No products in the cart.
ਜੁਲਾਈ 09 – ਜ਼ਿੰਦਗੀ ਪਾਉਣ ਦੇ ਲਈ!
“ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ”(ਯੂਹੰਨਾ ਦੀ ਇੰਜੀਲ 10:10)।
ਪ੍ਰਭੂ ਆਖਦਾ ਹੈ ਕਿ ਉਹ ਤੁਹਾਨੂੰ ਭਰਪੂਰ ਜੀਵਨ ਦੇਣ ਆਇਆ ਹੈ। ਪ੍ਰਭੂ ਜਿਸ ਨੇ ਕਿਹਾ: “ਅਬਰਾਹਾਮ ਤੋਂ ਪਹਿਲਾਂ, ਮੈਂ ਹਾਂ”, ਧਰਤੀ ਉੱਤੇ ਉੱਤਰ ਆਇਆ। ਇਸ ਦੁਨੀਆਂ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਸਾਨੂੰ ਚੁਨਣ ਵਾਲੇ ਸਦੀਪਕ ਪ੍ਰਮੇਸ਼ਵਰ ਸਾਨੂੰ ਭਰਪੂਰ ਜੀਵਨ ਦੇਣ ਦੇ ਲਈ ਇਸ ਦੁਨੀਆਂ ਵਿੱਚ ਆਇਆ। ਜਿਸ ਨੇ ਮੂਸਾ ਨੂੰ ਕਿਹਾ, “ਮੈਂ ਜੋ ਹਾਂ, ਮੈਂ ਹਾਂ” ਸਾਨੂੰ ਸਦੀਪਕ ਜੀਵਨ ਦੇਣ ਦੇ ਲਈ ਮਾਸ ਅਤੇ ਲਹੂ ਵਿੱਚ ਮਨੁੱਖ ਦਾ ਰੂਪ ਧਾਰਣ ਕੀਤਾ।
ਪਵਿੱਤਰ ਸ਼ਾਸਤਰ ਕਹਿੰਦਾ ਹੈ: “ਜਿਸ ਦੇ ਕੋਲ ਪੁੱਤਰ ਹੈ, ਉਹ ਦੇ ਕੋਲ ਜੀਵਨ ਹੈ। ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ, ਉਹ ਦੇ ਕੋਲ ਜੀਵਨ ਵੀ ਨਹੀਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਕਿ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ”(1 ਯੂਹੰਨਾ 5:12,13)।
ਪ੍ਰਭੂ ਯਿਸੂ ਦੁਆਰਾ ਦਿੱਤਾ ਗਿਆ ਜੀਵਨ ਕੋਈ ਸਾਧਾਰਨ ਜੀਵਨ ਨਹੀਂ ਹੈ, ਸਗੋਂ ਇੱਕ ਅਜਿਹਾ ਜੀਵਨ ਹੈ ਜਿਹੜਾ ਅਨੰਤ, ਸਦੀਪਕ ਅਤੇ ਸੱਚ ਹੈ। ਤੁਹਾਨੂੰ ਉਹ ਜੀਵਨ ਦੇਣ ਦੇ ਲਈ ਉਸਨੇ ਆਪਣਾ ਜੀਵਨ ਤਿਆਗ ਦਿੱਤਾ। ਅਜਿਹੇ ਬਹੁਤ ਸਾਰੇ ਹਨ ਜਿਹੜੇ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦੇ ਹਨ ਅਤੇ ਆਪਣੀ ਸਿਹਤ ਦੇ ਬਾਰੇ ਸ਼ਿਕਾਇਤ ਕਰਦੇ ਹੋਏ ਕਹਿੰਦੇ ਹਨ, ‘ਮੈਂ ਕਦੋਂ ਤੱਕ ਇਸ ਬਿਮਾਰੀ ਨਾਲ ਪੀੜਤ ਰਹਾਂਗਾ? ਇਹ ਚੰਗਾ ਹੋਵੇਗਾ ਜੇਕਰ ਪ੍ਰਭੂ ਮੈਨੂੰ ਘਰ ਬੁਲਾਵੇ।’ ਇਹ ਸੱਚਮੁੱਚ ਬਹੁਤ ਦਰਦਨਾਕ ਹੈ ਅਤੇ ਲੰਬੇ ਸਮੇਂ ਤੱਕ ਬਿਮਾਰੀ, ਦਰਦ ਅਤੇ ਦੁੱਖਾਂ ਦੇ ਨਾਲ ਰਹਿਣ ਦੇ ਲਈ ਸ਼ਾਂਤੀ ਨੂੰ ਖੋਹ ਲੈਂਦਾ ਹੈ।
ਪਰ ਪ੍ਰਭੂ ਤੁਹਾਨੂੰ ਜੀਵਨ, ਸਿਹਤ, ਤਾਕਤ ਅਤੇ ਤੰਦਰੁਸਤੀ ਪ੍ਰਦਾਨ ਕਰਦੇ ਹਨ। ਉਹ ਤੁਹਾਨੂੰ ਖੁਸ਼ਹਾਲ ਅਤੇ ਲੰਬੀ ਉਮਰ ਦੇਣ ਦਾ ਵਾਅਦਾ ਵੀ ਕਰਦਾ ਹੈ। ਸਦੀਪਕ ਜੀਵਨ ਇੱਕ ਸੰਪੂਰਨ ਜੀਵਨ ਨੂੰ ਦਰਸਾਉਂਦਾ ਹੈ, ਇੱਕ ਜੀਵਨ ਜਿਹੜਾ ਮਸੀਹ ਵਿੱਚ ਸ਼ਾਂਤੀ ਅਤੇ ਅਨੰਦ ਨਾਲ ਭਰਿਆ ਹੋਵੇ। ਜਿਨ੍ਹਾਂ ਲੋਕਾਂ ਨੇ ਪ੍ਰਮੇਸ਼ਵਰ ਨੂੰ ਦੇਖਿਆ ਹੈ, ਉਨ੍ਹਾਂ ਦੇ ਜੀਵਨ ਵਿੱਚ ਅਜਿਹੇ ਆਨੰਦ ਦਾ ਤਜ਼ਰਬਾ ਹੁੰਦਾ ਹੈ।
ਜੇਕਰ ਗੱਡੀ ਦੇ ਪਹੀਏ ਤੋਂ ਲਿੰਚਪਿਨ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਗੱਡੀ ਪਲਟ ਜਾਵੇਗੀ। ਇਸੇ ਤਰ੍ਹਾਂ, ਜੇਕਰ ਤੁਸੀਂ ਇੱਕ ਅਜਿਹੀ ਜ਼ਿੰਦਗੀ ਜੀਉਂਦੇ ਹੋ ਜਿਹੜੀ ਮਸੀਹ ਤੋਂ ਬਹੁਤ ਦੂਰ ਹੈ, ਜੋ ਕਿ ਤੁਹਾਡੇ ਆਤਮਿਕ ਜੀਵਨ ਦੀ ਲਿੰਚਪਿਨ ਹੈ, ਤਾਂ ਤੁਹਾਡੀ ਜ਼ਿੰਦਗੀ ਦਾ ਦੁਖਦਾਈ ਅੰਤ ਹੋਵੇਗਾ। ਪਰ ਜੇਕਰ ਤੁਸੀਂ ਇੱਕ ਮਸੀਹ-ਕੇਂਦਰਿਤ ਜੀਵਨ ਜੀਉਂਦੇ ਹੋ, ਤਾਂ ਇਹ ਸਦੀਪਕ ਬਰਕਤਾਂ ਦਾ ਜੀਵਨ ਹੋਵੇਗਾ, ਜਿਹੜਾ ਸਦੀਪਕ ਜੀਵਨ ਦੇ ਵੱਲ ਲੈ ਜਾਵੇਗਾ।
ਕੁੱਝ ਲੋਕ ਧਨ-ਦੌਲਤ ਵਿੱਚ ਲਿਪਤ ਰਹਿੰਦੇ ਹਨ ਅਤੇ ਇੱਕ ਅਸਾਧਾਰਨ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੀਆਂ ਗਲਤ ਧਾਰਨਾਵਾਂ ਹੈ ਕਿ ਸੱਚੇ ਜੀਵਨ ਵਿੱਚ ਨਾਮ, ਪ੍ਰਸਿੱਧੀ, ਦੌਲਤ ਅਤੇ ਬਹੁਤ ਸਾਰੇ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ। ਪਰ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਅਜਿਹੀ ਜ਼ਿੰਦਗੀ ਕਿੰਨੀ ਖੋਖਲੀ ਹੁੰਦੀ ਹੈ। ਪਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਅਤੇ ਆਪਣੇ ਜੀਵਨ ਦਾ ਪ੍ਰਭੂ ਮੰਨ ਲਿਆ ਹੈ। ਜਦੋਂ ਉਹ ਤੁਹਾਡੇ ਜੀਵਨ ਦੇ ਕੇਂਦਰ ਵਿੱਚ ਹੋਣਗੇ, ਤਾਂ ਤੁਹਾਡਾ ਜੀਵਨ ਜ਼ਰੂਰ ਹੀ ਸੰਪੂਰਨ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਜਾਵੇਗਾ।
ਅਭਿਆਸ ਕਰਨ ਲਈ – “ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ”(ਯੂਹੰਨਾ ਦੀ ਇੰਜੀਲ 6:27)।