Appam - Punjabi

ਨਵੰਬਰ 26 – ਪਰਮੇਸ਼ੁਰ ਉਹ ਦੇ ਵਿਚਕਾਰ ਹੈ!

“ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ੁਰ ਦੇ ਨਗਰ ਨੂੰ, ਅੱਤ ਮਹਾਨ ਦੇ ਡੇਰਿਆਂ ਅਤੇ ਪਵਿੱਤਰ ਸਥਾਨ ਨੂੰ ਅਨੰਦਿਤ ਕਰਦੀਆਂ ਹਨ। ਪਰਮੇਸ਼ੁਰ ਉਹ ਦੇ ਵਿੱਚ ਹੈ”(ਜ਼ਬੂਰਾਂ ਦੀ ਪੋਥੀ 46:4,5)।

ਪ੍ਰਮੇਸ਼ਵਰ ਹਮੇਸ਼ਾ ਤੁਹਾਡੇ ਵਿਚਕਾਰ ਹੈ। ਤੁਹਾਡੇ ਵਿਚਕਾਰ ਪਰਮੇਸ਼ੁਰ ਦਾ ਹੋਣਾ ਕਿੰਨਾ ਵੱਡਾ ਦਿਲਾਸਾ ਅਤੇ ਸ਼ਕਤੀ ਹੈ! ਕਿਉਂਕਿ ਪ੍ਰਮੇਸ਼ਵਰ ਤੁਹਾਡੇ ਵਿਚਕਾਰ ਹੈ, ਤੁਸੀਂ ਕਦੇ ਵੀ ਹਿੱਲ ਨਹੀਂ ਸਕੋਂਗੇ। ਇਸ ਸੰਸਾਰ ਵਿੱਚ ਕੋਈ ਵੀ ਅਤੇ ਕੋਈ ਸਰਕਾਰ ਤੁਹਾਨੂੰ ਹਿਲਾ ਨਹੀਂ ਸਕਦੀ।

ਦਿਨ ਦੀ ਆਇਤ ਵਿੱਚ, ‘ਪਰਮੇਸ਼ੁਰ ਦੀ ਹੈਕਲ’, ‘ਸਰਵ ਉੱਚ ਦੇ ਤੰਬੂ ਦਾ ਪਵਿੱਤਰ ਸਥਾਨ’ ਦਾ ਜ਼ਿਕਰ ਹੈ। ਇਹ ਸ਼ਹਿਰ ਕਿੱਥੇ ਹੈ? ਜਾਂ ਇਹ ਸ਼ਹਿਰ ਕੌਣ ਹੈ? ਨਬੀ ਯਸਾਯਾਹ ਕਹਿੰਦਾ ਹੈ; “ਤੈਨੂੰ ਦੁੱਖ ਦੇਣ ਵਾਲਿਆਂ ਦੀ ਸੰਤਾਨ ਤੇਰੇ ਕੋਲ ਸਿਰ ਝੁਕਾ ਕੇ ਆਵੇਗੀ, ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਉਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਯੋਨ ਆਖਣਗੇ”(ਯਸਾਯਾਹ 60:14)।

ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਪ੍ਰਮੇਸ਼ਵਰ ਦੀ ਉਹ ਹੈਕਲ ਹੋ। ਅਤੇ ਪਰਮੇਸ਼ੁਰ ਤੁਹਾਡੇ ਵਿਚਕਾਰ ਵੱਸਦਾ ਹੈ; ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਵੱਸਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?”(1 ਕੁਰਿੰਥੀਆਂ 3:16)।

ਇੱਕ ਵਾਰ ਇੱਕ ਵਿਸ਼ਵਾਸੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਸਦੀ ਸਰੀਰਕ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ। ਬਹੁਤ ਦਵਾਈਆਂ ਲੈਣ ਦੇ ਬਾਵਜੂਦ ਵੀ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇੱਥੋਂ ਤੱਕ ਕਿ ਡਾਕਟਰਾਂ ਨੇ ਵੀ ਉਸ ਦੇ ਠੀਕ ਹੋਣ ਦੀ ਉਮੀਦ ਛੱਡ ਦਿੱਤੀ ਸੀ। ਹਾਲਾਂਕਿ, ਉਸਦੀ ਮੌਤ ਦੇ ਬਿਸਤਰੇ ਉੱਤੇ; ਉਸਨੂੰ ਅਚਾਨਕ ਪਰਮੇਸ਼ੁਰ ਦਾ ਵਾਅਦਾ ਯਾਦ ਆਇਆ। ਉਸ ਨੇ ਸਮਝ ਲਿਆ ਕਿ ਉਹ ਪ੍ਰਮੇਸ਼ਵਰ ਦੀ ਹੈਕਲ ਹੈ ਅਤੇ ਪ੍ਰਮੇਸ਼ਵਰ ਖ਼ੁਦ ਉਸ ਵਿੱਚ ਵਾਸ ਕਰਦਾ ਹੈ।

ਇੰਨਾ ਹੀ ਨਹੀਂ। ਉਸਨੇ ਸਫ਼ਨਯਾਹ ਅਧਿਆਏ 3:17 ਪੜ੍ਹਿਆ, ਜੋ ਕਹਿੰਦਾ ਹੈ; “ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿਚਕਾਰ ਹੈ, ਉਹ ਬਚਾਉਣ ਵਿੱਚ ਸਮਰੱਥੀ ਹੈ, ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ ਹੋਵੇਗਾ, ਉਹ ਆਪਣੇ ਪ੍ਰੇਮ ਨੂੰ ਤਾਜ਼ਾ ਕਰੇਗਾ, ਉਹ ਉੱਚੀ ਅਵਾਜ਼ ਨਾਲ ਗਾਉਂਦਾ ਹੋਇਆ ਤੇਰੇ ਕਾਰਨ ਮਗਨ ਹੋਵੇਗਾ” ਜਦੋਂ ਉਸਨੇ ਇਸ ਆਇਤ ਉੱਤੇ ਮਨਨ ਕੀਤਾ, ਤਾਂ ਉਹ ਵਿਸ਼ਵਾਸ ਨਾਲ ਭਰ ਗਿਆ ਕਿ ਪ੍ਰਮੇਸ਼ਵਰ ਸੱਚਮੁੱਚ ਉਸਦੇ ਵਿਚਕਾਰ ਹੈ। ਉਸ ਨੇ ਸਮਝ ਲਿਆ ਕਿ ਉਸ ਦੇ ਵਿਗੜਦੇ ਹੋਏ ਸਰੀਰ ਦੇ ਵਿਚਕਾਰ ਵੀ ਪ੍ਰਮੇਸ਼ਵਰ ਵੱਸਦਾ ਹੈ। ਜਿਸ ਪਲ ਉਸ ਨੂੰ ਇਹ ਵਿਸ਼ਵਾਸ ਹੋ ਗਿਆ, ਉਸਨੇ ਪ੍ਰਮੇਸ਼ਵਰ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਵਿਚਕਾਰ ਹੋਣ ਦੇ ਲਈ ਪ੍ਰਮੇਸ਼ਵਰ ਦਾ ਧੰਨਵਾਦ ਕੀਤਾ।

ਉਸ ਪਲ ਤੋਂ; ਉਸ ਦੀ ਸਰੀਰਕ ਹਾਲਤ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਹੱਦ ਤੱਕ ਵੱਡੀਆਂ ਤਬਦੀਲੀਆਂ ਕਿ ਉਸਦੀ ਬਿਮਾਰੀ ਅਤੇ ਮਾੜੀ ਸਿਹਤ ਦਾ ਕੋਈ ਨਿਸ਼ਾਨ ਨਹੀਂ ਸੀ। ਪ੍ਰਮੇਸ਼ਵਰ ਨੇ ਉਸ ਨੂੰ ਪੂਰੀ ਸਿਹਤ ਅਤੇ ਤੰਦਰੁਸਤੀ ਦਿੱਤੀ।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਤੁਹਾਡੇ ਵਿਚਕਾਰ ਹੈ। ਉਹ ਤੁਹਾਡੇ ਨਾਲ ਤੁਹਾਡੇ ਘਰ ਵਿੱਚ, ਤੁਹਾਡੇ ਦਫ਼ਤਰ ਅਤੇ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਤੁਹਾਡੇ ਨਾਲ ਰਹਿੰਦਾ ਹੈ।

ਅਭਿਆਸ ਕਰਨ ਲਈ – “ਤਦ ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ”(ਯੋਏਲ 2:27)

Leave A Comment

Your Comment
All comments are held for moderation.