Appam - Punjabi

ਜੁਲਾਈ 12 – ਫੇਲ ਨਹੀਂ ਹੋਣਾ!

“ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰਾ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ”(ਲੂਕਾ ਦੀ ਇੰਜੀਲ 22:32)।

ਰੋਜ਼ਾਨਾ ਦੀ ਜ਼ਿੰਦਗੀ ਵਿੱਚ, ਸੱਚਮੁੱਚ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆਂ ਹੋਵੇਗੀ। ਸ਼ੈਤਾਨ ਇਜਾਜ਼ਤ ਮੰਗੇਗਾ ਕਿ ਉਹ ਤੁਹਾਨੂੰ ਕਣਕ ਦੀ ਤਰ੍ਹਾਂ ਛਾਣ ਲਵੇ। ਪਰ ਪ੍ਰਭੂ ਆਖਦਾ ਹੈ, ਕਿ ਉਸਨੇ ਤੁਹਾਡੇ ਲਈ ਪ੍ਰਾਰਥਨਾ ਕੀਤੀ ਹੈ, ਕਿ ਤੁਹਾਡਾ ਵਿਸ਼ਵਾਸ ਟੁੱਟ ਨਾ ਜਾਵੇ।

ਸ਼ੈਤਾਨ ਨੂੰ ਤੂੜੀ ਛਾਣਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਪਰ ਉਹ ਤੁਹਾਨੂੰ ਛਾਣਨਾ ਚਾਹੁੰਦਾ ਹੈ, ਜਿਹੜੇ ਕਣਕ ਦੀ ਤਰ੍ਹਾਂ ਹਨ। ਕਿਉਂਕਿ ਮਸੀਹ ਤੁਹਾਡੇ ਅੰਦਰ ਦਾ ਜੀਵਨ ਹੈ, ਤੁਸੀਂ ਕਣਕ ਦੇ ਦਾਣੇ ਦੀ ਤਰ੍ਹਾਂ ਹੋ, ਅਤੇ ਤੁਸੀਂ ਪਰਮੇਸ਼ੁਰ ਦੀ ਨਜ਼ਰ ਵਿੱਚ ਬਹੁਤ ਕੀਮਤੀ ਹੋ।

ਚੋਰ ਜਦੋਂ ਚੋਰੀ ਕਰਨ ਜਾਂਦਾ ਹੈ, ਤਾਂ ਉਸਨੂੰ ਬੇਕਾਰ ਗੰਦੇ ਕੱਪੜਿਆਂ ਜਾਂ ਟੁੱਟੇ ਹੋਏ ਭਾਂਡਿਆਂ ਵਿੱਚ ਦਿਲਚਸਪੀ ਨਹੀਂ ਹੁੰਦੀ ਹੈ, ਸਗੋਂ ਕੀਮਤੀ ਸੋਨੇ ਦੇ ਗਹਿਣੇ, ਨਕਦੀ ਅਤੇ ਮਹਿੰਗੇ ਕੱਪੜਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰੇਗਾ। ਉਸੇ ਤਰ੍ਹਾਂ, ਸ਼ੈਤਾਨ ਸਿਰਫ਼ ਕਣਕ ਦੇ ਕੀਮਤੀ ਦਾਣਿਆਂ ਦੀ ਤਲਾਸ਼ ਕਰਦਾ ਹੈ ਤੂੜੀ ਦੀ ਨਹੀਂ।

ਤੁਸੀਂ ਬਹੁਤ ਅਨਮੋਲ ਹੋ। ਤੁਹਾਡੀ ਆਤਮਾ ਦਾ ਛੁਟਕਾਰਾ, ਤੁਹਾਡਾ ਮਸਹ ਕਰਨਾ ਅਤੇ ਪ੍ਰਭੂ ਦੁਆਰਾ ਦਿੱਤਾ ਗਿਆ ਤੁਹਾਡਾ ਸਦੀਪਕ ਜੀਵਨ ਬਹੁਤ ਕੀਮਤੀ ਹੈ। ਸਭ ਤੋਂ ਵੱਧ ਕੇ ਤੁਹਾਡਾ ਵਿਸ਼ਵਾਸ ਬਹੁਤ ਕੀਮਤੀ ਹੈ। ਜਦੋਂ ਸ਼ੈਤਾਨ ਤੁਹਾਡੀ ਪ੍ਰੀਖਿਆਂ ਲੈਣ ਆਵੇਗਾ, ਤਾਂ ਉਹ ਤੁਹਾਡੇ ਤੋਂ ਉਸ ਅਨਮੋਲ ਵਿਸ਼ਵਾਸ ਨੂੰ ਖੋਹਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ, ਕੋਈ ਹੈ ਜਿਹੜਾ ਤੁਹਾਡੇ ਵਿਸ਼ਵਾਸ ਦੀ ਰੱਖਿਆ ਕਰ ਸਕਦਾ ਹੈ। ਅਤੇ ਇਹ ਕੋਈ ਹੋਰ ਨਹੀਂ ਪਰ ਤੁਹਾਡੇ ਵਿਸ਼ਵਾਸ ਦੇ ਲੇਖਕ ਸਾਡੇ ਪ੍ਰਭੂ ਯਿਸੂ ਮਸੀਹ ਹਨ। ਉਹ ਅੰਤ ਤੱਕ ਤੁਹਾਡੇ ਵਿਸ਼ਵਾਸ ਦੀ ਰੱਖਿਆ ਅਤੇ ਸੁਰੱਖਿਅਤ ਰੱਖਣ ਦੇ ਲਈ ਸ਼ਕਤੀਸ਼ਾਲੀ ਹੈ। ਉਹ ਤੁਹਾਡੇ ਵਿਸ਼ਵਾਸ ਵਿੱਚ ਮਜ਼ਬੂਤ ​​ਖੜੇ ਹੋਣ ਦੇ ਬਾਰੇ ਬਹੁਤ ਜੋਸ਼ੀਲਾ ਹੈ।

ਰਸੂਲ ਪੌਲੁਸ ਦੇ ਜੀਵਨ ਵਿੱਚ ਸ਼ੈਤਾਨ ਬਹੁਤ ਸਾਰੇ ਸੰਘਰਸ਼ਾਂ ਅਤੇ ਪ੍ਰੀਖਿਆਵਾਂ ਨੂੰ ਲੈ ਕੇ ਆਇਆ। ਉਸਨੂੰ ਭੁੱਖ, ਸ਼ਰਮ, ਅਪਮਾਨ, ਸ਼ਰਮਿੰਦਗੀ, ਬੇਇੱਜ਼ਤੀ, ਕਸ਼ਟ ਅਤੇ ਦੁੱਖ ਝੱਲਣੇ ਪਏ। ਉਨ੍ਹਾਂ ਹਿੰਸਕ ਸੰਘਰਸ਼ਾਂ ਦੇ ਬਾਵਜੂਦ, ਅੰਤ ਵਿੱਚ ਪੌਲੁਸ ਦੀ ਜੇਤੂ ਘੋਸ਼ਣਾ ਨੂੰ ਦੇਖੋ, “ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ”।

ਆਪਣੇ ਵਿਸ਼ਵਾਸ ਦੀ ਰੱਖਿਆ ਕਰੋ, ਭਾਵੇਂ ਤੁਹਾਡੇ ਵਿਰੁੱਧ ਸੰਘਰਸ਼ ਅਤੇ ਪ੍ਰੀਖਿਆ ਕੁੱਝ ਵੀ ਹੋਵੇ। ਆਪਣੇ ਵਿਸ਼ਵਾਸ ਵਿੱਚ ਬਣੇ ਰਹਿਣ ਅਤੇ ਵੱਧਣ ਦੇ ਲਈ, ਤੁਹਾਡੇ ਲਈ ਪਰਮੇਸ਼ੁਰ ਦੇ ਵਚਨ ਵਿੱਚ ਦ੍ਰਿੜ ਰਹਿਣਾ ਮਹੱਤਵਪੂਰਨ ਹੈ, ਕਿਸੇ ਨੂੰ ਵਿਸ਼ਵਾਸ ਕਿਵੇਂ ਪ੍ਰਾਪਤ ਹੁੰਦਾ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ: “ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ”(ਰੋਮੀਆਂ 10:17)।

ਪ੍ਰਮੇਸ਼ਵਰ ਦੇ ਬੱਚਿਓ, ਕੀ ਸ਼ੈਤਾਨ ਤੁਹਾਡੇ ਜੀਵਨ ਵਿੱਚ ਅਜ਼ਮਾਇਸ਼ਾਂ ਅਤੇ ਪਰਤਾਵਿਆਂ ਨੂੰ ਲਿਆ ਕੇ, ਜਾਂ ਤੁਹਾਡੇ ਰਾਹ ਵਿੱਚ ਫੰਦੇ ਪਾ ਕੇ, ਤੁਹਾਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ? ਪ੍ਰਮੇਸ਼ਵਰ ਵਚਨ ਨੂੰ ਫੜੀ ਰੱਖੋ। ਅਤੇ ਜਦੋਂ ਤੁਸੀਂ ਪਵਿੱਤਰ ਸ਼ਾਸਤਰ ਦੀਆਂ ਆਇਤਾਂ ਦਾ ਐਲਾਨ ਕਰਦੇ ਹੋ, ਤਾਂ ਤੁਹਾਡਾ ਵਿਸ਼ਵਾਸ ਕਈ ਗੁਣਾ ਵੱਧ ਜਾਵੇਗਾ।

ਅਭਿਆਸ ਕਰਨ ਲਈ – “ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ”(ਇਬਰਾਨੀਆਂ 12:1)।

Leave A Comment

Your Comment
All comments are held for moderation.