Appam - Punjabi

ਜੁਲਾਈ 21 – ਇੱਕ ਜਿਸਨੇ ਯਹੋਵਾਹ ਨਾਲ ਮਲ ਯੁੱਧ ਕੀਤਾ!

“ਅਤੇ ਯਾਕੂਬ ਇਕੱਲਾ ਰਹਿ ਗਿਆ, ਉਸ ਦੇ ਨਾਲ ਇੱਕ ਮਨੁੱਖ ਦਿਨ ਚੜ੍ਹਨ ਤੱਕ ਘੁਲਦਾ ਰਿਹਾ। ਜਦ ਉਸ ਨੇ ਵੇਖਿਆ ਕਿ ਮੈਂ ਯਾਕੂਬ ਤੋਂ ਜਿੱਤ ਨਹੀਂ ਸਕਦਾ ਤਾਂ ਉਸ ਨੇ ਯਾਕੂਬ ਦੇ ਪੱਟ ਦੇ ਜੋੜ ਨੂੰ ਹੱਥ ਲਾਇਆ ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿੱਕਲ ਗਿਆ”(ਉਤਪਤ 32:24,25)।

ਯਾਕੂਬ ਦਾ ਜੀਵਨ ਸੰਘਰਸ਼ਾਂ ਦੇ ਨਾਲ ਭਰਿਆ ਹੋਇਆ ਸੀ। ਉਸਨੇ ਆਪਣੀ ਮਾਂ ਦੀ ਕੁੱਖ ਵਿੱਚ ਆਪਣੇ ਭਰਾ ਨਾਲ ਯੁੱਧ ਕੀਤਾ। ਉਸਨੇ ਆਪਣੇ ਪਿਤਾ ਤੋਂ ਪਹਿਲੌਠੇ ਹੋਣ ਦਾ ਅਧਿਕਾਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨਾਲ ਉਹ ਪਿਆਰ ਕਰਦਾ ਸੀ ਉਸ ਨਾਲ ਵਿਆਹ ਕਰਨ ਦੇ ਲਈ ਉਸਨੇ ਚੌਦਾਂ ਸਾਲ ਤੱਕ ਸਖ਼ਤ ਮਿਹਨਤ ਕੀਤੀ। ਅਤੇ ਆਪਣੇ ਸਹੁਰੇ ਦੇ ਹੱਥੋਂ ਦੌਲਤ ਇੱਕਠੀ ਕਰਨ ਦੇ ਲਈ ਅਤੇ ਜ਼ਿਆਦਾ ਸਾਲਾਂ ਤੱਕ ਸਖ਼ਤ ਮਿਹਨਤ ਕੀਤੀ ਅਤੇ ਕਈ ਜੋੜ-ਤੋੜ ਕੀਤੇ।

ਪਰ ਇੱਕ ਸੰਘਰਸ਼ ਜਿਹੜਾ ਉਸਦੇ ਬਾਕੀ ਸਾਰੇ ਸੰਘਰਸ਼ਾਂ ਤੋਂ ਉੱਪਰ ਸੀ, ਉਹ ਸੀ ਯਹੋਵਾਹ ਦੇ ਨਾਲ ਉਸਦਾ ਯੁੱਧ। ਅਤੇ ਯਬੋਕ ਦੀ ਨਦੀ ਉੱਤੇ ਯਹੋਵਾਹ ਦੇ ਨਾਲ ਉਸ ਦੇ ਯੁੱਧ ਦਾ ਨਤੀਜਾ ਬਹੁਤ ਮਹੱਤਵਪੂਰਨ ਸੀ। ਉਸਨੂੰ ਹੁਣ ਯਾਕੂਬ ਨਹੀਂ, ਸਗੋਂ ਇਸਰਾਏਲ ਕਿਹਾ ਜਾਣ ਲੱਗਿਆ। ਜਿਹੜਾ ਧੋਖੇਬਾਜ਼ ਸੀ ਉਹ ਹੁਣ ਪਰਮੇਸ਼ੁਰ ਦੇ ਨਾਲ ਰਾਜਕੁਮਾਰ ਕਹਾਉਂਦਾ ਸੀ, ਕਿਉਂਕਿ ਉਸਨੇ ਪਰਮੇਸ਼ੁਰ ਨਾਲ ਸੰਘਰਸ਼ ਕੀਤਾ ਸੀ ਅਤੇ ਜਿੱਤਿਆ ਹੋਇਆ ਸੀ।

ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ “ਮਨੁੱਖ ਕੀ ਹੈ, ਉਹ ਆਪਣੇ ਨਾਲੋਂ ਤਕੜੇ ਨਾਲ ਝਗੜਾ ਨਹੀਂ ਕਰ ਸਕਦਾ”(ਉਪਦੇਸ਼ਕ ਦੀ ਪੋਥੀ 6:10)। ਜੇਕਰ ਇਹ ਸੱਚ ਹੁੰਦਾ, ਤਾਂ ਯਾਕੂਬ ਯਹੋਵਾਹ ਨਾਲ, ਜਿਹੜਾ ਉਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ, ਕਿਵੇਂ ਲੜ ਸਕਦਾ ਸੀ, ਉਹ ਕਿਵੇਂ ਮਜ਼ਬੂਤ ਹੋ ਸਕਦਾ ਹੈ?

ਜਦੋਂ ਪ੍ਰਮੇਸ਼ਵਰ ਦੇ ਬੱਚੇ ਪ੍ਰਾਰਥਨਾ ਵਿੱਚ ਯੁੱਧ ਕਰਦੇ ਹਨ, ਤਾਂ ਪ੍ਰਭੂ ਯਿਸੂ ਮਸੀਹ ਵੀ ਥੱਲੇ ਆਉਂਦਾ ਹੈ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੁੰਦਾ ਹੈ। ਪਵਿੱਤਰ ਆਤਮਾ ਵੀ ਮੌਜੂਦ ਹੁੰਦਾ ਹੈ, ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰਨ ਦੇ ਲਈ, ਸਾਡੇ ਲਈ ਅਜਿਹੇ ਹਉਂਕੇ ਭਰਨ ਦੇ ਨਾਲ, ਜਿਸਨੂੰ ਬੋਲਿਆ ਨਹੀਂ ਜਾ ਸਕਦਾ ਹੈ। ਇਹਨਾਂ ਕਾਰਕਾਂ ਦੇ ਕਾਰਨ ਹੀ, ਪਰਮੇਸ਼ੁਰ ਦੇ ਬੱਚੇ ਆਪਣੇ ਸੰਘਰਸ਼ਾਂ ਵਿੱਚ ਜੇਤੂ ਹੁੰਦੇ ਹਨ।

ਪ੍ਰਮੇਸ਼ਵਰ ਦੇ ਨਾਲ ਯਾਕੂਬ ਦੇ ਸੰਘਰਸ਼ ਦੇ ਬਾਰੇ, ਨਬੀ ਹੋਸ਼ੇਆ ਲਿਖਦਾ ਹੈ: “ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ, ਅਤੇ ਆਪਣੀ ਜੁਆਨੀ ਵਿੱਚ ਪਰਮੇਸ਼ੁਰ ਨਾਲ ਘੋਲ ਕੀਤਾ। ਹਾਂ, ਉਸ ਨੇ ਦੂਤ ਨਾਲ ਘੋਲ ਕੀਤਾ ਅਤੇ ਪਰਬਲ ਪੈ ਗਿਆ, ਉਸ ਨੇ ਰੋ ਕੇ ਉਹ ਦੀ ਦਯਾ ਮੰਗੀ, ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ, ਅਤੇ ਉੱਥੇ ਉਹ ਉਸ ਨਾਲ ਬੋਲਿਆ”(ਹੋਸ਼ੇਆ 12:3,4)। ਉਸ ਸੰਘਰਸ਼ ਦੇ ਨਤੀਜੇ ਵਜੋਂ, ਉਸਨੂੰ ਆਪਣੇ ਭਰਾ ਦੇ ਨਾਲ ਵੀ ਸ਼ਾਂਤੀ ਮਿਲੀ, ਜਿਹੜਾ ਕਈ ਸਾਲਾਂ ਤੋਂ ਉਸਦੇ ਵਿਰੁੱਧ ਸੀ। ਭਰਾਵਾਂ ਵਿੱਚ ਏਕਤਾ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ!

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਰਾਤ ਨੂੰ ਪ੍ਰਾਰਥਨਾ ਵਿੱਚ ਪ੍ਰਮੇਸ਼ਵਰ ਦੇ ਨਾਲ ਯੁੱਧ ਕਰਦੇ ਹੋ, ਤਾਂ ਤੁਸੀਂ ਜਿਹੜੀ ਪ੍ਰਾਰਥਨਾ ਕਰਦੇ ਹੋ, ਉਹ ਤੁਹਾਡੇ ਜੀਵਨ ਵਿੱਚ ਇੱਕ ਮਹੱਤਵਪੂਰਣ ਤਬਦੀਲੀ ਅਤੇ ਭਰਪੂਰ ਬਰਕਤਾਂ ਲਿਆਏਗੀ। ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ ਕਿ ਯਾਕੂਬ ਨੇ ਯਹੋਵਾਹ ਨੂੰ ਜਾਣ ਨਹੀਂ ਦਿੱਤਾ, ਪਰ ਉਸ ਦੇ ਨਾਲ ਯੁੱਧ ਕੀਤਾ ਅਤੇ ਯਹੋਵਾਹ ਦੀ ਬਰਕਤ ਪ੍ਰਾਪਤ ਕੀਤੀ। ਯਹੋਵਾਹ, ਜਿਸ ਨੇ ਯਾਕੂਬ ਨੂੰ ਇਸਰਾਏਲ ਵਿੱਚ ਬਦਲ ਦਿੱਤਾ, ਉਹ ਵੀ ਤੁਹਾਨੂੰ ਆਤਮਿਕ ਯੋਧਿਆਂ ਵਿੱਚ ਬਦਲ ਦੇਵੇਗਾ, ਅਤੇ ਤੁਸੀਂ ਆਪਣੇ ਸਾਰੇ ਯਤਨਾਂ ਵਿੱਚ ਜੇਤੂ ਹੋਵੋਂਗੇ।

ਅਭਿਆਸ ਕਰਨ ਲਈ – “ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ?”(ਅੱਯੂਬ 7:1)।

Leave A Comment

Your Comment
All comments are held for moderation.