Appam - Punjabi

ਜੂਨ 10 – ਬੇਇਨਸਾਫ਼ੀ ਵਿੱਚ ਦਿਲਾਸਾ!

“ਕੀ ਸਾਰੀ ਧਰਤੀ ਦਾ ਨਿਆਈਂ ਨਿਆਂ ਨਾ ਕਰੇਗਾ?”(ਉਤਪਤ 18:26)।

ਕੀ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ? ਕੀ ਤੁਹਾਡੀ ਧਾਰਮਿਕਤਾ ਉਲਟ ਗਈ ਹੈ? ਅਤੇ ਕੀ ਕੋਈ ਅਜਿਹਾ ਨਹੀਂ ਹੈ ਜੋ ਤੁਹਾਡੀ ਮਦਦ ਦੇ ਲਈ ਆਵੇਗਾ ਅਤੇ ਨਿਆਂ ਜ਼ਰੂਰ ਹੀ ਕਰੇਗਾ? ਆਪਣੇ ਦਿਲ ਵਿੱਚ ਥੱਕੋ ਨਾ।

ਲੂਕਾ ਦੀ ਇੰਜੀਲ, ਅਧਿਆਇ 18, ਆਇਤ 1 ਤੋਂ 6 ਵਿੱਚ ਦਰਜ ਘਟਨਾਵਾਂ ਨੂੰ ਦੇਖੋ। ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹੜਾ ਪ੍ਰਮੇਸ਼ਵਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਮਨੁੱਖ ਦੀ ਪਰਵਾਹ ਕਰਦਾ ਸੀ। ਉਸ ਨਗਰ ਵਿੱਚ ਇੱਕ ਵਿਧਵਾ ਵੀ ਸੀ; ਅਤੇ ਉਹ ਉਸ ਦੇ ਕੋਲ ਆ ਕੇ ਕਹਿਣ ਲੱਗੀ, ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ। ਕਾਫੀ ਸਮੇਂ ਤੱਕ ਹਾਕਮ ਨੇ ਉਸ ਵਿਧਵਾ ਦੀ ਗੱਲ ਨਾ ਸੁਣੀ ਪਰ ਪਿੱਛੋਂ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਨਾ ਤਾਂ ਪਰਮੇਸ਼ੁਰ ਦਾ ਡਰ ਮੰਨਦਾ ਹਾਂ ਅਤੇ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ। ਤਾਂ ਵੀ ਇਹ ਵਿਧਵਾ ਮੈਨੂੰ ਸ਼ਿਕਾਇਤ ਕਰਦੀ ਹੈ ਇਸ ਲਈ ਮੈਂ ਉਸ ਦਾ ਬਦਲਾ ਉਸ ਨੂੰ ਲੈ ਦਿਆਂਗਾ, ਇਹ ਨਾ ਹੋਵੇ ਜੋ ਉਹ ਵਾਰ-ਵਾਰ ਆ ਕੇ ਮੈਨੂੰ ਤੰਗ ਕਰੇ। ਜ਼ਰਾ ਸੋਚੋ ਉਸ ਬੇਇਨਸਾਫ਼ ਹਾਕਮ ਦੇ ਸ਼ਬਦਾਂ ਬਾਰੇ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ?”(ਲੂਕਾ ਦੀ ਇੰਜੀਲ 18:7)। ਜਦੋਂ ਇੱਕ ਬੇਇਨਸਾਫ਼ ਹਾਕਮ ਇੱਕ ਗਰੀਬ ਵਿਧਵਾ ਦੇ ਲਈ ਨਿਆਂ ਜ਼ਰੂਰ ਕਰ ਸਕਦਾ ਹੈ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਡਾ ਪ੍ਰਭੂ, ਸਭ ਤੋਂ ਧਰਮੀ ਨਿਆਈਂ, ਆਪਣੇ ਲੋਕਾਂ ਦਾ ਬਦਲਾ ਕਿਵੇਂ ਲਵੇਗਾ ਅਤੇ ਨਿਆ ਸਥਾਪਿਤ ਕਰੇਗਾ। ਉਹ ਜ਼ਰੂਰ ਹੀ ਤੁਹਾਡੇ ਲਈ ਨਿਆਂ ਅਤੇ ਧਾਰਮਿਕਤਾ ਨੂੰ ਯਕੀਨਨ ਕਰੇਗਾ।

ਕਈ ਵਾਰ ਅਜਿਹਾ ਲੱਗ ਸਕਦਾ ਹੈ ਕਿ ਬੁਰਿਆਰ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲ ਹੁੰਦੇ ਹਨ, ਅਤੇ ਦੁਸ਼ਟ ਆਪਣੇ ਸਾਰੇ ਯਤਨਾਂ ਵਿੱਚ ਸਫ਼ਲ ਹੁੰਦੇ ਹਨ। ਪਰ ਇਹ ਸਭ ਕੁੱਝ ਇੱਕ ਪਲ ਵਿੱਚ ਬਦਲ ਜਾਵੇਗਾ। ਪਰ ਤੁਸੀਂ, ਜਿਹੜੇ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਬਣੇ ਰਹਿੰਦੇ ਹੋ, ਪਰਮੇਸ਼ੁਰ ਦੀ ਹਜ਼ੂਰੀ ਵਿੱਚ ਪੂਰੀ ਖੁਸ਼ੀ ਅਤੇ ਖੁਸ਼ੀ ਦੇ ਨਾਲ ਬਣੇ ਰਹੋਂਗੇ।

ਯਿਸੂ ਨੇ ਆਖਿਆ: “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ। ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ”(ਯੂਹੰਨਾ ਦੀ ਇੰਜੀਲ 14:27)। ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਤੁਹਾਡੇ ਨਾਲ ਹੋਈ ਹਰ ਬੇਇਨਸਾਫ਼ੀ ਦਾ ਬਦਲਾ ਲਵੇਗਾ, ਤੁਹਾਨੂੰ ਸਹੀ ਠਹਿਰਾਵੇਗਾ ਅਤੇ ਤੁਹਾਡੇ ਦਿਲ ਨੂੰ ਸ਼ਾਂਤੀ ਨਾਲ ਭਰ ਦੇਵੇਗਾ।

ਅਭਿਆਸ ਕਰਨ ਲਈ – “ਸਦਾ ਅਨੰਦ ਰਹੋ। ਹਰ ਰੋਜ਼ ਪ੍ਰਾਰਥਨਾ ਕਰੋ। ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ”(1 ਥੱਸਲੁਨੀਕੀਆਂ 5:16,17,18)।

Leave A Comment

Your Comment
All comments are held for moderation.