Appam - Punjabi

ਮਈ 10 – ਉਹ ਜਿਹੜੇ ਉੱਤਮਤਾ ਦੀ ਰੱਖਿਆ ਨਹੀਂ ਕਰਦੇ ਹਨ!

“ਰਊਬੇਨ ਤੂੰ ਮੇਰਾ ਪਹਿਲੌਠਾ ਪੁੱਤਰ ਹੈਂ, ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ। ਤੂੰ ਇੱਜ਼ਤ ਵਿੱਚ ਉੱਤਮ ਤੇ ਜ਼ੋਰ ਵਿੱਚ ਵੀ ਉੱਤਮ ਹੈਂ”(ਉਤਪਤ 49:3)।

ਰਊਬੇਨ ਮਹਾਨਤਾ ਦੇ ਨਾਲ ਪੈਦਾ ਹੋਇਆ ਸੀ। ਉਹ ਯਾਕੂਬ ਦੇ ਸਾਰੇ ਪੁੱਤਰਾਂ ਵਿੱਚੋਂ ਪਹਿਲੌਠਾ ਸੀ, ਇਸ ਲਈ ਉਸ ਨੂੰ ਪਹਿਲੌਠਾ ਹੋਣ ਦਾ ਹੱਕ ਸੀ। ਸਾਡਾ ਪਰਮੇਸ਼ੁਰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਕਹਾਉਂਦਾ ਹੈ, ਉਸ ਨੂੰ ਰਊਬੇਨ ਦਾ ਪਰਮੇਸ਼ੁਰ ਵੀ ਕਿਹਾ ਜਾਣਾ ਚਾਹੀਦਾ ਸੀ।

ਇਬਰਾਨੀ ਭਾਸ਼ਾ ਵਿੱਚ, ‘ਰਊਬੇਨ’ ਸ਼ਬਦ ਦਾ ਅਰਥ ਹੈ ‘ਦੇਖੋ, ਇੱਕ ਪੁੱਤਰ’। ਅਤੇ ਤਾਮਿਲ ਵਿੱਚ, ਇਸਦਾ ਅਰਥ ਹੈ ‘ਜੋ ਸੁੰਦਰ ਹੈ’। ਪਰ ਕਿਉਂਕਿ ਉਹ ਵਾਸਨਾ ਦੁਆਰਾ ਭਸਮ ਹੋ ਗਿਆ ਸੀ ਅਤੇ ਆਪਣੇ ਪਿਤਾ ਦੀ ਰਖੇਲ ਦੇ ਨਾਲ ਰੱਖਿਆ ਗਿਆ ਸੀ, ਉਸਨੇ ਉਨ੍ਹਾਂ ਸਾਰੀਆਂ ਮਹਾਨਤਾਵਾਂ ਨੂੰ ਗੁਆ ਦਿੱਤਾ ਜਿਹੜੀਆਂ ਉਸਦੇ ਅਧਿਕਾਰ ਵਿੱਚ ਸੀ।

ਉਸ ਨੇ ਨਾ ਸਿਰਫ਼ ਆਪਣੀ ਮਹਾਨਤਾ ਗੁਆ ਦਿੱਤੀ, ਬਲਕਿ ਉਸ ਦੇ ਪਿਤਾ ਦਾ ਸਰਾਪ ਵੀ ਉਸ ਉੱਤੇ ਆ ਗਿਆ। ਯਾਕੂਬ ਨੇ ਆਪਣੇ ਪੁੱਤਰ ਨੂੰ ਆਪਣੇ ਆਖ਼ਰੀ ਸ਼ਬਦਾਂ ਵਿੱਚ ਇਹ ਕਹਿ ਕੇ ਸਰਾਪ ਦਿੱਤਾ: “ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂ ਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ੍ਹ ਗਿਆ। ਤਦ ਤੂੰ ਉਹ ਨੂੰ ਭਰਿਸ਼ਟ ਕੀਤਾ”(ਉਤਪਤ 49:4)।

ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਆਪਣੀ ਮਹਾਨਤਾ ਦੀ ਰੱਖਿਆ ਨਹੀਂ ਕਰਦੇ ਹਨ, ਜਿਹੜੀ ਉਨ੍ਹਾਂ ਨੂੰ ਪ੍ਰਭੂ ਦੁਆਰਾ ਕਿਰਪਾ ਨਾਲ ਦਿੱਤੀ ਗਈ ਹੈ। ਪਵਿੱਤਰ ਸ਼ਾਸਤਰ ਇਹ ਵੀ ਲਿਖਦਾ ਹੈ: “ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਉੱਤੇ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਘੁੱਪ ਹਨ੍ਹੇਰੇ ਵਿੱਚ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਲਈ ਬੰਧਨਾਂ ਵਿੱਚ ਰੱਖ ਛੱਡਿਆ”(ਯਹੂਦਾਹ ਦੀ ਪੱਤ੍ਰੀ 1:6)। ਉਨ੍ਹਾਂ ਦੇ ਘੁਮੰਡ ਦੇ ਕਾਰਨ ਸਵਰਗ ਦੂਤਾਂ ਨੇ ਆਪਣੀ ਮਹਿਮਾ ਗੁਆ ਦਿੱਤੀ। ਸਮਸੂਨ, ਜਿਹੜਾ ਇਸਰਾਏਲ ਦਾ ਨਿਆਂ ਕਰਦਾ ਸੀ, ਉਸਨੇ ਆਪਣੀ ਮਹਿਮਾ ਗੁਆ ਦਿੱਤੀ ਕਿਉਂਕਿ ਉਹ ਵਿਭਚਾਰ ਵਿੱਚ ਉਲਝ ਗਿਆ ਸੀ।

ਰਾਜਾ ਸੁਲੇਮਾਨ ਨੇ ਵੀ ਆਪਣੀ ਮਹਿਮਾ ਗੁਆ ​​ਦਿੱਤੀ ਕਿਉਂਕਿ ਉਹ ਭਟਕ ਗਿਆ ਅਤੇ ਉੱਚੇ ਸਥਾਨਾਂ ਦਾ ਨਿਰਮਾਣ ਕੀਤਾ ਅਤੇ ਦੂਸਰੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ। ਗੇਹਾਜੀ ਅਤੇ ਯਹੂਦਾ ਇਸਕਰਿਯੋਤੀ ਨੇ ਆਪਣੇ ਲਾਲਚ ਦੇ ਕਾਰਨ ਆਪਣੀ ਮਹਿਮਾ ਗੁਆ ​​ਦਿੱਤੀ।

ਪ੍ਰਮੇਸ਼ਵਰ ਦੇ ਬੱਚਿਓ, ਇਹਨਾਂ ਸਾਰੀਆਂ ਘਟਨਾਵਾਂ ਨੂੰ ਪਵਿੱਤਰ ਸ਼ਾਸਤਰ ਵਿੱਚ ਦਰਜ ਕੀਤਾ ਗਿਆ ਹੈ, ਤੁਹਾਨੂੰ ਉਪਦੇਸ਼ ਦੇਣ ਅਤੇ ਚੇਤਾਵਨੀ ਦੇਣ ਦੇ ਲਈ, ਕਿ ਜਦੋਂ ਤੁਸੀਂ ਪਵਿੱਤਰ ਸ਼ਾਸਤਰ ਦੇ ਇਹਨਾਂ ਅੰਸ਼ਾਂ ਨੂੰ ਪੜ੍ਹੋਗੇਂ, ਤਦ ਤੁਸੀਂ ਪਰਮੇਸ਼ੁਰ ਦੇ ਡਰ ਨਾਲ ਭਰ ਜਾਵੋਗੇ। ਤੁਹਾਨੂੰ ਕਿਸੇ ਵੀ ਕੀਮਤ ਉੱਤੇ ਉੱਤਮਤਾ ਦੀ ਰੱਖਿਆ ਕਰਨ ਦਾ ਦ੍ਰਿੜ ਫ਼ੈਸਲਾ ਲੈਣਾ ਚਾਹੀਦਾ ਹੈ। ਅਸੀਂ ਪਰਮੇਸ਼ੁਰ ਦੇ ਅਜਿਹੇ ਬਹੁਤ ਸਾਰੇ ਸੇਵਕਾਂ ਦੇ ਬਾਰੇ ਸੁਣਦੇ ਹਾਂ, ਜਿਹੜੇ ਆਪਣੀਆਂ ਦੁਨਿਆਵੀ ਇੱਛਾਵਾਂ ਦੇ ਕਾਰਨ ਆਪਣੀ ਮਹਿਮਾ ਤੋਂ ਥੱਲੇ ਡਿੱਗ ਜਾਂਦੇ ਹਨ। ਪਾਪਾਂ ਦੀ ਮਾਫ਼ੀ, ਛੁਟਕਾਰਾ, ਮਸਹ ਅਤੇ ਸਦੀਪਕ ਜੀਵਨ ਦੀ ਪੁਰਾਣੀ ਮਹਿਮਾ ਅਤੇ ਉੱਤਮਤਾ ਨੂੰ ਕਦੇ ਨਾ ਗੁਆਓ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਉਸ ਔਰਤ ਤੋਂ ਆਪਣਾ ਰਾਹ ਦੂਰ ਹੀ ਰੱਖ ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾ, ਕਿਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇਂ, ਕਿਤੇ ਪਰਾਏ ਤੇਰੀ ਕਮਾਈ ਨਾਲ ਰੱਜ ਜਾਣ ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ”(ਕਹਾਉਤਾਂ 5:8,9,10)।

ਅਭਿਆਸ ਕਰਨ ਲਈ – “ਹਰੇਕ ਪ੍ਰਾਣੀ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ”(ਯਸਾਯਾਹ 40:6)।

Leave A Comment

Your Comment
All comments are held for moderation.