Appam - Punjabi

ਨਵੰਬਰ 25 – ਸੋਤੇ ਦੇ ਕੋਲ!

“ਯੂਸੁਫ਼ ਇੱਕ ਫਲਦਾਇਕ ਦਾਖ਼ਲਤਾ ਹੈ, ਸੋਤੇ ਕੋਲ ਲੱਗੀ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ”(ਉਤਪਤ 49:22)

ਯੂਸੁਫ਼ ਦੇ ਪੁੱਤਰਾਂ ਉੱਤੇ ਬਰਕਤਾਂ, ਯਾਕੂਬ ਦੇ ਬੱਚਿਆਂ ਉੱਤੇ ਸਭ ਤੋਂ ਮਹਾਨ ਅਤੇ ਅਨੰਦਮਈ ਬਰਕਤਾਂ ਸਨ, ਯਹੋਵਾਹ ਜਿਸਨੇ ਯੂਸੁਫ਼ ਨੂੰ ਇੰਨੀ ਅਦਭੁੱਤ ਬਰਕਤ ਦਿੱਤੀ ਹੈ, ਉਹ ਤੁਹਾਨੂੰ ਵੀ ਉਸੇ ਤਰ੍ਹਾਂ ਬਰਕਤ ਦੇਵੇਗਾ; ਕਿਉਂਕਿ ਉਸ ਵਿੱਚ ਕੋਈ ਪੱਖਪਾਤ ਨਹੀਂ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਯੂਸੁਫ਼ ਇੱਕ ਫਲਦਾਰ ਟਹਿਣੀ ਹੈ; ਵੇਲ ਦੀ ਮੁੱਖ ਟਹਿਣੀ। ਜੇਕਰ ਇਸ ਨੂੰ ਸੁੱਕੀ ਅਤੇ ਬੰਜ਼ਰ ਜ਼ਮੀਨ ਵਿੱਚ ਲਗਾਇਆ ਜਾਂਦਾ ਹੈ, ਤਾਂ ਇਹ ਫਲ ਨਹੀਂ ਦੇਵੇਗੀ। ਤੁਸੀਂ ਕਿੱਥੇ ਲਗਾਏ ਹੋ? ਜੇਕਰ ਤੁਸੀਂ ਇੱਕ ਸੋਤੇ ਦੇ ਕੋਲ ਬੀਜੇ ਗਏ ਹੋ, ਤਾਂ ਤੁਸੀਂ ਪ੍ਰਭੂ ਦੇ ਲਈ ਬਹੁਤ ਫਲ ਪੈਦਾ ਕਰੋਂਗੇ।

ਭਰਪੂਰ ਫਲਾਂ ਵਾਲੇ ਰੁੱਖ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਦੇਖਣ ਵਿੱਚ ਆਕਰਸ਼ਕ ਹੈ ਅਤੇ ਤੁਸੀਂ ਫਲਾਂ ਦੇ ਸੁਆਦ ਦੀ ਵੀ ਪ੍ਰਸ਼ੰਸਾ ਕਰਦੇ ਹੋ। ਪਰ ਅਜਿਹੇ ਭਰਪੂਰ ਫਲਾਂ ਦੇ ਪਿੱਛੇ ਦਾ ਰਾਜ਼; ਸੋਤੇ ਦੇ ਨਾਲ ਇਸ ਦੀਆਂ ਜੜ੍ਹਾਂ ਦੇ ਸਬੰਧ ਵਿੱਚ ਹੈ। ਤੁਸੀਂ ਬਹੁਤ ਸਾਰੇ ਵਿਸ਼ਵਾਸੀਆਂ ਅਤੇ ਪਰਮੇਸ਼ੁਰ ਦੇ ਸੇਵਕਾਂ ਨੂੰ ਦੇਖਿਆ ਹੋਵੇਗਾ, ਜੋ ਬਹੁਤ ਫਲਦਾਇਕ ਹਨ; ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਕਿਵੇਂ ਉਹ ਪਵਿੱਤਰ ਆਤਮਾ ਦੇ ਵਰਦਾਨਾਂ ਅਤੇ ਸਮਰੱਥ ਨਾਲ ਭਰੇ ਹੋਏ ਹਨ। ਰਾਜ਼; ਇਹ ਹੈ ਕਿ ਉਨ੍ਹਾਂ ਦੀ ਪ੍ਰਮੇਸ਼ਵਰ ਦੇ ਆਤਮਾ ਦੇ ਨਾਲ ਕਿੰਨੀ ਡੂੰਘੀ ਸੰਗਤੀ ਹੈ। ਉਹ ਸਦਾ ਪ੍ਰਭੂ ਦੇ ਨਾਲ ਮਿਲ ਕੇ ਚੱਲਦੇ ਹਨ।

ਜਦੋਂ ਤੁਸੀਂ ਇੱਕ ਰੋਸ਼ਨੀ ਨੂੰ ਬਹੁਤ ਤੇਜ਼ ਚਮਕਦੇ ਹੋਏ ਦੇਖਦੇ ਹੋ, ਤਾਂ ਤੁਸੀਂ ਉਸ ਰੋਸ਼ਨੀ ਵਿੱਚ ਖੁਸ਼ ਹੁੰਦੇ ਹੋ। ਪਰ ਕੀ ਤੁਸੀਂ ਉਸ ਰੋਸ਼ਨੀ ਦਾ ਰਾਜ਼ ਜਾਣਦੇ ਹੋ? ਇਹ ਇਸ ਲਈ ਹੈ ਕਿਉਂਕਿ ਦੀਵੇ ਦੀ ਬੱਤੀ ਹਮੇਸ਼ਾ ਤੇਲ ਵਿੱਚ ਡੁੱਬੀ ਹੋਈ ਹੁੰਦੀ ਹੈ। ਤੁਹਾਡਾ ਦਿਲ; ਜੋ ਕਿ ਬੱਤੀ ਹੈ ਉਸਨੂੰ ਵੀ ਪਵਿੱਤਰ ਆਤਮਾ ਦੇ ਨਾਲ ਜੋੜ ਜਾਣਾ ਚਾਹੀਦਾ ਹੈ, ਕਿਉਂਕਿ ਤੁਸੀਂ ਉੱਠਦੇ ਹੋ ਅਤੇ ਤੇਜ਼ ਚਮਕਦੇ ਹੋ।

ਜਦੋਂ ਤੁਸੀਂ ਅਸਮਾਨੀ ਇਮਾਰਤਾਂ ਨੂੰ ਦੇਖਦੇ ਹੋ, ਤਾਂ ਤੁਸੀਂ ਇਸ ਦੀ ਸ਼ਾਨਦਾਰ ਉੱਚਾਈ ਤੋਂ ਖੁਸ਼ੀ ਮਹਿਸੂਸ ਕਰਦੇ ਹੋ। ਪਰ ਇਨ੍ਹਾਂ ਵਿੱਚ ਇੰਨੇ ਉੱਚੇ ਅਤੇ ਸ਼ਾਨਦਾਰ ਖੜ੍ਹੇ ਹੋਣ ਦੀ ਤਾਕਤ ਕਿਵੇਂ ਹੈ? ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਨੀਂਹ ਚੱਟਾਨ ਉੱਤੇ ਰੱਖੀ ਗਈ ਹੈ। ਉਹ ਸਾਰੇ ਜਿਨ੍ਹਾਂ ਦਾ ਮਸੀਹ ਦੇ ਨਾਲ ਡੂੰਘਾ ਸੰਬੰਧ ਹੈ – ਆਤਮਿਕ ਚੱਟਾਨ; ਉਹ ਕਦੇ ਹਿੱਲਣਗੇਂ ਨਹੀਂ ਅਤੇ ਭਾਰੀ ਬਾਰਿਸ਼ਾਂ, ਤੇਜ਼ ਤੂਫਾਨਾਂ ਤੋਂ ਵੀ ਪ੍ਰਭਾਵਿਤ ਨਹੀਂ ਹੋਣਗੇ ਅਤੇ ਪੱਕੀ ਨੀਂਹ ਉੱਤੇ ਰੱਖੀ ਇਮਾਰਤ ਦੇ ਵਾਂਗ ਸਥਿਰ ਰਹਿਣਗੇ।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਨੇ ਤੁਹਾਨੂੰ ਨਦੀਆਂ ਦੇ ਕੰਢੇ ਲਾਇਆ ਹੋਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਲਈ ਫਲ ਲਿਆਓ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜਿਹੜਾ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁੱਝ ਉਹ ਕਰੇ ਸੋ ਸਫ਼ਲ ਹੁੰਦਾ ਹੈ”(ਜ਼ਬੂਰਾਂ ਦੀ ਪੋਥੀ 1:2,3)।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਦਿਨ – ਰਾਤ ਪ੍ਰਮੇਸ਼ਵਰ ਦੀ ਆਤਮਾ ਦੇ ਨਾਲ ਜੁੜੇ ਹੋਏ ਰਹਿੰਦੇ ਹੋ? ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋ, ਤਾਂ ਤੁਸੀਂ ਇੱਕ ਫਲਦਾਰ ਟਹਿਣੀ ਹੋਵੋਂਗੇ।

ਅਭਿਆਸ ਕਰਨ ਲਈ – “ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ”(ਪ੍ਰਕਾਸ਼ ਦੀ ਪੋਥੀ 22:2)

Leave A Comment

Your Comment
All comments are held for moderation.