No products in the cart.
ਨਵੰਬਰ 21 – ਚੰਦਨ ਦੇ ਰੁੱਖ!
“ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗ਼ਾਂ ਵਾਂਗੂੰ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਰੁੱਖਾਂ ਵਾਂਗੂੰ, ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਗੂੰ”(ਗਿਣਤੀ 24:6)।
ਚੰਦਨ ਦੇ ਰੁੱਖਾਂ ਨੂੰ ਬਾਈਬਲ ਵਿੱਚ ‘ਅਗਰ’ ਵੀ ਕਿਹਾ ਗਿਆ ਹੈ। ਤੁਸੀਂ ਪ੍ਰਭੂ ਦੇ ਦੁਆਰਾ ਲਗਾਏ ਚੰਦਨ ਦੇ ਰੁੱਖ ਦੀ ਤਰ੍ਹਾਂ ਹੋ। ਪਵਿੱਤਰ ਸ਼ਾਸਤਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਆਇਤਾਂ ਹਨ ਜੋ ਤੁਹਾਡੀ ਤੁਲਨਾ ਜ਼ੈਤੂਨ ਦੇ ਰੁੱਖ, ਅੰਜੀਰ ਦੇ ਰੁੱਖ ਅਤੇ ਅੰਗੂਰ ਦੀ ਵੇਲ ਨਾਲ ਕਰਦੀਆਂ ਹਨ। ਅਤੇ ਅੱਜ ਦੀ ਆਇਤ ਵਿੱਚ, ਪਵਿੱਤਰ ਸ਼ਾਸਤਰ ਤੁਹਾਡੀ ਤੁਲਨਾ ਚੰਦਨ ਦੇ ਰੁੱਖ ਨਾਲ ਕਰਦਾ ਹੈ। ਜਦੋਂ ਚੰਦਨ ਦੀ ਲੱਕੜੀ ਨੂੰ ਘਸਣ ਵਾਲੀ ਸਤਹ ਉੱਤੇ ਰਗੜਿਆ ਜਾਂਦਾ ਹੈ, ਤਾਂ ਇਹ ਇੱਕ ਖੁਸ਼ਬੂਦਾਰ ਖੁਸ਼ਬੂ ਫੈਲਾਉਂਦੀ ਹੈ। ਇਸੇ ਤਰ੍ਹਾਂ, ਜਦੋਂ ਤੁਸੀਂ ਪ੍ਰਭੂ ਦੇ ਲਈ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਵਿੱਚੋਂ ਲੰਘਦੇ ਹੋ ਤਾਂ ਤੁਸੀਂ ਵੀ ਇੱਕ ਰੂਹਾਨੀ ਖੁਸ਼ਬੂ ਫੈਲਾਓਂਗੇ।
ਚੰਦਨ ਦੀ ਲੱਕੜ ਸਾਰੇ ਰੁੱਖਾਂ ਵਿੱਚੋਂ ਬਹੁਤ ਮਹਿੰਗੀ ਹੁੰਦੀ ਹੈ, ਅਤੇ ਇਸਦੀ ਮਿੱਠੀ ਖੁਸ਼ਬੂ ਦੇ ਕਾਰਨ ਇਸਦਾ ਜ਼ਿਆਦਾ ਮੁੱਲ ਅਤੇ ਮਹੱਤਵ ਹੈ। ਸਾਡੇ ਵਿੱਚੋਂ ਕਿਸਨੂੰ ਚੰਦਨ ਦੀ ਖੁਸ਼ਬੂ ਚੰਗੀ ਨਹੀਂ ਲੱਗੇਗੀ? ਚੰਦਨ ਦੀ ਲੱਕੜ ਦਾ ਪੇਸਟ ਸਰੀਰ ਦੇ ਤਾਪਮਾਨ ਨੂੰ ਘਟਾਉਂਦਾ ਹੈ ਅਤੇ ਇਸਦੀ ਮਿੱਠੀ ਖੁਸ਼ਬੂ ਨਾਲ ਤਾਜ਼ਗੀ ਦਾ ਪ੍ਰਭਾਵ ਪੈਂਦਾ ਹੈ। ਚੰਦਨ ਦੇ ਰੁੱਖ ਦਾ ਹਰ ਹਿੱਸਾ; ਪੱਤੇ, ਜੜ੍ਹ, ਛਿਲਕਾ ਵੀ; ਲਾਭਦਾਇਕ ਹੈ। ਚੰਦਨ ਦਾ ਤੇਲ ਰੁੱਖ ਦੇ ਛਿਲਕੇ ਨੂੰ ਪੀਸ ਕੇ ਬਣਾਇਆ ਜਾਂਦਾ ਹੈ। ਤੁਹਾਨੂੰ ਇਹ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਤੁਹਾਨੂੰ ਪ੍ਰਭੂ ਦੇ ਲਈ ਇੰਜੀਲ ਦੀ ਮਿੱਠੀ ਖੁਸ਼ਬੂ ਫੈਲਾਉਣੀ ਚਾਹੀਦੀ ਹੈ।
ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਬੂ ਦੇ ਬਾਰੇ ਲਿਖਦੇ ਸਮੇਂ – ਲਾੜਾ; ਜ਼ਬੂਰਾਂ ਦਾ ਲਿਖਾਰੀ ਇਸ ਤਰ੍ਹਾਂ ਦਰਜ ਕਰਦਾ ਹੈ: “ਤੇਰੇ ਸਾਰੇ ਬਸਤਰ ਤੋਂ ਮੁਰ, ਅਗਰ ਅਤੇ ਤੇਜ ਪੱਤਰ ਦੀ ਖੁਸ਼ਬੂ ਆਉਂਦੀ ਹੈ, ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ”(ਜ਼ਬੂਰਾਂ ਦੀ ਪੋਥੀ 45:8)। ਪ੍ਰਮੇਸ਼ਵਰ ਦੇ ਬੱਚਿਓ, ਉਹ ਕਿਹੜੀ ਖੁਸ਼ਬੂ ਹੈ ਜਿਹੜੀ ਤੁਹਾਨੂੰ ਪ੍ਰਭੂ ਦੇ ਚਾਰੇ ਪਾਸੇ ਫੈਲਾਉਣੀ ਚਾਹੀਦੀ ਹੈ?
ਸਭ ਤੋਂ ਪਹਿਲਾਂ, ਉਹ ਯਹੋਵਾਹ ਦੇ ਭੈਅ ਵਿੱਚ ਮਗਨ ਰਹੇਗਾ (ਯਸਾਯਾਹ 11:3)। ਜਦੋਂ ਤੁਸੀਂ ਯਹੋਵਾਹ ਦਾ ਡਰ ਮੰਨੋਗੇ ਅਤੇ ਉਸਦੇ ਹੁਕਮਾਂ ਦੇ ਅਨੁਸਾਰ ਚੱਲੋਂਗੇ, ਤਾਂ ਤੁਹਾਡਾ ਆਤਮਿਕ ਜੀਵਨ ਖੁਸ਼ਹਾਲ ਹੋਵੇਗਾ ਅਤੇ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲੀ ਖੁਸ਼ਬੂ ਨੂੰ ਫੈਲਾਉਂਗੇ। ਇਸ ਲਈ, ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ ਜਿਹੜੀਆਂ ਪ੍ਰਭੂ ਨੂੰ ਖੁਸ਼ ਨਹੀਂ ਕਰਦੀਆਂ ਹਨ ਅਤੇ ਇੱਕ ਪਵਿੱਤਰ ਜੀਵਨ ਜੀਓ ਜਿਹੜਾ ਪ੍ਰਭੂ ਨੂੰ ਖੁਸ਼ ਕਰੇ।
ਦੂਸਰਾ, ਪਵਿੱਤਰ ਸ਼ਾਸਤਰ ਕਹਿੰਦਾ ਹੈ; “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ” ਹਾਂ, ਚਾਰੇ ਪਾਸੇ ਉਸ ਦੇ ਗਿਆਨ ਦੀ ਖੁਸ਼ਬੂ ਫੈਲਾਉਣੀ ਚਾਹੀਦੀ ਹੈ।
ਤੀਸਰਾ, ਪਿਆਰ ਦੀ ਖੁਸ਼ਬੂ ਫੈਲਾਓ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਅਤੇ ਪਿਆਰ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪਿਆਰ ਕੀਤਾ, ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰਕੇ ਸੁਗੰਧ ਦੀ ਤਰ੍ਹਾਂ ਦੇ ਦਿੱਤਾ”(ਅਫ਼ਸੀਆਂ 5:2)। ਪਹਿਲਾ ਕੁਰਿੰਥੀਆਂ ਅਧਿਆਇ 13 ਦੀ ਹਰੇਕ ਆਇਤ ਚੰਦਨ ਦੇ ਰੁੱਖ ਦੀ ਮਿੱਠੀ ਖੁਸ਼ਬੂ ਦੀ ਤਰ੍ਹਾਂ ਬੋਲਦੀ ਹੈ ਅਤੇ ਸਾਡੀ ਆਤਮਾ ਨੂੰ ਮੋਹਿਤ ਕਰਦੀ ਹੈ।
ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਰੂਹਾਨੀ ਨਦੀ; ਪਵਿੱਤਰ ਆਤਮਾ ਤੁਹਾਡੇ ਜੀਵਨ ਵਿੱਚ ਵਹਿੰਦੀ ਹੈ, ਤੁਸੀਂ ਪ੍ਰਭੂ ਦੁਆਰਾ ਲਗਾਏ ਗਏ ਚੰਦਨ ਦੇ ਰੁੱਖਾਂ ਵਾਂਗ ਮਿੱਠੀ-ਸੁਗੰਧ ਵਾਲੀ ਖੁਸ਼ਬੂ ਜ਼ਰੂਰ ਹੀ ਫੈਲਾਓਂਗੇ।
ਅਭਿਆਸ ਕਰਨ ਲਈ – “ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ”(ਰੋਮੀਆਂ 5:5)