Appam - Punjabi

ਨਵੰਬਰ 01 – ਯਹੋਵਾਹ ਮਹਾਨ ਹੈ!

“ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ, ਸਾਰੇ ਦੇਵਤਿਆਂ ਨਾਲੋਂ ਉਹ ਭੈਅ ਦਾਇਕ ਹੈ”(ਜ਼ਬੂਰਾਂ ਦੀ ਪੋਥੀ 96:4)।

ਤੁਹਾਨੂੰ ਹਮੇਸ਼ਾਂ ਇਸ ਦਰਸ਼ਨ ਨੂੰ ਫੜੀ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਮਹਾਨ ਹੈ। ਤੁਹਾਡੇ ਦਿਲ ਵਿੱਚ ਹਮੇਸ਼ਾ ਉਹ ਸਵੀਕਾਰ ਯੋਗ ਅਤੇ ਤੁਹਾਡੇ ਬੁੱਲ੍ਹਾਂ ਉੱਤੇ ਐਲਾਨ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਲਗਾਤਾਰ ਘੋਸ਼ਣਾ ਕਰਦੇ ਹੋ, ਤਾਂ ਤੁਸੀਂ ਉਸ ਦਰਸ਼ਨ ਵਿੱਚ ਸੰਸਾਰ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਵੀ ਘੱਟ ਹੁੰਦੀਆਂ ਹੋਈਆਂ ਦੇਖੋਂਗੇ। ਸ਼ੈਤਾਨ ਦੀ ਸ਼ਕਤੀ ਨਸ਼ਟ ਹੋ ਜਾਵੇਗੀ ਅਤੇ ਸਰੀਰ ਦੀ ਲਾਲਸਾ ਤੁਹਾਡੇ ਉੱਤੇ ਹਾਵੀ ਨਹੀਂ ਹੋਵੇਗੀ।

ਹਾਂ, ਸਾਡਾ ਯਹੋਵਾਹ ਮਹਾਨ ਹੈ। “ਯਹੋਵਾਹ ਇਹ ਆਖਦਾ ਹੈ ਕਿ ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ”(ਯਸਾਯਾਹ 66:1)। ਉਸ ਦੇ ਵਿਰੁੱਧ ਕੋਈ ਨਹੀਂ ਖੜਾ ਹੋ ਸਕਦਾ। ਉਹ ਸਰਬਸ਼ਕਤੀਮਾਨ ਹੈ ਅਤੇ ਉਸਨੇ ਸ਼ੈਤਾਨ ਦੇ ਸਿਰ ਨੂੰ ਕੁਚਲ ਦਿੱਤਾ ਹੈ ਅਤੇ ਸਾਨੂੰ ਜਿੱਤ ਦਿੱਤੀ ਹੈ। ਇਸ ਲਈ, ਘੋਸ਼ਣਾ ਕਰੋ ਕਿ ਯਹੋਵਾਹ ਮਹਾਨ ਹੈ ਅਤੇ ਤੁਸੀਂ ਇੱਕ ਫੌਜ ਦੇ ਵਿਰੁੱਧ ਦੌੜ ਸਕਦੇ ਹੋ; ਅਤੇ ਇੱਕ ਕੰਧ ਉੱਤੇ ਛਾਲ ਮਾਰੋ; ਅਤੇ ਤੁਸੀਂ ਜਿੱਤ ਤੋਂ ਬਾਅਦ ਜਿੱਤ ਪ੍ਰਾਪਤ ਕਰੋਂਗੇ।

ਵੱਡੇ ਪਹਾੜਾਂ ਦੇ ਵਾਂਗ ਤੁਹਾਡੇ ਸਾਹਮਣੇ ਕਈ ਸਮੱਸਿਆਵਾਂ ਆ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋਵੋਂ, ਜਿਹੜੀਆਂ ਤੁਹਾਨੂੰ ਥਕਾ ਦਿੰਦੀਆਂ ਸੀਹਨ; ਉਹ ਯਰੀਹੋ ਦੀਆਂ ਦੀਵਾਰਾਂ ਦੇ ਵਾਂਗ ਤੁਹਾਡੀ ਤਰੱਕੀ ਨੂੰ ਰੋਕ ਸਕਦੇ ਹਨ।

ਉੱਚ ਪੱਧਰ ਦੇ ਅਧਿਕਾਰੀ ਤੁਹਾਡੇ ਵਿਰੁੱਧ ਯੋਜਨਾ ਬਣਾ ਸਕਦੇ ਹਨ, ਕਿਸੇ ਤਰ੍ਹਾਂ ਤੁਹਾਨੂੰ ਨੌਕਰੀ ਤੋਂ ਕੱਢਣ ਦੇ ਲਈ ਮਜ਼ਬੂਰ ਕਰ ਸਕਦੇ ਹਨ। ਉਸ ਸਥਿਤੀ ਵਿੱਚ ਵੀ, ਤੁਸੀਂ ਉਹਨਾਂ ਨੂੰ ਘੱਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਮਾਮੂਲੀ ਬਣਾ ਸਕਦੇ ਹੋ। ਜਦੋਂ ਤੁਸੀਂ ਯਹੋਵਾਹ ਨੂੰ ਸਭ ਤੋਂ ਮਹਾਨ ਦੇਖੋਂਗੇ, ਤਾਂ ਉਹ ਉਸ ਦੇ ਅੱਗੇ ਤੁੱਛ ਹੋ ਜਾਣਗੇ। ਯਹੋਵਾਹ ਮਹਾਨ ਹੋਵੇਗਾ ਅਤੇ ਤੁਹਾਨੂੰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਤੋਂ ਬਚਾਵੇਗਾ।

ਪਵਿੱਤਰ ਸ਼ਾਸਤਰ ਵਿੱਚ ਅਸੀਂ ਵਿਸ਼ਾਲ ਗੋਲਿਅਥ ਦੇ ਬਾਰੇ ਪੜ੍ਹਦੇ ਹਾਂ, ਜਿਹੜਾ ਦੈਂਤ ਦੇ ਰੂਪ ਵਿੱਚ ਪ੍ਰਗਟ ਹੋਇਆ। ਪਰ ਜਦੋਂ ਯਹੋਵਾਹ ਨੇ ਦਾਊਦ ਨੂੰ ਉਸਦੇ ਵਿਰੁੱਧ ਖੜ੍ਹਾ ਕੀਤਾ, ਤਦ ਗੋਲਿਅਥ ਦਾਊਦ ਦੀਆਂ ਨਜ਼ਰਾਂ ਵਿੱਚ ਮਾਮੂਲੀ ਜਿਹਾ ਹੋ ਗਿਆ। ਇਸ ਕਾਰਨ ਦਾਊਦ ਉਸ ਵਿਸ਼ਾਲ ਗੋਲਿਅਥ ਨੂੰ ਇਸਰਾਏਲ ਦੇ ਪਰਮੇਸ਼ੁਰ ਅਤੇ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਮਾਰ ਸਕਿਆ।

ਤੁਹਾਨੂੰ ਹਮੇਸ਼ਾ ਯਹੋਵਾਹ ਨੂੰ ਸਭ ਤੋਂ ਮਹਾਨ ਸਮਝਣਾ ਚਾਹੀਦਾ ਹੈ। ਤੁਹਾਨੂੰ ਉਸਨੂੰ ਉਸ ਪਹਾੜ ਦੀ ਤਰ੍ਹਾਂ ਦੇਖਣਾ ਚਾਹੀਦਾ ਹੈ ਜਿਸ ਤੋਂ ਤੁਹਾਡੀ ਮਦਦ ਆਉਂਦੀ ਹੈ। ਸਵਰਗ ਅਤੇ ਧਰਤੀ ਦੇ ਸਿਰਜਣਹਾਰ ਯਹੋਵਾਹ ਨੂੰ ਦੇਖੋ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਰਬਤ ਉੱਤੇ!”(ਜ਼ਬੂਰਾਂ ਦੀ ਪੋਥੀ 48:1)।

ਸਾਡਾ ਪ੍ਰਭੂ ਮਹਾਨ ਅਤੇ ਸ਼ਕਤੀਸ਼ਾਲੀ ਹੈ। “ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ”(ਜ਼ਬੂਰਾਂ ਦੀ ਪੋਥੀ 147:5)।

ਪਰਮੇਸ਼ੁਰ ਦੇ ਬੱਚਿਓ, ਸਾਡੇ ਮਹਾਨ ਪ੍ਰਭੂ ਦੀ ਸ਼ਕਤੀ ਉੱਤੇ ਭਰੋਸਾ ਕਰੋ, ਅਤੇ ਉਸਦੀ ਮਹਿਮਾ ਦੇ ਲਈ ਮਹਾਨ ਚੀਜ਼ਾਂ ਦੀ ਯੋਜਨਾ ਬਣਾਓ।

ਅਭਿਆਸ ਕਰਨ ਲਈ – “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੂੰ ਤੇਜ ਅਤੇ ਉਪਮਾ ਦੀ

Leave A Comment

Your Comment
All comments are held for moderation.