No products in the cart.
ਜੁਲਾਈ 13 – ਪ੍ਰਾਪਤ ਕਰਨ ਦੇ ਲਈ!
“ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ। ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ”(ਫਿਲਿੱਪੀਆਂ 3:10,11)।
ਇਸ ਆਇਤ ਵਿੱਚ, ਅਸੀਂ ਰਸੂਲ ਪੌਲੁਸ ਦੇ ਦਿਲ ਦੀ ਇੱਛਾ ਨੂੰ ਦੇਖ ਸਕਦੇ ਹਾਂ ਕਿ ਉਹ ਪ੍ਰਭੂ ਦੇ ਆਉਣ ਦੇ ਯੋਗ ਗਿਣਿਆ ਜਾਵੇ ਅਤੇ ਮੌਤ ਤੋਂ ਜੀ ਉੱਠਣਾ ਪ੍ਰਾਪਤ ਕਰੇ। ਉਹ ਚਾਹੁੰਦਾ ਹੈ ਕਿ ਉਹ ਯੋਗ ਗਿਣਿਆ ਜਾਵੇ ਅਤੇ ਕਿਸੇ ਵੀ ਤਰੀਕੇ ਨਾਲ ਪ੍ਰਭੂ ਦੇ ਆਉਣ ਵਿੱਚ ਪਾਇਆ ਜਾਵੇ।
ਕੁੱਝ ਵਿਦਿਆਰਥੀ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਦੇ ਲਈ ਬਹੁਤ ਮਿਹਨਤ ਕਰਦੇ ਹਨ। ਉਨ੍ਹਾਂ ਦਾ ਉਦੇਸ਼ ਕਿਸੇ ਵੀ ਤਰੀਕੇ ਨਾਲ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪਾਸ ਕਰਨਾ ਹੈ। ਜਦੋਂ ਉਹ ਕਾਲਜ ਵਿੱਚ ਉੱਚ ਸਿੱਖਿਆ ਦੇ ਲਈ ਅਪਲਾਈ ਕਰਦੇ ਹਨ, ਤਾਂ ਉਹ ਕਿਸੇ ਤਰ੍ਹਾਂ ਦਾਖ਼ਲਾ ਹਾਸਿਲ ਕਰਨਾ ਚਾਹੁੰਦੇ ਹਨ। ਵਪਾਰੀ ਵੀ ਆਪਣੇ ਸਾਰੇ ਮਾਲ ਨੂੰ ਕਿਸੇ ਵੀ ਤਰੀਕੇ ਨਾਲ ਵੇਚਣ ਦੇ ਲਈ ਬਹੁਤ ਉਤਸੁਕ ਹਨ।
ਕੁੱਝ ਲੋਕ ਕਿਸੇ ਤਰ੍ਹਾਂ ਸਫ਼ਲ ਹੋਣ ਦੇ ਲਈ ਆਸਾਨ ਤਰੀਕੇ ਦਾ ਸਹਾਰਾ ਲੈਂਦੇ ਹਨ। ਕੁੱਝ ਕਾਰਪੋਰੇਟ ਆਪਣੀ ਵਿਕਰੀ ਵਧਾਉਣ ਦੇ ਲਈ ਬਹੁਤ ਜ਼ਿਆਦਾ ਕਮਿਸ਼ਨ ਵੀ ਦਿੰਦੇ ਹਨ। ਪਰ ਰਸੂਲ ਪੌਲੁਸ ਨੇ ਕਦੇ ਵੀ ਕਿਸੇ ਆਸਾਨ ਤਰੀਕੇ ਦਾ ਸਹਾਰਾ ਨਹੀਂ ਲਿਆ। ਉਸ ਨੇ ਆਪਣੇ ਨਿੱਜੀ ਵਰਤ-ਪ੍ਰਾਰਥਨਾ ਦੇ ਸਮੇਂ ਨੂੰ ਵਧਾਇਆ ਹੋਵੇਗਾ, ਜਾਂ ਆਪਣੀ ਪ੍ਰਾਰਥਨਾ-ਜੀਵਨ ਅਤੇ ਪਵਿੱਤਰਤਾ ਨੂੰ ਵਧਾਉਣ ਦਾ ਕੰਮ ਕੀਤਾ ਹੋਵੇਗਾ। ਉਸ ਦੀਆਂ ਅੱਖਾਂ ਕਿਸੇ ਵੀ ਤਰੀਕੇ ਨਾਲ ਮੁਰਦਿਆਂ ਵਿੱਚੋਂ ਜੀ ਉੱਠਣ ਉੱਤੇ ਕੇਂਦਰਿਤ ਸਨ। ਦੇਖੋ ਕਿ ਉਹ ਕਿਵੇਂ ਮਹਿਸੂਸ ਕਰਦਾ ਹੈ ਕਿ ਚੌਦਾਂ ਪੱਤ੍ਰੀਆਂ ਲਿਖਣ ਦੇ ਬਾਅਦ ਵੀ ਉਹ ਜੀ ਉੱਠਣ ਦੇ ਯੋਗ ਹੋਣ ਦੀ ਰਾਹ ਉੱਤੇ ਹੈ।
ਇਹ ਸੱਚ ਸੀ ਕਿ ਉਹ ਤੀਸਰੇ ਸਵਰਗ ਤੱਕ ਫੜਿਆ ਗਿਆ ਸੀ। ਇਹ ਸੱਚ ਸੀ ਕਿ ਉਹ ਪਰਮੇਸ਼ੁਰ ਦੇ ਭੇਤਾਂ ਦਾ ਭੰਡਾਰੀ ਸੀ। ਇਹ ਵੀ ਸੱਚ ਸੀ ਕਿ ਉਸਨੇ ਕਈ ਚਰਚਾਂ ਦੀ ਸਥਾਪਨਾ ਦੇ ਲਈ ਕਈ ਦੇਸ਼ਾਂ ਦੀ ਯਾਤਰਾ ਕੀਤੀ। ਹਰ ਅਰਥ ਵਿੱਚ, ਉਹ ਪਰਮੇਸ਼ੁਰ ਦਾ ਰਸੂਲ ਕਹਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਯੋਗ ਸੀ। ਭਾਵੇਂ ਕਿ ਉਹ ਇੰਨਾ ਯੋਗ ਸੀ, ਉਹ ਆਪਣੇ ਆਪ ਨੂੰ ਅਧੀਨ ਕਰਦਾ ਹੈ ਅਤੇ ਕਹਿੰਦਾ ਹੈ: “ਕਿਸੇ ਵੀ ਤਰੀਕੇ ਨਾਲ, ਮੈਂ ਮੁਰਦਿਆਂ ਵਿੱਚੋਂ ਜੀ ਉੱਠਣ ਨੂੰ ਪ੍ਰਾਪਤ ਕਰ ਸਕਦਾ ਹਾਂ”।
ਉਹ ਇਹ ਵੀ ਲਿਖਦਾ ਹੈ: “ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਕਿਤੇ ਅਜਿਹਾ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਪਰਮੇਸ਼ੁਰ ਅੱਗੇ ਨਿਕੰਮਾ ਹੋ ਜਾਂਵਾਂ”(1 ਕੁਰਿੰਥੀਆਂ 9:27)। ਜੇਕਰ ਤੁਹਾਡੇ ਕੋਲ ਯੋਗ ਹੋਣ ਦਾ ਅਜਿਹਾ ਜਨੂੰਨ ਹੈ, ਕਿਸੇ ਵੀ ਤਰੀਕੇ ਨਾਲ, ਤੁਹਾਡਾ ਦਿਲ ਪਵਿੱਤਰਤਾ ਦੇ ਲਈ ਤਰਸਦਾ ਰਹੇਗਾ। ਅਤੇ ਤੁਸੀਂ ਦੁਨਿਆਵੀ ਸੁੱਖਾਂ ਤੋਂ ਦੂਰ ਭੱਜ ਜਾਵੋਂਗੇ ਅਤੇ ਆਪਣੇ ਆਤਮਿਕ ਜੀਵਨ ਵਿੱਚ ਬਹੁਤ ਤਰੱਕੀ ਕਰੋਂਗੇ।
ਇਹ ਕਦੇ ਨਾ ਭੁੱਲੋ ਕਿ ਤੁਸੀਂ ਦੌੜ ਵਿੱਚ ਹੋ। ਜਦੋਂ ਤੱਕ ਤੁਸੀਂ ਰੋਜ਼ਾਨਾ ਆਧਾਰ ਉੱਤੇ ਆਪਣੇ ਆਪ ਦੀ ਜਾਂਚ ਨਹੀਂ ਕਰੋਂਗੇ, ਸੁਧਾਰ ਨਹੀਂ ਕਰੋਂਗੇ ਅਤੇ ਪਵਿੱਤਰਤਾ ਦੇ ਮਾਰਗ ਉੱਤੇ ਨਹੀਂ ਚੱਲੋਂਗੇ, ਤਦ ਤੱਕ ਤੁਹਾਡੇ ਲਈ ਤਿਆਰ ਕੀਤਾ ਗਿਆ ਜੀਵਨ ਦਾ ਤਾਜ ਕਿਸੇ ਹੋਰ ਵਿਅਕਤੀ ਦੁਆਰਾ ਚੁੱਕਿਆ ਜਾਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸਵਾਨ ਇਨਾਮ ਨੂੰ, ਪਰ ਅਸੀਂ ਅਵਿਨਾਸ਼ੀ ਇਨਾਮ ਨੂੰ ਲੈਣ ਲਈ ਇਹ ਕਰਦੇ ਹਾਂ”(1 ਕੁਰਿੰਥੀਆਂ 9:25)।
ਅਭਿਆਸ ਕਰਨ ਲਈ – “ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਮਜ਼ਬੂਤੀ ਨਾਲ ਫੜੀ ਰੱਖ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਮੁਕਟ ਕੋਈ ਹੋਰ ਲੈ ਜਾਵੇ”(ਪ੍ਰਕਾਸ਼ ਦੀ ਪੋਥੀ 3:11)।