bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਜੁਲਾਈ 08 – ਇੱਕ ਜਿਹੜਾ ਦੇਖਦਾ ਹੈ!

“ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ! ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠਿਆਂ ਕਰਦੇ ਹਨ! ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?”(ਮੱਤੀ ਦੀ ਇੰਜੀਲ 6:26)।

ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ, ਉਸੇ ਤਰ੍ਹਾਂ ਸੰਸਾਰ ਚਿੰਤਾਵਾਂ ਨਾਲ ਭਰਿਆ ਹੋਇਆ ਹੈ। ਬਿਨਾਂ ਕਿਸੇ ਕਾਰਨ ਦੇ ਵੀ ਬਹੁਤ ਸਾਰੀਆਂ ਚਿੰਤਾਵਾਂ ਹੁੰਦੀਆਂ ਹਨ – ਭੋਜਨ ਦੇ ਬਾਰੇ, ਸਾਡੇ ਕੱਪੜਿਆਂ ਦੇ ਬਾਰੇ, ਅਗਲੇ ਦਿਨ ਦੇ ਬਾਰੇ, ਦੂਸਰਿਆਂ ਦੇ ਬਾਰੇ, ਜਾਂ ਸਾਡੇ ਆਪਣੇ ਡਰ ਤੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ ਦੇ ਬਾਰੇ। ਜੇਕਰ ਤੁਸੀਂ ਇਹਨਾਂ ਚਿੰਤਾਵਾਂ ਨੂੰ ਭੁੱਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲਾਹ ਨੂੰ ਸੁਣਨ ਦੀ ਜ਼ਰੂਰਤ ਹੈ। ਅਤੇ ਉਸਦੀ ਇੱਕ ਸਪੱਸ਼ਟ ਸਲਾਹ ਕੁਦਰਤ ਦਾ ਪਾਲਣ ਕਰਨਾ ਹੈ।

ਹਵਾ ਦੇ ਪੰਛੀਆਂ ਨੂੰ ਨੇੜੇਓ ਦੇਖੋ। ਉਹ ਨਾ ਬੀਜਦੇ ਹਨ, ਨਾ ਵੱਢਦੇ ਹਨ, ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ। ਫਿਰ ਵੀ ਸਵਰਗੀ ਪਿਤਾ ਉਨ੍ਹਾਂ ਨੂੰ ਖੁਆਉਂਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਮੈਦਾਨ ਦੇ ਸ਼ੋਸਨ ਉੱਤੇ ਵਿਚਾਰ ਕਰੋ। ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਫਿਰ ਵੀ ਸੁਲੇਮਾਨ ਕੋਲ ਆਪਣੀ ਸਾਰੀ ਮਹਿਮਾ ਵਿੱਚ ਇਨ੍ਹਾਂ ਵਿੱਚੋਂ ਕਿਸੇ ਦੇ ਵਾਂਗ ਕੱਪੜੇ ਨਹੀਂ ਸਨ। ਹੁਣ ਜੇਕਰ ਪ੍ਰਮੇਸ਼ਵਰ ਮੈਦਾਨ ਦੇ ਘਾਹ ਨੂੰ ਇਸ ਤਰ੍ਹਾਂ ਹੀ ਪਹਿਨਾਉਂਦਾ ਹੈ, ਤਾਂ ਕੀ ਉਹ ਤੁਹਾਨੂੰ ਹੋਰ ਵੱਧ ਨਹੀਂ ਪਹਿਨਾਵੇਗਾ? ਇਸ ਲਈ, ਚਿੰਤਾ ਨਾ ਕਰੋ।

ਗਰਮੀਆਂ ਵਿੱਚ, ਜਦੋਂ ਤੁਸੀਂ ਪਹਾੜੀ ਜਗ੍ਹਾਵਾਂ ਦੀ ਸੈਰ ਉੱਤੇ ਜਾਂਦੇ ਹੋ, ਤਾਂ ਤੁਹਾਨੂੰ ਪੂਰੇ ਰਸਤੇ ਵਿੱਚ ਸੁੰਦਰ ਫੁੱਲ ਦਿਖਾਈ ਦਿੰਦੇ ਹਨ। ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਕੁਦਰਤ ਨੂੰ ਉਸਦੇ ਸਾਰੇ ਰੁੱਖਾਂ ਅਤੇ ਪੌਦਿਆਂ ਦੇ ਨਾਲ ਦੇਖੋ। ਉਹ ਸਾਨੂੰ ਖੁਸ਼ ਰਹਿਣ ਅਤੇ ਚਿੰਤਾ ਨਾ ਕਰਨ ਦਾ ਸੰਦੇਸ਼ ਦਿੰਦੇ ਪ੍ਰਤੀਤ ਹੁੰਦੇ ਹਨ।

ਜਦੋਂ ਤੁਸੀਂ ਕੁਰਟੱਲਮ ਜਾਂਦੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਸੁੰਦਰ ਝਰਨੇ ਅਤੇ ਸੁੰਦਰ ਫੁੱਲਾਂ ਨਾਲ ਭਰਿਆ ਪੂਰਾ ਹਿੱਸਾ ਦਿਖਾਈ ਦੇਵੇਗਾ। ਉਨ੍ਹਾਂ ਦੀ ਸੁੰਦਰਤਾ ਨਾਲ ਤੁਹਾਡਾ ਦਿਲ ਖੁਸ਼ ਹੋ ਜਾਂਦਾ ਹੈ। ਤੁਹਾਡੀਆਂ ਸਾਰੀਆਂ ਚਿੰਤਾਵਾਂ ਤੁਹਾਡੇ ਤੋਂ ਦੂਰ ਹੋ ਜਾਂਦੀਆਂ ਹਨ ਅਤੇ ਤੁਸੀਂ ਪ੍ਰਮੇਸ਼ਵਰ ਦੀ ਵਡਿਆਈ ਨਾਲ ਭਰ ਜਾਂਦੇ ਹੋ।

ਇੱਕ ਵਾਰ ਇੱਕ ਵਿਸ਼ਵਾਸੀ ਇੱਕ ਖੋਜ ਟੀਮ ਦਾ ਹਿੱਸਾ ਬਣਨ ਦੇ ਲਈ ਉੱਤਰੀ ਧਰੁਵ ਦੇ ਬਰਫ਼ ਨਾਲ ਢਕੇ ਪਹਾੜਾਂ ਉੱਤੇ ਗਿਆ। ਅਚਾਨਕ ਇੱਕ ਬਰਫ਼ੀਲੇ ਤੂਫ਼ਾਨ ਦੇ ਕਾਰਨ, ਉਹ ਬਰਫ਼ ਦੇ ਢੇਰ ਨਾਲ ਢੱਕ ਗਿਆ। ਕਿਉਂਕਿ ਉਸ ਦੇ ਕੋਲ ਆਪਣੇ ਖ਼ੁਦ ਦੇ ਯਤਨ ਨਾਲ ਬਚਣ ਦਾ ਕੋਈ ਰਸਤਾ ਨਹੀਂ ਸੀ, ਉਸਨੇ ਇਹ ਕਹਿੰਦੇ ਹੋਏ ਪ੍ਰਮੇਸ਼ਵਰ ਦੀ ਉਸਤਤ ਅਤੇ ਆਰਾਧਨਾ ਕਰਨਾ ਸ਼ੁਰੂ ਕਰ ਦਿੱਤਾ: ‘ਬਰਫ਼ ਦੇ ਇਸ ਪਹਾੜ ਦੇ ਉੱਪਰ ਇੱਕ ਸਵਰਗ ਹੈ। ਅਣਗਿਣਤ ਤਾਰੇ ਹਨ ਜਿਹੜੇ ਬਹੁਤ ਚਮਕਦੇ ਹਨ। ਯਹੋਵਾਹ ਜਿਹੜਾ ਹਰ ਇੱਕ ਤਾਰੇ ਨੂੰ ਨਾਮ ਨਾਲ ਪੁਕਾਰਦਾ ਹੈ, ਉਸ ਨੇ ਮੈਨੂੰ ਵੀ ਚੁਣ ਲਿਆ ਹੈ ਅਤੇ ਬੁਲਾਇਆ ਹੈ। ਅਤੇ ਉਹ ਜ਼ਰੂਰ ਮੈਨੂੰ ਬਚਾਵੇਗਾ, ਅਤੇ ਛੁਡਾਵੇਗਾ।” ਅਤੇ ਪਰਮੇਸ਼ੁਰ ਨੇ ਇੱਕ ਚਮਤਕਾਰ ਕੀਤਾ – ਖੋਜ ਦੇ ਇੱਕ ਹਿੱਸੇ ਵਜੋਂ, ਉਸੇ ਥਾਂ ਦੀ ਖ਼ੁਦਾਈ ਕਰਨ ਦੇ ਲਈ ਇੱਕ ਸਾਥੀ ਖੋਜਕਰਤਾ ਨੂੰ ਭੇਜ ਕੇ, ਅਤੇ ਉਸ ਚਮਤਕਾਰ ਦੁਆਰਾ, ਵਿਸ਼ਵਾਸੀ ਨੂੰ ਬਚਾਇਆ ਗਿਆ ਅਤੇ ਛੁਡਾਇਆ ਗਿਆ।

ਪ੍ਰਮੇਸ਼ਵਰ ਦੇ ਬੱਚਿਓ, ਅੱਜ ਤੁਹਾਡੀ ਸਥਿਤੀ ਜੋ ਵੀ ਹੋਵੇ – ਭਾਵੇਂ ਚਿੰਤਾ ਹੋਵੇ,  ਦੁੱਖ ਹੋਵੇ, ਗਰੀਬੀ ਹੋਵੇ, – ਪਰਮੇਸ਼ੁਰ ਦੇ ਪੁੱਤਰ ਦੇ ਵੱਲ ਦੇਖੋ, ਜਿਹੜਾ ਸਵਰਗ ਦੇ ਉੱਪਰ ਆਪਣੇ ਸਿੰਘਾਸਣ ਉੱਤੇ ਬੈਠਾ ਹੈ। ਅਤੇ ਉਹ ਤੁਹਾਨੂੰ ਜ਼ਰੂਰ ਹੀ ਬਚਾਵੇਗਾ, ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਤੁਹਾਨੂੰ ਸ਼ਾਂਤੀ ਦੇਵੇਗਾ।

ਅਭਿਆਸ ਕਰਨ ਲਈ – “ਮਨੁੱਖ ਦੇ ਦਿਲ ਦੀ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ”(ਕਹਾਉਤਾਂ 12:25)।

Leave A Comment

Your Comment
All comments are held for moderation.