No products in the cart.
ਮਈ 15 – ਪਵਿੱਤਰਤਾ ਦੀ ਉੱਤਮਤਾ!
“ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ ਹੈ, ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ”(ਬਿਵਸਥਾ ਸਾਰ 28:9)।
ਪੁਰਾਣੇ ਨੇਮ ਵਿੱਚ, ਕਈ ਮੌਕਿਆਂ ਉੱਤੇ, ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਲੋਕਾਂ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਧਰਤੀ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜ-ਪਰਜਾ ਹੋਵੋ”(ਬਿਵਸਥਾ ਸਾਰ 7:6)।
ਇਹ ਕਦੇ ਨਾ ਭੁੱਲੋ ਕਿ ਤੁਹਾਨੂੰ ਵੀ ਯਹੋਵਾਹ ਨੇ ਪਵਿੱਤਰ ਲੋਕਾਂ ਦੇ ਵਜੋਂ ਚੁਣਿਆ ਹੈ। ਜੀਵਨ ਨੂੰ ਪਵਿੱਤਰ ਤਰੀਕੇ ਨਾਲ ਜੀਣ ਦੇ ਲਈ, ਤੁਹਾਡੇ ਦਿਲ ਦੀ ਡੂੰਘੀ ਇੱਛਾ ਅਤੇ ਪਿਆਸ ਹੋਣੀ ਚਾਹੀਦੀ ਹੈ। ਤੁਹਾਡੇ ਪ੍ਰਤੀ ਉਸਦੇ ਮਹਾਨ ਪਿਆਰ ਦੇ ਕਾਰਨ ਉਸਨੇ ਤੁਹਾਨੂੰ ਪਵਿੱਤਰ ਬਣਾਉਣ ਦਾ ਫੈਸਲਾ ਲਿਆ ਹੈ।
ਸਿਰਫ਼ ਇਸ ਲਈ ਕਿ ਉਸਨੇ ਤੁਹਾਨੂੰ ਪਿਆਰ ਕੀਤਾ, ਉਸਨੇ ਆਪਣਾ ਕੀਮਤੀ ਲਹੂ ਵਹਾਇਆ। ਸਿਰਫ਼ ਇਸ ਲਈ ਕਿ ਉਹ ਤੁਹਾਨੂੰ ਪਿਆਰ ਕਰਦਾ ਸੀ, ਕਿ ਉਸਨੇ ਤੁਹਾਡੇ ਹੱਥਾਂ ਵਿੱਚ ਪਵਿੱਤਰ ਬਾਈਬਲ ਦਿੱਤੀ ਹੈ ਕਿ ਉਹ ਤੁਹਾਨੂੰ ਤੁਹਾਡੇ ਜੀਵਨ ਵਿੱਚ ਅਗਵਾਈ ਕਰੇ। ਅਤੇ ਇਹ ਸਿਰਫ਼ ਤੁਹਾਡੇ ਲਈ ਉਸਦੇ ਮਹਾਨ ਪਿਆਰ ਦੇ ਕਾਰਨ ਹੈ, ਕਿ ਉਸਨੇ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਮਸਹ ਕੀਤਾ ਹੈ।
ਪ੍ਰਮੇਸ਼ਵਰ ਦੇ ਬੱਚਿਓ, ਉਹ ਤੁਹਾਨੂੰ ਆਤਮਾ, ਜੀਵ ਅਤੇ ਸਰੀਰ ਵਿੱਚ ਪੂਰੀ ਤਰ੍ਹਾਂ ਨਾਲ ਪਵਿੱਤਰ ਬਣਾ ਦੇਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ”(1 ਥੱਸਲੁਨੀਕੀਆਂ 5:23)।
ਸਾਡੇ ਪ੍ਰਭੂ ਯਿਸੂ ਮਸੀਹ ਨੂੰ ਦੇਖੋ! ਉਸਦਾ ਦਾ ਪੂਰਾ ਜੀਵਨ ਪਵਿੱਤਰ ਸੀ। ਅਤੇ ਸਿਰਫ਼ ਇਸ ਲਈ ਕਿ ਉਹ ਪਵਿੱਤਰ ਸੀ, ਤਾਂ ਕਿ ਉਹ ਜੇਤੂ ਹੋ ਸਕੇ। ਇਸ ਲਈ ਉਹ ਦਲੇਰੀ ਨਾਲ ਚੁਣੌਤੀ ਦੇ ਸਕਦਾ ਸੀ ਅਤੇ ਪੁੱਛ ਸਕਦਾ ਸੀ: “ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ?”(ਯੂਹੰਨਾ ਦੀ ਇੰਜੀਲ 8:46)।
ਉਨ੍ਹਾਂ ਦਿਨਾਂ ਦੇ ਫ਼ਰੀਸੀ, ਸਦੂਕੀ ਅਤੇ ਵਿਦਵਾਨ ਉਸ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਸੀ। ਲੋਕਾਂ ਨੇ ਪ੍ਰਭੂ ਨੂੰ ਪਵਿੱਤਰ ਮੰਨਿਆ। ਧਰਤੀ ਉੱਤੇ ਮਸੀਹ ਦੇ ਜੀਵਨ ਦੇ ਬਾਰੇ ਰਸੂਲ ਪੌਲੁਸ ਕਹਿੰਦੇ ਹਨ ਕਿ ਪ੍ਰਭੂ ਯਿਸੂ ਪਵਿੱਤਰ, ਨਿਰਦੋਸ਼, ਨਿਰਮਲ ਅਤੇ ਪਾਪੀਆਂ ਤੋਂ ਉੱਚਾ ਕੀਤਾ ਹੋਇਆ ਸੀ”(ਇਬਰਾਨੀਆਂ 7:26)।
ਸਿਰਫ਼ ਪ੍ਰਭੂ ਹੀ ਤੁਹਾਨੂੰ ਤੁਹਾਡੇ ਜੀਵਨ ਵਿੱਚ ਪਵਿੱਤਰਤਾ ਦੇਣ ਦੇ ਯੋਗ ਹੈ। ਸਿਰਫ਼ ਉਹ ਹੀ ਤੁਹਾਡਾ ਹੱਥ ਫੜ ਸਕਦਾ ਹੈ ਅਤੇ ਤੁਹਾਨੂੰ ਧਾਰਮਿਕਤਾ ਦੇ ਮਾਰਗ ਵੱਲ ਲੈ ਜਾ ਸਕਦਾ ਹੈ (ਜ਼ਬੂਰਾਂ ਦੀ ਪੋਥੀ 23:3)। ਅਤੇ ਸਿਰਫ਼ ਉਹ ਹੀ ਤੁਹਾਨੂੰ ਠੋਕਰ ਲੱਗਣ ਤੋਂ ਬਚਾ ਸਕਦਾ ਹੈ ਅਤੇ ਅੰਤ ਤੱਕ ਤੁਹਾਡੀ ਰੱਖਿਆ ਕਰ ਸਕਦਾ ਹੈ।
ਸ਼ੈਤਾਨ ਦੇ ਕੋਲ ਤੁਹਾਨੂੰ ਪਾਪ, ਬੁਰਿਆਈ ਅਤੇ ਦੁਸ਼ਟਤਾ ਦੇ ਵੱਲ ਖਿੱਚਣ ਦੇ ਹਜ਼ਾਰਾਂ ਤਰੀਕੇ ਹਨ। ਫਿਲਮਾਂ, ਵੀਡੀਓਜ਼, ਟੈਲੀਵਿਜ਼ਨ ਸ਼ੋਅ, ਬੇਵਜ੍ਹਾ ਦੀਆਂ ਚਰਚਾਵਾਂ ਤੁਹਾਡੇ ਦਿਲ ਨੂੰ ਖਰਾਬ ਕਰਦੀਆਂ ਹਨ ਅਤੇ ਤੁਹਾਨੂੰ ਠੋਕਰ ਖਵਾਉਂਦੀਆਂ ਹਨ। ਗੁਪਤ ਅਪਰਾਧ, ਦਿਖਾਵਾ ਅਤੇ ਕਾਮ-ਵਾਸਨਾ ਮਨੁੱਖ ਨੂੰ ਪਾਪ ਦੇ ਵੱਲ ਲੈ ਜਾਂਦੀ ਹੈ। ਜੇਕਰ ਤੁਸੀਂ ਇਹਨਾਂ ਦੇ ਦੁਆਰਾ ਆਕਰਸ਼ਿਤ ਹੁੰਦੇ ਹੋ, ਤਾਂ ਤੁਸੀਂ ਆਪਣੀ ਪਵਿੱਤਰਤਾ ਗੁਆ ਬੈਠੋਂਗੇ ਅਤੇ ਪ੍ਰਭੂ ਦੇ ਦਿਨ ਵਿਰਲਾਪ ਅਤੇ ਹੰਝੂ ਵਹਾਓਗੇ।
ਪ੍ਰਮੇਸ਼ਵਰ ਦੇ ਬੱਚਿਓ, ਪਵਿੱਤਰਤਾ ਵਿੱਚ ਲਗਾਤਾਰ ਸੁਧਾਰ ਨੂੰ ਆਪਣੇ ਦਿਲ ਦੀ ਇੱਛਾ ਹੋਣ ਦਿਓ। ਪਵਿੱਤਰਤਾ ਦੀ ਉੱਤਮਤਾ ਨੂੰ ਪਹਿਚਾਣੋ ਅਤੇ ਉਸਦੇ ਅਨੁਸਾਰ ਜੀਓ।
ਅਭਿਆਸ ਕਰਨ ਲਈ – “ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ”(1 ਥੱਸਲੁਨੀਕੀਆਂ 5:23)।