Appam - Punjabi

ਅਪ੍ਰੈਲ 26 – ਤੁਹਾਨੂੰ ਕਿਸ ਦੀ ਆਰਾਧਨਾ ਕਰਨੀ ਚਾਹੀਦੀ ਹੈ?!

“ਜਿਹੜਾ ਕੋਈ ਤੁਹਾਡੇ ਤੋਂ ਇਲਾਵਾ, ਹੇ ਰਾਜਾ, ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ”(ਦਾਨੀਏਲ 6:7)।

ਜਿਸ ਦੁਨੀਆਂ ਵਿੱਚ ਅਸੀਂ ਰਹਿੰਦੇ ਹਾਂ, ਇੱਥੇ ਬਹੁਤ ਸਾਰੇ ਲੋਕ ਹਨ ਜਿਹੜੇ ਉਸਤਤ ਅਤੇ ਚਾਪਲੂਸੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਕਿਸੇ ਤਰ੍ਹਾਂ ਦੂਸਰਿਆਂ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਲਈ ਪੈਸਾ ਅਤੇ ਸਮਾਂ ਵੀ ਖਰਚ ਕਰਦੇ ਹਨ।

ਬਹੁਤ ਸਾਰੇ ਰਾਜਨੀਤਿਕ ਨੇਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੈਂਬਰ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਨਾਅਰੇ ਲਗਾਉਣ, ਅਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਹਾਰ ਪਹਿਨਾਏ ਜਾਣ ਅਤੇ ਉਨ੍ਹਾਂ ਨੂੰ ਉੱਚ ਪ੍ਰਸ਼ੰਸਾ ਦਿੱਤੀ ਜਾਵੇ। ਉਹ ਹਮੇਸ਼ਾ ਉਮੀਦ ਕਰਨਗੇ ਕਿ ਲੋਕਾਂ ਦਾ ਇੱਕ ਵੱਡਾ ਸਮੂਹ ਉਹਨਾਂ ਦੇ ਆਲੇ ਦੁਆਲੇ ਹੋਵੇ ਅਤੇ ਉਹਨਾਂ ਦੇ ਲਈ ਕੰਮ ਕਰਨ। ਉਹ ਅਜਿਹੇ ਸਾਥੀਆਂ ਨੂੰ ਤਿਆਰ ਕਰਨ ਅਤੇ ਬਣਾਈ ਰੱਖਣ ਦੇ ਲਈ ਵੱਡੀ ਮਾਤਰਾ ਵਿੱਚ ਪੈਸਾ ਖਰਚ ਕਰਦੇ ਹਨ।

ਅਸੀਂ ਮਸ਼ਹੂਰ ਰਾਜਨੀਤਿਕ ਨੇਤਾਵਾਂ ਦੀਆਂ ਮੂਰਤੀਆਂ ਨੂੰ ਸਥਾਪਿਤ ਕਰਨ ਦਾ ਰਿਵਾਜ ਵੀ ਦੇਖਦੇ ਹਾਂ, ਜਿਨ੍ਹਾਂ ਦੇ ਸ਼ਿਲਾਲੇਖਾਂ ਉੱਤੇ ਲਿਖਿਆ ਹੁੰਦਾ ਹੈ ਕਿ ਉਹ ਸਤਿਕਾਰ, ਸਨਮਾਨ, ਆਦਰ ਯੋਗ ਹਨ। ਅਤੇ ਇਸੇ ਤਰ੍ਹਾਂ। ਅਸੀਂ ਉਨ੍ਹਾਂ ਦੇ ਗਵਾਹਾਂ ਨੂੰ ਵੀ ਅਜਿਹੇ ਨੇਤਾਵਾਂ ਅੱਗੇ ਮੱਥਾ ਟੇਕਦੇ ਅਤੇ ਝੁਕਦੇ ਹੋਏ ਦੇਖਿਆ ਹਾਂ।

ਪਰ ਪ੍ਰਮੇਸ਼ਵਰ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਵਿਅਰਥ ਅਤੇ ਘਿਣਾਉਣੇ ਕੰਮਾਂ ਨੂੰ ਕਦੇ ਪਸੰਦ ਨਹੀਂ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੇ ਅਭਿਆਸ ਕਿੰਨੇ ਬੇਕਾਰ ਹਨ, ਅਤੇ ਇਹ ਕਿਵੇਂ ਸਦੀਪਕ ਕਾਲ ਦੇ ਦ੍ਰਿਸ਼ਟੀਕੋਣ ਦੇ ਵਿਰੁੱਧ ਹਨ। ਆਖ਼ਰਕਾਰ, ਮਨੁੱਖ ਸਿਰਫ਼ ਪ੍ਰਾਣੀ ਹਨ ਅਤੇ ਕਿਸੇ ਆਰਾਧਨਾ ਦੇ ਯੋਗ ਨਹੀਂ ਹਨ। ਇਸ ਲਈ, ਪ੍ਰਮੇਸ਼ਵਰ ਦੇ ਬੱਚਿਆਂ ਨੂੰ ਕਦੇ ਵੀ ਅਜਿਹੀ ਵਿਅਰਥ ਵਡਿਆਈ ਦੀ ਤਲਾਸ਼ ਨਹੀਂ ਕਰਨੀ ਚਾਹੀਦੀ ਹੈ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਚੇਤਾਵਨੀ ਦਿੰਦਾ ਹੈ ਕਿ ਜਿਹੜੇ ਲੋਕ ਆਪਣੀ ਵਡਿਆਈ ਨੂੰ ਲੱਭਦੇ ਹਨ, ਯਹੋਵਾਹ ਉਨ੍ਹਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਦਲ ਦੇਵੇਗਾ (ਹੋਸ਼ੇਆ 4:7)।

ਫਿਰ ਕੌਣ ਸਾਡੇ ਆਦਰ ਅਤੇ ਆਰਾਧਨਾ ਦੇ ਯੋਗ ਹੈ? ਸਾਨੂੰ ਕਿਸ ਦੀ ਆਰਾਧਨਾ ਕਰਨੀ ਚਾਹੀਦੀ ਹੈ? ਦਾਨੀਏਲ ਦੇ ਜ਼ਮਾਨੇ ਵਿੱਚ, ਹਲਾਂਕਿ ਇਹ ਇੱਕ ਕਾਨੂੰਨ ਸੀ ਕਿ ਹਰ ਕਿਸੇ ਨੂੰ ਸਿਰਫ਼ ਰਾਜੇ ਦੇ ਅੱਗੇ ਝੁਕਣਾ ਚਾਹੀਦਾ ਹੈ, ਪਰ ਦਾਨੀਏਲ ਨੇ ਉਸ ਹੁਕਮ ਦੀ ਪਾਲਣਾ ਨਹੀਂ ਕੀਤੀ। “ਜਦ ਦਾਨੀਏਲ ਨੂੰ ਪਤਾ ਲੱਗਿਆ ਕਿ ਉਸ ਲਿਖਤ ਉੱਤੇ ਦਸਖ਼ਤ ਹੋ ਗਏ ਹਨ ਤਦ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਖਿੜਕੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ, ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ”(ਦਾਨੀਏਲ 6:10)। ਤੁਹਾਨੂੰ ਇਸ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਵੇ ਪ੍ਰਮੇਸ਼ਵਰ ਨੇ ਦਾਨੀਏਲ ਦੇ ਇਸ ਕੰਮ ਦਾ ਸਨਮਾਨ ਕੀਤਾ। ਜਦੋਂ ਦਾਨੀਏਲ ਮੁਸੀਬਤ ਵਿੱਚ ਪੈ ਗਿਆ, ਅਤੇ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਿਆ ਗਿਆ, ਤਦ ਪਰਮੇਸ਼ੁਰ ਨੇ ਸ਼ੇਰਾਂ ਦੇ ਮੂੰਹ ਨੂੰ ਬੰਦ ਕਰ ਦਿੱਤੇ, ਅਤੇ ਉਨ੍ਹਾਂ ਨੂੰ ਉਸ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਡੀ ਜੋ ਵੀ ਸਥਿਤੀ ਹੋਵੇ, ਇੱਕ ਆਦਮੀ ਨੂੰ ਇੱਕ ਆਦਮੀ ਦੇ ਰੂਪ ਵਿੱਚ ਹੀ ਸਤਿਕਾਰ ਦਿਓ। ਵਿਅਰਥ ਵਡਿਆਈ ਅਤੇ ਚਾਪਲੂਸੀ ਦੀ ਕੋਸ਼ਿਸ਼ ਨਾ ਕਰੋ, ਅਤੇ ਦੂਸਰਿਆਂ ਨੂੰ ਵੀ ਤੁਹਾਡੇ ਨਾਲ ਸਿਰਫ ਇੱਕ ਸਾਥੀ ਮਨੁੱਖ ਦੇ ਰੂਪ ਵਿੱਚ ਵਿਵਹਾਰ ਕਰਨ ਦਿਓ। ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਆਰਾਧਨਾ ਕਰੋ। ਕਿਉਂਕਿ ਕੇਵਲ ਪ੍ਰਮੇਸ਼ਵਰ ਹੀ ਤੁਹਾਡੇ ਆਦਰ ਦੇ ਯੋਗ ਹੈ, ਉਸੇ ਦੀ ਆਰਾਧਨਾ ਕਰੋ।

ਅਭਿਆਸ ਕਰਨ ਲਈ – “ਅਤੇ ਜਦੋਂ ਉਹ ਘੁਰੇ ਮੁੱਢ ਦਾਨੀਏਲ ਕੋਲ ਜਾ ਪਹੁੰਚਿਆ ਤਾਂ ਚਿੰਤਾ ਦੀ ਅਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਤੋਂ ਛੁਡਾਉਣ ਜੋਗ ਹੋਇਆ?”(ਦਾਨੀਏਲ 6:20)।

Leave A Comment

Your Comment
All comments are held for moderation.