bandar togel situs toto togel bo togel situs toto musimtogel toto slot
Appam - Punjabi

ਜਨਵਰੀ 18 – ਨਵੀਆਂ ਮਸ਼ਕਾਂ!

“ਵੇਖੋ, ਮੇਰਾ ਮਨ ਉਸ ਮੈਅ ਦੀ ਤਰ੍ਹਾਂ ਹੈ, ਜਿਹੜੀ ਖੋਲ੍ਹੀ ਨਹੀਂ ਗਈ, ਨਵੀਆਂ ਮਸ਼ਕਾਂ ਦੀ ਤਰ੍ਹਾਂ ਉਹ ਪਾਟਣ ਵਾਲਾ ਹੈ”(ਅੱਯੂਬ 32:19).

ਇਸਰਾਏਲ ਦੇ ਘਰਾਣਿਆਂ ਵਿੱਚ ਪੁਰਾਣੀਆਂ ਅਤੇ ਨਵੀਆਂ ਮਸ਼ਕਾਂ ਹੋਣਗੀਆਂ – ਇਹ ਚਮੜੇ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਕਿਸੇ ਚੀਜ਼ ਨੂੰ ਭਰਨ ਦੇ ਲਈ ਵਰਤਿਆ ਜਾਂਦਾ ਹੈ, ਖਾਸ ਤੌਰ ਤੇ ਪਾਣੀ ਅਤੇ ਮੈਅ ਵਰਗੀਆਂ ਤਰਲ ਚੀਜ਼ਾਂ ਦੇ ਲਈ.

ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ ਕਿ ਜਦੋਂ ਅਬਰਾਹਾਮ ਨੇ ਆਪਣੀ ਦਾਸੀ ਹਾਜ਼ਰਾ ਨੂੰ ਭੇਜਿਆ, ਤਾਂ ਉਸਨੇ ਉਸਨੂੰ ਰੋਟੀ ਅਤੇ ਪਾਣੀ ਦੀ ਇੱਕ ਮਸ਼ਕ ਦਿੱਤੀ (ਉਤਪਤ 21:14). ਮੈਅ ਨੂੰ ਅਜਿਹੀਆਂ ਮਸ਼ਕਾਂ ਵਿੱਚ ਰੱਖਣ ਦਾ ਰਿਵਾਜ ਸੀ (ਯਹੋਸ਼ੁਆ 9:4, 1 ਸਮੂਏਲ 10:3).

ਮਸ਼ਕਾਂ ਵਿੱਚ ਮੈਅ ਭਰਦੇ ਸਮੇਂ ਇੱਕ ਮਹੱਤਵਪੂਰਣ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ. ਸਾਡੇ ਪ੍ਰਭੂ ਯਿਸੂ ਨੇ ਕਿਹਾ: “ਅਤੇ ਨਾ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਅਤੇ ਮੈਅ ਵਗ ਜਾਂਦੀ ਅਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਹੈ. ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਸੋ ਉਹ ਦੋਵੇਂ ਬਚੀਆਂ ਰਹਿੰਦੀਆਂ ਹਨ”(ਮੱਤੀ ਦੀ ਇੰਜੀਲ 9:17).

ਜਦੋਂ ਤੁਸੀਂ ਮਸੀਹ ਯਿਸੂ ਦੇ ਕੋਲ ਆਉਂਦੇ ਹੋ, ਤਾਂ ਸਾਰੀਆਂ ਪੁਰਾਣੀਆਂ ਗੱਲਾਂ ਬੀਤ ਜਾਂਦੀਆਂ ਹਨ ਅਤੇ ਸਭ ਕੁਝ ਨਵਾਂ ਹੋ ਜਾਂਦਾ ਹੈ. ਅਤੇ ਤੁਹਾਡਾ ਦਿਲ ਮੁਕਤੀ ਦੀ ਨਵੀਂ ਖੁਸ਼ੀ ਨਾਲ ਭਰ ਜਾਂਦਾ ਹੈ. ਇੱਕ ਨਵੀਂ ਮੈਅ ਦੀ ਤਰ੍ਹਾਂ, ਕਲਵਰੀ ਦਾ ਲਹੂ ਤੁਹਾਡੇ ਦਿਲ ਨੂੰ ਨਵੀਂ ਸ਼ਾਂਤੀ ਅਤੇ ਪ੍ਰਭੂ ਦੀ ਰੂਹਾਨੀ ਹਜ਼ੂਰੀ ਨਾਲ ਭਰ ਦਿੰਦਾ ਹੈ. ਤੁਸੀਂ ਮਹਿਸੂਸ ਕਰੋਂਗੇ ਕਿ ਤੁਸੀਂ ਆਪਣੇ ਹਨੇਰੇ ਵਿੱਚੋਂ ਬਾਹਰ ਨਿੱਕਲ ਕੇ ਚਾਨਣ ਵਿੱਚ ਦਾਖ਼ਲ ਹੋ ਰਹੇ ਹੋ.

ਪਰ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਇਸ ਨਵੀਂ ਮੈਅ ਨੂੰ ਨਵੀਆਂ ਮਸ਼ਕਾਂ ਵਿੱਚ ਰੱਖਣ ਕਰਨ ਦੀ ਬਜਾਏ, ਇਸਨੂੰ ਪੁਰਾਣੀਆਂ ਮਸ਼ਕਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ – ਜੋ ਕਿ ਪੁਰਾਣੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ ਹਨ. ਆਪਣੇ ਜੀਵਨ ਵਿੱਚ ਬਦਲਾਵ ਕੀਤੇ ਬਿਨਾਂ, ਤੁਸੀਂ ਕਦੇ ਵੀ ਆਪਣੇ ਆਪ ਨੂੰ ਮੁਕਤੀ ਦੀ ਨਵੀਂ ਖੁਸ਼ੀ ਨਾਲ ਨਹੀਂ ਭਰ ਸਕਦੇ. ਇਹ ਜ਼ਰੂਰੀ ਹੈ ਕਿ ਤੁਹਾਡੀ ਮੁਕਤੀ ਦੀ ਰੋਸ਼ਨੀ ਵਿੱਚ, ਤੁਹਾਡੀਆਂ ਸਾਰੀਆਂ ਪੁਰਾਣੀਆਂ ਦੋਸਤੀਆਂ ਅਤੇ ਆਦਤਾਂ ਨੂੰ ਬਦਲ ਜਾਣ.

ਨਵੀਂ ਮੈਅ ਵਿੱਚ ਬਹੁਤ ਸ਼ਕਤੀ ਹੈ; ਇਹ ਤੁਹਾਡੇ ਦਿਲਾਂ ਨੂੰ ਖੋਲ੍ਹ ਸਕਦੀ ਹੈ, ਅਤੇ ਤੁਹਾਨੂੰ ਖੁਸ਼ੀ ਨਾਲ ਭਰ ਸਕਦੀ ਹੈ. ਇਸੇ ਕਰਕੇ ਅੱਯੂਬ ਲਿਖਦਾ ਹੈ: “ਵੇਖੋ, ਮੇਰਾ ਮਨ ਉਸ ਮੈਅ ਦੀ ਤਰ੍ਹਾਂ ਹੈ, ਜਿਹੜੀ ਖੋਲ੍ਹੀ ਨਹੀਂ ਗਈ, ਨਵੀਆਂ ਮਸ਼ਕਾਂ ਦੀ ਤਰ੍ਹਾਂ ਉਹ ਪਾਟਣ ਵਾਲਾ ਹੈ”(ਅੱਯੂਬ 32:19).

ਰਸੂਲ ਪੌਲੁਸ ਵੀ ਕਹਿੰਦੇ ਹਨ. ਕਿ ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰਦਾ ਹੈ. ਇਹ ਉਹ ਪਿਆਰ ਸੀ ਜਿਸਨੇ ਉਸਨੂੰ ਲਗਾਤਾਰ ਆਪਣੀ ਸੇਵਕਾਈ ਵਿੱਚ ਮਜ਼ਬੂਰ ਕੀਤਾ; ਪ੍ਰਭੂ ਦੇ ਲਈ ਆਤਮਾਵਾਂ ਦੀ ਵਾਢੀ ਵਿੱਚ.

ਪਰਮੇਸ਼ਰ ਦੇ ਬੱਚਿਓ, ਜਾਂਚ ਕਰੋ ਕਿ ਕੀ ਪ੍ਰਮੇਸ਼ਵਰ ਦਾ ਪਿਆਰ ਤੁਹਾਡੇ ਦਿਲਾਂ ਵਿੱਚ ਪਾਇਆ ਗਿਆ ਹੈ ਅਤੇ ਕੀ ਉਹ ਉਸਦੀ ਮੁਕਤੀ ਦੀ ਰੋਸ਼ਨੀ ਵਿੱਚ, ਨਵੀਂਆਂ ਮਸ਼ਕਾਂ ਵਿੱਚ ਪਾਏ ਗਏ ਹਨ.

ਅਭਿਆਸ ਕਰਨ ਲਈ – “ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਉਹ ਤੇਰੀ ਕਿਤਾਬ ਵਿੱਚ ਨਹੀਂ ਹਨ(ਜ਼ਬੂਰਾਂ ਦੀ ਪੋਥੀ 56:8)

Leave A Comment

Your Comment
All comments are held for moderation.