bandar togel situs toto togel bo togel situs toto musimtogel toto slot
Appam - Punjabi

ਨਵੰਬਰ 27 – ਸ਼ਾਂਤੀ ਦੇ ਰਾਜਕੁਮਾਰ!

“ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ”(ਯਸਾਯਾਹ 32:18).

ਸਾਡਾ ਪ੍ਰਭੂ ਹੀ ਉਹ ਹੈ ਜਿਹੜਾ ਸਾਰੇ ਉਪਕਾਰਾਂ ਨੂੰ ਬਰਸਾਉਂਦਾ ਹੈ; ਅਤੇ ਉਸਦੇ ਸਾਰੇ ਉਪਕਾਰ ਉੱਤਮ ਹਨ. ਇੱਕ ਵਿਅਕਤੀ ਨੂੰ ਪ੍ਰਾਪਤ ਹੋਣ ਵਾਲੇ ਉਪਕਾਰਾਂ ਵਿੱਚੋਂ ਸਭ ਤੋਂ ਵੱਡਾ ਉਪਕਾਰ ਸ਼ਾਂਤੀ ਹੈ. ਪ੍ਰਭੂ ਯਿਸੂ ਤੁਹਾਡੇ ਜੀਵਨ ਵਿੱਚ ਸੰਪੂਰਨ ਸ਼ਾਂਤੀ ਦੇ ਹੁਕਮ ਦੇ ਰਹੇ ਹਨ. ਜਦੋਂ ਉਹ ਤੁਹਾਡੇ ਜੀਵਨ ਵਿੱਚੋਂ ਤੇਜ਼ ਤੂਫ਼ਾਨਾਂ ਅਤੇ ਗਰਜਦੇ ਹੋਏ ਸਮੁੰਦਰਾਂ ਨੂੰ ਝਿੜਕਦਾ ਹੈ, ਤਾਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਤੁਹਾਡਾ ਦਿਲ ਇਲਾਹੀ ਸ਼ਾਂਤੀ ਨਾਲ ਭਰ ਜਾਂਦਾ ਹੈ.

ਅਸੀਂ ਦੁਨੀਆਂ ਦੇ ਅੰਤ ਅਤੇ ਇਤਿਹਾਸ ਦੇ ਅੰਤ ਦੇ ਸਮੇਂ ਦੇ ਨੇੜੇ ਆ ਗਏ ਹਾਂ. ਇਨ੍ਹਾਂ ਆਖ਼ਰੀ ਦਿਨਾਂ ਵਿੱਚ, ਲੋਕਾਂ ਨੇ ਆਪਣਾ ਕੁਦਰਤੀ ਪਿਆਰ ਗੁਆ ਦਿੱਤਾ ਹੈ ਅਤੇ ਜਾਨਵਰਾਂ ਦੇ ਵਾਂਗ ਜੰਗਲੀ ਹੋ ਰਹੇ ਹਨ. ਇਸ ਕਰਕੇ ਲੋਕਾਂ ਨੇ ਆਪਣੀ ਸ਼ਾਂਤੀ ਗੁਆ ਦਿੱਤੀ ਹੈ; ਅਤੇ ਉਹ ਹਰ ਸਮੇਂ ਪ੍ਰੇਸ਼ਾਨ ਅਤੇ ਚਿੰਤਾਂ ਵਿੱਚ ਰਹਿੰਦੇ ਹਨ. ਛੋਟੀਆਂ-ਛੋਟੀਆਂ ਗੱਲਾਂ ਦੇ ਲਈ ਵੀ ਉਹ ਕਤਲ ਕਰ ਦਿੰਦੇ ਹਨ ਅਤੇ ਵੱਡੇ – ਵੱਡੇ ਅਪਰਾਧਾਂ ਵਿੱਚ ਲੱਗ ਜਾਂਦੇ ਹਨ. ਅਜਿਹੇ ਸਮੇਂ ਵਿੱਚ ਸਾਨੂੰ ਨਾ ਸਿਰਫ਼ ਸੁਰੱਖਿਆ ਦੀ ਜ਼ਰੂਰਤ ਹੈ ਬਲਕਿ ਸਾਨੂੰ ਸ਼ਾਂਤੀ ਦੀ ਵੀ ਬਹੁਤ ਜ਼ਰੂਰਤ ਹੈ; ਤਾਂ ਜੋ ਸਾਡਾ ਦਿਲ ਦੁੱਖੀ ਨਾ ਹੋਵੇ.

ਜੇਕਰ ਤੁਸੀਂ ਸੱਚੀ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਾਂਤੀ ਦੇ ਰਾਜਕੁਮਾਰ ਦੀ ਭਾਲ ਕਰਨੀ ਚਾਹੀਦੀ ਹੈ. ਇੱਕ ਵਾਰ ਸੰਤ ਆਗੋਸਟੀਨ ਨੇ ਇਸ ਤਰ੍ਹਾਂ ਕਿਹਾ: “ਮੇਰੀ ਆਤਮਾ ਮੇਰੇ ਅੰਦਰ ਬੇਚੈਨ ਸੀ. ਪਰ ਜਦੋਂ ਇਸ ਨੇ ਯਿਸੂ ਨੂੰ ਲੱਭ ਲਿਆ, ਤਾਂ ਇਸ ਨੇ ਉਸ ਵਿੱਚ ਆਰਾਮ ਪਾਇਆ.” ਇਸ ਸੰਸਾਰ ਦੇ ਉਜਾੜ ਵਿੱਚ, ਜੇਕਰ ਤੁਹਾਨੂੰ ਆਰਾਮ ਦਾ ਸਥਾਨ ਲੱਭਣ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਜ਼ਰੂਰ ਹੀ ਸ਼ਾਂਤੀ ਦੇ ਰਾਜਕੁਮਾਰ – ਯਿਸੂ ਦੇ ਕੋਲ ਆਉਣਾ ਚਾਹੀਦਾ ਹੈ.

ਜਦੋਂ ਤੁਸੀਂ ਯਿਸੂ ਦੇ ਕੋਲ ਆਉਂਦੇ ਹੋ, ਉਹ ਨਾ ਸਿਰਫ਼ ਸ਼ਾਂਤੀ ਪ੍ਰਦਾਨ ਕਰਦਾ ਹੈ ਸਗੋਂ ਸ਼ਾਂਤੀ ਦਾ ਇੱਕ ਨੇਮ ਵੀ ਬੰਨਦਾ ਹੈ ਜਿਹੜਾ ਕਦੇ ਵੀ ਨਹੀ ਟਲੇਗਾ. “ਭਾਵੇਂ ਪਰਬਤ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਜੋ ਤੇਰੇ ਉੱਤੇ ਦਯਾ ਕਰਦਾ ਹੈ ਆਖਦਾ ਹੈ”(ਯਸਾਯਾਹ 54:10). ਕੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਦੇ ਨਾਲ ਸ਼ਾਂਤੀ ਦੇ ਨੇਮ ਵਿੱਚ ਆਪਣਾ ਹਿੱਸਾ ਪੂਰਾ ਕਰੋਂਗੇ?

ਤੁਹਾਨੂੰ ਸ਼ਾਂਤੀ ਦੇ ਨੇਮ ਵਿੱਚ ਦਾਖ਼ਲ ਹੋਣ ਦੇ ਲਈ, ਤੁਹਾਨੂੰ ਆਪਣੇ ਸਾਰੇ ਪਾਪਾਂ ਅਤੇ ਬਦੀਆਂ ਨੂੰ ਆਪਣੇ ਤੋਂ ਦੂਰ ਕਰਨਾ ਚਾਹੀਦਾ ਹੈ. ਕਿਉਂਕਿ ਯਹੋਵਾਹ ਆਖਦਾ ਹੈ; “ਦੁਸ਼ਟਾਂ ਲਈ ਸ਼ਾਂਤੀ ਨਹੀਂ”(ਯਸਾਯਾਹ 57:21). ਤੁਹਾਨੂੰ ਸਲੀਬ ਦੇ ਕੋਲ ਆਉਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਦੇ ਵੱਲ ਦੇਖਣਾ ਚਾਹੀਦਾ ਹੈ ਜਿਸ ਨੇ ਸਾਡੀ ਸ਼ਾਂਤੀ ਦੇ ਲਈ ਤਾੜਨਾ ਨੂੰ ਆਪਣੇ ਉੱਪਰ ਲੈ ਲਿਆ (ਯਸਾਯਾਹ 53:5). ਜਦੋਂ ਤੁਸੀਂ ਯਿਸੂ ਦੇ ਲਹੂ ਨਾਲ ਧੋਤੇ ਜਾਂਦੇ ਹੋ, ਅਤੇ ਤੁਹਾਡੇ ਪਾਪਾਂ ਨੂੰ ਮਾਫ਼ ਕੀਤਾ ਜਾਂਦਾ ਹੈ, ਤਾਂ ਤੁਹਾਡਾ ਦਿਲ ਰੂਹਾਨੀ ਸ਼ਾਂਤੀ ਨਾਲ ਭਰ ਜਾਂਦਾ ਹੈ; ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ.

ਤੁਹਾਨੂੰ ਨਾ ਸਿਰਫ਼ ਪ੍ਰਭੂ ਦੇ ਨਾਲ ਸ਼ਾਂਤੀ ਦੇ ਨੇਮ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ ਸਗੋਂ ਆਪਣੇ ਸਾਰੇ ਬੋਝ ਅਤੇ ਚਿੰਤਾਵਾਂ ਨੂੰ ਉਸ ਉੱਤੇ ਸੁੱਟਣਾ ਅਤੇ ਉਸ ਵਿੱਚ ਆਰਾਮ ਕਰਨਾ ਵੀ ਸਿੱਖਣਾ ਚਾਹੀਦਾ ਹੈ. ਕੁੱਝ ਲੋਕ ਛੋਟੀਆਂ – ਛੋਟੀਆਂ ਗੱਲਾਂ ਉੱਤੇ ਵੀ ਤਣਾਅ ਵਿੱਚ ਆ ਜਾਂਦੇ ਹਨ. ਇਹ ਇਸ ਲਈ ਹੈ ਕਿਉਂਕਿ ਉਹ ਪ੍ਰਭੂ ਉੱਤੇ ਨਿਰਭਰ ਨਹੀਂ ਹਨ. ਉਨ੍ਹਾਂ ਨੇ ਆਪਣਾ ਬੋਝ ਅਤੇ ਚਿੰਤਾਵਾਂ ਪ੍ਰਭੂ ਉੱਤੇ ਨਹੀਂ ਸੁੱਟੀਆਂ ਹਨ.

ਪ੍ਰਮੇਸ਼ਵਰ ਦੇ ਬੱਚਿਓ, ਆਪਣੀਆਂ ਸਾਰੀਆਂ ਦੁਨਿਆਵੀ ਸਮੱਸਿਆਵਾਂ ਨੂੰ ਪ੍ਰਭੂ ਉੱਤੇ ਸੁੱਟ ਦਿਓ. ਜਦੋਂ ਤੁਸੀਂ ਆਪਣੇ ਗੀਤਾਂ ਦੇ ਨਾਲ ਉਸ ਦੀ ਉਸਤਤ ਅਤੇ ਆਰਾਧਨਾ ਕਰਦੇ ਹੋ, ਤਾਂ ਪ੍ਰਭੂ ਜ਼ਰੂਰ ਹੀ ਤੁਹਾਡੀ ਦੇਹ, ਪ੍ਰਾਣ ਅਤੇ ਆਤਮਾ ਵਿੱਚ ਆਪਣੀ ਸੱਚੀ ਸ਼ਾਂਤੀ ਪ੍ਰਦਾਨ ਕਰੇਗਾ.

ਅਭਿਆਸ ਕਰਨ ਲਈ – “ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ(2 ਥੱਸਲੁਨੀਕੀਆਂ 3:16).

Leave A Comment

Your Comment
All comments are held for moderation.