Appam - Punjabi

ਨਵੰਬਰ 02 – ਅਬਰਾਹਾਮ ਤੋਂ ਵੱਡਾ!

“ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਪਰ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?”(ਯੂਹੰਨਾ ਦੀ ਇੰਜੀਲ 8:53)।

ਇੱਕ ਵਾਰ ਜਦੋਂ ਪ੍ਰਭੂ ਯਿਸੂ ਨੇ ਅਬਰਾਹਾਮ ਦੇ ਬਾਰੇ ਗੱਲ ਕੀਤੀ ਅਤੇ ਕਿਹਾ; “ਤੁਹਾਡਾ ਪਿਤਾ ਅਬਰਾਹਾਮ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇ। ਉਸ ਨੇ ਓਹ ਦਿਨ ਵੇਖਿਆ ਅਤੇ ਬੜਾ ਖੁਸ਼ ਹੋਇਆ” ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਜਦ ਕਿ ਤੂੰ ਪੰਜਾਹਾਂ ਸਾਲਾਂ ਦਾ ਵੀ ਨਹੀਂ?”

ਉਨ੍ਹਾਂ ਦਿਨਾਂ ਵਿੱਚ, ਯਹੂਦੀ ਸਿਰਫ਼ ਅਬਰਾਹਾਮ ਨੂੰ ਹੀ ਵੱਡਾ ਸਮਝਦੇ ਸਨ; ਅਤੇ ਉਹ ਉਸਨੂੰ ਆਪਣਾ ਪਿਤਾ ਕਹਿ ਕੇ ਬੁਲਾਉਂਦੇ ਸਨ। ਉਹ ਇਹ ਨਹੀਂ ਸਮਝ ਸਕੇ ਕਿ ਅਬਰਾਹਾਮ ਤੋਂ ਵੀ ਵੱਡਾ ਇੱਕ ਉਨ੍ਹਾਂ ਦੇ ਵਿਚਕਾਰ ਸੀ। ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ” ਹਾਂ, ਸਾਡਾ ਪ੍ਰਭੂ ਸਭ ਤੋਂ ਵੱਡਾ ਹੈ।

ਅਬਰਾਹਾਮ ਮਰ ਗਿਆ; ਪਰ ਸਾਡਾ ਪ੍ਰਭੂ ਯਿਸੂ ਮੁਰਦਿਆਂ ਵਿੱਚੋਂ ਜੀ ਉਠਾਇਆ। ਅਬਰਾਹਾਮ ਦੀ ਕਬਰ ਬੰਦ ਹੈ। ਪਰ ਉਹ ਕਬਰ ਜਿੱਥੇ ਉਨ੍ਹਾਂ ਨੇ ਸਾਡੇ ਪ੍ਰਭੂ ਨੂੰ ਰੱਖਿਆ ਸੀ, ਖੁੱਲੀ ਰਹਿੰਦੀ ਹੈ, ਅਤੇ ਦੁਨੀਆਂ ਨੂੰ ਇਹ ਦੱਸਦੀ ਹੈ ਕਿ ਉਹ ਉੱਥੇ ਨਹੀਂ ਹੈ, ਅਤੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਹਾਂ, ਸਾਡਾ ਪ੍ਰਭੂ ਮਹਾਨ ਹੈ!

ਯਹੂਦੀ ਜਿਨ੍ਹਾਂ ਨੇ ਅਬਰਾਹਾਮ ਨੂੰ ਮਹਾਨ ਵਿਅਕਤੀ ਦੇ ਰੂਪ ਵਿੱਚ ਸਨਮਾਨਿਤ ਕੀਤਾ, ਉਹ ਮੰਨਦੇ ਹਨ ਕਿ ਉਹ ਮਰ ਗਿਆ ਹੈ ਅਤੇ ਨਬੀ ਮਰ ਚੁੱਕੇ ਹਨ (ਯੂਹੰਨਾ ਦੀ ਇੰਜੀਲ 8:53)। ਅਬਰਾਹਾਮ ਇੱਕ ਸੌ ਪੰਝੱਤਰ ਸਾਲ ਜੀਉਂਦਾ ਰਿਹਾ ਅਤੇ ਚੰਗੇ ਬੁਢਾਪੇ ਵਿੱਚ ਮਰ ਗਿਆ। ਉਸਦੀ ਕਬਰ ਅੱਜ ਤੱਕ ਮਕਫ਼ੇਲਾਹ ਦੀ ਗੁਫ਼ਾ ਵਿੱਚ ਹੈ, ਜਿਹੜਾ ਮਮਰੇ ਦੇ ਸਾਹਮਣੇ ਹੈ।

ਪਰ ਸਾਡਾ ਪ੍ਰਭੂ ਯਿਸੂ ਅਬਰਾਹਾਮ ਤੋਂ ਵੀ ਵੱਡਾ ਹੈ। ਨਾ ਤਾਂ ਮੌਤ ਅਤੇ ਨਾ ਹੀ ਕਬਰ ਉਸ ਨੂੰ ਰੋਕ ਸਕਦੀ ਸੀ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਸਦਾ ਦੇ ਲਈ ਜਿਉਂਦਾ ਹੈ। ਉਹ ਪਿਤਾ ਦੇ ਸੱਜੇ ਹੱਥ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। ਸਾਨੂੰ ਇਹ ਵੀ ਵਿਸ਼ਵਾਸ ਹੈ ਕਿ ਉਹ ਦੁਬਾਰਾ ਆਵੇਗਾ।

ਅੱਜ ਸੈਂਕੜੇ ਧਰਮ ਅਤੇ ਵਿਚਾਰਧਾਰਾ ਹਨ। ਸਾਡੇ ਕੋਲ ਬਹੁਤ ਸਾਰੇ ਦਾਰਸ਼ਨਿਕ ਅਤੇ ਵੱਖ-ਵੱਖ ਧਰਮਾਂ ਦੀ ਸਥਾਪਨਾ ਕਰਨ ਵਾਲੇ ਹੋਏ ਹਨ। ਉਹ ਸਾਰੇ ਜਿਉਂਦੇ ਰਹੇ ਅਤੇ ਉਹ ਸਾਰੇ ਮਰ ਗਏ। ਉਨ੍ਹਾਂ ਸਾਰਿਆਂ ਦੇ ਵਿਚਕਾਰ, ਸਾਡਾ ਪ੍ਰਭੂ ਯਿਸੂ ਸਦਾ ਦੇ ਲਈ ਜੀਉਂਦਾ ਰਹਿੰਦਾ ਹੈ, ਜਿਹੜਾ ਸ਼ਕਤੀਸ਼ਾਲੀ ਅਤੇ ਆਪਣੀ ਮਹਿਮਾ ਵਿੱਚ ਪ੍ਰਤਾਪਵਾਨ ਹੈ। ਅਤੇ ਸਾਨੂੰ ਉਸ ਦੀ ਆਰਾਧਨਾ ਕਰਨ ਦਾ ਮੌਕਾ ਮਿਲਿਆ ਹੈ ਜਿਸਨੇ ਮੌਤ ਅਤੇ ਕਬਰ ਉੱਤੇ ਜਿੱਤ ਪ੍ਰਾਪਤ ਕੀਤੀ ਹੈ।

ਇਹ ਹੀ ਕਾਰਨ ਹੈ ਕਿ ਤੁਸੀਂ ਐਲਾਨ ਕਰਦੇ ਹੋਏ ਮੌਤ ਅਤੇ ਕਬਰ ਨੂੰ ਚੁਣੌਤੀ ਦੇਣ ਦੇ ਯੋਗ ਹੋ, “ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?” ਜਦੋਂ ਅੱਯੂਬ ਨੂੰ ਪ੍ਰਭੂ ਦਾ ਦਰਸ਼ਨ ਹੋਇਆ, ਤਾਂ ਉਸਨੇ ਦਲੇਰੀ ਨਾਲ ਐਲਾਨ ਕੀਤਾ; “ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ”(ਅੱਯੂਬ 19:25)।

ਅਬਰਾਹਾਮ ਅਤੇ ਸਾਰੇ ਪਿਉ-ਦਾਦਿਆਂ ਮਰ ਗਏ ਅਤੇ ਆਰਾਮ ਵਿੱਚ ਦਾਖ਼ਲ ਹੋ ਗਏ। ਇੱਕ ਮੌਕੇ ਉੱਤੇ, ਯਹੋਵਾਹ ਦੇ ਦੂਤ ਨੇ ਦਾਨੀਏਲ ਨੂੰ ਆਖਿਆ: “ਪਰ ਤੂੰ ਆਪਣੇ ਰਾਹ ਤੁਰਿਆ ਜਾ ਜਦੋਂ ਤੱਕ ਅੰਤ ਦਾ ਸਮਾਂ ਨਾ ਆਵੇ ਕਿਉਂ ਜੋ ਤੂੰ ਸੁੱਖ ਪਾਵੇਂਗਾ ਅਤੇ ਆਪਣੀ ਮਿਰਾਸ ਉੱਤੇ ਅੰਤ ਦੇ ਦਿਨਾਂ ਵਿੱਚ ਉੱਠ ਖੜ੍ਹਾ ਹੋਵੇਂਗਾ”(ਦਾਨੀਏਲ 12:13)।

ਪਰਮੇਸ਼ੁਰ ਦੇ ਬੱਚਿਓ, ਸਾਡਾ ਪ੍ਰਭੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਉਹ ਜੁੱਗੋ – ਜੁੱਗ ਜੀਉਂਦਾ ਹੈ ਅਤੇ ਉਹ ਮਹਾਨ ਹੈ।

ਅਭਿਆਸ ਕਰਨ ਲਈ – “, ਨਾ ਡਰ। ਮੈਂ ਪਹਿਲਾ ਅਤੇ ਆਖਰੀ ਹਾਂ ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ”(ਪ੍ਰਕਾਸ਼ ਦੀ ਪੋਥੀ 1:17,18)

Leave A Comment

Your Comment
All comments are held for moderation.