Appam - Punjabi

ਜੂਨ 26 – ਚਿੰਤਾਵਾਂ ਵਿੱਚ ਦਿਲਾਸਾ!

ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀਅ ਨੂੰ ਖੁਸ਼ ਕਰਦੀਆਂ ਹਨ”(ਜ਼ਬੂਰਾਂ ਦੀ ਪੋਥੀ 94:19)।

ਮਿਸ਼ਨਰੀ ਚਾਰਲਸ ਆਪਣੀ ਪਤਨੀ ਦੇ ਨਾਲ ਭਾਰਤ ਆਏ ਸੀ, ਅਤੇ ਆਪਣੇ ਪੂਰੇ ਦਿਲ ਅਤੇ ਤਾਕਤ ਦੇ ਨਾਲ ਪ੍ਰਭੂ ਦੀ ਸੇਵਾ ਕਰ ਰਹੇ ਸੀ। ਅਚਾਨਕ ਕੁੱਝ ਸਿਹਤ ਖ਼ਰਾਬ ਹੋਣ ਦੇ ਕਾਰਨ ਉਹ ਮੌਤ ਦੇ ਬਹੁਤ ਨੇੜੇ ਚਲਾ ਗਿਆ। ਉਸ ਦੀ ਪਤਨੀ ਉਸ ਦੇ ਕੋਲ ਬੈਠੀ ਸੀ ਆਪਣੇ ਪਤੀ ਨੂੰ ਹੌਲੀ-ਹੌਲੀ ਅਨੰਤ ਕਾਲ ਦੇ ਵੱਲ ਵੱਧਦੇ ਹੋਏ ਦੇਖ ਰਹੀ ਸੀ।

ਉਹ ਚਾਰਲਸ ਦੇ ਭਾਰਤ ਵਿੱਚ ਆਉਣ ਦੇ ਦੌਰਾਨ ਉਸ ਦੇ ਪੂਰੇ ਜੋਸ਼, ਅਤੇ ਪ੍ਰਭੂ ਦੇ ਲਈ ਉਸਦੀ ਦਿਨ-ਰਾਤ ਅਣਥੱਕ ਸੇਵਾ ਦੇ ਬਾਰੇ ਸੋਚ ਰਹੀ ਸੀ। ਉਹ ਇਹ ਸੋਚ ਕੇ ਬਹੁਤ ਦੁਖੀ ਸੀ ਕਿ ਜਿਹੜਾ ਪ੍ਰਭੂ ਦੇ ਲਈ ਇੰਨੀ ਤੇਜ਼ੀ ਨਾਲ ਜਗ ਰਿਹਾ ਸੀ, ਉਹ ਹੁਣ ਬੁਝਣ ਵਾਲਾ ਹੈ। ਅਤੇ ਅੰਤ ਵਿੱਚ, ਜਦੋਂ ਉਸਦੀ ਮੌਤ ਹੋ ਗਈ, ਤਾਂ ਉੱਥੇ ਬੈਠੇ ਵਿਸ਼ਵਾਸੀਆਂ ਵਿੱਚੋਂ ਇੱਕ ਨੇ ਹੌਲੀ ਜਿਹੀ ਕਿਹਾ ਕਿ ਭਰਾ ਚਾਰਲਸ ਹੁਣ ਪ੍ਰਭੂ ਦੀ ਹਜ਼ੂਰੀ ਵਿੱਚ ਚਲੇ ਗਏ ਹਨ। ਇਨ੍ਹਾਂ ਸ਼ਬਦਾਂ ਨੇ ਉਸ ਦੇ ਲਈ ਇੱਕ ਸਕਾਰਾਤਮਕ ਪ੍ਰਭਾਵ ਦੀ ਤਰ੍ਹਾਂ ਕੰਮ ਕੀਤਾ ਅਤੇ ਉਸ ਨੂੰ ਦਿਲਾਸਾ ਦਿੱਤਾ।

ਯਹੋਵਾਹ ਦਿਲਾਸਾ ਦੇਣ ਵਾਲਾ ਹੈ, ਅਤੇ ਉਹ ਆਪਣੇ ਪਿਆਰੇ ਭਰੇ ਹੱਥਾਂ ਨਾਲ ਤੁਹਾਡੇ ਹੰਝੂ ਪੂੰਝਦਾ ਹੈ। ਉਹ ਤੁਹਾਨੂੰ ਕਦੇ ਵੀ ਤੁਹਾਡੇ ਦੁੱਖਾਂ ਵਿੱਚ ਇਕੱਲਾ ਨਹੀਂ ਛੱਡੇਗਾ। ਉਹ ਜਿਹੜਾ ਸੋਸਨਾਂ ਦੇ ਵਿਚਕਾਰ ਘੁੰਮਦਾ ਹੈ, ਉਹ ਕਦੇ-ਕਦੇ ਆਪਣੇ ਲਈ ਉਨ੍ਹਾਂ ਸੋਸਨਾਂ ਵਿੱਚੋਂ ਕੁੱਝ ਕੁ ਨੂੰ ਇਕੱਠਾ ਕਰੇਗਾ। ਇਹ ਅਸਲ ਵਿੱਚ ਦਰਦ ਦੀ ਗੱਲ ਨਹੀਂ ਹੈ, ਕਿਉਂਕਿ ਉਹ ਸੋਸਨ ਹੋਰ ਵੀ ਬਿਹਤਰੀਨ ਜਗ੍ਹਾ ਉੱਤੇ ਚਲੇ ਗਏ ਹਨ। ਅਤੇ ਉਸਦਾ ਪਿਆਰ ਭਰਿਆ ਹੱਥ ਤੁਹਾਨੂੰ ਗਲੇ ਲਗਾਉਂਦਾ ਹੈ ਅਤੇ ਦਿਲਾਸਾ ਦਿੰਦਾ ਹੈ।

ਰਸੂਲ ਪੌਲੁਸ ਕਹਿੰਦਾ ਹੈ: “ਜੋ ਸਾਡੀਆਂ ਸਾਰੀਆਂ ਬਿਪਤਾ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਜੋ ਅਸੀਂ ਉਸੇ ਦਿਲਾਸੇ ਤੋਂ ਜਿਸ ਨੂੰ ਅਸੀਂ ਪਰਮੇਸ਼ੁਰ ਵੱਲੋਂ ਪਾਇਆ ਹੈ ਉਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਯੋਗ ਹੋਈਏ”(2 ਕੁਰਿੰਥੀਆਂ 1:4)।

ਤੁਹਾਨੂੰ ਦਿਲਾਸਾ ਦੇਣ ਦੇ ਨਾਲ-ਨਾਲ, ਉਹ ਤੁਹਾਨੂੰ ਦੂਸਰਿਆਂ ਨੂੰ ਦਿਲਾਸਾ ਦੇਣ ਦੇ ਲਈ ਵੀ ਤਿਆਰ ਕਰਦਾ ਹੈ। ਬਿਪਤਾ ਦੇ ਰਾਹ ਉੱਤੇ ਚੱਲਣ ਵਾਲੇ ਦੀ ਸਲਾਹ ਹੀ ਉਨ੍ਹਾਂ ਲੋਕਾਂ ਨੂੰ ਦਿਲਾਸਾ ਦੇ ਸਕਦੀ ਹੈ ਜੋ ਇਸੇ ਸਥਿਤੀ ਵਿਚੋਂ ਲੰਘ ਰਹੇ ਹਨ। ਅੱਯੂਬ ਕਹਿੰਦਾ ਹੈ: “ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ”(ਅੱਯੂਬ 23:6)।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਾ ਸਹਿਣ ਯੋਗ ਚਿੰਤਾਵਾਂ ਵਿੱਚ ਘਿਰੇ ਹੁੰਦੇ ਹੋ, ਤਾਂ ਪ੍ਰਮੇਸ਼ਵਰ ਦੇ ਵੱਲ ਦੌੜੋ, ਅਤੇ ਆਪਣੀਆਂ ਅੱਖਾਂ ਉਨ੍ਹਾਂ ਪਹਾੜਾਂ ਦੇ ਵੱਲ ਚੁੱਕੋ ਕਿੱਥੋਂ ਤੁਹਾਡੀ ਮਦਦ ਆਉਂਦੀ ਹੈ। “ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ”(ਜ਼ਬੂਰਾਂ ਦੀ ਪੋਥੀ 121:2)। ਸਿਰਫ਼ ਦੁੱਖ ਅਤੇ ਚਿੰਤਾ ਦੇ ਸਮੇਂ ਵਿੱਚ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਿਆਰੇ ਪ੍ਰਭੂ ਦੀ ਹਜ਼ੂਰੀ ਨੂੰ ਮਹਿਸੂਸ ਕਰੋਂਗੇ। ਕਿਉਂਕਿ ਉਹ ਦਿਲਾਸੇ ਦਾ ਪ੍ਰਮੇਸ਼ਵਰ ਹੈ, ਉਹ ਆਪਣੇ ਸੁਨਹਿਰੀ ਹੱਥ ਦੇ ਸਪਰਸ਼ ਨਾਲ ਤੁਹਾਡੇ ਸਾਰੇ ਹੰਝੂ ਪੂੰਝ ਦੇਵੇਗਾ।

ਅਭਿਆਸ ਕਰਨ ਲਈ – “ਚੁੱਪ ਰਹੋ ਕਿਉਂ ਜੋ ਅੱਜ ਦਾ ਦਿਨ ਪਵਿੱਤਰ ਹੈ, ਅਤੇ ਉਦਾਸ ਨਾ ਹੋਵੋ”(ਨਹਮਯਾਹ 8:11)।

Leave A Comment

Your Comment
All comments are held for moderation.