Appam - Punjabi

ਜੂਨ 07 – ਦੁੱਖ ਵਿੱਚ ਦਿਲਾਸਾ!

“ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ”(ਯਸਾਯਾਹ 63:9)।

ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਸ਼ਕਤੀਆਂ ਹਨ ਜਿਹੜੀਆਂ ਤੁਹਾਨੂੰ ਦੁੱਖ ਅਤੇ ਤਕਲੀਫ਼ ਦਿੰਦੀਆਂ ਹਨ। ਪਰ ਹਰ ਇੱਕ ਦੁੱਖ ਵਿੱਚ, ਅਤੇ ਹਰ ਇੱਕ ਮੁਸੀਬਤ ਵਿੱਚ ਜਿਹੜੇ ਤੁਸੀਂ ਝੱਲਦੇ ਹੋ, ਪ੍ਰਭੂ ਤੁਹਾਡੇ ਨਾਲ ਹੈ, ਅਤੇ ਉਨ੍ਹਾਂ ਸਾਰਿਆਂ ਤੋਂ ਤੁਹਾਨੂੰ ਛੁਡਾਉਂਦਾ ਹੈ।

ਇੱਕ ਵਾਰ ਜਰਮਨੀ ਦੇ ਪਾਦਰੀਆਂ ਅਤੇ ਲੋਕਾਂ ਨੇ ਮਾਰਟਿਨ ਲੂਥਰ ਉੱਤੇ ਹਮਲਾ ਕਰਨ ਦੇ ਲਈ ਸਿਪਾਹੀ ਭੇਜੇ। ਅਤੇ ਉਸ ਦੇ ਕੋਲ ਸਿਰਫ਼ ਇੱਕ ਹੀ ਤਸੱਲੀ ਪਰਮੇਸ਼ੁਰ ਦੀ ਹਜ਼ੂਰੀ ਸੀ। ਜਦੋਂ ਮਾਰਟਿਨ ਲੂਥਰ ਜੰਗਲ ਵਿੱਚ ਭੱਜ ਗਿਆ, ਕੁੱਝ ਸਿਪਾਹੀਆਂ ਨੇ ਉਸ ਨੂੰ ਦੇਖਿਆ। ਹਾਲਾਂਕਿ ਉਹ ਇਕੱਲਾ ਸੀ, ਪਰ ਉਨ੍ਹਾਂ ਨੇ ਉਸ ਨੂੰ ਤੁਰਦੇ ਹੋਏ ਕਿਸੇ ਹੋਰ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਹੋਏ ਦੇਖਿਆ। ਪਰ ਜਦੋਂ ਉਹ ਉਸ ਦੇ ਨੇੜੇ ਆਏ, ਤਾਂ ਉਸ ਦੇ ਨਾਲ ਕਿਸੇ ਹੋਰ ਨੂੰ ਨਾ ਦੇਖ ਸਕੇ, ਅਤੇ ਹੈਰਾਨ ਹੋਣ ਲੱਗੇ।

ਮਾਰਟਿਨ ਲੂਥਰ ਨੇ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਉਹ ਕਦੇ ਵੀ ਇਕੱਲਾ ਨਹੀਂ ਚੱਲਦਾ ਸਗੋਂ ਹਮੇਸ਼ਾ ਯਿਸੂ ਮਸੀਹ ਦੇ ਨਾਲ ਚੱਲਦਾ ਹੈ। ਅਤੇ ਜਿਹੜੇ ਲੋਕ ਉਸ ਨੂੰ ਫੜਨ ਦੇ ਲਈ ਉੱਥੇ ਗਏ ਸੀ, ਉਹ ਉਸ ਦੀ ਭਗਤੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਗ੍ਰਿਫਤਾਰ ਕੀਤੇ ਬਿਨਾਂ ਵਾਪਸ ਮੁੜ ਗਏ।

ਦੁੱਖ ਦੇ ਸਮੇਂ ਵਿੱਚ, ਪਰਮੇਸ਼ੁਰ ਦੇ ਬਹੁਤ ਸਾਰੇ ਬੱਚੇ ਸਿਰਫ਼ ਚੁਣੌਤੀਆਂ ਅਤੇ ਬਿਪਤਾ ਨੂੰ ਹੀ ਦੇਖਦੇ ਹਨ। ਉਹ ਸਿਰਫ਼ ਗਰਜਦੇ ਸਮੁੰਦਰ ਅਤੇ ਤੇਜ਼ ਤੂਫ਼ਾਨ ਨੂੰ ਹੀ ਦੇਖਦੇ ਹਨ। ਪਰ ਉਹ ਉਨ੍ਹਾਂ ਸਾਰੀਆਂ ਸਮੱਸਿਆਵਾਂ ਅਤੇ ਹਾਲਾਤਾਂ ਤੋਂ ਉੱਪਰ ਪ੍ਰਮੇਸ਼ਵਰ ਨੂੰ ਦੇਖਣ ਵਿੱਚ ਅਸਫ਼ਲ ਰਹਿੰਦੇ ਹਨ ਅਤੇ ਜਿਹੜਾ ਸਮੁੰਦਰ ਅਤੇ ਹਵਾਵਾਂ ਨੂੰ ਸ਼ਾਂਤ ਰਹਿਣ ਦਾ ਹੁਕਮ ਦੇ ਸਕਦਾ ਹੈ। ਜਿਹੜੇ ਲੋਕ ਯਹੋਵਾਹ ਵੱਲ ਦੇਖਦੇ ਹਨ, ਉਨ੍ਹਾਂ ਨੂੰ ਕਦੇ ਵੀ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਪ੍ਰਭੂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਉਸਨੂੰ ਆਪਣੀਆਂ ਬਿਪਤਾ ਵਿੱਚ ਬੁਲਾਓ। ਇਸ ਲਈ, ਆਪਣੇ ਦੁੱਖਾਂ ਅਤੇ ਦਰਦਾਂ ਨੂੰ ਆਪਣੇ ਦਿਲ ਵਿੱਚ ਨਾ ਰੱਖੋ, ਸਗੋਂ ਉਨ੍ਹਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੁੱਟ ਦਿਓ। ਦਾਊਦ ਕਹਿੰਦਾ ਹੈ: “ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, ਤੂੰ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਬਰਕਤਾਂ ਨਾਲ ਭਰਿਆ ਹੋਇਆ ਹੈ”(ਜ਼ਬੂਰਾਂ ਦੀ ਪੋਥੀ 23:5)।

ਆਪਣੀਆਂ ਆਤਮਿਕ ਅੱਖਾਂ ਨਾਲ ਦੇਖੋ, ਕਿ ਪ੍ਰਭੂ ਤੁਹਾਡੇ ਦੁੱਖਾਂ ਅਤੇ ਪਰਤਾਵਿਆਂ ਦੇ ਵਿੱਚ ਤੁਹਾਡੇ ਨਾਲ ਚੱਲਦਾ ਰਹੇ। ਕਿਉਂਕਿ ਉਹ ਤੁਹਾਨੂੰ ਕਦੇ ਨਹੀਂ ਛੱਡਦਾ ਅਤੇ ਨਾ ਹੀ ਤੁਹਾਨੂੰ ਤਿਆਗਦਾ ਹੈ। ਜ਼ਬੂਰਾਂ ਦਾ ਲਿਖਾਰੀ ਘਬਰਾ ਗਿਆ ਅਤੇ ਕਹਿੰਦਾ ਹੈ ਕਿ ਉਹ ਸ਼ਰਵ ਸ਼ਕਤੀਮਾਨ ਦੇ ਸਾਯੇ ਵਿੱਚ ਖੁਸ਼ ਹੁੰਦਾ ਹੈ। ਉਹ ਕਹਿੰਦਾ ਹੈ: “ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ”(ਜ਼ਬੂਰਾਂ ਦੀ ਪੋਥੀ 94:17)। ਪਰਮੇਸ਼ੁਰ ਦੇ ਬੱਚਿਓ, ਯਹੋਵਾਹ ਤੁਹਾਨੂੰ ਤੁਹਾਡੇ ਸਾਰੇ ਦੁੱਖਾਂ ਤੋਂ ਬਚਾਵੇਗਾ ਅਤੇ ਤੁਹਾਨੂੰ ਬਰਕਤ ਦੇਵੇਗਾ।

ਅਭਿਆਸ ਕਰਨ ਲਈ – “ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ, ਅਤੇ ਮੈਂ ਜਾਣਦਾ ਹਾਂ ਕਿ ਮੈਂ ਲੱਜਿਆਵਾਨ ਨਾ ਹੋਵਾਂਗਾ”(ਯਸਾਯਾਹ 50:7)

Leave A Comment

Your Comment
All comments are held for moderation.