Appam - Punjabi

ਫਰਵਰੀ 09 – ਮੇਰਾ ਪਿਆਰ!

“ਹੇ ਮੇਰੀ ਪ੍ਰੀਤਮਾ, ਤੂੰ ਮੇਰਾ ਮਨ ਲੁੱਟ ਲਿਆ ਹੈ”(ਸਰੇਸ਼ਟ ਗੀਤ 4:7,9).

ਜਦੋਂ ਤੁਸੀਂ ਬੇਸਬਰੀ ਦੇ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਬਣੇ ਰਹਿੰਦੇ ਹੋ, ਤਾਂ ਉਹ ਤੁਹਾਡੇ ਵੱਲ ਵੇਖਦਾ ਹੈ ਅਤੇ ਕਹਿੰਦਾ ਹੈ: “ਹੇ ਮੇਰੀ ਪ੍ਰੀਤਮਾ, ਤੂੰ ਮੇਰਾ ਮਨ ਲੁੱਟ ਲਿਆ ਹੈ” ਯਹੋਵਾਹ ਦੇ ਵੱਲੋਂ ਇਹਨਾਂ ਸ਼ਬਦ ਨੂੰ ਸੁਣਨਾ ਕਿੰਨਾਂ ਅਦਭੁੱਤ ਹੋਵੇਗਾ! ਕੀ ਤੁਸੀਂ ਅੱਜ ਆਪਣੇ ਦਿਲ ਵਿੱਚ ਇਰਾਦਾ ਕਰੋਂਗੇ ਕਿ ਅਜਿਹਾ ਜੀਵਨ ਬਤੀਤ ਕਰੋ ਜਿਹੜਾ ਉਸਨੂੰ ਪ੍ਰਸੰਨ ਕਰਦਾ ਹੈ, ਤਾਂ ਕਿ ਉਹ ਤੁਹਾਨੂੰ ਅਜਿਹੇ ਪਿਆਰੇ ਸ਼ਬਦਾਂ ਨਾਲ ਬੁਲਾ ਸਕੇ?

ਆਤਮਾ ਦਾ ਪ੍ਰੇਮੀ, ਆਪਣੀ ਦੁਲਹਣ ਨੂੰ ਕਈ ਸ਼ਬਦਾਂ ਨਾਲ ਪੁਕਾਰਦਾ ਹੈ; ਜਿਹੜੇ ਪਿਆਰੇ ਅਤੇ ਅਰਥਾਂ ਨਾਲ ਭਰਪੂਰ ਹਨ. ਸਰੇਸ਼ਟ ਗੀਤ 7:6 ਵਿੱਚ, ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਉਸਨੂੰ ਇਸ ਪ੍ਰਕਾਰ ਪੁਕਾਰਿਆ ਹੈ, “ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ!” ਤੁਹਾਡੇ ਜੀਵਨ ਦਾ ਸਾਰਾ ਉਦੇਸ਼ ਪ੍ਰਭੂ ਵਿੱਚ ਪ੍ਰਸੰਨ ਹੋਣਾ ਅਤੇ ਉਸ ਦੀ ਨਜ਼ਰ ਵਿੱਚ ਪ੍ਰਸੰਨ ਹੋਣਾ ਚਾਹੀਦਾ ਹੈ.

ਸਾਰੇ ਸ਼ਬਦਾਂ, ਵਿਚਾਰਾਂ ਅਤੇ ਕੰਮਾਂ ਨੂੰ ਪ੍ਰਸੰਨ ਕਰਨ ਅਤੇ ਪ੍ਰਭੂ ਨੂੰ ਆਨੰਦਿਤ ਕਰਨ ਤੇ ਕੇਂਦਰਿਤ ਹੋਣ ਦਿਓ. ਅਤੇ ਤੁਹਾਨੂੰ ਪ੍ਰਭੂ ਨਾਲ ਚਿੰਬੜੇ ਰਹਿਣਾ ਚਾਹੀਦਾ ਹੈ ਅਤੇ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਖੁਸ਼ ਕਰਨਾ ਚਾਹੀਦਾ ਹੈ. “ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ”(ਜ਼ਬੂਰਾਂ ਦੀ ਪੋਥੀ 37:4).

ਜ਼ਬੂਰਾਂ ਦਾ ਲਿਖਾਰੀ ਜਿਹੜਾ ਪ੍ਰਭੂ ਵਿੱਚ ਪ੍ਰਸੰਨ ਸੀ, ਇੱਕ ਖੁਸ਼ਹਾਲ ਜੀਵਨ ਬਤੀਤ ਕਰਦਾ ਸੀ. ਉਹ ਕਹਿੰਦਾ ਹੈ: “ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ”(ਜ਼ਬੂਰਾਂ ਦੀ  119:16). “ਤੇਰੀਆਂ ਦਿਆਲ਼ਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ, ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ!”(ਜ਼ਬੂਰਾਂ ਦੀ ਪੋਥੀ 119:77). “ਤੇਰੇ ਹੁਕਮ ਮੇਰੀ ਖੁਸ਼ੀ ਹਨ”(ਜ਼ਬੂਰਾਂ ਦੀ ਪੋਥੀ 119:143). ਪਵਿੱਤਰ ਸ਼ਾਸਤਰ ਇਹ ਵੀ ਕਹਿੰਦਾ ਹੈ: “ਖੁਸ਼ ਦਿਲੀ ਚੰਗੀ ਦਵਾ ਹੈ”(ਕਹਾਉਤਾਂ 17:22). “ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ”(ਕਹਾਉਤਾਂ 15:13).

ਤੁਹਾਨੂੰ ਪ੍ਰਭੂ ਵਿੱਚ ਪ੍ਰਸੰਨ ਹੋਣਾ ਚਾਹੀਦਾ ਹੈ ਅਤੇ ਪ੍ਰਭੂ ਦੇ ਲਈ ਅਨੰਦ ਦਾ ਕਾਰਨ ਵੀ ਬਣਨਾ ਚਾਹੀਦਾ ਹੈ. ਅਤੇ ਉਸਨੂੰ ਖੁਸ਼ੀ ਦੇਣ ਦੇ ਲਈ, ਤੁਹਾਨੂੰ ਨਾ ਸੰਸਾਰ ਨਾਲ, ਨਾ ਸੰਸਾਰ ਦੀਆਂ ਵਸਤੂਆਂ ਨਾਲ ਪਿਆਰ ਕਰਨਾ ਚਾਹੀਦਾ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ: “ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ”(ਯਾਕੂਬ ਦੀ ਪੱਤ੍ਰੀ 4:4).

ਜੇਕਰ ਤੁਸੀ ਦੁਨਿਆਵੀ ਲਾਲਸਾਵਾਂ ਦੇ ਨਾਲ ਸੰਸਾਰਿਕ ਜੀਵਨ ਜੀਉਂਦੇ ਰਹੋਂਗੇ, ਤਾਂ ਤੁਸੀਂ ਕਦੇ ਵੀ ਪ੍ਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ ਹੋ. ਯਹੋਵਾਹ ਕਹਿੰਦਾ ਹੈ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ”(1 ਯੂਹੰਨਾ 2:15). “ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ”(ਗਲਾਤੀਆਂ 5:24). ਜਦੋਂ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰਨ ਦਾ ਪੱਕਾ ਸੰਕਲਪ ਕਰਦੇ ਹੋ, ਤਾਂ ਉਹ ਵੀ ਤੁਹਾਡੇ ਤੋਂ ਪ੍ਰਸੰਨ ਹੋਵੇਗਾ.

ਸ਼ੈਤਾਨ ਦਾ ਮੁੱਖ ਉਦੇਸ਼ ਤੁਹਾਨੂੰ ਭਟਕਾਉਣਾ ਅਤੇ ਤੁਹਾਨੂੰ ਪਰਮੇਸ਼ੁਰ ਦੇ ਵਿਰੁੱਧ ਕਰਨਾ ਹੈ. ਕਿਉਂਕਿ ਉਹ ਇੱਕ ਧੋਖੇਬਾਜ਼ ਹੈ, ਉਹ ਹੌਲੀ ਹੌਲੀ ਤੁਹਾਡੇ ਅੰਦਰ ਜ਼ਹਿਰ ਭਰ ਦੇਵੇਗਾ, ਇੱਥੋਂ ਤੱਕ ਕਿ ਤੁਹਾਡੀ ਜਾਣਕਾਰੀ ਤੋਂ ਬਿਨਾਂ ਵੀ. ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਆਧਾਰ ਉੱਤੇ ਆਤਮਾ ਦੀ ਜਾਂਚ ਅਤੇ ਆਪਣੇ ਆਪ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਤੁਹਾਡੇ ਜੀਵਨ ਵਿੱਚ ਕੁੱਝ ਅਜਿਹਾ ਹੈ ਜੋ ਪ੍ਰਭੂ ਨੂੰ ਨਾਰਾਜ਼ ਕਰਦਾ ਹੈ ਜਾਂ ਜੋ ਉਸਨੂੰ ਦੁੱਖੀ ਕਰਦਾ ਹੈ, ਅਤੇ ਇਹ ਯਕੀਨਨ ਬਣਾਓ ਕਿ ਤੁਸੀਂ ਇਸਨੂੰ ਆਪਣੇ ਜੀਵਨ ਤੋਂ ਹਟਾ ਦਿਓ. ਅਤੇ ਪ੍ਰਭੂ ਤੁਹਾਡੇ ਵਿੱਚ ਬਹੁਤ ਪ੍ਰਸੰਨ ਅਤੇ ਖੁਸ਼ ਹੋਵੇਗਾ. ਤੁਹਾਨੂੰ ਵੀ ਉਸ ਵਿੱਚ ਪ੍ਰਸੰਨ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਪ੍ਰਤੀ ਉਸਦੇ ਮਹਾਨ ਪਿਆਰ ਦੇ ਲਈ ਗਹਿਰੀ ਸ਼ੁਕਰਗੁਜ਼ਾਰੀ ਨਾਲ ਭਰ ਜਾਣਾ ਚਾਹੀਦਾ ਹੈ.

ਅਭਿਆਸ ਕਰਨ ਲਈ – “ਤੂੰ ਮੈਨੂੰ ਜੀਵਨ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ”(ਜ਼ਬੂਰਾਂ ਦੀ ਪੋਥੀ 16:11).

Leave A Comment

Your Comment
All comments are held for moderation.