Appam - Punjabi

ਜੁਲਾਈ 01 – ਰੱਖਣਾ!

“ਯਹੋਵਾਹ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਲੈ ਕੇ ਅਦਨ ਦੇ ਬਾਗ਼ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ”(ਉਤਪਤ 2:15)।

ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਸਰੂਪ ਅਤੇ ਸਮਾਨਤਾ ਵਿੱਚ ਬਣਾਇਆ ਅਤੇ ਉਸਨੂੰ ਸਾਰੀ ਧਰਤੀ ਉੱਤੇ ਰਾਜ ਅਤੇ ਅਧਿਕਾਰ ਦਿੱਤਾ। ਅਤੇ ਪਰਮੇਸ਼ੁਰ ਨੇ ਉਸਨੂੰ ਅਦਨ ਦੇ ਬਾਗ਼ ਵਿੱਚ ਰੱਖਿਆ, ਤਾਂ ਕਿ ਉਸਦੀ ਦੇਖਭਾਲ ਕਰੇ ਅਤੇ ਉਸਦੀ ਰਖਵਾਲੀ ਕਰੇ।

ਤੁਸੀਂ ਵੀ ਪ੍ਰਭੂ ਦੇ ਦੁਆਰਾ ਕੀਮਤੀ ਛੁਟਕਾਰੇ ਅਤੇ ਪਵਿੱਤਰ ਮਸਹ ਦੀ ਰੱਖਿਆ ਕਰਨਾ। ਤੁਹਾਨੂੰ ਉਸ ਦੇ ਬੁਲਾਵੇ ਅਤੇ ਤੁਹਾਡੇ ਲਈ ਉਦੇਸ਼ ਦੇ ਯੋਗ ਬਣਨ ਦੇ ਲਈ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਾਨੂੰ ਸੌਂਪੇ ਗਏ ਰਾਜ ਅਤੇ ਅਧਿਕਾਰ ਨੂੰ ਕਾਇਮ ਰੱਖਣਾ ਅਤੇ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ।

ਪਰ ਪਹਿਲੇ ਆਦਮੀ, ਆਦਮ ਨੇ ਆਪਣੀ ਬੁਲਾਹਟ ਨੂੰ ਨਹੀਂ ਰੱਖਿਆ, ਅਤੇ ਸ਼ੈਤਾਨ ਨੇ ਉਸ ਨੂੰ ਧੋਖਾ ਦੇਣ ਦੀ ਇਜਾਜ਼ਤ ਦਿੱਤੀ। ਉਸਨੇ ਉਸ ਫਲ ਨੂੰ ਖਾਣ ਦਾ ਚੁਣਾਵ ਕੀਤਾ ਜਿਸਨੂੰ ਪਰਮੇਸ਼ੁਰ ਨੇ ਮਨ੍ਹਾ ਕੀਤਾ ਸੀ ਅਤੇ ਸੱਪ ਦੀ ਗੱਲ ਮੰਨੀ, ਅਤੇ ਆਪਣਾ ਰਾਜ ਸ਼ੈਤਾਨ ਨੂੰ ਵੇਚ ਦਿੱਤਾ, ਜਿਹੜਾ ਪਰਮੇਸ਼ੁਰ ਦੇ ਵਿਰੁੱਧ ਸੀ। ਇਸ ਤਰ੍ਹਾਂ, ਉਹ ਪਾਪ ਅਤੇ ਗ਼ੁਲਾਮੀ, ਸਰਾਪ ਅਤੇ ਮੌਤ ਵਿੱਚ ਡਿੱਗ ਪਿਆ। ਬੀਮਾਰੀਆਂ ਨੇ ਉਸ ਨੂੰ ਜਕੜ ਲਿਆ ਅਤੇ ਉਸ ਦਾ ਸਾਰਾ ਜੀਵਨ ਬਰਬਾਦ ਹੋ ਗਿਆ। ਪਾਪ ਨੇ ਮਨੁੱਖ ਦੀ ਜ਼ਿੰਦਗੀ ਨੂੰ ਤਿੰਨ ਤਰੀਕਿਆਂ ਨਾਲ ਬਰਬਾਦ ਕਰ ਦਿੱਤਾ। ਸਭ ਤੋਂ ਪਹਿਲਾਂ, ਸਰੀਰ ਦਾ ਵਿਗਾੜ. ਦੂਸਰਾ, ਆਤਮਾ ਦਾ ਧੁੰਦਲਾਪਨ ਅਤੇ ਤੀਜਾ, ਪ੍ਰਭੂ ਦੇ ਨਾਲ ਮਨੁੱਖ ਦੀ ਆਤਮਾ ਦੇ ਵਿਚਕਾਰ ਸੰਗਤੀ ਦਾ ਨੁਕਸਾਨ। ਸਭ ਤੋਂ ਵੱਧ, ਉਸਨੇ ਆਪਣਾ ਰਾਜ ਅਤੇ ਅਧਿਕਾਰ ਗੁਆ ਦਿੱਤਾ, ਅਤੇ ਸਤਾਏ ਜਾਣ ਦੇ ਲਈ ਸ਼ੈਤਾਨ ਦੇ ਜਾਲ ਅਤੇ ਫੰਦੇ ਵਿੱਚ ਫਸ ਗਿਆ।

ਆਦਮ ਨੂੰ ਅਸਲ ਵਿੱਚ ਰਾਜ ਕਰਨ ਦੇ ਲਈ ਬਣਾਇਆ ਗਿਆ ਸੀ ਅਤੇ ਉਸ ਨੂੰ ਮਹਿਮਾ ਅਤੇ ਸਨਮਾਨ ਦੇ ਨਾਲ ਤਾਜ ਪਹਿਨਾਇਆ ਗਿਆ ਸੀ। ਪਰ ਜਦੋਂ ਉਹ ਪਾਪ ਵਿੱਚ ਡਿੱਗ ਗਿਆ, ਤਾਂ ਉਹ ਸਰਾਪ ਬਣ ਗਿਆ। ਅਤੇ ਆਦਮ ਦੇ ਕਾਰਨ, ਸਾਰਾ ਸੰਸਾਰ ਪਾਪ ਦੇ ਬੰਧਨ ਵਿੱਚ ਚਲਾ ਗਿਆ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ”(1 ਯੂਹੰਨਾ 5:19)। ਪਰ ਪਰਮੇਸ਼ੁਰ ਮਨੁੱਖ ਨੂੰ ਉਸ ਅਵਸਥਾ ਵਿੱਚ ਨਹੀਂ ਛੱਡਣਾ ਚਾਹੁੰਦਾ ਸੀ। ਉਸਨੇ ਉਸਨੂੰ ਡਿੱਗੀ ਹੋਈ ਅਵਸਥਾ ਤੋਂ ਚੁੱਕਣ ਦੇ ਲਈ ਪੱਕਾ ਇਰਾਦਾ ਕੀਤਾ ਹੋਇਆ ਸੀ ਅਤੇ ਉਸਨੇ ਪ੍ਰਭੂ ਨੂੰ ਭੇਜਣ, ਸ਼ੈਤਾਨ ਦੇ ਸਿਰ ਨੂੰ ਕੁਚਲਣ ਅਤੇ ਮਨੁੱਖ ਨੂੰ ਛੁਡਾਉਣ ਦਾ ਵਾਅਦਾ ਕੀਤਾ ਸੀ।

ਪਿਤਾ ਪਰਮੇਸ਼ੁਰ ਨੇ ਸ਼ੈਤਾਨ ਨੂੰ ਕਿਹਾ: “ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ”(ਉਤਪਤ 3:15)। ਪ੍ਰਮੇਸ਼ਵਰ ਹੁਣ ਵੀ ਡਿੱਗੇ ਹੋਏ ਵਿਅਕਤੀ ਨਾਲ ਪਿਆਰ ਕਰਦਾ ਸੀ ਅਤੇ ਸਾਡੇ ਛੁਟਕਾਰੇ ਨੂੰ ਖਰੀਦਣ ਦੇ ਲਈ, ਆਪਣੇ ਇਕਲੌਤੇ ਪੁੱਤਰ ਨੂੰ ਭੇਜਣਾ ਚਾਹੁੰਦਾ ਸੀ। ਪ੍ਰਭੂ ਯਿਸੂ ਨੇ ਅਦਨ ਦੇ ਬਾਗ਼ ਵਿੱਚ ਮਨੁੱਖ ਦੁਆਰਾ ਗੁਆਚੀਆਂ ਸਾਰੀਆਂ ਚੀਜ਼ਾਂ ਨੂੰ ਛੁਡਾਉਣ ਦੇ ਲਈ ਆਪਣੀ ਜਾਨ ਦੇਣ ਦੀ ਚੋਣ ਕੀਤੀ।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਦੁਆਰਾ ਤੁਹਾਨੂੰ ਦਿੱਤਾ ਗਿਆ ਰਾਜ ਅਤੇ ਅਧਿਕਾਰ, ਬਹੁਤ ਕੀਮਤੀ ਅਤੇ ਉੱਤਮ ਹੈ। ਅਤੇ ਉਹਨਾਂ ਨੂੰ ਰੱਖਣ ਅਤੇ ਸੁਰੱਖਿਅਤ ਕਰਨ ਦੇ ਲਈ ਬਹੁਤ ਚੌਕਸ ਰਹੋ।

ਅਭਿਆਸ ਕਰਨ ਲਈ – “ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ”(ਕੁਲੁੱਸੀਆਂ 1:13)।

Leave A Comment

Your Comment
All comments are held for moderation.