Appam - Punjabi

ਜੂਨ 25 – ਜ਼ਖਮਾਂ ਵਿੱਚ ਦਿਲਾਸਾ!

“ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ”(ਯਿਰਮਿਯਾਹ 30:17)।

ਕੁੱਝ ਜ਼ਖਮ ਸਪੱਸ਼ਟ ਹੋ ਸਕਦੇ ਹਨ ਅਤੇ ਦੂਸਰੇ ਅੰਦਰੂਨੀ ਹੋ ਸਕਦੇ ਹਨ ਅਤੇ ਦਿਖਾਈ ਨਹੀਂ ਦਿੰਦੇ ਹਨ। ਸਰੀਰਕ ਜ਼ਖਮ ਅਤੇ ਆਤਮਾ ਦੇ ਜ਼ਖਮ ਹੋ ਸਕਦੇ ਹਨ। ਕੁੱਝ ਜ਼ਖਮ ਜਲਦੀ ਭਰ ਸਕਦੇ ਹਨ ਜਦਕਿ ਦੂਸਰੇ ਕਦੇ ਵੀ ਨਹੀਂ ਭਰ ਸਕਦੇ।

ਅੱਜ ਯਹੋਵਾਹ ਤੁਹਾਡੇ ਕੋਲ ਆਉਂਦਾ ਹੈ ਅਤੇ ਪਿਆਰ ਨਾਲ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਡੀ ਸਿਹਤ ਨੂੰ ਬਹਾਲ ਕਰੇਗਾ ਅਤੇ ਤੁਹਾਡੇ ਜ਼ਖਮਾਂ ਨੂੰ ਚੰਗਾ ਕਰੇਗਾ ਅਤੇ ਤੁਹਾਨੂੰ ਦਿਲਾਸਾ ਦੇਵੇਗਾ।

ਭਾਵੇਂ ਯਹੋਵਾਹ ਝਿੜਕਦਾ ਹੈ, ਉਹ ਚੰਗਾ ਵੀ ਕਰਦਾ ਹੈ। ਭਾਵੇਂ ਉਹ ਤੁਹਾਨੂੰ ਤੁਹਾਡੇ ਪਾਪਾਂ ਦੀ ਸਜ਼ਾ ਦਿੰਦਾ ਹੈ, ਉਹ ਤੁਹਾਡੇ ਉੱਤੇ ਦਇਆ ਕਰਦਾ ਹੈ ਅਤੇ ਤੁਹਾਡੇ ਜ਼ਖਮਾਂ ਨੂੰ ਚੰਗਾ ਕਰਦਾ ਹੈ। ਜਦੋਂ ਇਸਰਾਏਲੀਆਂ ਨੇ ਪਾਪ ਕੀਤਾ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਗ਼ੁਲਾਮੀ ਵਿੱਚ ਜਾਣ ਦਿੱਤਾ। ਪਰ ਜਦੋਂ ਉਹ ਗ਼ੁਲਾਮੀ ਦੇ ਜ਼ਖਮਾਂ ਅਤੇ ਪੀੜਾਂ ਨੂੰ ਨਾ ਸਹਿ ਨਾ ਸਕੇ, ਅਤੇ ਉਨ੍ਹਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ, ਤਦ ਉਸਨੇ ਉਨ੍ਹਾਂ ਦੇ ਜ਼ਖਮਾਂ ਨੂੰ ਚੰਗਾ ਕੀਤਾ, ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜ ਦਿੱਤਾ।

ਨਿਆਂਈਆਂ ਦੀ ਪੋਥੀ, ਰਾਜਿਆਂ ਦੀ ਕਿਤਾਬ ਅਤੇ ਇਸਰਾਏਲ ਦਾ ਇਤਿਹਾਸ ਉੱਪਰ ਦਿੱਤੀ ਸਚਿਆਈ ਦੀ ਪੁਸ਼ਟੀ ਕਰਦਾ ਹੈ। ਜਦੋਂ ਤੁਸੀਂ ਯਹੋਵਾਹ ਦੇ ਵੱਲ ਦੇਖੋਂਗੇ, ਤਾਂ ਉਹ ਤੁਹਾਡੇ ਜ਼ਖਮਾਂ ਨੂੰ ਚੰਗਾ ਕਰੇਗਾ। ਇਸ ਲਈ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਇਹ ਕਹਿੰਦੇ ਹੋਏ ਪ੍ਰਾਰਥਨਾ ਕੀਤੀ: “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ”(ਜ਼ਬੂਰਾਂ ਦੀ ਪੋਥੀ 51:17)।

ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ, ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ। ਸ਼ੈਤਾਨ ਇੱਕ ਭਿਆਨਕ ਚੋਰ ਹੈ ਜਿਹੜਾ ਤੁਹਾਡੀ ਆਤਮਾ ਨੂੰ ਅਧਮੋਇਆ ਛੱਡ ਸਕਦਾ ਹੈ। ਉਹ ਤੁਹਾਡੀ ਖੁਸ਼ੀ ਅਤੇ ਤੁਹਾਡੀ ਸ਼ਾਂਤੀ ਨੂੰ ਚੁਰਾ ਲੈਂਦਾ ਹੈ, ਤੁਹਾਡੀ ਆਤਮਿਕ ਮੁਕਤੀ ਦੇ ਬਸਤਰ ਖੋਹ ਲੈਂਦਾ ਹੈ, ਅਤੇ ਤੁਹਾਨੂੰ ਮੌਤ ਦੀ ਨੇੜਲੀ ਸਥਿਤੀ ਵਿੱਚ ਛੱਡ ਦਿੰਦਾ ਹੈ। ਪਰ ਸਾਡਾ ਪ੍ਰਭੂ, ਚੰਗਾ ਸਾਮਰੀ, ਉਸ ਆਦਮੀ ਦੀ ਭਾਲ ਵਿੱਚ ਆਇਆ ਜਿਹੜਾ ਜ਼ਖਮੀ ਹੋ ਗਿਆ ਸੀ, ਉਸ ਉੱਤੇ ਤਰਸ ਕੀਤਾ, ਉਸ ਨੂੰ ਚੁੱਕ ਲਿਆ, ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਉੱਤੇ ਮਰਹਮ ਪੱਟੀ ਕੀਤੀ।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਸਾਡਾ ਨਰੋਇਆ ਕਰਨ ਵਾਲਾ ਹੈ ਅਤੇ ਉਹ ਸਾਡੀ ਦੇਖਭਾਲ ਕਰਦਾ ਹੈ। ਉਸਦਾ ਪਿਆਰ ਅਜੇ ਵੀ ਤੁਹਾਡੇ ਜ਼ਖਮਾਂ ਨੂੰ ਬੰਨ੍ਹਦਾ ਹੈ (ਲੂਕਾ ਦੀ ਇੰਜੀਲ 10:33,34)। ਉਹ ਤੁਹਾਡੇ ਦਰਦ ਨੂੰ ਜਾਣਦਾ ਹੈ ਅਤੇ ਉਹ ਤੁਹਾਨੂੰ ਜ਼ਰੂਰ ਹੀ ਦਿਲਾਸਾ ਦੇਵੇਗਾ। ਉਹ ਤੁਹਾਡੇ ਜ਼ਖਮਾਂ ਨੂੰ ਬੰਨ੍ਹ ਦੇਵੇਗਾ ਅਤੇ ਤੁਹਾਨੂੰ ਚੰਗੀ ਸਿਹਤ ਦੇਵੇਗਾ।

ਅਭਿਆਸ ਕਰਨ ਲਈ – “ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ”( ਮਲਾਕੀ 4:2)।

Leave A Comment

Your Comment
All comments are held for moderation.