bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਫਰਵਰੀ 08 – ਜਿਹੜਾ ਪਿਤਾ ਨੂੰ ਪ੍ਰਸੰਨ ਕਰਦਾ ਹੈ!

“ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ”(ਯੂਹੰਨਾ ਦੀ ਇੰਜੀਲ 8:29).

ਸਾਡੇ ਪ੍ਰਭੂ ਯਿਸੂ ਮਸੀਹ ਦੇ ਸ਼ਬਦਾਂ ਅਤੇ ਗਵਾਹੀ ਉੱਤੇ ਵਿਚਾਰ ਕਰੋ: “ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਪਿਤਾ ਨੂੰ ਪਸੰਦ ਹੈ”. ਸਾਡਾ ਪ੍ਰਭੂ ਯਿਸੂ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਸਾਨੂੰ ਇਹ ਸਿਖਾ ਸਕਦਾ ਹੈ ਕਿ ਪਿਤਾ ਪਰਮੇਸ਼ੁਰ ਨੂੰ ਕਿਵੇਂ ਪ੍ਰਸੰਨ ਕਰਨਾ ਹੈ. ਉਸਦੇ ਜੀਵਨ ਦਾ ਸਾਰਾ ਧਿਆਨ ਅਤੇ ਉਦੇਸ਼ ਪਿਤਾ ਨੂੰ ਖੁਸ਼ ਕਰਨਾ ਅਤੇ ਉਸਦੀ ਇੱਛਾ ਪੂਰੀ ਕਰਨਾ ਅਤੇ ਉਸਦੀ ਵਡਿਆਈ ਕਰਨਾ ਸੀ.

ਜਦੋਂ ਪਿਤਾ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਸੰਸਾਰ ਵਿੱਚ ਭੇਜਣ ਦਾ ਇਰਾਦਾ ਕੀਤਾ, ਤਾਂ ਮਸੀਹ ਯਿਸੂ ਅੱਗੇ ਆਇਆ ਅਤੇ ਪਿਤਾ ਨੂੰ ਇਹ ਕਹਿੰਦੇ ਹੋਏ ਪ੍ਰਸੰਨ ਕੀਤਾ: “ਪਰ ਤੁਸੀਂ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ….ਤਦ ਮੈਂ ਆਖਿਆ ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ”(ਇਬਰਾਨੀਆਂ 10:5,7). ਬਾਰਾਂ ਸਾਲ ਦੀ ਛੋਟੀ ਉਮਰ ਵਿੱਚ ਵੀ, ਉਸਦਾ ਮਕਸਦ ਬਹੁਤ ਸਪੱਸ਼ਟ ਸੀ: ਪਿਤਾ ਨੂੰ ਪ੍ਰਸੰਨ ਕਰਨਾ. “ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਲੱਭਦੇ ਸੀ? ਕੀ ਤੁਸੀਂ ਨਹੀਂ ਜਾਣਦੇ ਜੋ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੇ ਘਰ ਵਿੱਚ ਰਹਾਂ?”(ਲੂਕਾ ਦੀ ਇੰਜੀਲ 2:49).

ਇੱਥੋਂ ਤੱਕ ਕਿ ਜਦੋਂ ਉਸਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਤਦ ਉਸਦੀ ਗਵਾਹੀ ਇਸ ਤਰ੍ਹਾਂ ਸੀ: “ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ”(ਯੂਹੰਨਾ ਦੀ ਇੰਜੀਲ 8:29). ਕੀ ਤੁਸੀਂ ਉਸ ਮਹਾਨ ਬਰਕਤ ਨੂੰ ਜਾਣਦੇ ਹੋ ਜਿਹੜੀ ਤੁਹਾਨੂੰ ਉਦੋਂ ਮਿਲਦੀ ਹੈ ਜਦੋਂ ਤੁਸੀਂ ਪ੍ਰਮੇਸ਼ਵਰ ਨੂੰ ਖੁਸ਼ ਕਰਦੇ ਹੋ? ਇਹ ਪ੍ਰਮੇਸ਼ਵਰ ਦੇ ਨਾਲ ਰਹਿਣ ਦੀ ਬਰਕਤ ਹੈ, ਕਿਉਂਕਿ ਤੁਸੀਂ ਕਦੇ ਵੀ ਇਕੱਲੇ ਨਹੀਂ ਹੋਵੋਂਗੇ. ਪ੍ਰਮੇਸ਼ਵਰ ਦੀ ਹਜ਼ੂਰੀ ਤੁਹਾਨੂੰ ਘੇਰ ਲਵੇਗੀ ਅਤੇ ਤੁਹਾਡਾ ਪਿਆਰਾ ਪ੍ਰਭੂ ਹਰ ਵੇਲੇ ਤੁਹਾਡੇ ਨਾਲ ਰਹੇਗਾ. ਉਹ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ.

ਪਰਮ ਪਿਤਾ ਪ੍ਰਮੇਸ਼ਵਰ ਹਮੇਸ਼ਾ ਤੁਹਾਡੇ ਨਾਲ ਹੈ. ਪ੍ਰਭੂ ਯਿਸੂ ਨੇ ਵੀ ਹਮੇਸ਼ਾ ਤੁਹਾਡੇ ਨਾਲ ਰਹਿਣ ਦਾ ਵਾਅਦਾ ਕੀਤਾ ਹੈ, ਇੱਥੋਂ ਤੱਕ ਕਿ ਯੁੱਗ ਦੇ ਅੰਤ ਤੱਕ. ਆਮੀਨ” (ਮੱਤੀ ਦੀ ਇੰਜੀਲ 28:20). ਜੇਕਰ ਤੁਸੀਂ ਅਜਿਹਾ ਜੀਵਨ ਬਤੀਤ ਕਰਦੇ ਹੋ ਜਿਹੜਾ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਤਾਂ ਉਸ ਦੀ ਹਜ਼ੂਰੀ ਹਮੇਸ਼ਾ ਤੁਹਾਡੇ ਨਾਲ ਬਣੀ ਰਹੇਗੀ. ਅਤੇ ਤੁਸੀਂ ਉਸਦੀ ਹਜ਼ੂਰੀ ਅਤੇ ਨੇੜਤਾ ਨੂੰ ਮਹਿਸੂਸ ਕਰ ਸਕਦੇ ਹੋ, ਅਤੇ ਤੁਸੀਂ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਕਰੋਂਗੇ.

ਜਦੋਂ ਮੈਂ ਛੋਟਾ ਬੱਚਾ ਸੀ, ਮੈਂ ਚਾਂਦਨੀ ਵਿੱਚ ਖੇਡਦਾ ਸੀ. ਕਦੇ-ਕਦੇ ਮੈਂ ਚੰਦਰਮਾ ਦੇ ਵੱਲ ਦੇਖ ਕੇ ਤੁਰਦਾ ਰਹਿੰਦਾ ਸੀ. ਜੇਕਰ ਮੈਂ ਹੌਲੀ-ਹੌਲੀ ਚੱਲਦਾ, ਤਾਂ ਚੰਦਰਮਾ ਵੀ ਮੇਰੇ ਨਾਲ-ਨਾਲ ਹੌਲੀ-ਹੌਲੀ ਤੁਰਦਾ ਹੋਇਆ ਦਿਖਾਈ ਦੇਵੇਗਾ. ਅਤੇ ਜੇਕਰ ਮੈਂ ਦੌੜਦਾ ਹਾਂ, ਤਾਂ ਇਹ ਵੀ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ. ਜੇਕਰ ਮੈਂ ਰੋਕ ਜਾਂਦਾ ਹਾਂ, ਤਾਂ ਇਹ ਵੀ ਰੁਕ ਜਾਂਦਾ ਹੈ. ਅਤੇ ਜੇਕਰ ਮੈਂ ਲੁਕ-ਛਿਪ ਖੇਡਦਾ ਹਾਂ, ਤਾਂ ਇਹ ਅਸਮਾਨ ਵਿੱਚ ਵੀ ਛਿਪਦਾ ਦਿਖਾਈ ਦੇਵੇਗਾ. ਇਹ ਵੀ ਮੇਰੇ ਲਈ ਬਹੁਤ ਅਦਭੁੱਤ ਹੁੰਦਾ ਸੀ.

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰੋਂਗੇ, ਤਦ ਪ੍ਰਭੂ ਵੀ ਤੁਹਾਡੇ ਨਾਲ ਹੋਵੇਗਾ ਅਤੇ ਤੁਹਾਡੇ ਨਾਲ ਚੱਲੇਗਾ. ਅਤੇ ਤੁਸੀਂ ਕਦੇ ਵੀ ਇਕੱਲੇ ਮਹਿਸੂਸ ਨਹੀਂ ਕਰੋਂਗੇ.

ਅਭਿਆਸ ਕਰਨ ਲਈ – “ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਹ ਦੀ ਮਰਜ਼ੀ ਨੂੰ ਪੂਰਾ ਕਰੋ ਅਤੇ ਜੋ ਕੁਝ ਉਹ ਨੂੰ ਚੰਗਾ ਲੱਗਦਾ ਹੈ, ਉਹੋ ਸਾਡੇ ਵਿੱਚ ਯਿਸੂ ਮਸੀਹ ਦੇ ਦੁਆਰਾ ਕਰੇ, ਜਿਹ ਦੀ ਵਡਿਆਈ ਜੁੱਗੋ-ਜੁੱਗ ਹੋਵੇ!. ਆਮੀਨ”(ਇਬਰਾਨੀਆਂ 13:21).

Leave A Comment

Your Comment
All comments are held for moderation.