situs toto musimtogel toto slot musimtogel link musimtogel daftar musimtogel masuk musimtogel login musimtogel toto
Appam - Punjabi

ਜੂਨ 24 – ਵਿਰਲਾਪ ਵਿੱਚ ਦਿਲਾਸਾ!

“ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ”(ਉਪਦੇਸ਼ਕ ਦੀ ਪੋਥੀ 3:4)।

ਜਦੋਂ ਤੁਸੀਂ ਖੁਸ਼ੀ ਨਾਲ ਨੱਚਦੇ ਹੋ, ਤਾਂ ਬਹੁਤ ਸਾਰੇ ਹੋਰ ਲੋਕ ਉਸ ਖੁਸ਼ੀ ਵਿੱਚ ਹਿੱਸਾ ਲੈਣਾ ਚਾਹੁਣਗੇ। ਪਰ ਜਦੋਂ ਤੁਸੀਂ ਸੋਗ ਕਰੋਂਗੇ, ਤਾਂ ਤੁਸੀਂ ਬਿਲਕੁੱਲ ਇਕੱਲੇ ਹੋਵੋਂਗੇ। ਭਾਵੇਂ ਹੀ ਹਜ਼ਾਰਾਂ ਲੋਕ ਤੁਹਾਡੀਆਂ ਖੁਸ਼ੀਆਂ ਸਾਂਝੀਆਂ ਕਰਨਾ ਚਾਹੁੰਦੇ ਹੋਣ, ਪਰ ਜਦੋਂ ਤੁਸੀਂ ਦੁੱਖਾਂ ਵਿੱਚੋਂ ਲੰਘਦੇ ਹੋ, ਤਾਂ ਤੁਸੀਂ ਇਕੱਲੇ ਖੜੇ ਹੋਵੋਂਗੇ।

ਹਰ ਮਨੁੱਖ ਨੂੰ ਦੁਖਦਾਈ ਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪਵਿੱਤਰ ਬਾਈਬਲ ਵਿੱਚ ‘ਵਿਰਲਾਪ’ ਨਾਂ ਦੀ ਇੱਕ ਕਿਤਾਬ ਹੈ। ਯਿਰਮਿਯਾਹ ਨਬੀ ਇਹ ਕਹਿੰਦੇ ਹੋਏ ਰੋਇਆ: “ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ, ਅਤੇ ਮੇਰੀਆਂ ਅੱਖਾਂ ਅੰਝੂਆਂ ਦਾ ਸੋਤਾ!”(ਯਿਰਮਿਯਾਹ 9:1)। ਉਸ ਦੇ ਸਾਰੇ ਵਿਰਲਾਪ ਨੂੰ ‘ਯਿਰਮਿਯਾਹ ਦਾ ਵਿਰਲਾਪ’ ਨਾਂ ਦੀ ਕਿਤਾਬ ਵਿੱਚ ਦਰਜ ਕੀਤਾ ਗਿਆ।

ਜਵਾਨੀ ਦੇ ਦਿਨਾਂ ਵਿੱਚ ਵੀ, ਪ੍ਰੀਖਿਆਵਾਂ ਦੇ ਬੋਝ ਨੂੰ ਝੱਲਣ ਦੀ ਤਾਕਤ ਦੇ ਨਾਲ, ਅਸੀਂ ਦੇਖਦੇ ਹਾਂ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਹੀ ਬੋਝ ਦੇ ਬੋਝ ਹੇਠ ਦੱਬੇ ਹੋਏ ਵਿਰਲਾਪ ਕਰਦੇ ਹਨ, ਅਤੇ ਪ੍ਰਮੇਸ਼ਵਰ ਨੂੰ ਪੁਕਾਰਦੇ ਹਨ, ਕਿ ਉਹ ਹੁਣ ਇਸ ਨੂੰ ਝੱਲਣ ਦੇ ਯੋਗ ਨਹੀਂ ਹਨ।

ਪੁਰਾਣੇ ਨੇਮ ਵਿੱਚ, ਅਸੀਂ ਪੜ੍ਹਦੇ ਹਾਂ ਕਿ ਇੱਕ ਕੌਮ ਦੇ ਲੋਕ ਉਦੋਂ ਤੱਪੜ ਪਾਉਂਦੇ ਸਨ ਜਦੋਂ ਕਾਲ ਪੈਂਦਾ ਸੀ, ਜਾਂ ਜਦੋਂ ਦੁਸ਼ਮਣ ਹਮਲਾ ਕਰਦੇ ਸੀ। ਤੱਪੜ ਜੂਟ ਦਾ ਬਣਿਆ ਹੁੰਦਾ ਹੈ ਅਤੇ ਇਸਨੂੰ ਪਹਿਨਣ ਵਾਲੇ ਲਈ ਪ੍ਰੇਸ਼ਾਨੀ ਹੁੰਦੀ ਸੀ। ਉਹ ਆਪਣੇ ਆਪ ਉੱਤੇ ਸੁਆਹ ਮਲਣਗੇ, ਵਰਤ ਰੱਖਣਗੇ, ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਅਧੀਨ ਕਰਨਗੇ ਅਤੇ ਵਿਰਲਾਪ ਕਰਨਗੇ: ‘ਯਹੋਵਾਹ, ਸਾਡੀਆਂ ਮੁਸ਼ਕਿਲਾਂ ਨੂੰ ਦੂਰ ਕਰੋ, ਪ੍ਰਮੇਸ਼ਵਰ ਤੁਹਾਡਾ ਹੱਥ ਸਾਡੀ ਮੌਜ਼ੂਦਾ ਸਥਿਤੀ ਵਿੱਚ ਆਵੇ ਅਤੇ ਸਾਡੇ ਜੀਵਨ ਵਿੱਚ ਚਮਤਕਾਰ ਕਰੇ।

ਯਹੂਦੀ ਰੱਬੀ ਸਵੇਰ ਤੋਂ ਸੂਰਜ ਡੁੱਬਣ ਤੱਕ ਪਾਣੀ ਦੀ ਇੱਕ ਬੂੰਦ ਵੀ ਪੀਤੇ ਅਤੇ ਖਾਧੇ ਬਿਨਾਂ ਵਰਤ ਰੱਖਣਗੇ – ਰੋਂਣਾ ਅਤੇ ਸੋਗ ਕਰਨਾ ਅਤੇ ਪ੍ਰਾਰਥਨਾ ਕਰਨਾ। ਅਤੇ ਯਹੋਵਾਹ ਉਨ੍ਹਾਂ ਦੀ ਪ੍ਰਾਰਥਨਾ ਸੁਣੇਗਾ, ਉਨ੍ਹਾਂ ਦੀ ਸਥਿਤੀ ਨੂੰ ਚਮਤਕਾਰ ਨਾਲ ਬਦਲ ਦੇਵੇਗਾ, ਅਤੇ ਉਨ੍ਹਾਂ ਨੂੰ ਬਚਾਵੇਗਾ।

ਯੋਏਲ ਨਬੀ ਨੇ ਗ਼ੁਲਾਮ ਬਣਾਏ ਗਏ ਇਸਰਾਏਲੀਆਂ ਦੇ ਲਈ ਵਿਰਲਾਪ ਅਤੇ ਰੋਣ ਦੀ ਸਲਾਹ ਦਿੱਤੀ। ਉਸਨੇ ਕਿਹਾ: “ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ”(ਯੋਏਲ 1:8)। ਉਸ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਵੀ ਬੇਨਤੀ ਕੀਤੀ: “ਹੇ ਜਾਜਕੋ, ਆਪਣੇ ਲੱਕ ਉੱਤੇ ਟਾਟ ਬੰਨ੍ਹੋ ਅਤੇ ਵਿਰਲਾਪ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ, ਹੇ ਮੇਰੇ ਪਰਮੇਸ਼ੁਰ ਦੇ ਸੇਵਕੋ, ਅੰਦਰ ਜਾਓ ਅਤੇ ਟਾਟ ਵਿੱਚ ਰਾਤ ਕੱਟੋ, ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਵਿੱਚ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਆਉਣੀ ਬੰਦ ਹੋ ਗਈ ਹੈ!”(ਯੋਏਲ 1:13)। ਯਹੋਵਾਹ ਦੇ ਨਾਮ ਉੱਤੇ, ਉਸਨੇ ਲੋਕਾਂ ਨੂੰ ਵਰਤ ਰੱਖਣ ਅਤੇ ਪ੍ਰਾਰਥਨਾ ਕਰਨ ਦਾ ਹੁਕਮ ਦਿੱਤਾ।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਤੁਹਾਡੇ ਆਨੰਦ ਅਤੇ ਦੁੱਖ ਦੇ ਪਲਾਂ ਵਿੱਚ, ਤੁਹਾਡੀ ਸਿਹਤ ਅਤੇ ਬਿਮਾਰੀ ਵਿੱਚ, ਤੁਹਾਡੇ ਰੋਣੇ ਅਤੇ ਜੈ-ਜੈਕਾਰ ਵਿੱਚ ਤੁਹਾਡੇ ਨਾਲ ਹੈ, ਅਤੇ ਸਿਰਫ ਉਹੀ ਹੈ ਜਿਹੜਾ ਤੁਹਾਡੇ ਵਿਰਲਾਪ ਵਿੱਚ ਤੁਹਾਨੂੰ ਦਿਲਾਸਾ ਦੇ ਸਕਦਾ ਹੈ।

ਅਭਿਆਸ ਕਰਨ ਲਈ – “ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ”(ਯੋਏਲ 2:12)।

Leave A Comment

Your Comment
All comments are held for moderation.