Appam - Punjabi

ਜੂਨ 13 – ਛੱਡੇ ਜਾਣ ਤੇ ਦਿਲਾਸਾ!

“ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”(ਮੱਤੀ ਦੀ ਇੰਜੀਲ 27:46)।

ਜ਼ਿੰਦਗੀ ਦਾ ਕੋਈ ਵੀ ਪੜਾਅ ਹੋਵੇ, ਆਪਣਿਆਂ ਦੁਆਰਾ ਛੱਡ ਦਿੱਤਾ ਜਾਣਾ ਬਹੁਤ ਦਰਦਨਾਕ ਹੁੰਦਾ ਹੈ। ਕਿੰਨੀ ਦੁਖਦਾਈ ਸਥਿਤੀ ਹੋਵੇਗੀ ਉਸ ਪਤਨੀ ਦੀ, ਜਿਸਦੇ ਪਤੀ ਨੇ ਉਸਨੂੰ ਛੱਡ ਦਿੱਤਾ ਹੋਵੇ – ਕਿਸੇ ਹੋਰ ਔਰਤ ਦੇ ਨਾਲ ਰਹਿਣ ਦੇ ਲਈ! ਜਾਂ ਫਿਰ ਨਿੱਕੇ-ਨਿੱਕੇ ਬੱਚਿਆਂ ਦਾ ਹਾਲ, ਜਿਹੜੇ ਮਾਂ – ਬਾਪ ਦੀ ਮੌਤ ਦੇ ਕਾਰਨ ਛੱਡੇ ਗਏ ਅਤੇ ਸੜਕਾਂ ਉੱਤੇ ਨਿੱਕਲ ਗਏ ਸਨ! ਜਦੋਂ ਕੋਈ ਵਿਅਕਤੀ ਆਪਣੇ ਹੀ ਦੋਸਤਾਂ, ਰਿਸ਼ਤੇਦਾਰਾਂ ਅਤੇ ਉੱਚ ਅਧਿਕਾਰੀਆਂ ਦੁਆਰਾ ਛੱਡੇ ਜਾਣ ਦੀ ਸਥਿਤੀ ਵਿੱਚੋਂ ਲੰਘਦਾ ਹੈ, ਤਾਂ ਉਸ ਦਾ ਦਿਲ ਦੁਖੀ ਹੁੰਦਾ ਹੈ। ਜੇਕਰ ਤੁਸੀਂ ਕਦੇ ਅਜਿਹੀ ਸਥਿਤੀ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਪ੍ਰਭੂ ਦੇ ਵੱਲ ਦੇਖਣਾ ਚਾਹੀਦਾ ਹੈ, ਜਿਹੜਾ ਤੁਹਾਨੂੰ ਕਦੇ ਨਹੀਂ ਛੱਡੇਗਾ।

ਕਦੇ-ਕਦੇ, ਅਜਿਹਾ ਲੱਗ ਸਕਦਾ ਹੈ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਨਹੀਂ ਸੁਣ ਰਿਹਾ ਹੈ। ਪਰ ਸਚਿਆਈ ਇਹ ਹੈ: ਯਹੋਵਾਹ ਤੁਹਾਨੂੰ ਕਦੇ ਨਹੀਂ ਛੱਡਦਾ। ਦਾਊਦ ਕਹਿੰਦਾ ਹੈ: “ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਹ ਦੀ ਅੰਸ ਨੂੰ ਟੁੱਕੜੇ ਮੰਗਦਿਆਂ ਵੇਖਿਆ ਹੈ”(ਜ਼ਬੂਰਾਂ ਦੀ ਪੋਥੀ 37:25)। ਤੁਹਾਡੇ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਛੱਡ ਸਕਦੇ ਹਨ ਪਰ ਪ੍ਰਭੂ ਯਿਸੂ ਤੁਹਾਨੂੰ ਕਦੇ ਨਹੀਂ ਛੱਡਣਗੇ। ਉਸ ਦਿਨ ਸ਼ਮਊਨ ਪਤਰਸ ਨੇ ਪ੍ਰਭੂ ਦੇ ਵੱਲ ਦੇਖਿਆ ਅਤੇ ਆਖਿਆ: “ਪ੍ਰਭੂ! ਅਸੀਂ ਕਿਸ ਦੇ ਕੋਲ ਜਾਈਏ? ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ। ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ”(ਯੂਹੰਨਾ ਦੀ ਇੰਜੀਲ 6:68,69)।

ਇੱਥੋਂ ਤੱਕ ਕਿ ਜਦੋਂ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ, ਤਦ ਵੀ ਯਿਸੂ ਤੁਹਾਡੇ ਹਰ ਉਸ ਦਰਦ ਅਤੇ ਦੁੱਖ ਨੂੰ ਜਾਣਦਾ ਹੈ ਜਿਸ ਵਿੱਚੋਂ ਤੁਸੀਂ ਲੰਘਦੇ ਹੋ, ਕਿਉਂਕਿ ਉਹ ਵੀ ਤਿਆਗ ਦੇ ਮਾਰਗ ਉੱਤੇ ਚੱਲਿਆ ਹੈ। ਸਲੀਬ ਉੱਤੇ ਉਨ੍ਹਾਂ ਸਭ ਤੋਂ ਦਰਦਨਾਕ ਪਲਾਂ ਦੇ ਦੌਰਾਨ, ਉਸਨੇ ਪਿਤਾ ਪਰਮੇਸ਼ੁਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋਏ ਆਖਿਆ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”। ਮਨੁੱਖਾਂ ਅਤੇ ਪਿਤਾ ਪ੍ਰਮੇਸ਼ਵਰ ਦੁਆਰਾ ਛੱਡੇ ਗਏ, ਉਹ ਸਾਰੇ ਦੁੱਖਾਂ ਅਤੇ ਸ਼ਰਮ ਨੂੰ ਸਹਿਣ ਕਰਦੇ ਹੋਏ ਸਲੀਬ ਉੱਤੇ ਚੜ੍ਹ ਗਏ। ਉਸਦੀ ਆਤਮਾ ਬਹੁਤ ਦੁਖੀ ਸੀ, ਇੱਥੋਂ ਤੱਕ ਕਿ ਮੌਤ ਤੱਕ। ਅਤੇ ਉਸਦੇ ਚੇਲੇ ਨੇ ਉਸਨੂੰ ਫਸਾਇਆ।

ਉਹ ਸਾਰੇ ਜਿਨ੍ਹਾਂ ਨੇ ਉਸਦੇ ਲਾਭ ਅਤੇ ਬਰਕਤਾਂ ਪ੍ਰਾਪਤ ਕੀਤੀਆਂ ਹਨ, ਇਹ ਕਹਿੰਦੇ ਹੋਏ ਚੀਕੇ: ‘ਉਸ ਨੂੰ ਸਲੀਬ ਦਿਓ, ਉਸਨੂੰ ਸਲੀਬ ਦਿਓ।’ ਉਸਦੇ ਸਾਰੇ ਚੰਗੇ ਕੰਮਾਂ ਦੇ ਬਦਲੇ ਵਿੱਚ, ਉਸਨੂੰ ਸਿਰਫ ਮਖੌਲ ਅਤੇ ਅਪਮਾਨ ਹੀ ਮਿਲਿਆ। ਸਾਡੇ ਵਿੱਚੋਂ ਹਰੇਕ ਦੇ ਲਈ ਯਿਸੂ ਨੂੰ ਸਲੀਬ ਦੇ ਕੌੜੇ ਪਿਆਲੇ ਦਾ ਸਵਾਦ ਚੱਖਣਾ ਪਿਆ ਸੀ। ਪ੍ਰਭੂ ਜਿਹੜੇ ਛੱਡੇ ਹੋਏ ਨੂੰ ਦਿਲਾਸਾ ਦਿੰਦੇ ਹਨ, ਜ਼ਰੂਰ ਹੀ ਤੁਹਾਨੂੰ ਉੱਪਰ ਉਠਾਉਣਗੇ ਅਤੇ ਤੁਹਾਨੂੰ ਗਲੇ ਲਗਾਉਣਗੇ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸੰਭਾਲੇਗਾ”(ਜ਼ਬੂਰਾਂ ਦੀ ਪੋਥੀ 27:10)। ਪਰਮੇਸ਼ੁਰ ਦੇ ਬੱਚਿਓ, ਯਹੋਵਾਹ ਤੁਹਾਨੂੰ ਕਦੇ ਨਹੀਂ ਛੱਡੇਗਾ, ਭਾਵੇਂ ਤੁਹਾਡੇ ਮਾਤਾ – ਪਿਤਾ ਤੁਹਾਨੂੰ ਛੱਡ ਦੇਣ।

ਅਭਿਆਸ ਕਰਨ ਲਈ – “ਕੁਝ ਪਲ ਲਈ ਹੀ ਮੈਂ ਤੈਨੂੰ ਤਿਆਗਿਆ ਸੀ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ”(ਯਸਾਯਾਹ 54:7)।

Leave A Comment

Your Comment
All comments are held for moderation.