No products in the cart.
ਜੁਲਾਈ 10 – ਇੱਕ ਜਿਹੜਾ ਘੋਸ਼ਣਾ ਕਰਦਾ ਹੈ!
“ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ, ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ। ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ”(ਜ਼ਬੂਰਾਂ ਦੀ ਪੋਥੀ 71:17,18)।
ਇਹ ਰਾਜਾ ਦਾਊਦ ਦੀ ਹੰਝੂਆਂ ਭਰੀ ਪ੍ਰਾਰਥਨਾ ਸੀ ਕਿ ਉਹ ਆਪਣੀ ਪੀੜ੍ਹੀ ਨੂੰ ਯਹੋਵਾਹ ਦੀ ਸ਼ਕਤੀ ਅਤੇ ਸਾਰਿਆਂ ਨੂੰ ਪਰਮੇਸ਼ੁਰ ਦੀ ਸਮਰੱਥਾ ਦੀ ਘੋਸ਼ਣਾ ਕਰੇ।
ਜਦੋਂ ਪ੍ਰਭੂ ਯਿਸੂ ਮਨੁੱਖ ਦੇ ਰੂਪ ਵਿੱਚ ਧਰਤੀ ਉੱਤੇ ਆਏ, ਤਾਂ ਉਨ੍ਹਾਂ ਨੇ ਗਰੀਬਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਸੁਣਾਇਆ (ਲੂਕਾ ਦੀ ਇੰਜੀਲ 4:18)। ਤਾਂ ਜੋ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ (ਯਸਾਯਾਹ 61:1)। ਉਹ ਉਜਾੜ ਵਿੱਚ ਗਿਆ ਅਤੇ ਸਵਰਗ ਦੇ ਰਾਜ ਬਾਰੇ ਪ੍ਰਚਾਰ ਕੀਤਾ। ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਘੁੰਮਿਆ ਅਤੇ ਲੋਕਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਦਾ ਰਿਹਾ। ਉਸਦੇ ਸਵਰਗ ਜਾਣ ਤੋਂ ਬਾਅਦ, ਉਸਦੇ ਚੇਲੇ ਬੜੇ ਜੋਸ਼ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਰਹੇ।
ਇੱਕ ਵਾਰ ਪ੍ਰਮੇਸ਼ਵਰ ਦੀ ਇੱਕ ਦਾਸੀ ਨੂੰ ਵਿਦੇਸ਼ ਵਿੱਚ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਪਰਤਣ ਦੇ ਲਈ ਤਿੰਨ ਕਨੈਕਟਿੰਗ ਫਲਾਈਟਾਂ ਲੈਣੀਆਂ ਪਈਆਂ। ਉਸ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ: “ਪ੍ਰਮੇਸ਼ਵਰ, ਮੇਰੀ ਪਹਿਲੀ ਉਡਾਣ ਵਿੱਚ, ਮੈਨੂੰ ਬਿਮਾਰਾਂ ਨੂੰ ਠੀਕ ਕਰਨ ਦੇ ਲਈ ਪ੍ਰਾਰਥਨਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਦੂਸਰੀ ਉਡਾਣ ਵਿੱਚ, ਮੈਨੂੰ ਪਵਿੱਤਰ ਆਤਮਾ ਦੇ ਮਸਹ ਬਾਰੇ ਕਿਸੇ ਨਾਲ ਗੱਲ ਕਰਨੀ ਚਾਹੀਦੀ ਹੈ। ਅਤੇ ਜਦੋਂ ਮੈਂ ਕੀਤਾ, ਤਾਂ ਮੈਂਨੂੰ ਤੀਸਰੀ ਉਡਾਣ ਵਿੱਚ ਚੰਗੀ ਤਰ੍ਹਾਂ ਸੌਣਾ ਚਾਹੀਦਾ ਹੈ।
ਆਪਣੀ ਪਹਿਲੀ ਉਡਾਣ ਵਿੱਚ, ਇੱਕ ਸੁੱਜੀ ਹੋਈ ਅਤੇ ਪੱਟੀ ਬੰਨ੍ਹੀ ਬਜ਼ੁਰਗ ਔਰਤ ਉਸ ਭੈਣ ਦੇ ਕੋਲ ਬੈਠੀ ਸੀ। ਪਰਮੇਸ਼ੁਰ ਦੀ ਦਾਸੀ ਨੇ ਉਸ ਔਰਤ ਨਾਲ ਯਿਸੂ ਦੇ ਬਾਰੇ ਗੱਲ ਕੀਤੀ – ਉਹ ਪਰਮੇਸ਼ੁਰ ਜੋ ਚੰਗਾ ਕਰਦਾ ਹੈ, ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ, ਤਾਂ ਪ੍ਰਮੇਸ਼ਵਰ ਨੇ ਇੱਕ ਚਮਤਕਾਰ ਕੀਤਾ ਅਤੇ ਔਰਤ ਤੁਰੰਤ ਉਸਦੀ ਬਿਮਾਰੀ ਤੋਂ ਠੀਕ ਹੋ ਗਈ।
ਆਪਣੀ ਦੂਸਰੀ ਉਡਾਣ ਵਿੱਚ ਇੱਕ ਔਰਤ ਉਸਦੇ ਨਾਲ ਬੈਠੀ ਸੀ ਅਤੇ ਉਸਨੇ ਕਬੂਤਰ ਦੇ ਆਕਾਰ ਦਾ ਲਟਕਣ ਪਹਿਨਿਆਂ ਹੋਇਆ ਸੀ। ਜਿਸ ਪਲ ਪਰਮੇਸ਼ੁਰ ਦੀ ਦਾਸੀ ਨੇ ਇਹ ਦੇਖਿਆ, ਉਹ ਸਮਝ ਗਈ ਕਿ ਪਰਮੇਸ਼ੁਰ ਉਸਦੀ ਪ੍ਰਾਰਥਨਾ ਦਾ ਉੱਤਰ ਦੇ ਰਿਹਾ ਹੈ। ਉਹ ਕਬੂਤਰ ਦੇ ਬਾਰੇ ਗੱਲ ਕਰਕੇ ਉਸ ਔਰਤ ਦੇ ਨਾਲ ਗੱਲਬਾਤ ਕਰਨ ਲੱਗੀ, ਜੋ ਕਿ ਪਵਿੱਤਰ ਆਤਮਾ ਦਾ ਪ੍ਰਤੀਕ ਹੈ, ਅਤੇ ਕੁੱਝ ਹੀ ਸਮੇਂ ਵਿੱਚ, ਉਹ ਉਸਨੂੰ ਮਸਹ ਵਿੱਚ ਲਿਜਾਣ ਦੇ ਯੋਗ ਹੋ ਗਈ। ਤੀਸਰੀ ਉਡਾਣ ਵਿੱਚ ਦੋਵੇਂ ਪਾਸੇ ਦੀਆਂ ਸੀਟਾਂ ਖਾਲੀ ਰਹੀਆਂ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਉਹ ਗਹਿਰੀ ਨੀਂਦ ਵਿੱਚ ਸੌਂ ਗਈ ਅਤੇ ਸੁਰੱਖਿਅਤ ਘਰ ਪਹੁੰਚ ਗਈ।
ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਹਾਡੇ ਦਿਲ ਵਿੱਚ ਪ੍ਰਮੇਸ਼ਵਰ ਦਾ ਕੰਮ ਕਰਨ ਦੀ ਡੂੰਘੀ ਇੱਛਾ ਹੋਵੇਗੀ, ਤਾਂ ਪ੍ਰਮੇਸ਼ਵਰ ਜ਼ਰੂਰ ਹੀ ਤੁਹਾਡੇ ਲਈ ਦਰਵਾਜ਼ੇ ਖੋਲ੍ਹੇਗਾ ਅਤੇ ਤੁਹਾਡੇ ਲਈ ਮੌਕੇ ਪੈਦਾ ਕਰੇਗਾ। ਇਸ ਲਈ, ਆਪਣੇ ਦਿਲ ਵਿੱਚ ਇੱਕ ਦ੍ਰਿੜ੍ਹ ਫ਼ੈਸਲਾ ਲਓ ਕਿ ਤੁਸੀਂ ਹਰ ਕਿਸੇ ਦੇ ਸਾਹਮਣੇ ਪ੍ਰਭੂ ਦੀ ਸ਼ਕਤੀ ਅਤੇ ਤਾਕਤ ਦੀ ਘੋਸ਼ਣਾ ਕਰੋ।
ਅਭਿਆਸ ਕਰਨ ਲਈ – “ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ”(2 ਤਿਮੋਥਿਉਸ 4:2)।