦੀ ਹੈ ਅਤੇ ਨਦੀ ਦੇ ਠੰਡੇ ਪਾਣੀ ਨਾਲ ਉਹ ਤਰੋਤਾਜ਼ਾ ਹੋ ਜਾਂਦਾ ਹੈ। ਉਸ ਦੇ ਪੈਰਾਂ ਦਾ ਸਾਰਾ ਦਰਦ ਦੂਰ ਹੋ ਜਾਂਦਾ ਹੈ ਅਤੇ ਉਸ ਨੂੰ ਆਰਾਮ ਮਿਲਦਾ ਹੈ। ਉਹ ਪਾਣੀ ਉਸ ਦੇ ਹਿਰਦੇ ਵਿੱਚ ਬਹੁਤ ਖੁਸ਼ੀ ਅਤੇ ਪ੍ਰਸੰਨਤਾ ਵੀ ਲਿਆਉਂਦਾ ਹੈ।

ਮੈਂ ਇੱਕ ਵਿਸ਼ਵਾਸੀ ਨੂੰ ਜਾਣਦਾ ਹਾਂ। ਉਸਦੇ ਕੰਮ ਵਾਲੀ ਥਾਂ ਦੇ ਨੇੜੇ ਇੱਕ ਸੁੰਦਰ ਨਦੀ ਦਾ ਕਿਨਾਰਾ ਸੀ। ਉਹ ਸਵੇਰੇ ਚਾਰ ਵਜੇ ਉਸ ਨਦੀ ਉੱਤੇ ਨਹਾਉਣ ਦੇ ਲਈ ਚਲਾ ਜਾਵੇਗਾ। ਸਰਦੀਆਂ ਦੇ ਸਮੇਂ ਵਿੱਚ, ਪਾਣੀ ਸਹਿਣ ਕਰਨ ਦੇ ਲਈ ਬਹੁਤ ਠੰਡਾ ਹੋਵੇਗਾ। ਪਰ ਉਹ ਅੱਗੇ ਜਾ ਕੇ ਪਾਣੀ ਵਿੱਚ ਉਤਰ ਜਾਂਦਾ ਸੀ। ਉਸਨੇ ਕਿਹਾ ਕਿ ਜਿਵੇਂ ਹੀ ਉਹ ਬਰਫ਼ ਦੇ ਠੰਡੇ ਪਾਣੀ ਵਿੱਚ ਆਪਣੇ ਪੈਰ ਰੱਖਦਾ ਹੈ। ਉਸਨੂੰ ਗ਼ੈਰ ਭਾਸ਼ਾਂ ਬੋਲਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਜਦੋਂ ਤੁਸੀਂ ਪਵਿੱਤਰ ਆਤਮਾ ਨਾਲ ਭਰ ਜਾਂਦੇ ਹੋ ਤਾਂ ਤੁਹਾਡਾ ਦਿਲ ਖੁਸ਼ ਹੁੰਦਾ ਹੈ। ਸਾਰੇ ਸੰਸਾਰਿਕ ਦੁੱਖ, ਦਰਦ ਅਤੇ ਥਕਾਵਟ ਇੱਕ ਪਲ ਵਿੱਚ ਦੂਰ ਹੋ ਜਾਂਦੇ ਹਨ ਅਤੇ ਤੁਸੀਂ ਪ੍ਰਭੂ ਵਿੱਚ ਅਨੰਦ ਹੋਣ ਲੱਗ ਪੈਂਦੇ ਹੋ। ਗਿੱਟਿਆਂ ਤੱਕ ਡੂੰਘਾ ਤਜ਼ਰਬਾ ਪਵਿੱਤਰ ਆਤਮਾ ਦੇ ਦੁਆਰਾ ਦਿਲ ਦੀ ਖੁਸ਼ੀ ਹੈ।

ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਸਮੁੰਦਰ ਤੱਟ ਉੱਤੇ ਘੁੰਮਣ ਦੇ ਲਈ ਜਾਂਦੇ ਹਨ। ਇੱਕ ਵਾਰ ਜਦੋਂ ਉਹ ਸਮੁੰਦਰ ਦੇ ਨੇੜੇ ਪਹੁੰਚ ਜਾਂਦੇ ਹਨ, ਤਾਂ ਕਿਸੇ ਵੀ ਬੱਚੇ ਦੀ ਇੱਛਾ ਹੁੰਦੀ ਹੈ ਕਿ ਉਹ ਸਮੁੰਦਰ ਵੱਲ ਭੱਜੇ ਅਤੇ ਲਹਿਰਾਂ ਵਿੱਚ ਖੜੇ ਹੋ ਜਾਣ। ਲਹਿਰਾਂ ਆਉਣ ਤੇ ਉਹ ਕਿਨਾਰੇ ਦੇ ਵੱਲ ਦੌੜਦੇ ਹਨ, ਅਤੇ ਇੱਕ ਵਾਰ ਲਹਿਰ ਅੰਦਰ ਚਲੀ ਜਾਂਦੀ ਹੈ, ਉਹ ਵਾਪਸ ਚਲੇ ਜਾਂਦੇ ਹਨ ਅਤੇ ਗਿੱਟੇ- ਗਿੱਟੇ ਡੂੰਘੇ ਪਾਣੀ ਵਿੱਚ ਖੜੇ ਹੋ ਜਾਂਦੇ ਹਨ। ਇਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ; ਇਹ ਦੇਖ ਕੇ ਉਨ੍ਹਾਂ ਦੇ ਮਾਤਾ-ਪਿਤਾ ਵੀ ਖੁਸ਼ ਹੁੰਦੇ ਹਨ।

ਜਦੋਂ ਤੁਸੀਂ ਪਵਿੱਤਰ ਆਤਮਾ ਦਾ ਮਸਹ ਪ੍ਰਾਪਤ ਕਰਦੇ ਹੋ, ਤਾਂ ਪਰਮੇਸ਼ੁਰ ਦਾ ਪਿਆਰ ਤੁਹਾਡੇ ਦਿਲਾਂ ਵਿੱਚ ਪਾਇਆ ਜਾਂਦਾ ਹੈ (ਰੋਮੀਆਂ 5:5)। ਅਤੇ ਤੁਸੀਂ ਬਹੁਤ ਖੁਸ਼ੀ ਨਾਲ ਭਰ ਜਾਂਦੇ ਹੋ। ਉਹ ਸਵਰਗੀ ਨਦੀ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਵਰਗੀ ਅਨੰਦ ਨਾਲ ਭਰ ਦਿੰਦੀ ਹੈ।

ਪ੍ਰਮੇਸ਼ਵਰ ਦੇ ਬੱਚਿਓ, ਇੱਕ ਡੂੰਘੇ ਆਤਮਿਕ ਤਜ਼ਰਬੇ ਲਈ ਤਰਸਦੇ ਹਨ। ਪਵਿੱਤਰ ਆਤਮਾ ਦੇ ਨਾਲ ਇੱਕ ਡੂੰਘੀ ਅਤੇ ਨਿੱਜੀ ਸੰਗਤੀ ਸਥਾਪਿਤ ਕਰੋ।

ਅਭਿਆਸ ਕਰਨ ਲਈ – “ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੀਆਂ ਨਦੀਆਂ ਉਸ ਦੇ ਵਿੱਚੋਂ ਵਗਣਗੀਆਂ।” ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ”(ਯੂਹੰਨਾ ਦੀ ਇੰਜੀਲ 7:38,39)

Leave A Comment

Your Comment
All comments are held for moderation.