No products in the cart.
ਨਵੰਬਰ 24 – ਸ਼ਕਤੀਸ਼ਾਲੀ ਪਰਮੇਸ਼ੁਰ!
“ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ”(ਲੂਕਾ ਦੀ ਇੰਜੀਲ 5:17).
ਪਰਮੇਸ਼ੁਰ ਨੇ ਸਾਡੇ ਵਿਚਕਾਰ ਉਸਦੀ ਚੰਗਾ ਕਰਨ ਦੀ ਸ਼ਕਤੀ ਦਾ ਵਾਅਦਾ ਕੀਤਾ ਹੈ. ਜਦੋਂ ਤੰਦਰੁਸਤੀ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਆਤਮਾ ਦੀ ਤੰਦਰੁਸਤੀ ਦੀ ਗੱਲ ਆਉਂਦੀ ਹੈ. ਜੇਕਰ ਤੁਹਾਡੀ ਆਤਮਾ ਖੁਸ਼ਹਾਲ ਹੋ ਜਾਂਦੀ ਹੈ, ਤਾਂ ਤੁਸੀਂ ਹਰ ਚੀਜ਼ ਵਿੱਚ ਖੁਸ਼ਹਾਲ ਹੋਵੋਂਗੇ ਅਤੇ ਤੰਦਰੁਸਤ ਹੋਵੋਂਗੇ.
ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ”(ਜ਼ਬੂਰਾਂ ਦੀ ਪੋਥੀ 41:4). ਹਾਂ, ਜਦੋਂ ਤੁਸੀਂ ਤੋਬਾ ਕਰਦੇ ਹੋ ਅਤੇ ਆਪਣੇ ਪਾਪਾਂ ਤੋਂ ਮੁੜਦੇ ਹੋ, ਤਾਂ ਤੁਹਾਡੇ ਅਤੇ ਪ੍ਰਭੂ ਦੇ ਵਿਚਕਾਰ ਦਾ ਰਿਸ਼ਤਾ ਨਵਾਂ ਹੋ ਜਾਂਦਾ ਹੈ. ਇਹ ਤੁਹਾਡੀ ਆਤਮਾ ਅਤੇ ਰੂਹਾਨੀ ਚੰਗਿਆਈ ਦੇ ਲਈ ਬਹੁਤ ਖੁਸ਼ੀ ਲਿਆਉਂਦਾ ਹੈ.
ਦੂਸਰਾ, ਪਿੱਛੇ ਹੱਟਣ ਤੋਂ ਚੰਗਿਆਈ ਜਾਂ ਮੁਕਤੀ. ਯਹੋਵਾਹ ਆਖਦਾ ਹੈ; “ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ”(ਹੋਸ਼ੇਆ 14:4). ਜਿਹੜੇ ਸਰੀਰ ਦੀ ਲਾਲਸਾ, ਅੱਖਾਂ ਦੀ ਲਾਲਸਾ ਅਤੇ ਜੀਵਨ ਦੇ ਹੰਕਾਰ ਅਤੇ ਫਿਰ ਜਾਣ ਦੇ ਕਾਰਨ ਡਿੱਗ ਜਾਂਦੇ ਹਨ; ਜੇਕਰ ਉਹ ਪ੍ਰਭੂ ਦੇ ਵੱਲ ਮੁੜਣ, ਤਾਂ ਉਹ ਉਨ੍ਹਾਂ ਦੇ ਫਿਰ ਜਾਣ ਦਾ ਇਲਾਜ ਕਰਨ ਦਾ ਵਾਅਦਾ ਕਰਦਾ ਹੈ.
ਤੀਸਰਾ, ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ; “ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ; ਉਸ ਨੇ ਮੈਨੂੰ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਨ ਲਈ ਭੇਜਿਆ ਹੈ” (ਲੂਕਾ ਦੀ ਇੰਜੀਲ 4:18,19). ਅਸਫਲਤਾਵਾਂ, ਵਿਸ਼ਵਾਸਘਾਤ, ਮੁਸ਼ਕਿਲਾਂ ਅਤੇ ਦੁੱਖ ਸਾਡੇ ਦਿਲ ਨੂੰ ਤੋੜ ਦਿੰਦੇ ਹਨ. ਤੁਸੀਂ ਆਪਣੇ ਦਿਲ ਵਿੱਚ ਕੁਚਲੇ ਜਾਂਦੇ ਹੋ, ਜਦੋਂ ਤੁਹਾਨੂੰ ਕਿਸੇ ਆਪਣੇ ਕਰੀਬੀ ਦੁਆਰਾ ਧੋਖਾ ਦਿੱਤਾ ਜਾਂਦਾ ਹੈ. ਪਰ ਯਹੋਵਾਹ ਤੁਹਾਨੂੰ ਇਨ੍ਹਾਂ ਸਾਰਿਆਂ ਤੋਂ ਚੰਗਾ ਕਰ ਸਕਦਾ ਹੈ. ਉਹ ਟੁੱਟੇ ਦਿਲਾਂ ਨੂੰ ਚੰਗਾ ਕਰਕੇ ਅਤੇ ਬੰਧਨਾਂ ਵਿੱਚ ਫਸੇ ਲੋਕਾਂ ਨੂੰ ਮੁਕਤ ਕਰਕੇ ਦਿਲਾਸਾ ਪ੍ਰਦਾਨ ਕਰਦਾ ਹੈ.
ਤੁਹਾਨੂੰ ਪਵਿੱਤਰ ਸ਼ਾਸਤਰ ਵਿੱਚ ਪਾਈ ਜਾਣ ਵਾਲੀ ਤੰਦਰੁਸਤੀ ਅਤੇ ਚੰਗਿਆਈ ਦੇ ਸਾਰੇ ਵਾਅਦਿਆਂ ਦਾ ਦਾਅਵਾ ਕਰਨਾ ਚਾਹੀਦਾ ਹੈ, ਪਵਿੱਤਰ ਸ਼ਾਸਤਰ ਵਿੱਚ ਤੰਦਰੁਸਤੀ, ਚੰਗਿਆਈ ਅਤੇ ਖੁਸ਼ਹਾਲੀ ਦੇ ਲਈ ਬਹੁਤ ਸਾਰੇ ਵਾਅਦੇ ਹਨ. ਪ੍ਰਭੂ ਤੁਹਾਡੀ ਆਤਮਾ ਵਿੱਚ ਤੰਦਰੁਸਤੀ ਲਿਆਉਂਦਾ ਹੈ; ਪਿੱਛੇ ਹੱਟਣ ਤੋਂ ਚੰਗਾ ਅਤੇ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ. ਉਹ ਉਨ੍ਹਾਂ ਲੋਕਾਂ ਨੂੰ ਵੀ ਤੰਦਰੁਸਤੀ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਜਿਨ੍ਹਾਂ ਨੂੰ ਦੂਸਰਿਆਂ ਦੁਆਰਾ ਨਕਾਰਿਆ ਜਾਂਦਾ ਹੈ.
ਇਸ ਸੰਸਾਰ ਵਿੱਚ ਪ੍ਰਭੂ ਦੇ ਦਿਨਾਂ ਵਿੱਚ, ਉਸ ਨੇ ਉਨ੍ਹਾਂ ਸਾਰਿਆਂ ਉੱਤੇ ਤਰਸ ਕੀਤਾ ਜੋ ਉਸ ਕੋਲ ਆਏ ਸਨ; ਜਿਹੜੇ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਅਤੇ ਟੁੱਟ ਚੁੱਕੇ ਸੀ; ਵੱਖ-ਵੱਖ ਬਿਮਾਰੀਆਂ ਨਾਲ ਪੀੜਿਤ; ਅਤੇ ਜਿਹੜੇ ਸ਼ੈਤਾਨ ਦੇ ਦੁਆਰਾ ਬੰਨ੍ਹੇ ਹੋਏ ਸੀ. ਆਪਣੀ ਮਹਾਨ ਦਯਾ ਨਾਲ ਉਸਨੇ ਉਨ੍ਹਾਂ ਨੂੰ ਚੰਗਾ ਕੀਤਾ. ਜਦੋਂ ਪ੍ਰਭੂ ਨੇ ਬਿਮਾਰਾਂ ਅਤੇ ਕਮਜ਼ੋਰਾਂ ਨੂੰ ਛੂਹਿਆ. ਤਦ ਪ੍ਰਮੇਸ਼ਵਰ ਦੀ ਸਮਰੱਥ ਉਸ ਵਿੱਚੋਂ ਨਿੱਕਲੀ. ਕੋਈ ਵੀ ਜੋ ਉਸ ਦੇ ਕੋਲ ਆਇਆ, ਬਿਨਾਂ ਚੰਗਾ ਹੋਏ ਵਾਪਸ ਨਹੀਂ ਆਇਆ.
ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਜਿਹੜਾ ਸਮੇਂ ਦੇ ਨਾਲ ਬਦਲਦਾ ਨਹੀਂ ਹੈ, ਤੁਹਾਨੂੰ ਪੂਰੀ ਮੁਕਤੀ ਅਤੇ ਰੂਹਾਨੀ ਚੰਗਿਆਈ ਪ੍ਰਦਾਨ ਕਰਦਾ ਹੈ.
ਅਭਿਆਸ ਕਰਨ ਲਈ – “ਯਿਸੂ ਸਾਰੇ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ”(ਮੱਤੀ ਦੀ ਇੰਜੀਲ 4:23).