bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਜੁਲਾਈ 27 – ਇੱਕ ਜਿਸਨੇ ਪਰਮੇਸ਼ੁਰ ਦਾ ਪਿਆਰ ਪ੍ਰਾਪਤ ਕੀਤਾ!

ਇਸ ਆਇਤ ਵਿੱਚ ਇੱਕ ਬੱਚੇ ਦਾ ਜ਼ਿਕਰ ਹੈ। ਹਾਲਾਂਕਿ ਬੱਚੇ ਬਾਰੇ ਕੋਈ ਵੇਰਵੇ ਮੌਜ਼ੂਦ ਨਹੀਂ ਹਨ, ਇੱਕ ਗੱਲ ਬਹੁਤ ਸਪੱਸ਼ਟ ਹੈ – ਕਿ ਉਹ ਪ੍ਰਮੇਸ਼ਵਰ ਦੇ ਪਿਆਰ ਨਾਲ ਭਰਿਆ ਹੋਇਆ ਸੀ ਅਤੇ ਉਹ ਪ੍ਰਭੂ ਦੇ ਲਈ ਜੋ ਕੁੱਝ ਵੀ ਕਰ ਸਕਦਾ ਸੀ ਉਸਨੂੰ ਦੇਣ ਦੇ ਲਈ ਤਰਸ ਰਿਹਾ ਸੀ।

ਕੇਵਲ ਇਸ ਲਈ ਕਿ ਉਸਨੂੰ ਪ੍ਰਭੂ ਦੇ ਲਈ ਗਹਿਰੀ ਲਾਲਸਾ ਸੀ, ਕਿ ਉਹ ਉਜਾੜ ਵਿੱਚ ਪ੍ਰਮੇਸ਼ਵਰ ਦਾ ਵਚਨ ਸੁਣਨ ਦੇ ਲਈ ਆਇਆ ਸੀ। ਉਸਦੀ ਮਾਂ ਨੇ ਉਸਨੂੰ ਖਾਲੀ ਹੱਥ ਨਹੀਂ ਭੇਜਿਆ ਸਗੋਂ ਉਸਨੂੰ ਪੰਜ ਰੋਟੀਆਂ ਅਤੇ ਦੋ ਮੱਛੀਆਂ ਦਿੱਤੀਆਂ ਸੀ। ਕਿਉਂਕਿ ਬੱਚਾ ਯਹੋਵਾਹ ਦੇ ਵਚਨ ਦਾ ਭੁੱਖਾ ਸੀ, ਉਸ ਨੇ ਆਪਣੀ ਸਰੀਰਕ ਭੁੱਖ ਦੀ ਪਰਵਾਹ ਨਹੀਂ ਕੀਤੀ।

ਹੈਰਾਨੀ ਦੀ ਗੱਲ ਸੀ ਕਿ ਰੋਟੀਆਂ ਅਤੇ ਮੱਛੀਆਂ ਤਿੰਨ ਦਿਨ ਤੋਂ ਬਾਅਦ ਵੀ ਖ਼ਰਾਬ ਨਹੀਂ ਹੋਈਆਂ। ਆਮ ਤੌਰ ਤੇ ਗਰਮੀਆਂ ਦੇ ਮੌਸਮ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਪਰ ਇਹ ਰੋਟੀਆਂ ਅਤੇ ਮੱਛੀਆਂ ਖਰਾਬ ਨਹੀਂ ਹੋਈਆਂ। ਇਹ ਵੀ ਧਿਆਨ ਦੇਣ ਯੋਗ ਸੀ ਕਿ ਚੇਲਿਆਂ ਨੇ ਬੱਚੇ ਤੋਂ ਰੋਟੀਆਂ ਅਤੇ ਮੱਛੀਆਂ ਮੰਗੀਆਂ। ਉਨ੍ਹਾਂ ਨੇ ਕਦੇ ਕਿਸੇ ਜਵਾਨ ਬੱਚੇ ਤੋਂ ਇਹ ਮੰਗਣਾ ਸ਼ਰਮਨਾਕ ਨਹੀਂ ਸਮਝਿਆ। ਉਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਉਹ ਬੱਚੇ ਤੋਂ ਉਸਦੇ ਖਾਣ ਵਾਲੀਆਂ ਚੀਜ਼ਾਂ ਤੋਂ ਵਾਂਝੇ ਕਰ ਰਹੇ ਹਨ।

ਬੱਚੇ ਨੇ ਵੀ ਖੁਸ਼ੀ-ਖੁਸ਼ੀ ਨਾਲ ਉਨ੍ਹਾਂ ਚੀਜ਼ਾਂ ਨੂੰ ਦਿੱਤਾ, ਜਿਸ ਸਮੇਂ ਚੇਲਿਆਂ ਨੇ ਉਸ ਤੋਂ ਪੁੱਛਿਆ, ਪ੍ਰਭੂ ਦੇ ਲਈ। ਸੁਆਰਥੀ ਹੁੰਦਾ ਤਾਂ ਪੰਜ ਹਜ਼ਾਰ ਲੋਕਾਂ ਦਾ ਢਿੱਡ ਭਰਨ ਵਿੱਚ ਹਿੱਸਾ ਪਾ ਕੇ ਕਦੇ ਵੀ ਸੰਤੁਸ਼ਟ ਨਾ ਹੁੰਦਾ। ਜਦੋਂ ਕਿ ਹੁਣ, ਉਸਨੇ ਖਾਧਾ ਅਤੇ ਰੱਜ ਗਿਆ, ਪੰਜ ਹਜ਼ਾਰ ਲੋਕਾਂ ਨੂੰ ਭੋਜਨ ਦੇ ਕੇ ਚਮਤਕਾਰ ਵਿੱਚ ਯੋਗਦਾਨ ਪਾਇਆ ਅਤੇ ਪ੍ਰਭੂ ਦਾ ਪਿਆਰ ਵੀ ਪ੍ਰਾਪਤ ਕੀਤਾ। ਜਦੋਂ ਤੁਸੀਂ ਪ੍ਰਭੂ ਨੂੰ ਦੇਵੋਂਗੇ, ਤਦ ਹੀ ਤੁਹਾਡੀ ਖੁਸ਼ੀ ਪੂਰੀ ਹੋਵੇਗੀ!

ਕਹਾਣੀ ਰੇਗਿਸਤਾਨ ਵਿੱਚ ਇੱਕ ਥੱਕੇ ਹੋਏ ਯਾਤਰੀ ਦੀ ਦੱਸੀ ਗਈ ਹੈ। ਉਸ ਨੂੰ ਬਹੁਤ ਪਿਆਸ ਲੱਗੀ ਅਤੇ ਅੰਤ ਵਿੱਚ ਉਸਨੂੰ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਇੱਕ ਨਲਕਾ ਮਿਲਿਆ। ਉਸਨੇ ਉਸ ਨਲਕੇ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿੱਚੋਂ ਪਾਣੀ ਨਹੀਂ ਨਿੱਕਲਿਆ। ਤਦ ਉਸਨੂੰ ਸਾਫ਼ ਪਾਣੀ ਨਾਲ ਭਰਿਆ ਇੱਕ ਘੜਾ ਮਿਲਿਆ। ਘੜੇ ਦੇ ਨਾਲ ਇੱਕ ਨੋਟ ਚਿਪਕਿਆ ਹੋਇਆ ਸੀ, ਜਿਸ ਵਿੱਚ ਲਿਖਿਆ ਸੀ, ਜੇਕਰ ਤੁਸੀਂ ਜ਼ਿਆਦਾ ਪਾਣੀ ਲੈਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਘੜੇ ਵਿੱਚੋਂ ਪਾਣੀ ਦੀ ਵਰਤੋਂ ਕਰੋ, ਫਿਰ ਨਲਕੇ ਵਿੱਚੋਂ ਪਾਣੀ ਕੱਢੋ, ਅਤੇ ਫਿਰ ਤੁਹਾਨੂੰ ਪੀਣ ਅਤੇ ਨਹਾਉਣ ਦੇ ਲਈ ਜ਼ਿਆਦਾ ਪਾਣੀ ਮਿਲੇਗਾ। ਯਾਤਰੀ ਨੇ ਵੀ ਹਦਾਇਤਾਂ ਦੀ ਪਾਲਣਾ ਕਰਦਿਆਂ ਨਲਕੇ ਵਿੱਚ ਪਾਣੀ ਪਾਇਆ ਅਤੇ ਫਿਰ ਜਦੋਂ ਉਸਨੇ ਚਲਾਇਆ ਤਾਂ ਉਸਦੀ ਪਿਆਸ ਬੁਝਾਉਣ ਅਤੇ ਨਹਾਉਣ ਲਈ ਪਾਣੀ ਦੀ ਭਰਪੂਰ ਪੂਰਤੀ ਹੋ ਗਈ। ਕਲਪਨਾ ਕਰੋ, ਜੇਕਰ ਉਹ ਸਿਰਫ਼ ਘੜੇ ਦਾ ਪਾਣੀ ਪੀਣ ਦੇ ਲਈ ਸੁਆਰਥੀ ਹੁੰਦਾ, ਤਾਂ ਉਹ ਸ਼ਾਇਦ ਹੀ ਆਪਣੀ ਪਿਆਸ ਬੁਝਾਉਂਦਾ, ਪਰ ਭਰਪੂਰ ਮਾਤਰਾ ਵਿੱਚ ਪੂਰਤੀ ਤੋਂ ਖੁੰਝ ਜਾਂਦਾ

ਦਿਨ ਦੀ ਮੁੱਖ ਆਇਤ ਵਿੱਚ, ਮੁੰਡੇ ਦੇ ਕੋਲ ਜੋ ਕੁੱਝ ਸੀ ਉਹ ਬਹੁਤ ਘੱਟ ਸੀ। ਪਰ ਜਦੋਂ ਉਹ ਯਿਸੂ ਦੇ ਹੱਥਾਂ ਵਿੱਚ ਆਇਆ, ਤਾਂ ਇਹ ਕਈ ਗੁਣਾ ਵੱਧ ਗਿਆ ਅਤੇ ਹਜ਼ਾਰਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ।  ਪ੍ਰਮੇਸ਼ਵਰ ਦੇ ਬੱਚਿਓ, ਖੁੱਲ੍ਹੇ ਦਿਲ ਨਾਲ ਪ੍ਰਮੇਸ਼ਵਰ ਦਿਓ। ਤਦ ਤੁਸੀਂ ਵੀ ਉਸਦਾ ਪਿਆਰ ਪ੍ਰਾਪਤ ਕਰੋਂਗੇ ਅਤੇ ਯਹੋਵਾਹ ਤੁਹਾਨੂੰ ਭਰਪੂਰਤਾ ਨਾਲ ਬਰਕਤਾਂ ਦੇਵੇਗਾ।

ਅਭਿਆਸ ਕਰਨ ਲਈ – “ਅਤੇ ਭਲਿਆਈ ਕਰਦਿਆਂ ਅਸੀਂ ਹੌਂਸਲਾ ਨਾ ਹਾਰੀਏ ਕਿਉਂਕਿ ਜੇ ਅਸੀਂ ਢਿੱਲੇ ਨਾ ਪਈਏ ਤਾਂ ਵੇਲੇ ਸਿਰ ਵਾਢੀ ਵੱਢਾਂਗੇ”(ਗਲਾਤੀਆਂ 6:9)।

Leave A Comment

Your Comment
All comments are held for moderation.