Appam - Punjabi

ਜੂਨ 17 – ਹੰਝੂਆਂ ਵਿੱਚ ਦਿਲਾਸਾ!

“ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈ? ਅਤੇ ਤੂੰ ਕਿਸਨੂੰ ਭਾਲਦੀ ਹੈਂ?”(ਯੂਹੰਨਾ ਦੀ ਇੰਜੀਲ 20:15)।

ਮਰਿਯਮ ਮਗਦਲੀਨੀ ਨੂੰ ਯਹੋਵਾਹ ਦੀ ਦਯਾ ਭਰੀ ਆਵਾਜ਼ ਸੁਣ ਕੇ ਕਿੰਨਾ ਦਿਲਾਸਾ ਮਿਲਿਆ ਹੋਵੇਗਾ! ਉਹ ਇੰਨੀ ਉਤਸ਼ਾਹਿਤ ਸੀ ਕਿ ਉਹ ਉਸਦੇ ਵੱਲ ਮੁੜੀ ਅਤੇ ‘ਰੱਬੋਨੀ’ ਬੋਲੀ।

ਜਿਸ ਪ੍ਰਭੂ ਨੇ ਉਸ ਤੋਂ ਪੁੱਛਿਆ ਕਿ ਉਹ ਕਿਉਂ ਰੋ ਰਹੀ ਹੈ, ਉਸਨੇ ਉਸਨੂੰ ਜੀ ਉੱਠਣ ਤੋਂ ਬਾਅਦ ਆਹਮੋ-ਸਾਹਮਣੇ ਦੇਖਣ ਦੀ ਕਿਰਪਾ ਦਿੱਤੀ। ਕਬਰ ਉੱਤੇ ਨਿਰਾਸ਼ਾ ਵਿੱਚ ਰੋ ਰਹੀ ਮਰਿਯਮ ਦਾ ਦਿਲ ਤੁਰੰਤ ਖੁਸ਼ੀ ਨਾਲ ਭਰ ਗਿਆ। ਉਸ ਨੂੰ ਨਿੱਜੀ ਤੌਰ ਤੇ ਜੀ ਉੱਠੇ ਹੋਏ ਪ੍ਰਭੂ ਨੂੰ ਦੇਖਣ, ਆਪਣੇ ਸਾਰੇ ਹੰਝੂ ਵਹਾਉਣ ਅਤੇ ਉਸਨੂੰ ਖੁਸ਼ੀ ਅਤੇ ਆਨੰਦ ਨਾਲ ਭਰਨ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਇਆ ਸੀ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ”(ਪ੍ਰਕਾਸ਼ ਦੀ ਪੋਥੀ 21:4)।

ਇੱਕ ਵਾਰ ਰਾਜਾ ਹਿਜ਼ਕੀਯਾਹ ਰੋ ਪਿਆ, ਕਿਉਂਕਿ ਉਹ ਮੌਤ ਦਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਸੀ। ਉਹ ਚਾਹੁੰਦਾ ਸੀ ਕਿ ਯਹੋਵਾਹ ਉਸ ਦੀ ਉਮਰ ਕੁੱਝ ਸਾਲਾਂ ਦੇ ਲਈ ਵਧਾਵੇ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਉਸ ਨੇ ਆਪਣਾ ਮੂੰਹ ਕੰਧ ਦੇ ਵੱਲ ਕੀਤਾ, ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਅਤੇ ਭੁੱਬਾਂ ਮਾਰ – ਮਾਰ ਰੋਇਆ।

ਯਹੋਵਾਹ ਨੇ ਯਸਾਯਾਹ ਨਬੀ ਦੇ ਦੁਆਰਾ ਹਿਜ਼ਕੀਯਾਹ ਨੂੰ ਸੰਦੇਸ਼ ਭੇਜਿਆ: ਅਤੇ ਆਖਿਆ: “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ”(ਯਸਾਯਾਹ 38:5)। “ਵੇਖ, ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਤੀਜੇ ਦਿਹਾੜੇ ਤੂੰ ਯਹੋਵਾਹ ਦੇ ਭਵਨ ਵਿੱਚ ਜਾਏਂਗਾ”(2 ਰਾਜਾ 20:5)।

ਤੁਹਾਡੇ ਹੰਝੂ ਯਹੋਵਾਹ ਦੇ ਦਿਲ ਨੂੰ ਹਿਲਾ ਦਿੰਦੇ ਹਨ। ਉਹ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ। ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ ਕਿ ਕਿਵੇਂ ਉਹ ਆਪ ਆਪਣੀ ਧਰਤੀ ਦੀ ਸੇਵਕਾਈ ਦੇ ਦਿਨਾਂ ਵਿੱਚ ਰੋਇਆ। ਉਹ ਲਾਜ਼ਰ ਨਾਂ ਦੇ ਆਦਮੀ ਦੇ ਲਈ ਰੋਇਆ। ਉਹ ਯਰੂਸ਼ਲਮ ਦੇ ਸ਼ਹਿਰ ਅਤੇ ਉਸਦੀ ਮੁਕਤੀ ਦੇ ਲਈ ਰੋਇਆ। ਉਸ ਨੇ ਵੀ ਪਿਤਾ ਦੇ ਵੱਲ ਦੇਖਿਆ ਅਤੇ ਗਥਸਮਨੀ ਦੇ ਬਾਗ਼ ਵਿੱਚ ਬਹੁਤ ਦਰਦ ਨਾਲ ਰੋਂਦੇ ਹੋਏ ਸਾਰੇ ਸੰਸਾਰ ਦੇ ਲਈ ਪ੍ਰਾਰਥਨਾ ਕੀਤੀ।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਤੁਹਾਡੇ ਹੰਝੂਆਂ ਨੂੰ ਧਿਆਨ ਨਾਲ ਦੇਖਦਾ ਹੈ, ਉਨ੍ਹਾਂ ਨੂੰ ਪੂੰਝਦਾ ਹੈ ਅਤੇ ਤੁਹਾਨੂੰ ਦਿਲਾਸਾ ਦਿੰਦਾ ਹੈ। ਉਹ ਤੁਹਾਨੂੰ ਬਚਾਉਂਦਾ ਵੀ ਹੈ, ਤੁਹਾਨੂੰ ਸ਼ਾਂਤੀ ਦਿੰਦਾ ਹੈ, ਤੁਹਾਨੂੰ ਆਰਾਮ ਦਿੰਦਾ ਹੈ, ਅਤੇ ਉਹ ਤੁਹਾਡੇ ਕੋਲੋਂ ਕਦੇ ਨਹੀਂ ਲੰਘੇਗਾ।

ਅਭਿਆਸ ਕਰਨ ਲਈ – “ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ”(ਯਸਾਯਾਹ 25:8)।

Leave A Comment

Your Comment
All comments are held for moderation.