No products in the cart.
ਮਈ 22 – ਮਸੀਹ ਦੇ ਗਿਆਨ ਦੀ ਉੱਤਮਤਾ!
“ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ”(ਫਿਲਿੱਪੀਆਂ 3:8)।
ਪੌਲੁਸ, ਜਦੋਂ ਉਸਨੂੰ ਪ੍ਰਭੂ ਦੇ ਦੁਆਰਾ ਇੱਕ ਰਸੂਲ ਹੋਣ ਦੇ ਲਈ ਬੁਲਾਇਆ ਗਿਆ ਸੀ, ਤਾਂ ਉਸਨੇ ਮਹਿਸੂਸ ਕੀਤਾ ਕਿ ਮਸੀਹ ਦਾ ਗਿਆਨ ਸਾਰੇ ਗਿਆਨ ਤੋਂ ਉੱਤਮ ਹੈ। ਮਸੀਹ ਯਿਸੂ ਦੇ ਗਿਆਨ ਦੇ ਕਾਰਨ ਮੈਂ ਸਭ ਗੱਲਾਂ ਨੂੰ ਹਾਨੀ ਦੀਆਂ ਸਮਝਦਾ ਹਾਂ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ (ਫਿਲਿੱਪੀਆਂ 3:8)।
ਦੁਨਿਆਵੀ ਉੱਤਮਤਾ ਦੀ ਇੱਕ ਲੰਮੀ ਸੂਚੀ ਸੀ ਜਿਸ ਉੱਤੇ ਰਸੂਲ ਪੌਲੁਸ ਘੁਮੰਡ ਕਰ ਸਕਦਾ ਸੀ। ਉਹ ਇਸਰਾਏਲੀਆਂ ਦੇ ਵੰਸ਼ ਵਿੱਚੋਂ, ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਨਿੱਕਲਿਆ, ਅਤੇ ਅੱਠਵੇਂ ਦਿਨ ਉਸਦੀ ਸੁੰਨਤ ਕੀਤੀ ਗਈ ਸੀ। ਉਹ ਇੱਕ ਫ਼ਰੀਸੀ ਸੀ – ਮਰੇ ਹੋਏ ਲੋਕਾਂ ਦੀ ਉਮੀਦ ਅਤੇ ਜੀ ਉੱਠਣ ਦੇ ਬਾਰੇ। ਆਪਣੀ ਧਾਰਮਿਕ ਭਾਵਨਾ ਦੇ ਕਾਰਨ, ਉਸਨੇ ਮੁੱਢਲੀ ਕਲੀਸਿਯਾ ਨੂੰ ਵੀ ਤਸੀਹੇ ਦਿੱਤੇ। ਅਤੇ ਕਾਨੂੰਨ ਦੇ ਅਨੁਸਾਰ ਨਿਰਦੋਸ਼ ਸੀ।
ਉਸ ਨੇ ਉਸ ਦਿਨ ਦੇ ਮਿਆਰਾਂ ਦੇ ਅਨੁਸਾਰ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਜੇਕਰ ਅਸੀਂ ਉਸਦੀ ਸਿੱਖਿਆ ਨੂੰ ਮੌਜੂਦਾ ਵਿਵਸਥਾ ਦੇ ਅਨੁਸਾਰ ਦੇਖੀਏ ਤਾਂ ਇਹ ਬਹੁਤ ਸਾਰੀਆਂ ਪੋਸਟ ਗ੍ਰੈਜੂਏਸ਼ਨ ਅਤੇ ਡਾਕਟਰੇਟ ਦੀਆਂ ਡਿਗਰੀਆਂ ਨਾਲੋਂ ਵੀ ਕਿਤੇ ਜ਼ਿਆਦਾ ਹੋਵੇਗੀ। ਪਰ ਉਸਨੇ ਉਨ੍ਹਾਂ ਦੁਨਿਆਵੀ ਉੱਤਮਤਾਵਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਮੰਨਿਆ, ਕਿਉਂਕਿ ਉਸਨੇ ਮਹਿਸੂਸ ਕੀਤਾ ਕਿ ਮਸੀਹ ਦਾ ਗਿਆਨ ਸਭ ਤੋਂ ਉੱਤਮ ਹੈ। ਅਤੇ ਉਹ ਉਸ ਉੱਤਮ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਕੁੱਝ ਵੀ ਕੁਰਬਾਨ ਕਰਨ ਦੇ ਲਈ ਤਿਆਰ ਸੀ।
ਪ੍ਰਮੇਸ਼ਵਰ ਦੇ ਬੱਚਿਓ, ਭਾਵੇਂ ਤੁਸੀਂ ਦੁਨਿਆਵੀ ਅਰਥਾਂ ਵਿੱਚ ਕਿੰਨੀ ਵੀ ਸਿੱਖਿਆ ਪ੍ਰਾਪਤ ਕਰਦੇ ਹੋ, ਸਿਰਫ ਮਸੀਹ ਦਾ ਗਿਆਨ ਹੀ ਤੁਹਾਨੂੰ ਉੱਚਾ ਉੱਠਾ ਸਕਦਾ ਹੈ ਅਤੇ ਆਦਰ ਦੇ ਸਕਦਾ ਹੈ। ਸਿਰਫ ਉਹ ਹੀ ਤੁਹਾਨੂੰ ਸਦੀਪਕ ਜੀਵਨ ਦੇ ਵੱਲ ਲੈ ਕੇ ਜਾ ਸਕਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ”(ਯੂਹੰਨਾ ਦੀ ਇੰਜੀਲ 17:3)।
ਮਸੀਹ ਨੂੰ ਦੋ ਵੱਖ-ਵੱਖ ਮਾਪਾਂ ਵਿੱਚ ਜਾਣਨਾ ਸੰਭਵ ਹੈ – ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਅਤੇ ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿੱਚ। ਸੰਖੇਪ ਵਿੱਚ, ਉਹ ਪਰਮੇਸ਼ੁਰ ਦਾ ਪੁੱਤਰ ਹੈ, ਜਿਹੜਾ ਸਰੀਰ ਵਿੱਚ ਪ੍ਰਗਟ ਹੋਇਆ ਹੈ। ਰਸੂਲ ਪੌਲੁਸ ਲਿਖਦਾ ਹੈ: “ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ”(1 ਯੂਹੰਨਾ 5:20)।
ਪਰਮੇਸ਼ੁਰ ਦੇ ਬੱਚਿਓ, ਮਸੀਹ ਯਿਸੂ ਦਾ ਗਿਆਨ ਤੁਹਾਡੇ ਵਿੱਚ ਵਿਸ਼ਵਾਸ ਨੂੰ ਜਗਾਉਂਦਾ ਹੈ। ਇਹ ਤੁਹਾਨੂੰ ਪ੍ਰਭੂ ਦੇ ਲਈ ਮਹਾਨ ਕੰਮ ਕਰਨ ਦੇ ਲਈ ਵੀ ਉਠਾਉਂਦਾ ਹੈ। ਅਜਿਹਾ ਗਿਆਨ, ਤੁਹਾਡੇ ਵਿੱਚ ਪਰਮੇਸ਼ੁਰ ਦੀ ਮਹਿਮਾ ਨੂੰ ਲਿਆਉਂਦਾ ਹੈ ਅਤੇ ਤੁਹਾਨੂੰ ਉਸਦੇ ਜੀ ਉੱਠਣ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਂਦਾ ਹੈ। ਮਸੀਹ ਯਿਸੂ ਦੇ ਬਾਰੇ ਵੱਧ ਤੋਂ ਵੱਧ ਜਾਣਨ ਦੀ ਪੂਰੀ ਕੋਸ਼ਿਸ਼ ਕਰੋ। ਇਹ ਸਦੀਪਕ ਜੀਵਨ ਪ੍ਰਾਪਤ ਕਰਨ ਦਾ ਮੁੱਖ ਰਾਹ ਹੈ। ਸਾਰੀ ਉਮਰ ਪ੍ਰਮੇਸ਼ਵਰ ਦੇ ਪਿਆਰ ਨੂੰ ਪ੍ਰਗਟ ਕਰਦੇ ਰਹੋ।
ਅਭਿਆਸ ਕਰਨ ਲਈ – “ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ”(ਯਿਰਮਿਯਾਹ 33:3)।