Appam - Punjabi

ਨਵੰਬਰ 19 – ਜਦੋਂ ਤੁਸੀਂ ਨਦੀਆਂ ਵਿੱਚੋਂ ਦੀ ਲੰਘਦੇ ਹੋ!

“ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ”(ਯਸਾਯਾਹ 43:2)

ਰੁਕੇ ਹੋਏ ਪਾਣੀ ਨੂੰ ਪਾਰ ਕਰਨਾ ਆਸਾਨ ਹੋ ਸਕਦਾ ਹੈ। ਪਰ ਉਨ੍ਹਾਂ ਨਦੀਆਂ ਨੂੰ ਪਾਰ ਕਰਨਾ ਮੁਸ਼ਕਿਲ ਹੈ ਜਿਹੜੀਆਂ ਵਗਦੀਆਂ ਹਨ। ਅਤੇ ਗਰਜ ਦੇ ਨਾਲ ਵਗਦੀਆਂ ਹਨ। ਅਜਿਹੇ ਸਮੇਂ ਹੁੰਦੇ ਹਨ ਜਦੋਂ ਉਹ ਉਨ੍ਹਾਂ ਨੂੰ ਦੂਰ ਕਰ ਸਕਦੇ ਹਨ ਜਿਹੜੇ ਉਸਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ ਨੇ ਆਪਣੇ ਬੱਚਿਆਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਉਹ ਨਦੀਆਂ ਵਿੱਚੋਂ ਦੀ ਲੰਘਣਗੇ, ਤਾਂ ਉਹ ਡੁੱਬਣਗੇ ਨਹੀਂ।

ਸ਼੍ਰੀਲੰਕਾ ਵਿੱਚ ਸਥਾਨਕ ਲੋਕਾਂ ਦੇ ਹਮਲੇ ਦਾ ਨਿਸ਼ਾਨਾ ਇੱਕ ਤਾਮਿਲ ਪਰਿਵਾਰ ਸੀ। ਉਹ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਬਜ਼ੁਰਗ ਮਾਤਾ-ਪਿਤਾ ਅਤੇ ਉਨ੍ਹਾਂ ਦੀਆਂ ਦੋਵੇਂ ਧੀਆਂ ਇੱਕ ਕਮਰੇ ਵਿੱਚ ਜਾ ਕੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰਨ ਲੱਗੇ।

ਮਾਤਾ – ਪਿਤਾ ਆਪਣੇ ਦਿਲ ਵਿੱਚ ਬਹੁਤ ਹੀ ਪ੍ਰੇਸ਼ਾਨ ਸੀ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਭੀੜ ਉਹਨਾਂ ਨੂੰ ਮਾਰ ਦੇਵੇਗੀ ਅਤੇ ਉਹਨਾਂ ਦੇ ਬੱਚਿਆਂ ਨਾਲ ਦੁਰਵਿਵਹਾਰ ਕਰੇਗੀ ਅਤੇ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਖਰਾਬ ਕਰ ਦੇਵੇਗੀ। ਪਰ ਯਹੋਵਾਹ ਨੇ ਅਜਿਹੀ ਸਥਿਤੀ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਭੂ ਜਿਸ ਨੇ ਵਾਅਦਾ ਕੀਤਾ ਸੀ ਕਿ ਨਦੀਆਂ ਨਹੀਂ ਵਗਣਗੀਆਂ, ਉਨ੍ਹਾਂ ਨੂੰ ਬਚਾਉਣ ਦੇ ਲਈ ਸ਼ਕਤੀਸ਼ਾਲੀ ਸੀ। ਉਸੇ ਸਮੇਂ, ਇੱਕ ਪੁਲਿਸ ਵੈਨ ਕਿਸੇ ਹੋਰ ਕਾਰਨ ਕਰਕੇ ਉਸ ਸਥਾਨ ਉੱਤੇ ਆ ਗਈ, ਅਤੇ ਗੈਂਗ ਨੇ ਸੋਚਿਆ ਕਿ ਉਹ ਉਨ੍ਹਾਂ ਨੂੰ ਫੜਨ ਆਏ ਹਨ ਅਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤਰ੍ਹਾਂ, ਪਰਿਵਾਰ ਦਾ ਬਚਾਅ ਹੋ ਗਿਆ, ਅਤੇ ਪਰਿਵਾਰ ਨੇ ਪ੍ਰਭੂ ਦੁਆਰਾ ਅਜਿਹੇ ਚਮਤਕਾਰੀ ਬਚਾਅ ਦੇ ਲਈ ਪ੍ਰਭੂ ਦਾ ਧੰਨਵਾਦ ਕੀਤਾ ਅਤੇ ਉਸ ਦੀ ਉਸਤਤ ਕੀਤੀ। ਜਿਵੇਂ ਕਿ ਪ੍ਰਭੂ ਦੀ ਅਟੱਲ ਹਜ਼ੂਰੀ ਸਦਾ ਤੁਹਾਡੇ ਨਾਲ ਹੈ, ਨਦੀਆਂ ਤੁਹਾਡੇ ਉੱਤੇ ਕਦੇ ਨਹੀਂ ਵਗਣਗੀਆਂ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ”(ਜ਼ਬੂਰਾਂ ਦੀ ਪੋਥੀ 91:7)।

ਅੱਜ, ਤੁਸੀਂ ਭਾਰੀ ਲਹਿਰਾਂ ਦਾ ਸਾਹਮਣਾ ਕਰ ਰਹੇ ਹੋਵੋਂਗੇ ਜਾਂ ਇੱਕ ਵਿਸ਼ਾਲ ਸਮੁੰਦਰ ਦੇ ਅੱਗੇ ਖੜ੍ਹੇ ਹੋਵੋਂਗੇ। ਲਹਿਰਾਂ ਤੁਹਾਨੂੰ ਉਛਾਲਣ, ਸੁੱਟਣ ਅਤੇ ਤੁਹਾਡੇ ਉੱਤੇ ਵਹਿਣ ਦੇ ਲਈ ਤਿਆਰ ਹੋ ਸਕਦੀਆਂ ਹਨ। ਪਰ ਤੁਸੀਂ ਡਰਨਾ ਨਹੀਂ। ਪ੍ਰਭੂ ਦੀ ਹਜ਼ੂਰੀ; ਜਿਸ ਨੇ ਤੁਹਾਡੇ ਨਾਲ ਹੋਣ ਦਾ ਵਾਅਦਾ ਕੀਤਾ ਸੀ ਜਦੋਂ ਤੁਸੀਂ ਪਾਣੀਆਂ ਵਿੱਚੋਂ ਲੰਘਦੇ ਹੋ; ਹਰ ਸਮੇਂ ਤੁਹਾਡੇ ਨਾਲ ਹੈ। ਨਦੀਆਂ ਭਿਆਨਕ ਅਤੇ ਡਰਾਉਣੀਆਂ ਲੱਗ ਸਕਦੀਆਂ ਹਨ। ਪਰ ਕਿਉਂਕਿ ਪ੍ਰਭੂ ਤੁਹਾਡੇ ਨਾਲ ਹੈ, ਉਹ ਤੁਹਾਡੇ ਉੱਤੇ ਕਦੇ ਨਹੀਂ ਵਹਿ ਸਕਣਗੀਆਂ।

ਯਹੋਵਾਹ ਨੇ ਮੂਸਾ ਨੂੰ ਆਖਿਆ; “ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾਂ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ”(ਬਿਵਸਥਾ ਸਾਰ 20:1)।

ਪ੍ਰਮੇਸ਼ਵਰ ਦੇ ਬੱਚਿਓ, ਭਾਵੇਂ ਹੀ ਤੁਹਾਨੂੰ ਬਹੁਤ ਸਾਰੇ ਸੰਘਰਸ਼ਾਂ, ਜਾਂ ਵਿਰੋਧੀਆਂ ਦੀ ਭੀੜ ਦਾ ਸਾਹਮਣਾ ਕਰਨਾ ਪਵੇ, ਪ੍ਰਭੂ ਨਾ ਸਿਰਫ਼ ਤੁਹਾਡਾ ਸਹਾਇਕ ਹੋਵੇਗਾ, ਸਗੋਂ ਉਹ ਤੁਹਾਡੀਆਂ ਲੜਾਈਆਂ ਵੀ ਲੜੇਗਾ। ਪ੍ਰਭੂ ਜਿਸ ਨੇ ਕਿਹਾ ਕਿ ਉਹ ਹਮੇਸ਼ਾ ਤੁਹਾਡੇ ਨਾਲ ਹੈ, ਇੱਥੋਂ ਤੱਕ ਕਿ ਯੁੱਗ ਦੇ ਅੰਤ ਤੱਕ, ਵਫ਼ਾਦਾਰ ਹੈ ਅਤੇ ਹਮੇਸ਼ਾ ਆਪਣੇ ਵਾਅਦੇ ਨੂੰ ਪੂਰਾ ਕਰੇਗਾ (ਮੱਤੀ ਦੀ ਇੰਜੀਲ 28:20)।

ਅਭਿਆਸ ਕਰਨ ਲਈ – “ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ”(ਯਸਾਯਾਹ 41:10)

Leave A Comment

Your Comment
All comments are held for moderation.