bandar togel situs toto togel bo togel situs toto musimtogel toto slot
Appam - Punjabi

ਨਵੰਬਰ 18 – ਧਰਤੀ ਉੱਤੇ ਸ਼ਾਂਤੀ!

“ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ”(ਲੂਕਾ ਦੀ ਇੰਜੀਲ 2:14).

ਇਹ ਨਾ ਸਿਰਫ਼ ਕ੍ਰਿਸਮਸ ਦੇ ਮੌਸਮ ਦੇ ਦੌਰਾਨ ਹੁੰਦਾ ਹੈ ਕਿ ਮਨੁੱਖ ਦਾ ਦਿਲ ਸ਼ਾਂਤੀ ਦੇ ਲਈ ਤਰਸਦਾ ਹੈ, ਬਲਕਿ ਸਾਰਾ ਸਾਲ. ਕੋਈ ਵੀ ਦੇਸ਼ ਯੁੱਧ ਨਹੀਂ ਕਰਨਾ ਚਾਹੇਗਾ, ਕਿਉਂਕਿ ਹਰ ਕੋਈ ਸ਼ਾਂਤੀ ਲਈ ਤਰਸਦਾ ਹੈ.

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਸ਼ਾਂਤੀ ਸਥਾਪਿਤ ਕਰਨ ਦੇ ਲਈ ਸੰਯੁਕਤ ਰਾਸ਼ਟਰ ਨੂੰ ਇੱਕ ਵਿਸ਼ਵ ਵਿਆਪੀ ਸੰਗਠਨ ਵਜੋਂ ਬਣਾਇਆ ਗਿਆ ਸੀ, ਲੋਕ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਕਰਦੇ ਹਨ. ਜਦੋਂ ਉਹ ਸ਼ਾਂਤੀ ਅਤੇ ਸੁਰੱਖਿਆ ਦੀ ਗੱਲ ਕਰਦੇ ਹਨ, ਤਦ ਅਚਾਨਕ ਤਬਾਹੀ ਅਤੇ ਬੇਚੈਨੀ ਉਨ੍ਹਾਂ ਉੱਤੇ ਆ ਜਾਂਦੀ ਹੈ (1 ਥੱਸਲੁਨੀਕੀਆਂ 5:3).

ਸਾਡੀ ਬੇਚੈਨੀ ਨੂੰ ਦੂਰ ਕਰਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਦੇ ਮਕਸਦ ਨਾਲ ਹੀ ਪ੍ਰਭੂ ਯਿਸੂ ਇਸ ਸੰਸਾਰ ਵਿੱਚ ਆਏ ਸਨ. ਉਹ ਗਰਜਦੇ ਹੋਏ ਸਮੁੰਦਰਾਂ ਅਤੇ ਤੇਜ਼ ਤੂਫਾਨਾਂ ਨੂੰ ਵੀ ਝਿੜਕ ਸਕਦਾ ਹੈ ਅਤੇ ਉਹਨਾਂ ਨੂੰ ਸ਼ਾਂਤ ਕਰ ਸਕਦਾ ਹੈ; ਅਤੇ ਪਰਿਵਾਰ ਅਤੇ ਦੇਸ਼ ਵਿੱਚ ਸ਼ਾਂਤੀ ਦਾ ਹੁਕਮ ਦਿੰਦਾ ਹੈ. ਜਦੋਂ ਉਸ ਨੇ ਉੱਠ ਕੇ ਤੂਫ਼ਾਨ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾ! ਅਤੇ ਤੂਫ਼ਾਨ ਥੰਮ੍ਹ ਗਿਆ ਅਤੇ ਵੱਡਾ ਚੈਨ ਹੋ ਗਿਆ”(ਮਰਕੁਸ ਦੀ ਇੰਜੀਲ 4:39).

ਉਹ ਸ਼ਾਂਤੀ ਦਾ ਪ੍ਰਭੂ ਅਤੇ ਸ਼ਾਂਤੀ ਦਾ ਰਾਜਕੁਮਾਰ ਹੈ (ਯਸਾਯਾਹ 9:6). ਉਹ ਸਾਡੀ ਸ਼ਾਂਤੀ ਹੋਵੇਗਾ (ਮੀਕਾਹ 5:5). ਪੂਰੀ ਸ਼ਾਂਤੀ ਸਿਰਫ਼ ਉਸ ਤੋਂ ਹੀ ਮਿਲਦੀ ਹੈ. ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ. ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ. ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ”(ਯੂਹੰਨਾ ਦੀ ਇੰਜੀਲ 14:27).

ਪਾਪ ਮਨੁੱਖ ਦੀ ਸ਼ਾਂਤੀ ਨੂੰ ਨਸ਼ਟ ਕਰ ਦਿੰਦਾ ਹੈ. ਪਾਪ ਅਤੇ ਬਦੀ ਇੱਕ ਮਨੁੱਖ ਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਕਰਦੇ ਹਨ; ਅਤੇ ਸ਼ੈਤਾਨ ਅਤੇ ਵਿਰੋਧੀ ਨੂੰ ਆਪਣੇ ਅੰਦਰ ਲਿਆਉਂਦਾ ਹਨ.

“ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ”(ਯਸਾਯਾਹ 57:21). ਯਿਸੂ ਮਸੀਹ ਨੇ ਆਪਣੇ ਆਪ ਨੂੰ ਸਲੀਬ ਉੱਤੇ ਪਾਪ ਦੀ ਭੇਟ ਵਜੋਂ ਦੇ ਦਿੱਤਾ. “ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ”(ਯਸਾਯਾਹ 53:5). “ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉੱਤੇ ਅਤੇ ਅਕਾਸ਼ ਉੱਤੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮੇਲ ਮਿਲਾਵੇ”(ਕੁਲੁੱਸੀਆਂ 1:20).

ਸਿਰਫ਼ ਉਹ ਸ਼ਾਂਤੀ ਜੋ ਉਹ ਪ੍ਰਦਾਨ ਕਰਦਾ ਹੈ ਸੰਪੂਰਨ ਅਤੇ ਸਦੀਪਕ ਹੈ; ਅਤੇ ਤੁਹਾਡੀ ਆਤਮਾ ਵਿੱਚ ਖੁਸ਼ੀ ਲਿਆਉਂਦਾ ਹੈ. ਇਸ ਮਹਾਨ ਸ਼ਾਂਤੀ ਦੀ ਰੱਖਿਆ ਕਰੋ ਜਿਹੜੀ ਪ੍ਰਭੂ ਪ੍ਰਦਾਨ ਕਰਦਾ ਹੈ. ਅਤੇ ਇਸ ਸ਼ਾਂਤੀ ਨੂੰ ਪ੍ਰਾਪਤ ਕਰਨ ਅਤੇ ਸੁਰੱਖਿਅਤ ਰੱਖਣ ਦੇ ਲਈ ਕੋਈ ਵੀ ਕੀਮਤ ਚੁਕਾਉਣ ਦੇ ਲਈ ਤਿਆਰ ਰਹੋ. ਅਤੇ ਸਾਰੀ ਕੁੜੱਤਣ ਨੂੰ ਆਪਣੇ ਤੋਂ ਦੂਰ ਕਰ ਦਿਓ, ਅਤੇ ਉਹਨਾਂ ਸਾਰਿਆਂ ਨਾਲ ਮੇਲ-ਮਿਲਾਪ ਕਰੋ ਜਿਨ੍ਹਾਂ ਦੇ ਨਾਲ ਤੁਹਾਨੂੰ ਮੇਲ-ਮਿਲਾਪ ਕਰਨਾ ਹੈ. “ਬਦੀ ਤੋਂ ਹੱਟ ਜਾ ਅਤੇ ਨੇਕੀ ਕਰ, ਮੇਲ-ਮਿਲਾਪ ਨੂੰ ਲੱਭ ਅਤੇ ਉਸ ਦਾ ਪਿੱਛਾ ਕਰ”(ਜ਼ਬੂਰਾਂ ਦੀ ਪੋਥੀ 34:14).

ਪ੍ਰਮੇਸ਼ਵਰ ਦੇ ਬੱਚਿਓ, ਇਹ ਜ਼ਰੂਰੀ ਹੈ ਕਿ ਤੁਹਾਡਾ ਦਿਲ ਇਸ ਰੂਹਾਨੀ ਸ਼ਾਂਤੀ ਨਾਲ ਭਰਿਆ ਹੋਵੇ. ਜਦੋਂ ਇਹ ਅਜਿਹੀ ਸ਼ਾਂਤੀ ਨਾਲ ਭਰਿਆ ਨਹੀਂ ਹੁੰਦਾ, ਤਾਂ ਇਹ ਸ਼ੈਤਾਨ ਨੂੰ ਤੁਹਾਡੇ ਦਿਲ ਵਿੱਚ ਪ੍ਰਵੇਸ਼ ਕਰਨ ਦਾ ਕਾਰਨ ਬਣਦਾ ਹੈ. ਪਰ ਜਦੋਂ ਇਹ ਪ੍ਰਮੇਸ਼ਵਰ ਦੇ ਪਿਆਰ ਨਾਲ ਭਰ ਜਾਵੇਗਾ, ਤਦ ਤੁਹਾਨੂੰ ਪ੍ਰਮੇਸ਼ਵਰ ਦੀ ਸ਼ਾਂਤੀ ਮਿਲੇਗੀ, ਜੋ ਸਾਰੀ ਸਮਝ ਤੋਂ ਪਰੇ ਹੈ. “ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ”(ਫਿਲਿੱਪੀਆਂ 4:7).

ਅਭਿਆਸ ਕਰਨ ਲਈ – “ਉਹ ਬਦੀ ਤੋਂ ਹੱਟ ਜਾਵੇ ਅਤੇ ਨੇਕੀ ਕਰੇ, ਮੇਲ-ਮਿਲਾਪ ਨੂੰ ਲੱਭੇ ਅਤੇ ਉਸ ਦਾ ਪਿੱਛਾ ਕਰੇ”(1 ਪਤਰਸ 3:11).

Leave A Comment

Your Comment
All comments are held for moderation.