Appam - Punjabi

ਜੂਨ 21 – ਪ੍ਰੀਖਿਆਵਾਂ ਵਿੱਚ ਦਿਲਾਸਾ!

“ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ”(ਅੱਯੂਬ 23:10)।

ਪ੍ਰੀਖਿਆਵਾਂ ਦੀ ਮਿਆਦ ਬਹੁਤ ਦਰਦਨਾਕ ਹੁੰਦੀ ਹੈ। ਇੱਕ ਵਾਰ ਇੱਕ ਔਰਤ ਨੇ ਦੱਸਿਆ ਸੀ ਕਿ ਉਸ ਦੀ ਜ਼ਿੰਦਗੀ ਅੱਯੂਬ ਦੇ ਵਰਗੀ ਸੀ, ਜਿਸ ਵਿੱਚ ਹਰ ਰੋਜ਼ ਪ੍ਰੀਖਿਆਵਾਂ ਅਤੇ ਮੁਸੀਬਤਾਂ ਹੁੰਦੀਆਂ ਸੀ। ਉਸਨੇ ਸੋਚਿਆ ਕੀ ਕਿ ਇਹ ਪ੍ਰਮੇਸ਼ਵਰ ਦੀ ਇੱਛਾ ਹੈ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਹੰਝੂਆਂ ਵਿੱਚ ਬਿਤਾ ਦੇਵੇ।

ਇਹ ਸੱਚ ਹੈ ਕਿ ਅੱਯੂਬ ਆਪਣੀ ਜ਼ਿੰਦਗੀ ਵਿੱਚ ਵੱਡੀਆਂ ਪ੍ਰੀਖਿਆਵਾਂ ਵਿੱਚੋਂ ਲੰਘਿਆ, ਪਰ ਉਨ੍ਹਾਂ ਵਿੱਚੋਂ ਕੋਈ ਵੀ ਸਥਾਈ ਨਹੀਂ ਸੀ, ਕਿਉਂਕਿ ਪ੍ਰਭੂ ਨੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਸਾਰਿਆਂ ਨੂੰ ਦੂਰ ਕਰ ਦਿੱਤਾ ਸੀ। ਬਾਈਬਲ ਦੇ ਵਿਦਵਾਨਾਂ ਦਾ ਕਹਿਣਾ ਹੈ ਕਿ ਉਸ ਦੀਆਂ ਬਿਪਤਾ ਸਿਰਫ਼ ਛੇ ਮਹੀਨੇ ਹੀ ਰਹੀਆਂ।

ਭਾਵੇਂ ਯਹੋਵਾਹ ਨੇ ਉਸ ਦੀ ਪ੍ਰੀਖਿਆ ਲਈ, ਪਰ ਫਿਰ ਵੀ ਉਹ ਸਭ ਕੁੱਝ ਦੁੱਗਣੇ ਰੂਪ ਵਿੱਚ ਹਾਸਿਲ ਕਰਨ ਦੇ ਯੋਗ ਸੀ। ਇਸ ਤੋਂ ਬਾਅਦ ਅੱਯੂਬ ਇੱਕ ਸੌ ਚਾਲੀ ਸਾਲ ਜੀਉਂਦਾ ਰਿਹਾ, ਅਤੇ ਉਸਨੇ ਚਾਰ ਪੀੜ੍ਹੀਆਂ ਤੱਕ ਆਪਣੇ ਪੁੱਤਰ ਅਤੇ ਪੋਤਰਿਆਂ ਨੂੰ ਦੇਖਿਆ (ਅੱਯੂਬ 42:16,17)।

ਇੰਨਾ ਹੀ ਨਹੀਂ, ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਖ਼ੁਦ ਦਰਸ਼ਨ ਵੀ ਦਿੱਤੇ। ਅੱਯੂਬ ਕਹਿੰਦਾ ਹੈ: “ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ”(ਅੱਯੂਬ 19:25)।

ਬਾਈਬਲ ਵਿੱਚ ਅੱਯੂਬ ਦਾ ਸਥਾਈ ਜ਼ਿਕਰ ਮਿਲਿਆ। ਬਾਈਬਲ ਵਿੱਚ ਅੱਯੂਬ ਦਾ ਇਤਿਹਾਸ ਪੜ੍ਹ ਕੇ ਸੱਚਮੁੱਚ ਬਹੁਤ ਦਿਲਾਸਾ ਮਿਲਦਾ ਹੈ! ਅੱਯੂਬ ਨੇ ਆਪਣਾ ਪੂਰਾ ਵਿਸ਼ਵਾਸ ਯਹੋਵਾਹ ਉੱਤੇ ਰੱਖਿਆ ਅਤੇ ਆਪਣੇ ਆਪ ਨੂੰ ਮੁਸੀਬਤਾਂ ਦੇ ਰਾਹ ਵਿੱਚ ਮਜ਼ਬੂਤ ​​ਕੀਤਾ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਆਪਣੀ ਪ੍ਰੀਖਿਆ ਵਿੱਚ ਜਿੱਤ ਪ੍ਰਾਪਤ ਕਰੇਗਾ। ਉਸਨੇ ਇਹ ਕਹਿੰਦੇ ਹੋਏ ਆਪਣੇ ਵਿਸ਼ਵਾਸ ਦਾ ਐਲਾਨ ਵੀ ਕੀਤਾ: “ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ”(ਅੱਯੂਬ 23:10)।

ਕੀ ਦੂਸਰਿਆਂ ਨੂੰ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਪਰਵਾਹ ਨਹੀਂ ਹੈ? ਕੀ ਤੁਹਾਡੀਆਂ ਮੁਸ਼ਕਿਲਾਂ ਵਿੱਚ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੈ? ਕੀ ਤੁਸੀਂ ਹੰਝੂ ਵਹਾ ਰਹੇ ਹੋ ਅਤੇ ਹੈਰਾਨ ਹੋ ਰਹੇ ਹੋ ਕਿ ਤੁਸੀਂ ਇਨ੍ਹਾਂ ਮੁਸੀਬਤਾਂ ਨੂੰ ਕਿਵੇਂ ਸਹਿਣ ਕਰੋਂਗੇ? ਯਹੋਵਾਹ ਦੇ ਵੱਲ ਦੇਖੋ।

ਉਸ ਨੇ ਤੁਹਾਨੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਉੱਤੇ ਉੱਕਰਿਆ ਹੈ। ਤੁਸੀਂ ਹਮੇਸ਼ਾ ਉਸ ਦੇ ਸਾਹਮਣੇ ਹੋ। ਯਹੋਵਾਹ ਇੰਨੇ ਪਿਆਰ ਨਾਲ ਤੁਹਾਡੀ ਅਗਵਾਈ ਕਰਦਾ ਹੈ, ਅਤੇ ਉਹ ਤੁਹਾਨੂੰ ਕਦੇ ਕਿਵੇਂ ਛੱਡੇਗਾ? ਤੁਹਾਡੀਆਂ ਮੌਜੂਦਾ ਪ੍ਰੀਖਿਆਵਾਂ ਵਿੱਚੋਂ ਕੋਈ ਵੀ ਸਦਾ ਦੇ ਲਈ ਨਹੀਂ ਹੈ। ਉਹ ਵਰਦੇ ਬੱਦਲਾਂ ਦੇ ਵਾਂਗ ਹਨ। ਇਸ ਮੌਜੂਦਾ ਸਮੇਂ ਦੇ ਦੁੱਖਾਂ ਦੀ ਤੁਲਨਾ ਉਸ ਮਹਿਮਾ ਨਾਲ ਨਹੀਂ ਕੀਤੀ ਜਾ ਸਕਦੀ ਜਿਹੜੀ ਸਾਡੇ ਵਿੱਚ ਪ੍ਰਗਟ ਹੋਵੇਗੀ।

ਪਰਮੇਸ਼ੁਰ ਦੇ ਬੱਚਿਓ, ਆਪਣੀ ਪ੍ਰੀਖਿਆਵਾਂ ਦੇ ਸਮੇਂ, ਪਰਮੇਸ਼ੁਰ ਵਿੱਚ ਆਪਣਾ ਵਿਸ਼ਵਾਸ ਰੱਖੋ ਅਤੇ ਆਪਣੇ ਆਪ ਨੂੰ ਮਜ਼ਬੂਤ ​​ਕਰੋ, ਠੀਕ ਉਸੇ ਤਰ੍ਹਾਂ ਜਿਵੇਂ ਅੱਯੂਬ ਨੇ ਕੀਤਾ ਸੀ। ਅਤੇ ਤੁਹਾਡੀਆਂ ਮੁਸੀਬਤਾਂ ਵਿੱਚ ਤੁਹਾਡਾ ਪ੍ਰਮੇਸ਼ਵਰ ਤੁਹਾਨੂੰ ਦਿਲਾਸਾ ਦੇਵੇਗਾ। ਉਹ ਤੁਹਾਨੂੰ ਦਿਲਾਸਾ ਦੇਵੇਗਾ ਅਤੇ ਤੁਹਾਨੂੰ ਬਰਕਤ ਦੇਵੇਗਾ।

ਅਭਿਆਸ ਕਰਨ ਲਈ – “ਸੱਚ-ਮੁੱਚ ਉਹ ਲੋਕਾਂ ਨਾਲ ਪ੍ਰੇਮ ਕਰਦਾ ਹੈ, ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, ਅਤੇ ਉਹ ਤੇਰੇ ਪੈਰਾਂ ਕੋਲ ਬੈਠਦੇ ਹਨ, ਹਰ ਇੱਕ ਤੇਰੇ ਬਚਨਾਂ ਤੋਂ ਲਾਭ ਉਠਾਉਂਦਾ ਹੈ”(ਬਿਵਸਥਾ ਸਾਰ 33:3)।

Leave A Comment

Your Comment
All comments are held for moderation.