Appam - Punjabi

ਜੁਲਾਈ 03 – ਇੱਕ ਜਿਹੜਾ ਅਧੀਨ ਹੈ!

“ਤਾਂ ਜੇਕਰ ਉਸ ਵੇਲੇ ਉਨ੍ਹਾਂ ਦੇ ਅਸੁੰਨਤੀ ਦਿਲ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਸਜ਼ਾ ਨੂੰ ਮੰਨ ਲੈਣ, ਤਦ ਜਿਹੜਾ ਨੇਮ ਮੈਂ ਯਾਕੂਬ ਦੇ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਦੇ ਨਾਲ ਅਤੇ ਅਬਰਾਹਾਮ ਦੇ ਨਾਲ ਬੰਨ੍ਹਿਆ ਸੀ, ਉਸ ਨੂੰ ਯਾਦ ਕਰਾਂਗਾ ਅਤੇ ਉਸ ਦੇਸ਼ ਨੂੰ ਵੀ ਮੈਂ ਯਾਦ ਕਰਾਂਗਾ”(ਲੇਵੀਆਂ ਦੀ ਪੋਥੀ 26:41,42)।

ਅਧੀਨ ਲੋਕਾਂ ਦੇ ਲਈ ਪਰਮੇਸ਼ੁਰ ਦੇ ਕੋਲ ਭਰਪੂਰ ਬਰਕਤਾਂ ਹਨ। ਯਹੋਵਾਹ ਕਹਿੰਦਾ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਅਧੀਨ ਕਰਾਂਗੇ, ਤਾਂ ਉਹ ਆਪਣੇ ਨੇਮ ਨੂੰ ਯਾਦ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ। ‘ਨੇਮ’ ਸ਼ਬਦ ਵਾਅਦਿਆਂ ਅਤੇ ਭਰੋਸੇ ਨੂੰ ਦਰਸਾਉਂਦਾ ਹੈ। ਜੋ ਕੁੱਝ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨੂੰ ਭਰੋਸੇ ਨਾਲ ਦੇਣ ਦਾ ਵਾਅਦਾ ਕੀਤਾ ਹੈ, ਉਹ ਸਭ ਤੁਹਾਨੂੰ ਵੀ ਦੇਵੇਗਾ, ਜਦੋਂ ਤੁਸੀਂ ਆਪਣੇ ਆਪ ਨੂੰ ਅਧੀਨ ਕਰੋਂਗੇ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ”(2 ਇਤਿਹਾਸ 7:14)।

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਆਪ ਨੂੰ ਅਧੀਨ ਕਰਨ ਵਿੱਚ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਦੇ ਵੀ ਇਹ ਕਹਿ ਕੇ ਹੰਕਾਰ ਦੇ ਲਈ ਜਗ੍ਹਾ ਨਹੀਂ ਦੇਣੀ ਚਾਹੀਦੀ ਹੈ ਕਿ ‘ਮੈਂਨੂੰ ਛੁਡਾਇਆ ਗਿਆ ਹੈ, ਮੇਰਾ ਮਸਹ ਕੀਤਾ ਗਿਆ ਹੈ ਅਤੇ ਮੈਂ ਸੀਯੋਨ ਦੇ ਰਾਹ ਤੇ ਹਾਂ’, ਅਤੇ ਦੂਸਰਿਆਂ ਨੂੰ ਕਮਜ਼ੋਰ ਸਮਝਦੇ ਹਨ। ਸਮਾਜਿਕ ਰੁਤਬੇ, ਭਾਈਚਾਰੇ ਜਾਂ ਇੱਥੋਂ ਤੱਕ ਕਿ ਚਰਚ ਦੀ ਸੰਗਤੀ ਦੇ ਆਧਾਰ ਉੱਤੇ ਹੰਕਾਰ ਤੁਹਾਨੂੰ ਘੁਮੰਡ ਵਿੱਚ ਨਹੀਂ ਲਿਜਾਣਾ ਚਾਹੀਦਾ ਹੈ।

ਦੇਖੋ ਕਿ ਕਿਵੇਂ ਦਾਨੀਏਲ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਪ੍ਰਾਰਥਨਾ ਕੀਤੀ। ਦਾਨੀਏਲ ਪਰਮੇਸ਼ੁਰ ਦਾ ਇੱਕ ਬੰਦਾ ਸੀ, ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਦੁਆਰਾ ਉਸਦਾ ਮਸਹ ਕੀਤਾ ਗਿਆ ਸੀ (ਦਾਨੀਏਲ 6:3)। ਉਸਨੂੰ ਯਹੋਵਾਹ ਦੇ ਵੱਲੋਂ ਇਹ ਵੀ ਗਵਾਹੀ ਪ੍ਰਾਪਤ ਹੋਈ ਕਿ ਉਹ ਵੱਡਾ ਪਿਆਰਾ ਹੈ (ਦਾਨੀਏਲ 9:23)। ਉਹ ਨਾ ਸਿਰਫ਼ ਦਰਸ਼ਨ ਅਤੇ ਸੁਪਨੇ ਦੇਖ ਸਕਦਾ ਸੀ ਸਗੋਂ ਉਹਨਾਂ ਦੀ ਵਿਆਖਿਆ ਕਰਨ ਦੀ ਯੋਗਤਾ ਨਾਲ ਵੀ ਧੰਨ ਹੋ ਗਿਆ ਸੀ। ਭਾਵੇਂ ਹੀ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਵਿੱਚੋਂ ਕਿਸੇ ਉੱਤੇ ਵੀ ਉਸਨੇ ਕਦੇ ਘੁਮੰਡ ਨਹੀਂ ਕੀਤਾ ਸੀ। ਇਸ ਦੀ ਬਜਾਏ, ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ ਕਿ ਉਸਨੇ ਆਪਣੇ ਆਪ ਨੂੰ ਬਾਕੀ ਇਸਰਾਏਲੀਆਂ ਦੇ ਨਾਲ ਜੋੜ ਲਿਆ ਅਤੇ ਪ੍ਰਾਰਥਨਾ ਕੀਤੀ: “ਪ੍ਰਮੇਸ਼ਵਰ ਸਾਨੂੰ ਮਾਫ਼ ਕਰੇ, ਕਿਉਂਕਿ ਅਸੀਂ ਪਾਪ ਕੀਤਾ ਹੈ”।

ਨਹਮਯਾਹ ਦੀ ਅਧੀਨਗੀ ਵਾਲੀ ਪ੍ਰਾਰਥਨਾ ਨੂੰ ਵੀ ਦੇਖੋ। ਉਹ ਸਾਰੇ ਇਸਰਾਏਲੀਆਂ ਦੇ ਨਾਲ ਆਪਣੇ ਆਪ ਨੂੰ ਪਛਾਣਦਾ ਹੈ ਅਤੇ ਪ੍ਰਾਰਥਨਾ ਕਰਦਾ ਹੈ: “ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ। ਮੈਂ ਇਸਰਾਏਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ। ਹਾਂ, ਮੈਂ ਅਤੇ ਮੇਰੇ ਪੁਰਖਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ। ਅਸੀਂ ਤੇਰੇ ਵਿਰੁੱਧ ਬਹੁਤ ਬੁਰਿਆਈ ਕੀਤੀ ਹੈ….”(ਨਹਮਯਾਹ 1:6,7)।

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਜੀਵਨ ਦੇ ਹਰ ਹਾਲਾਤ ਵਿੱਚ, ਆਪਣੀ ਅਧੀਨਗੀ ਪ੍ਰਗਟ ਕਰੋ। ਇਹ ਕਦੇ ਨਾ ਭੁੱਲੋ ਕਿ ਅਧੀਨਗੀ ਬਰਕਤਾਂ ਦੀ ਕੁੰਜੀ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਅਧੀਨ ਕਰਦੇ ਹੋ ਅਤੇ ਪ੍ਰਾਰਥਨਾ ਕਰਦੇ ਹੋ, ਤਾਂ ਪ੍ਰਭੂ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਹਾਂ ਅਤੇ ਆਮੀਨ ਦੇ ਨਾਲ ਦੇਵੇਗਾ।

ਅਭਿਆਸ ਕਰਨ ਲਈ – “ਸੋ ਹੁਣ ਹੇ ਯਹੋਵਾਹ, ਉਹ ਬਚਨ ਜਿਹੜਾ ਤੂੰ ਆਪਣੇ ਦਾਸ ਅਤੇ ਉਹ ਦੇ ਘਰਾਣੇ ਲਈ ਆਖਿਆ ਸੀ, ਸਦਾ ਤੱਕ ਅਟੱਲ ਹੋਵੇ ਅਤੇ ਤੂੰ ਆਪਣੇ ਬਚਨ ਦੇ ਅਨੁਸਾਰ ਕਰ”(1 ਇਤਿਹਾਸ 17:23)।

Leave A Comment

Your Comment
All comments are held for moderation.