No products in the cart.
ਮਈ 12 – ਅਧਿਕਾਰ ਨਹੀਂ ਹੋਵੇਗਾ!
“ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ”(ਰੋਮੀਆਂ 6:14)।
ਮਸੀਹੀ ਜੀਵਨ ਕਈਆਂ ਦੇ ਲਈ ਸੰਘਰਸ਼ ਵਾਲਾ ਜੀਵਨ ਸਾਬਿਤ ਹੋ ਰਿਹਾ ਹੈ। ਉਹ ਹਮੇਸ਼ਾ ਇਸ ਡਰ ਵਿੱਚ ਰਹਿੰਦੇ ਹਨ ਕਿ ਕਿਤੇ ਪਾਪ ਅਤੇ ਅਨੈਤਿਕਤਾ ਉਨ੍ਹਾਂ ਉੱਤੇ ਹਾਵੀ ਨਾ ਹੋ ਜਾਵੇ ਅਤੇ ਕੀ ਉਹ ਆਪਣੀ ਪਵਿੱਤਰਤਾ ਗੁਆ ਦੇਣਗੇ। ਪਰ ਰਸੂਲ ਪੌਲੁਸ ਕਹਿੰਦਾ ਹੈ: “ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ”(ਰੋਮੀਆਂ 6:14)।
ਜਦੋਂ ਤੁਸੀਂ ਨਿਮਰ ਹੁੰਦੇ ਹੋ ਅਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਕਿਰਪਾ ਦੇ ਲਈ ਸਮਰਪਣ ਕਰਦੇ ਹੋ, ਤਾਂ ਪ੍ਰਮੇਸ਼ਵਰ ਤੁਹਾਨੂੰ ਆਪਣੀ ਕਿਰਪਾ ਵਿੱਚ ਰੱਖੇਗਾ। ਜਦੋਂ ਤੁਸੀਂ ਪ੍ਰਾਰਥਨਾ ਵਿੱਚ ਉਸਨੂੰ ਕਹਿੰਦੇ ਹੋ: ‘ਪ੍ਰਭੂ, ਮੇਰੇ ਕੋਲ ਆਪਣੇ ਆਪ ਖੜ੍ਹੇ ਹੋਣ ਦੀ ਤਾਕਤ ਨਹੀਂ ਹੈ। ਕਿਰਪਾ ਕਰਕੇ ਮੈਨੂੰ ਆਪਣੀ ਕਿਰਪਾ ਦੇ ਨਾਲ ਖੜ੍ਹੇ ਹੋਣ ਵਿੱਚ ਮੇਰੀ ਮਦਦ ਕਰੋ, ਉਹ ਬਿਨਾਂ ਮਾਪ ਦੇ ਆਪਣੀ ਕਿਰਪਾ ਵਹਾਵੇਗਾ ਅਤੇ ਤੁਹਾਡੀ ਰੱਖਿਆ ਕਰੇਗਾ।
ਨਾਲ ਹੀ, ਤੁਹਾਡੇ ਲਈ ਪ੍ਰਭੂ ਦੀ ਆਤਮਾ ਅਤੇ ਅਨੁਸ਼ਾਸਿਤ ਪ੍ਰਾਰਥਨਾ-ਜੀਵਨ ਦੇ ਦੁਆਰਾ ਆਪਣੀ ਪਵਿੱਤਰਤਾ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਪ੍ਰਾਰਥਨਾ ਅਤੇ ਉਸ ਦੇ ਵਚਨਾਂ ਉੱਤੇ ਧਿਆਨ, ਦਿਨ ਦੇ ਸ਼ੁਰੂਆਤੀ ਘੰਟਿਆਂ ਵਿੱਚ, ਤੁਸੀਂ ਹਮੇਸ਼ਾਂ ਪ੍ਰਭੂ ਦੇ ਲਈ ਬਲਦੇ ਰਹੋਂਗੇ। ਜੇਕਰ ਤੁਸੀਂ ਪ੍ਰਭੂ ਦੇ ਲਈ ਬਲ ਰਹੇ ਹੋ, ਤਾਂ ਸ਼ੈਤਾਨ ਕਦੇ ਵੀ ਤੁਹਾਡੇ ਉੱਤੇ ਕਾਬੂ ਨਹੀਂ ਕਰ ਸਕਦਾ ਹੈ। ਪਰ ਜੇਕਰ ਤੁਸੀਂ ਬਲਦੀ ਹੋਈ ਲੱਕੜੀ ਦੀ ਤਰ੍ਹਾਂ, ਪ੍ਰਾਰਥਨਾ-ਜੀਵਨ ਦੇ ਬਿਨਾਂ, ਉਸ ਦੇ ਵਚਨਾਂ ਨੂੰ ਪੜ੍ਹੇ ਬਿਨਾਂ, ਅਤੇ ਪਰਮੇਸ਼ੁਰ ਦੇ ਬੱਚਿਆਂ ਦੇ ਨਾਲ ਕਿਸੇ ਵੀ ਸੰਗਤੀ ਦੇ ਬਿਨਾਂ ਬਣੇ ਰਹੋਂਗੇ, ਤਾਂ ਇਹ ਸਿਰਫ਼ ਸ਼ੈਤਾਨ ਦੇ ਲਈ ਤੁਹਾਨੂੰ ਫੜਨ ਦਾ ਰਸਤਾ ਤਿਆਰ ਕਰੇਗਾ।
ਪ੍ਰਾਰਥਨਾ ਜੀਵਨ ਦੀ ਘਾਟ ਵੀ ਅਚਾਨਕ ਗੁੱਸੇ ਅਤੇ ਚਿੜਚਿੜੇਪਨ ਨੂੰ ਜਨਮ ਦਿੰਦੀ ਹੈ, ਅਤੇ ਅੰਤ ਵਿੱਚ ਤੁਸੀਂ ਆਪਣੀ ਨਿਮਰਤਾ ਅਤੇ ਪ੍ਰਮੇਸ਼ਵਰ ਦੇ ਪਿਆਰ ਨੂੰ ਗੁਆ ਦਿੰਦੇ ਹੋ। ਤੁਸੀਂ ਆਪਣਾ ਆਪ ਗੁਆ ਲੈਂਦੇ ਹੋ, ਜਲਦਬਾਜ਼ੀ ਵਿੱਚ ਸ਼ਬਦ ਬੋਲਦੇ ਹੋ ਅਤੇ ਅੰਤ ਵਿੱਚ ਆਪਣੇ ਦਿਲ ਦੀ ਸ਼ਾਂਤੀ ਗੁਆ ਲੈਂਦੇ ਹੋ। ਜਦੋਂ ਤੁਸੀਂ ਆਪਣੀ ਸਵੇਰ ਦੀ ਪ੍ਰਾਰਥਨਾ ਵਿੱਚ ਈਮਾਨਦਾਰ ਹੁੰਦੇ ਹੋ, ਤਾਂ ਪਰਮੇਸ਼ੁਰ ਦੀ ਕਿਰਪਾ ਤੁਹਾਡੇ ਦਿਲਾਂ ਨੂੰ ਭਰ ਦੇਵੇਗੀ ਅਤੇ ਪਾਪ ਦਾ ਤੁਹਾਡੇ ਉੱਤੇ ਅਧਿਕਾਰ ਨਹੀਂ ਹੋਵੇਗਾ।
ਪਾਪ ਨੂੰ ਦੂਰ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਇੱਕ ਨਰਮ ਦਿਲ ਹੋਣਾ ਚਾਹੀਦਾ ਹੈ। ਕਿਉਂਕਿ, ਜੇਕਰ ਤੁਹਾਡੇ ਕੋਲ ਇੱਕ ਨਰਮ ਦਿਲ ਹੈ, ਤਾਂ ਤੁਸੀਂ ਆਪਣੀਆਂ ਕਮੀਆਂ, ਬੁਰਿਆਈਆਂ ਅਤੇ ਪਾਪਾਂ ਤੋਂ ਜਾਣੂ ਹੋ ਜਾਵੋਂਗੇ, ਅਤੇ ਜਿਵੇਂ ਹੀ ਉਹ ਤੁਹਾਡੇ ਕੋਲ ਆਉਂਦੇ ਹਨ, ਤੁਸੀਂ ਪ੍ਰਭੂ ਦੇ ਕੋਲ ਭੱਜੋਂਗੇ, ਅਤੇ ਉਸ ਨੂੰ ਪੁਕਾਰੋਂਗੇ, ਉਸ ਦੀ ਕਿਰਪਾ ਦੇ ਲਈ ਬੇਨਤੀ ਕਰੋਂਗੇ ਅਤੇ ਉਹਨਾਂ ਪਾਪਾਂ ਨੂੰ ਦੂਰ ਕਰਨ ਵਿੱਚ ਯੋਗ ਹੋਵੋਂਗੇ। ਪਰ ਜੇਕਰ ਤੁਹਾਡਾ ਦਿਲ ਠੰਡਾ ਅਤੇ ਅਸੰਵੇਦਨਸ਼ੀਲ ਹੈ, ਤਾਂ ਤੁਸੀਂ ਇੱਕ ਧੁੰਦਲੀ ਜ਼ਮੀਰ ਦੇ ਨਾਲ ਖਤਮ ਹੋ ਜਾਵੋਂਗੇ। ਤੁਸੀਂ ਇੰਨੇ ਅਸੰਵੇਦਨਸ਼ੀਲ ਹੋ ਜਾਓਗੇ ਅਤੇ ਤੁਹਾਡੇ ਪਾਪ ਹੁਣ ਤੁਹਾਡੀ ਜ਼ਮੀਰ ਨੂੰ ਠੇਸ ਨਹੀਂ ਪਹੁੰਚਾਉਣਗੇ। ਅਤੇ ਅੰਤ ਵਿੱਚ, ਤੁਸੀਂ ਵੱਡੇ ਪਾਪਾਂ ਵਿੱਚ ਫਸ ਜਾਵੋਂਗੇ ਅਤੇ ਤੁਹਾਡੇ ਆਤਮਿਕ ਜੀਵਨ ਨੂੰ ਨਸ਼ਟ ਕਰ ਦੇਣਗੇ।
ਦਾਊਦ ਕਹਿੰਦਾ ਹੈ: “ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ”(ਜ਼ਬੂਰਾਂ ਦੀ ਪੋਥੀ 119:34)।
ਪ੍ਰਮੇਸ਼ਵਰ ਦੇ ਬੱਚਿਓ, ਨਰਮ ਦਿਲ ਨਾਲ ਆਪਣੀ ਪਵਿੱਤਰਤਾ ਦੀ ਰੱਖਿਆ ਕਰੋ, ਅਤੇ ਪਾਪਾਂ ਦਾ ਤੁਹਾਡੇ ਉੱਤੇ ਅਧਿਕਾਰ ਨਹੀਂ ਹੋਵੇਗਾ।
ਅਭਿਆਸ ਕਰਨ ਲਈ – “ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ”(1 ਪਤਰਸ 1:15)।