situs toto musimtogel toto slot musimtogel link musimtogel daftar musimtogel masuk musimtogel login musimtogel toto
Appam - Punjabi

ਜੁਲਾਈ 26 – ਲੇਲਾ!

“ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ”(ਪ੍ਰਕਾਸ਼ ਦੀ ਪੋਥੀ 12:11)।

ਲੇਲੇ ਦਾ ਲਹੂ ਸ਼ੈਤਾਨ ਦੀਆਂ ਸ਼ਕਤੀਆਂ ਨੂੰ ਨਸ਼ਟ ਕਰਨ ਦੇ ਲਈ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਮਸੀਹ ਦਾ ਲਹੂ ਸਾਡੇ ਯੁੱਧ ਦਾ ਹਥਿਆਰ ਹੈ, ਜੋ ਸਾਡੇ ਮਨਾਂ ਵਿੱਚ ਸ਼ੈਤਾਨ ਦੇ ਹਰ ਕਿਲੇ ਨੂੰ ਤਬਾਹ ਕਰਨ ਦੇ ਲਈ ਸ਼ਕਤੀਸ਼ਾਲੀ ਹੈ।

ਜਿਵੇਂ ਸਾਡੇ ਕੋਲ ਯਿਸੂ ਮਸੀਹ ਦਾ ਲਹੂ ਹੈ, ਪਰਮੇਸ਼ੁਰ ਦਾ ਲੇਲਾ, ਪੁਰਾਣੇ ਨੇਮ ਦੇ ਸਮੇਂ ਵਿੱਚ ਉਨ੍ਹਾਂ ਦੇ ਕੋਲ ਪਸਾਹ ਦਾ ਲੇਲਾ ਹੁੰਦਾ ਸੀ, ਜਿਹੜਾ ਇੱਕ ਸ਼ਕਤੀਸ਼ਾਲੀ ਹਥਿਆਰ ਸੀ। ਉਹ ਮਿਸਰ ਦੇ ਹਾਕਮਾਂ ਅਤੇ ਉਨ੍ਹਾਂ ਦੇ ਕੰਮ ਦੇ ਮਾਲਕਾਂ ਦੇ ਹੱਥਾਂ ਵਿੱਚ ਬਹੁਤ ਪ੍ਰੀਖਿਆਵਾਂ ਅਤੇ ਮੁਸੀਬਤਾਂ ਦੇ ਅਧੀਨ ਸੀ। ਮਿਸਰ ਉੱਤੇ ਨੌਂ ਬਿਪਤਾਵਾਂ ਭੇਜਣ ਤੋਂ ਬਾਅਦ ਵੀ, ਫ਼ਿਰਊਨ ਨੇ ਨਰਮੀ ਨਹੀਂ ਵਰਤੀ ਸਗੋਂ ਆਪਣੇ ਦਿਲ ਨੂੰ ਹੋਰ ਕਠੋਰ ਕਰ ਲਿਆ। ਅੰਤ ਵਿੱਚ, ਯਹੋਵਾਹ ਨੂੰ ਆਖ਼ਰੀ ਬਿਪਤਾ ਭੇਜਣੀ ਪਈ – ਪਹਿਲੌਠਿਆਂ ਦੀ ਮੌਤ।

ਇਸ ਤੋਂ ਪਹਿਲਾਂ ਕਿ ਯਹੋਵਾਹ ਪਹਿਲੌਠਿਆਂ ਦੀ ਮੌਤ ਨੂੰ ਭੇਜਦਾ, ਉਸਨੇ ਮੂਸਾ ਨੂੰ ਚੇਤਾਵਨੀ ਦਾ ਇੱਕ ਮਜ਼ਬੂਤ ਵਚਨ ਦਿੱਤਾ, ਕਿ ਜੇਕਰ ਉਨ੍ਹਾਂ ਨੇ ਮੌਤ ਦੇ ਦੂਤ ਤੋਂ ਬਚਣਾ ਹੈ, ਤਾਂ ਉਨ੍ਹਾਂ ਨੂੰ ਹਰੇਕ ਪਰਿਵਾਰ ਦੇ ਲਈ ਇੱਕ ਲੇਲਾ ਚੁਣਨਾ ਪਏਗਾ, ਉਸਨੂੰ ਮਾਰਨਾ ਪਵੇਗਾ ਅਤੇ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਨ੍ਹਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ। ਇਹ ਭੇਤ ਮਿਸਰੀਆਂ ਨੂੰ ਪਤਾ ਨਹੀਂ ਸੀ ਅਤੇ ਇਸ ਲਈ ਉਨ੍ਹਾਂ ਦੇ ਸਾਰੇ ਪਹਿਲੌਠੇ ਮਾਰੇ ਗਏ।

ਜਦੋਂ ਇੱਕ ਆਮ ਲੇਲੇ ਦਾ ਲਹੂ ਮੌਤ ਦੇ ਦੂਤ ਨੂੰ ਰੋਕ ਸਕਦਾ ਹੈ, ਤਾਂ ਤੁਸੀਂ ਯਹੋਵਾਹ ਦੇ ਉਸ ਲਹੂ ਦੀ ਸ਼ਕਤੀ ਅਤੇ ਜਿੱਤ ਦੀ ਕਲਪਨਾ ਕਰ ਸਕਦੇ ਹੋ, ਜਿਸ ਨੇ ਸੰਸਾਰ ਦੇ ਸਾਰੇ ਲੇਲਿਆਂ ਨੂੰ ਬਣਾਇਆ। ਉਸ ਦੇ ਪੈਰਾਂ ਵਿੱਚੋਂ ਨਿਕਲੇ ਲਹੂ ਦੁਆਰਾ, ਉਸਨੇ ਸ਼ੈਤਾਨ ਦੇ ਸਿਰ ਨੂੰ ਕੁਚਲ ਦਿੱਤਾ ਅਤੇ ਉਸ ਦੀਆਂ ਸ਼ਕਤੀਆਂ ਨੂੰ ਨਸ਼ਟ ਕਰ ਦਿੱਤਾ। ਉਸ ਕੀਮਤੀ ਲਹੂ ਦੇ ਦੁਆਰਾ ਉਸਨੇ ਸਾਨੂੰ ਜਿੱਤ ਦਿੱਤੀ। ਉਸਨੇ ਇਹ ਕਹਿੰਦੇ ਹੋਏ ਵੀ ਵਾਅਦਾ ਕੀਤਾ ਹੈ: “ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ”(ਲੂਕਾ ਦੀ ਇੰਜੀਲ 10:19)।

ਕੀ ਸ਼ੈਤਾਨ ਨੇ ਤੁਹਾਡੇ ਜੀਵਨ ਵਿੱਚ ਸੰਘਰਸ਼ ਲਿਆਉਣਾ ਸ਼ੁਰੂ ਕਰ ਦਿੱਤਾ ਹੈ? ਆਪਣੇ ਵਿਸ਼ਵਾਸ ਦੇ ਤੀਰਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਕੀਮਤੀ ਲਹੂ ਵਿੱਚ ਡੁਬੋਵੋ, ਅਤੇ ਸ਼ੈਤਾਨ ਨੂੰ ਮਾਰੋ। ਪਰਮੇਸ਼ੁਰ ਦੀ ਤਲਵਾਰ, ਜੋ ਉਸਦਾ ਵਚਨ ਹੈ, ਉਸਨੂੰ ਮਸੀਹ ਦੇ ਲਹੂ ਵਿੱਚ ਡੁਬੋ ਦਿਓ, ਅਤੇ ਸ਼ੈਤਾਨ ਦੀਆਂ ਸਾਰੀਆਂ ਭੈੜੀਆਂ ਯੋਜਨਾਵਾਂ ਨੂੰ ਨਸ਼ਟ ਕਰ ਦਿਓ। ਸ਼ੈਤਾਨ ਦੇ ਸਿਰ ਉੱਤੇ ਯਿਸੂ ਦੇ ਲਹੂ ਨੂੰ ਛਿੜਕ ਦਿਓ। ਅਤੇ ਉਸਦੇ ਸਾਰੇ ਕੰਮਾਂ ਉੱਤੇ ਮੋਹਰ ਲਗਾ ਦਿਓ। ਲੇਲੇ ਦਾ ਲਹੂ, ਸ਼ੈਤਾਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਨਸ਼ਟ ਕਰ ਦਿੰਦਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਇੱਕ ਵਾਰ ਜਦੋਂ ਤੁਸੀਂ ਆਪਣੇ ਪਾਪਾਂ ਦੀ ਮਾਫ਼ੀ ਮੰਗਦੇ ਹੋ ਅਤੇ ਆਪਣੇ ਪਾਪਾਂ ਦੇ ਲਈ ਪ੍ਰਭੂ ਅੱਗੇ ਭੁੱਬਾਂ ਮਾਰ-ਮਾਰ ਕੇ ਰੌਂਦੇ ਹੋ, ਤਾਂ ਪ੍ਰਭੂ ਯਿਸੂ ਮਸੀਹ ਦਾ ਲਹੂ, ਜਿਹੜਾ ਹਰ ਪਾਪ ਨੂੰ ਸਾਫ਼ ਕਰਦਾ ਹੈ, ਉਸੇ ਸਮੇਂ ਤੁਹਾਡੇ ਸਰੀਰ ਵਿੱਚ ਵਹਾਇਆ ਜਾਂਦਾ ਹੈ। ਫਿਰ ਇਸਨੂੰ ਤੁਹਾਡੀ ਆਤਮਾ ਉੱਤੇ ਲਗਾਇਆ ਜਾਂਦਾ ਹੈ। ਅਤੇ ਤੀਸਰਾ, ਇਹ ਤੁਹਾਡੇ ਦਿਲ ਉੱਤੇ ਵੀ ਛਿੜਕਿਆ ਜਾਂਦਾ ਹੈ। ਅਤੇ ਉਸ ਲਹੂ ਨਾਲ, ਤੁਸੀਂ ਜੇਤੂ ਹੋਵੋਂਗੇ!

ਅਭਿਆਸ ਕਰਨ ਲਈ – “ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ ਜਿਹੜਾ ਬੇਦਾਗ ਲੇਲੇ ਦੇ ਨਿਆਈਂ ਸੀ”(1 ਪਤਰਸ 1:19)।

Leave A Comment

Your Comment
All comments are held for moderation.