Appam - Punjabi

ਜੁਲਾਈ 06 – ਜਿਵੇਂ ਤੁਹਾਨੂੰ ਲੱਗਦਾ ਹੈ!

“ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ”(ਕਹਾਉਤਾਂ 23:7)।

ਵਿਅਕਤੀ ਦਾ ਜੀਵਨ ਉਸਦੇ ਵਿਚਾਰਾਂ ਅਤੇ ਇਰਾਦਿਆਂ ਉੱਤੇ ਆਧਾਰਿਤ ਹੁੰਦਾ ਹੈ। ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਪਵਿੱਤਰ ਸ਼ਾਸਤਰ ਵਿੱਚ ਬਹੁਤ ਸਾਰੇ ਹਵਾਲੇ ਹਨ। “ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ”(ਕਹਾਉਤਾਂ 23:7)। “ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ”(ਕਹਾਉਤਾਂ 12:5)। “ਬੁਰਿਆਰ ਦੇ ਖ਼ਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ”(ਕਹਾਉਤਾਂ 15:26)।

ਭਾਵੇਂ ਦੁਨੀਆਂ ਵਿੱਚ ਅਰਬਾਂ ਲੋਕ ਹਨ, ਪਰ ਉਨ੍ਹਾਂ ਵਿੱਚੋਂ ਹਰ ਇੱਕ ਦੂਸਰੇ ਨਾਲੋਂ ਵੱਖਰਾ ਹੈ। ਇੱਕੋ ਹੀ ਪਰਿਵਾਰ ਵਿੱਚ ਵੀ, ਇੱਕ ਭੈਣ-ਭਰਾ ਦੀ ਜ਼ਿੰਦਗੀ ਦੀ ਸਥਿਤੀ ਦੂਸਰੇ ਭੈਣ-ਭਰਾਵਾਂ ਨਾਲੋਂ ਬਹੁਤ ਵੱਖਰੀ ਹੁੰਦੀ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਇਰਾਦਿਆਂ ਵਿੱਚ ਅੰਤਰ, ਅਜਿਹੀ ਅਸਮਾਨਤਾ ਦਾ ਕਾਰਨ ਹੈ।

ਅੱਜ ਬਹੁਤ ਸਾਰੇ ਲੋਕ ਹਨ ਜੋ ਆਪਣੇ ਵਿਚਾਰਾਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਜ਼ਿੰਦਗੀ ਜੀਉਂਦੇ ਹਨ। ਮਨੁੱਖ, ਅਕਸਰ ਆਪਣੀ ਕਲਪਨਾ ਨੂੰ ਪਰਵਾਹ ਕੀਤੇ ਬਿਨਾਂ ਭਟਕਣ ਦਿੰਦਾ ਹੈ। ਉਹ ਆਪਣੇ ਮਨ ਵਿੱਚ ਰੇਤ ਦੇ ਵੱਡੇ-ਵੱਡੇ ਮਹਿਲ ਬਣਾਉਂਦਾ ਹੈ। ਜਦੋਂ ਮਨੁੱਖ ਦੇ ਵਿਚਾਰ ਬੁਰੇ ਹੁੰਦੇ ਹਨ, ਤਾਂ ਉਸਦਾ ਜੀਵਨ ਉਸਨੂੰ ਗਲਤ ਦਿਸ਼ਾ ਵੱਲ ਲਿਜਾਣ ਦੇ ਲਈ ਮਜ਼ਬੂਰ ਹੁੰਦਾ ਹੈ।

ਇੱਕ ਵਾਰ, ਇੱਕ ਵਿਅਕਤੀ ਕਿਸੇ ਤਰ੍ਹਾਂ ਆਪਣੇ ਦਫ਼ਤਰ ਵਿੱਚ ਉੱਚੀ ਪਦਵੀ ਹਾਸਿਲ ਕਰਨਾ ਚਾਹੁੰਦਾ ਸੀ। ਕਿਉਂਕਿ ਉਸਦੇ ਕੋਲ ਉਸ ਅਹੁਦੇ ਦੇ ਲਈ ਜ਼ਰੂਰੀ ਯੋਗਤਾਵਾਂ ਨਹੀਂ ਸੀ, ਇਸ ਲਈ ਉਸਨੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਸੌਖੇ ਤਰੀਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਹ ਸੋਚਣ ਲੱਗਾ: ‘ਹੋ ਸਕਦਾ ਹੈ ਕਿ ਮੈਨੂੰ ਕੁੱਝ ਲੋਕਾਂ ਉੱਤੇ ਕਦਮ ਚੁੱਕਣਾ ਪਵੇ, ਜਿੱਥੇ ਮੈਂ ਚਾਹੁੰਦਾ ਹਾਂ। ਮੈਨੂੰ ਉਸ ਅਹੁਦੇ ਉੱਤੇ ਕਿਉਂ ਨਹੀਂ ਰਹਿਣਾ ਚਾਹੀਦਾ? ਕਿਸੇ ਹੋਰ ਨੂੰ ਅਜਿਹਾ ਕਰਨ ਦੇਣ ਦੀ ਬਜਾਏ ਜੇਕਰ ਮੈਂ ਉਸ ਅਹੁਦੇ ਉੱਤੇ ਪਹੁੰਚ ਜਾਵਾਂ ਤਾਂ ਚੰਗਾ ਹੋਵੇਗਾ’।

ਉਸਨੇ ਆਪਣੇ ਮਕਸਦ ਵਿੱਚ ਮਦਦ ਦੇ ਲਈ ਬਹੁਤ ਸਾਰੇ ਜਾਦੂਗਰਾਂ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ, ਅਤੇ ਆਪਣੀ ਕੰਪਨੀ ਵਿੱਚ ਉੱਚ ਅਧਿਕਾਰੀਆਂ ਉੱਤੇ ਜਾਦੂ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਉਹ ਆਪਣੀ ਕਿਸੇ ਵੀ ਕੋਸ਼ਿਸ਼ ਵਿੱਚ ਸਫਲ ਨਹੀਂ ਹੋਇਆ, ਇਸ ਲਈ ਉਹ ਇਸਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਿਆ। ਅਤੇ ਨਤੀਜੇ ਵਜੋਂ, ਉਸਨੇ ਉਸ ਕੰਪਨੀ ਵਿੱਚ ਆਪਣੀ ਨੌਕਰੀ ਗੁਆ ਦਿੱਤੀ।

ਪਵਿੱਤਰ ਸ਼ਾਸਤਰ ਕਹਿੰਦਾ ਹੈ: ‘ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ”(ਕਹਾਉਤਾਂ 14:22)। ਗਲਤ ਵਿਚਾਰ, ਇਰਾਦੇ ਜਾਂ ਕਲਪਨਾਵਾਂ ਕਦੇ ਵੀ ਇੱਕ ਮਸੀਹੀ ਦੇ ਦਿਲ ਵਿੱਚ ਨਹੀਂ ਆਉਣੀਆਂ ਚਾਹੀਦੀਆਂ ਹਨ। ਅਜਿਹੇ ਗਲਤ ਵਿਚਾਰ ਤੁਹਾਡੀ ਆਤਮਾ ਦੀ ਸ਼ਕਤੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਸਫਲ ਹੋਣਗੇ।

ਇਸ ਲਈ ਇਹ ਤੁਹਾਡੀ ਜਿੰਮੇਵਾਰੀ ਹੈ ਕਿ ਤੁਸੀਂ ਅਜਿਹੇ ਬੁਰੇ ਵਿਚਾਰਾਂ ਨੂੰ ਆਪਣੇ ਦਿਲ ਵਿੱਚ ਭਰਨ ਤੋਂ ਰੁਕੋ ਅਤੇ ਇਸ ਉੱਤੇ ਰਾਜ ਕਰੋ। ਬੁਰੇ ਵਿਚਾਰਾਂ ਨੂੰ ਰੋਕਣ ਦੇ ਲਈ ਅਤੇ ਨੇਕ ਵਿਚਾਰਾਂ ਨੂੰ ਪਾਲਣ ਦੇ ਲਈ, ਤੁਹਾਨੂੰ ਆਪਣੇ ਹਿਰਦੇ ਵਿੱਚ ਪ੍ਰਮੇਸ਼ਵਰ ਦੇ ਵਚਨ ਦੇ ਬੀਜ ਬੀਜਣੇ ਚਾਹੀਦੇ ਹਨ। ਪਰਮੇਸ਼ੁਰ ਦੇ ਵਾਅਦਿਆਂ ਨੂੰ ਫੜੀ ਰੱਖੋ, ਸਾਡੇ ਪ੍ਰਭੂ ਦੇ ਕਲਵਰੀ ਪਿਆਰ ਦਾ ਮਨਨ ਕਰੋ ਅਤੇ ਉਸ ਦਾ ਧੰਨਵਾਦ ਕਰੋ ਅਤੇ ਉਸਦੀ ਉਸਤਤ ਕਰੋ। ਆਪਣੇ ਸਾਰੇ ਵਿਚਾਰਾਂ ਨੂੰ ਸ਼ੁੱਧ ਹੋਣ ਦਿਓ!

ਅਭਿਆਸ ਕਰਨ ਲਈ – “ਮਿਹਨਤੀ ਦੀਆਂ ਯੋਜਨਾਵਾਂ ਕੇਵਲ ਲਾਭ ਦੀਆਂ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ”(ਕਹਾਉਤਾਂ 21:5)।

Leave A Comment

Your Comment
All comments are held for moderation.