Appam - Punjabi

ਜੁਲਾਈ 09 – ਨਿਰਦੋਸ਼!

“ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?”(1 ਸਮੂਏਲ 26:9)।

ਦਾਊਦ ਦੇ ਕੋਲ ਇੱਕ ਦਰਸ਼ਣ ਸੀ। ਇਸ ਕਾਰਨ ਜਦੋਂ ਸ਼ਾਊਲ ਉਜਾੜ ਵਿੱਚ ਉਸ ਦਾ ਸ਼ਿਕਾਰ ਕਰ ਰਿਹਾ ਸੀ, ਤਦ ਵੀ ਉਸ ਨੇ ਸ਼ਾਊਲ ਉੱਤੇ ਹੱਥ ਨਾ ਚੁੱਕਿਆ। ਬੀਤੇ ਸਮੇਂ ਵਿੱਚ ਪ੍ਰਮੇਸ਼ਵਰ ਦੁਆਰਾ ਸ਼ਾਊਲ ਦਾ ਮਸਹ ਕੀਤਾ ਗਿਆ ਸੀ, ਅਤੇ ਇਹ ਹੀ ਮੁੱਖ ਕਾਰਨ ਹੈ ਕਿ ਦਾਊਦ ਸ਼ਾਊਲ ਨੂੰ ਨੁਕਸਾਨ ਪਹੁੰਚਾਉਣ ਤੋਂ ਦੂਰ ਹੀ ਰਿਹਾ।

ਸ਼ਾਊਲ ਉਜਾੜ ਵਿੱਚ ਦਾਊਦ ਨੂੰ ਮਾਰਨ ਦੇ ਲਈ ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਰਾਤ ਨੂੰ ਸੌਂ ਗਿਆ। ਅਬਨੇਰ, ਜਿਹੜਾ ਉਸਦੀ ਸੈਨਾ ਦਾ ਸੈਨਾਪਤੀ ਸੀ, ਜਿਸਨੂੰ ਉਸਦੀ ਰੱਖਿਆ ਕਰਨੀ ਚਾਹੀਦੀ ਸੀ, ਉਹ ਵੀ ਸੌਂ ਗਿਆ। ਅਤੇ ਉਹ ਦੋਵੇਂ ਅਚਾਨਕ ਦਾਊਦ ਦੇ ਦੁਆਰਾ ਫੜੇ ਗਏ, ਅਤੇ ਦਾਊਦ ਦੇ ਹੱਥੋਂ ਬਚਣ ਦਾ ਕੋਈ ਰਾਹ ਨਹੀਂ ਸੀ। ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ। ਜੇ ਹੁਣ ਆਗਿਆ ਕਰੋ ਤਾਂ ਮੈਂ ਉਹ ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ!”

ਅੱਜ ਵੀ, ਬਹੁਤ ਸਾਰੇ ਲੋਕ ਉੱਠ ਸਕਦੇ ਹਨ ਜਿਹੜੇ ਇੱਕ ਵਾਰ ਅਤੇ ਹਮੇਸ਼ਾ ਦੇ ਲਈ, ਯਹੋਵਾਹ ਦੇ ਅਭਿਸ਼ੇਕ ਕੀਤੇ ਹੋਏ ਨੂੰ ਨਾਸ਼ ਕਰਨਾ ਚਾਹੁੰਦੇ ਹਨ। ਉਹ ਪ੍ਰਮੇਸ਼ਵਰ ਦੇ ਵਚਨ ਤੋਂ ਅਣਜਾਣ ਹਨ ਅਤੇ ਉਹਨਾਂ ਦੇ ਸਾਹਮਣੇ ਕੋਈ ਦਰਸ਼ਨ ਪ੍ਰਗਟ ਨਹੀ ਕੀਤਾ ਗਿਆ ਹੈ। ਪਰ ਕਿਉਂਕਿ ਦਾਊਦ ਪਰਮੇਸ਼ੁਰ ਦਾ ਬੰਦਾ ਸੀ, ਉਹ ਪੂਰੀ ਤਰ੍ਹਾਂ ਨਾਲ ਯਹੋਵਾਹ ਦੇ ਦਿਲ ਨਾਲ ਜੁੜਿਆ ਹੋਇਆ ਸੀ ਅਤੇ ਪਰਮੇਸ਼ੁਰ ਦੇ ਵਚਨ ਨੂੰ ਚੰਗੀ ਤਰ੍ਹਾਂ ਜਾਣਦਾ ਸੀ।

ਇਸ ਲਈ ਦਾਊਦ ਨੇ ਆਖਿਆ: “ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?” ਇੱਥੇ ਅਸੀਂ ਦਾਊਦ ਦੇ ਦ੍ਰਿੜ੍ਹ ਫ਼ੈਸਲੇ ਨੂੰ ਦੇਖਦੇ ਹਾਂ, ਤਾਂ ਕਿ ਸ਼ਾਊਲ ਨੂੰ ਨੁਕਸਾਨ ਨਾ ਪਹੁੰਚੇ। ਦਾਊਦ ਨੇ ਇਹ ਵੀ ਆਖਿਆ: “ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ ਪਰ ਤੂੰ ਉਸ ਦੇ ਸਿਰਹਾਣੇ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ”(1 ਸਮੂਏਲ 26:11)। ਕਿ ਤੁਹਾਡੇ ਅੰਦਰ ਅਜਿਹਾ ਦਰਸ਼ਨ ਹੈ? ਜੇਕਰ ਪ੍ਰਮੇਸ਼ਵਰ ਦੇ ਮਸਹ ਕੀਤੇ ਹੋਏ ਸੇਵਕਾਂ ਦੇ ਬਾਰੇ ਤੁਹਾਡਾ ਅਜਿਹਾ ਦਰਸ਼ਨ ਹੈ, ਤਾਂ ਯਹੋਵਾਹ ਤੁਹਾਨੂੰ ਸ਼ਕਤੀਸ਼ਾਲੀ ਅਤੇ ਅਦਭੁੱਤ ਤਰੀਕੇ ਨਾਲ ਉੱਚਾ ਕਰੇਗਾ।

ਉਨ੍ਹਾਂ ਦਿਨਾਂ ਵਿੱਚ, ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਤੇ ਲੱਕੜੀਆਂ ਦਾ ਪ੍ਰਬੰਧ ਕੀਤਾ; ਅਤੇ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਜਗਵੇਦੀ ਉੱਤੇ ਲੱਕੜੀਆਂ ਉੱਤੇ ਰੱਖਿਆ। ਤਦ ਅਬਰਾਹਾਮ ਨੇ ਆਪਣਾ ਹੱਥ ਵਧਾਇਆ ਅਤੇ ਆਪਣੇ ਪੁੱਤਰ ਨੂੰ ਮਾਰਨ ਦੇ ਲਈ ਛੁਰੀ ਫੜ ਲਈ। ਇਹ ਇਸਹਾਕ ਦੀ ਮੌਤ ਤੋਂ ਕੁੱਝ ਪਲ ਪਹਿਲਾਂ ਹੀ ਸੀ। ਸਵਰਗ ਜਿਹੜਾ ਉਦੋਂ ਤੱਕ ਚੁੱਪ ਰਿਹਾ, ਉਹ ਹੋਰ ਬਰਦਾਸ਼ਤ ਨਹੀਂ ਕਰ ਸਕਿਆ। ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਸਵਰਗ ਤੋਂ ਪੁਕਾਰਿਆ ਅਤੇ ਆਖਿਆ: “ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ ਬੱਚਾ ਅਬਰਾਹਾਮ ਦਾ ਹੈ ਅਤੇ ਪ੍ਰਮੇਸ਼ਵਰ ਦੁਆਰਾ ਪੁਰਖਿਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ”।

ਇੱਥੋਂ ਤੱਕ ਕਿ ਜਦੋਂ ਇੱਕ ਪਿਤਾ ਨੂੰ ਆਪਣੇ ਪੁੱਤਰ ਉੱਤੇ ਹੱਥ ਵਧਾਉਣ ਅਧਿਕਾਰ ਨਹੀਂ ਹੈ, ਤਾਂ ਇਹ ਹੋਰ ਵੀ ਜਿਆਦਾ ਸੱਚ ਹੈ ਕਿ ਕੋਈ ਯਹੋਵਾਹ ਦੇ ਮਸਹ ਕੀਤੇ ਹੋਏ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਨਹੀਂ ਕਰ ਸਕਦਾ। ਸਵਰਗ ਕਦੇ ਵੀ ਇਸ ਦੀ ਇਜਾਜ਼ਤ ਜਾਂ ਹੁਕਮ ਨਹੀਂ ਦੇਵੇਗਾ। ਪਰਮੇਸ਼ੁਰ ਦੇ ਬੱਚਿਓ, ਯਹੋਵਾਹ ਦੇ ਸੇਵਕਾਂ ਦੇ ਵਿਰੁੱਧ ਕਦੇ ਵੀ ਨਿੰਦਿਆਂ ਨਾ ਕਰਨਾ।

ਅਭਿਆਸ ਕਰਨ ਲਈ – “ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦੋਸ਼ ਲਗਾ ਸਕਦਾ ਹੈ? ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ”(ਰੋਮੀਆਂ 8:33)।

Leave A Comment

Your Comment
All comments are held for moderation.