Appam - Punjabi

ਜੁਲਾਈ 31 – ਯਹੋਵਾਹ ਜਿਹੜਾ ਫਿਰ ਤੋਂ ਉਸਾਰਦਾ ਹੈ!

“ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ”(ਯਿਰਮਿਯਾਹ 31:4)।

ਯਹੋਵਾਹ ਆਖਦਾ ਹੈ ਕਿ ਉਹ ਤੁਹਾਨੂੰ ਫਿਰ ਤੋਂ ਉਸਾਰੇਗਾ। ਹੋ ਸਕਦਾ ਹੈ ਕਿ ਜੋ ਕੁੱਝ ਵੀ ਅਤੀਤ ਵਿੱਚ ਬਣਾਇਆ ਗਿਆ ਸੀ, ਉਸਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ, ਜਾਂ ਢਾਹਿਆ ਜਾ ਸਕਦਾ ਸੀ। ਇਹ ਇੱਕ ਸਵਾਲ ਦਾ ਨਿਸ਼ਾਨ ਵੀ ਹੋ ਸਕਦਾ ਹੈ ਕਿ ਕਦੇ ਇਮਾਰਤ ਨੂੰ ਫਿਰ ਤੋਂ ਉਸਾਰਿਆ ਜਾਵੇਗਾ। ਪਰ ਅੱਜ ਯਹੋਵਾਹ ਤੁਹਾਨੂੰ ਫਿਰ ਤੋਂ ਉਸਾਰਣ ਦਾ ਵਾਅਦਾ ਕਰ ਰਿਹਾ ਹੈ।

ਇੱਕ ਅਮੀਰ ਆਦਮੀ ਸੀ, ਜਿਸ ਨੇ ਆਪਣੀ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਇਮਾਰਤ ਨੂੰ ਜ਼ਮੀਨ ਤੋਂ ਕੁੱਝ ਫੁੱਟ ਉੱਚਾ ਉਠਾਇਆ ਗਿਆ, ਉਹ ਆਦਮੀ ਬਿਮਾਰ ਪੈ ਗਿਆ ਅਤੇ ਭਾਰੀ ਨੁਕਸਾਨ ਵਿੱਚ ਡਿੱਗ ਗਿਆ, ਜਿਸ ਦੇ ਕਾਰਨ ਉਹ ਇਸ ਅਵਸਥਾ ਤੋਂ ਅੱਗੇ ਇਸਨੂੰ ਪੂਰਾ ਨਹੀਂ ਕਰ ਸਕਿਆ। ਸਮੇਂ ਦੇ ਬੀਤਣ ਨਾਲ ਇਮਾਰਤ ਖਸਤਾ ਹਾਲਤ ਵਿੱਚ ਆ ਗਈ ਸੀ। ਪਰ ਜਦੋਂ ਉਸਦੇ ਬੱਚਿਆਂ ਨੇ ਯਹੋਵਾਹ ਦੀ ਖੋਜ ਕੀਤੀ, ਤਾਂ ਇੱਕ ਬਹੁਤ ਵੱਡਾ ਚਮਤਕਾਰ ਹੋਇਆ ਅਤੇ ਉਹਨਾਂ ਨੂੰ ਅਚਾਨਕ ਸਰੋਤਾਂ ਤੋਂ ਮਦਦ ਮਿਲਣੀ ਸ਼ੁਰੂ ਹੋ ਗਈ। ਅਤੇ ਇਮਾਰਤ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਬਹੁਤ ਵਧੀਆ ਢੰਗ ਨਾਲ ਬਣ ਕੇ ਤਿਆਰ ਹੋ ਗਈ।

ਫਿਰ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਇੱਕ ਪੜ੍ਹੇ-ਲਿਖੇ ਵਿਅਕਤੀ ਨਾਲ ਕਰ ਦਿੱਤਾ। ਬਦਕਿਸਮਤੀ ਨਾਲ, ਉਨ੍ਹਾਂ ਦੇ ਵਿਆਹ ਦੇ ਕੁੱਝ ਮਹੀਨਿਆਂ ਦੇ ਅੰਦਰ ਹੀ ਪਤੀ-ਪਤਨੀ ਵਿਚਕਾਰ ਕੁੱਝ ਕੁੜੱਤਣ ਅਤੇ ਵਿਚਾਰਾਂ ਦਾ ਮਤਭੇਦ ਪੈਦਾ ਹੋ ਗਿਆ। ਅਤੇ ਉਨ੍ਹਾਂ ਨੂੰ ਅਲੱਗ ਹੋਣਾ ਪਿਆ। ਜਦੋਂ ਕੁੜੀ ਆਪਣੇ ਪਿਤਾ ਦੇ ਘਰ ਵਾਪਸ ਆਈ, ਤਾਂ ਉਸ ਦੇ ਮਾਤਾ ਪਿਤਾ ਨੇ ਉਸ ਦੇ ਲਈ ਦਿਲੋਂ ਪ੍ਰਾਰਥਨਾ ਕੀਤੀ। ਅਤੇ ਪ੍ਰਮੇਸ਼ਵਰ ਦੀ ਭਰਪੂਰ ਕਿਰਪਾ ਦੇ ਦੁਆਰਾ, ਉਸਦੇ ਪਤੀ ਦਾ ਦਿਲ ਬਦਲ ਗਿਆ, ਉਹ ਫਿਰ ਤੋਂ ਮਿਲ ਗਏ ਅਤੇ ਉਸਦਾ ਜੀਵਨ ਫਿਰ ਤੋਂ ਬਣ ਗਿਆ। ਯਹੋਵਾਹ ਨੇ ਉਸ ਪਰਿਵਾਰ ਨੂੰ ਬੱਚਿਆਂ ਦੀ ਵੀ ਬਰਕਤ ਦਿੱਤੀ। ਅੱਜ ਯਹੋਵਾਹ ਤੁਹਾਡੇ ਨਾਲ ਵਾਅਦਾ ਕਰ ਰਿਹਾ ਹੈ: “ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ”(ਯਿਰਮਿਯਾਹ 31:4)।

ਮੂਸਾ ਨੂੰ ਫ਼ਿਰਊਨ ਦੀ ਧੀ ਦਾ ਪੁੱਤਰ ਕਿਹਾ ਜਾਂਦਾ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ”(ਰਸੂਲਾਂ ਦੇ ਕਰਤੱਬ 7:22)। ਚਾਲੀ ਸਾਲ ਤੋਂ ਜ਼ਿਆਦਾ ਸਮੇਂ ਤੱਕ ਬਣਿਆ ਉਸਦਾ ਸ਼ਾਹੀ ਜੀਵਨ ਅਚਾਨਕ ਰੁਕ ਗਿਆ। ਉਸ ਨੂੰ ਮਿਸਰ ਤੋਂ ਭੱਜਣਾ ਪਿਆ, ਕਿਉਂਕਿ ਉਹ ਆਪਣੇ ਕੰਮਾਂ ਦੇ ਦੁਆਰਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਤੇ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਤੋਂ, ਉਹ ਮਿਦਯਾਨ ਵਿੱਚ ਇੱਕ ਨੀਚ ਚਰਵਾਹੇ ਦੇ ਰੂਪ ਵਿੱਚ ਘਟ ਹੋ ਗਿਆ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਸ ਕਰਕੇ ਕਿ ਓਹ ਯਹੋਵਾਹ ਦੇ ਕੰਮਾਂ ਨੂੰ, ਉਹ ਦੇ ਹੱਥਾਂ ਦੇ ਕਾਰਜਾਂ ਉੱਤੇ ਧਿਆਨ ਨਹੀਂ ਕਰਦੇ, ਉਹ ਉਨ੍ਹਾਂ ਨੂੰ ਢਾਹੇਗਾ ਅਤੇ ਉਨ੍ਹਾਂ ਨੂੰ ਉਸਾਰੇਗਾ”(ਜ਼ਬੂਰਾਂ ਦੀ ਪੋਥੀ 28:5)।

ਪਰ ਜਦੋਂ ਮੂਸਾ ਨੇ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕੀਤੀ, ਜੋ ਉਸ ਨੂੰ ਹੋਰੇਬ ਪਰਬਤ ਵਿੱਚ ਬਲਦੀ ਹੋਈ ਝਾੜੀ ਵਿੱਚ ਦਿਖਾਈ ਦਿੱਤਾ, ਤਾਂ ਉਸਦਾ ਮੋਆਬ ਦੀ ਧਰਤੀ ਵਿੱਚ ਬਿਤਾਏ ਚਾਲੀ ਸਾਲਾਂ ਦੀ ਉਮਰ ਦਾ ਅੰਤ ਹੋ ਗਿਆ। ਅਤੇ ਮੂਸਾ ਦੀ ਬੁਲਾਹਟ ਫਿਰ ਤੋਂ ਬਣੀ। ਮੂਸਾ ਦੇ ਦੁਆਰਾ ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ। ਉਸਨੇ ਉਨ੍ਹਾਂ ਨੂੰ ਫਿਰ ਤੋਂ ਉਸਾਰਿਆ।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਤੁਹਾਡੇ ਜੀਵਨ ਨੂੰ ਵੀ ਦੁਬਾਰਾ ਉਸਾਰੇਗਾ। ਕੀ ਉਹ ਫਿਰ ਤੋਂ ਉਸਾਰਣ ਵਾਲਾ ਪਰਮੇਸ਼ੁਰ ਨਹੀਂ ਹੈ?

ਅਭਿਆਸ ਕਰਨ ਲਈ – “ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ? ਕੀ ਉਹ ਲਾਡਲਾ ਬੱਚਾ ਹੈ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੱਕ ਉਹ ਨੂੰ ਚੇਤੇ ਰੱਖਦਾ ਹਾਂ, ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ-ਮੁੱਚ ਉਸ ਦੇ ਉੱਤੇ ਰਹਮ ਕਰਾਂਗਾ, ਯਹੋਵਾਹ ਦਾ ਵਾਕ ਹੈ”(ਯਿਰਮਿਯਾਹ 31:20)।

Leave A Comment

Your Comment
All comments are held for moderation.