Appam - Punjabi

ਜਨਵਰੀ 13 – ਨਵੇਂ ਸੰਕਲਪ!

“ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ”(ਜ਼ਬੂਰਾਂ ਦੀ ਪੋਥੀ 88:9).

ਨਵੇਂ ਸਾਲ ਵਿੱਚ ਤੁਹਾਨੂੰ ਨਵੇਂ ਸੰਕਲਪ ਲੈਣੇ ਚਾਹੀਦੇ ਹਨ ਅਤੇ ਪ੍ਰਮੇਸ਼ਵਰ ਦੀ ਸੰਪੂਰਨਤਾ ਦੇ ਵੱਲ ਵੱਧਣਾ ਚਾਹੀਦਾ ਹੈ. ਜੇਕਰ ਤੁਸੀਂ ਹਰ ਰੋਜ਼ ਪ੍ਰਭੂ ਦੇ ਨਾਲ ਚੱਲਦੇ ਹੋ, ਤਾਂ ਤੁਹਾਡਾ ਜੀਵਨ ਸੁੱਖ ਅਤੇ ਅਨੰਦ ਨਾਲ ਭਰਿਆ ਹੋਵੇਗਾ; ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਵੇਗੀ. ਇਸ ਜੀਵਨ ਨੂੰ ਉਸ ਅਨੰਦ, ਜਿੱਤ ਅਤੇ ਪਵਿੱਤਰਤਾ ਵਿੱਚ ਸੰਭਾਲਣਾ ਅਤੇ ਚੌਕਸ ਰੱਖਣਾ ਬਹੁਤ ਜ਼ਰੂਰੀ ਹੈ. ਅੱਜ, ਅਸੀਂ ਉਸ ਕਿਸਮ ਦੇ ਸੰਕਲਪਾਂ ਉੱਤੇ ਧਿਆਨ ਕਰਾਂਗੇ ਜਿਹੜੇ ਤੁਹਾਨੂੰ ਇਸ ਉਦੇਸ਼ ਦੇ ਲਈ ਲੈਣ ਦੀ ਜ਼ਰੂਰਤ ਹੈ I

ਸਭ ਤੋਂ ਪਹਿਲਾਂ, ਤੁਹਾਨੂੰ ਹਰ ਰੋਜ਼ ਉਸ ਦੀ ਉਸਤਤ ਕਰਨੀ ਚਾਹੀਦੀ ਹੈ. ਰਾਜਾ ਦਾਊਦ ਕਹਿੰਦਾ ਹੈ: “ਪ੍ਰਭੂ ਮੁਬਾਰਕ ਹੋਵੇ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀਦਾਤਾ ਪਰਮੇਸ਼ੁਰ ਹੈ!”(ਜ਼ਬੂਰਾਂ ਦੀ ਪੋਥੀ 68:19). ਹਰ ਨਵਾਂ ਦਿਨ ਪ੍ਰਮੇਸ਼ਵਰ ਦੀ ਕਿਰਪਾ ਦਾ ਵਰਦਾਨ ਹੈ. ਹਰ ਸਾਹ ਜੋ ਤੁਸੀਂ ਲੈਂਦੇ ਹੋ; ਅਤੇ ਤੁਹਾਡੇ ਦਿਲ ਦੀ ਹਰ ਧੜਕਣ ਪਰਮੇਸ਼ੁਰ ਦੇ ਵੱਲੋਂ ਇੱਕ ਵਰਦਾਨ ਹੈ. ਉਸਦੀ ਦਯਾ ਹਰ ਸਵੇਰ ਨਵੀਂ ਹੁੰਦੀ ਹੈ (ਵਿਰਲਾਪ ਗੀਤ 3:22,23). ਇਸ ਲਈ, ਪ੍ਰਮੇਸ਼ਵਰ ਦੇ ਹੱਥੋਂ ਪ੍ਰਾਪਤ ਹੋਏ ਸਾਰੇ ਉਪਕਾਰਾਂ ਨੂੰ ਸ਼ੁਕਰਗੁਜ਼ਾਰੀ ਨਾਲ ਯਾਦ ਕਰੋ ਅਤੇ ਉਸ ਦੀ ਉਸਤਤ ਕਰੋ.

ਦੂਸਰਾ, ਤੁਹਾਨੂੰ ਹਰ ਰੋਜ਼ ਪ੍ਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਚਾਹੀਦਾ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇੱਥੇ ਦੇ ਲੋਕ ਥਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਇਹਨਾਂ ਨੇ ਦਿਲ ਦੀ ਵੱਡੀ ਲਗਨ ਨਾਲ ਬਚਨ ਨੂੰ ਮੰਨ ਲਿਆ ਅਤੇ ਹਰ ਰੋਜ਼ ਪਵਿੱਤਰ ਗ੍ਰੰਥ ਵਿੱਚ ਲੱਭਦੇ ਰਹਿੰਦੇ ਸਨ ਕਿ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ”(ਰਸੂਲਾਂ ਦੇ ਕਰਤੱਬ 17:11). ਭਾਵੇਂ ਤੁਸੀਂ ਇੱਕ ਦਿਨ ਵਿੱਚ ਬਾਈਬਲ ਦੇ ਸਿਰਫ਼ ਪੰਜ ਅਧਿਆਏ ਹੀ ਪੜ੍ਹਦੇ ਹੋ, ਤਾਂ ਵੀ ਤੁਸੀਂ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਪੂਰੀ ਬਾਈਬਲ ਪੜ੍ਹ ਸਕਦੇ ਹੋ.

ਬਾਈਬਲ ਦੀਆਂ ਆਇਤਾਂ ਉੱਤੇ ਵੀ ਧਿਆਨ ਕਰੋ. ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ: “ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ, ਤੂੰ ਚੱਲੇਂ ਅਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸਫ਼ਲ ਬਣਾਵੇਂਗਾ, ਅਤੇ ਤੂੰ ਪ੍ਰਭਾਵਸ਼ਾਲੀ ਹੋਵੇਂਗਾ”(ਯਹੋਸ਼ੁਆ 1:8).

ਤੀਸਰਾ, ਤੁਹਾਨੂੰ ਰੋਜ਼ਾਨਾ ਪ੍ਰਾਰਥਨਾ ਕਰਨੀ ਚਾਹੀਦੀ ਹੈ. “ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ”(ਜ਼ਬੂਰਾਂ ਦੀ ਪੋਥੀ 88:9). ਜੇਕਰ ਤੁਸੀਂ ਰੋਜ਼ਾਨਾ ਪ੍ਰਾਰਥਨਾ ਕਰਦੇ ਹੋ, ਤਾਂ ਤੁਹਾਡਾ ਅੰਦਰੂਨੀ ਆਦਮੀ ਮਜ਼ਬੂਤ ​​ਹੋਵੇਗਾ; ਅਤੇ ਤੁਹਾਡੀ ਰੂਹਾਨੀ ਸ਼ਕਤੀ ਵਿੱਚ ਵਾਧਾ ਹੋਵੇਗਾ. ਸਫ਼ਲਤਾ ਦਾ ਰਾਜ਼ ਹਮੇਸ਼ਾ ਪ੍ਰਾਰਥਨਾ ਕਰਨਾ ਹੈ (ਅਫ਼ਸੀਆਂ 6:18). ਪਵਿੱਤਰ ਸ਼ਾਸਤਰ ਸਾਨੂੰ “ਬਿਨਾਂ ਰੁਕੇ ਹਰ ਰੋਜ਼ ਪ੍ਰਾਰਥਨਾ” ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ (1 ਥੱਸਲੁਨੀਕੀਆਂ 5:17). ਤੁਸੀਂ ਜਿਸ ਵੀ ਸੰਘਰਸ਼ ਜਾਂ ਮੁਸੀਬਤ ਵਿੱਚੋਂ ਲੰਘ ਰਹੇ ਹੋ, “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ”(ਫ਼ਿਲਿੱਪੀਆਂ 4:6).

ਚੌਥਾ, ਤੁਹਾਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਉਡੀਕ ਕਰਨੀ ਚਾਹੀਦੀ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ: “ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਕੋਲ ਤੱਕਦਾ ਰਹਿੰਦਾ ਹੈ”(ਕਹਾਉਤਾਂ 8:34). ਜਦੋਂ ਤੁਸੀਂ ਹਰ ਰੋਜ਼ ਪ੍ਰਭੂ ਦੇ ਚਰਨਾਂ ਦੀ ਉਡੀਕ ਕਰਦੇ ਰਹੋਗੇ, ਤਾਂ ਤੁਹਾਡਾ ਬਲ ਨਵਾਂ ਹੋ ਜਾਵੇਗਾ; ਅਤੇ ਤੁਸੀਂ ਉਕਾਬਾਂ ਦੇ ਵਾਂਗ ਖੰਭ ਫੈਲਾ ਕੇ ਉੱਪਰ ਉੱਡੋਂਗੇ.

ਅਭਿਆਸ ਕਰਨ ਲਈ – “ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਕਿ ਮੈਂ ਨਿਤ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ”(ਜ਼ਬੂਰਾਂ ਦੀ ਪੋਥੀ 61:8).

Leave A Comment

Your Comment
All comments are held for moderation.