No products in the cart.
ਅਕਤੂਬਰ 26 – ਚਮਕਦਾਰ ਪਹਾੜ!
“ਉਨ੍ਹਾਂ ਨੇ ਯਹੋਵਾਹ ਦੀ ਵੱਲ ਤੱਕਿਆ ਅਤੇ ਉਹਨਾਂ ਦੇ ਚਿਹਰੇ ਉਜਲੇ ਹੋ ਗਏ, ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ”(ਜ਼ਬੂਰਾਂ ਦੀ ਪੋਥੀ 34:5)।
ਜਦੋਂ ਤੁਸੀਂ ਯਹੋਵਾਹ ਦੇ ਵੱਲ ਦੇਖਦੇ ਹੋ – ਉਹ ਪਹਾੜ ਜਿੱਥੋਂ ਤੁਹਾਨੂੰ ਸਹਾਇਤਾ ਆਉਂਦੀ ਹੈ, ਤੁਹਾਨੂੰ ਜਿਹੜੀ ਪਹਿਲੀ ਬਰਕਤ ਮਿਲਦੀ ਹੈ ਉਹ ਤੁਹਾਡੇ ਜੀਵਨ ਵਿੱਚ ਯਹੋਵਾਹ ਦੀ ਚਮਕ ਹੈ। ਜਦੋਂ ਤੁਸੀਂ ਯੂਨਾਨੀ ਮੂਲ ਦੇ ਸ਼ਬਦ ਨੂੰ ਦੇਖਦੇ ਹੋ ‘ਉਹ…ਚਮਕਦਾਰ ਸਨ’ – ਇਸਦਾ ਮਤਲਬ ਹੈ ਕਿ ‘ਯਹੋਵਾਹ ਦੀ ਚਮਕ ਉਨ੍ਹਾਂ ਦੇ ਚਿਹਰਿਆਂ ਉੱਤੇ ਚਮਕ ਰਹੀ ਸੀ’।
ਸੱਚਮੁੱਚ, ਤੁਹਾਡੇ ਕੋਲ ਤੁਹਾਡਾ ਯਹੋਵਾਹ ਹੈ ਜਿਹੜਾ ਤੁਹਾਨੂੰ ਚਮਕਾਉਂਦਾ ਹੈ। ਉਹ ਤੁਹਾਨੂੰ ਸਿਰ ਬਣਾਵੇਗਾ ਪੂਛ ਨਹੀਂ। ਤੁਸੀਂ ਸਿਰਫ਼ ਉੱਪਰ ਹੀ ਹੋਵੋਂਗੇ ਥੱਲੇ ਨਹੀਂ। ਉਹ ਹੀ ਤੁਹਾਡੀ ਪੂਰੀ ਤਰ੍ਹਾਂ ਰੱਖਿਆ ਕਰਦਾ ਹੈ, ਅਤੇ ਕਹਿੰਦਾ ਹੈ, “ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ”(ਯਸਾਯਾਹ 49:16)।
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਰੋਸ਼ਨੀ ਦਿੰਦਾ ਹੈ”(ਯੂਹੰਨਾ ਦੀ ਇੰਜੀਲ 1:9)। ਯਹੋਵਾਹ ਤੁਹਾਨੂੰ ਚਾਨਣ ਦੇਵੇਗਾ। ਅਤੇ ਤੁਹਾਨੂੰ ਸਿਰਫ਼ ਉਸਦੇ ਵੱਲ ਦੇਖਣ ਦੀ ਜ਼ਰੂਰਤ ਹੈ – ਉਹ ਪਹਾੜ ਜਿੱਥੋਂ ਤੁਹਾਨੂੰ ਸਹਾਇਤਾ ਆਉਂਦੀ ਹੈ।
ਪੁਰਾਣੇ ਨੇਂਮ ਦੇ ਸਮੇਂ ਵਿੱਚ, ਯਰੂਸ਼ਲਮ ਦੀ ਹੈਕਲ ਵਿੱਚ ਇੱਕ ਪਵਿੱਤਰ ਤੀਰਥ ਯਾਤਰਾ ਤੇ ਜਾਣ ਦੇ ਲਈ, ਹਰੇਕ ਇਸਰਾਏਲੀ ਦੀ ਰਸਮ ਸੀ; ਇੱਕ ਚਮਕਦਾਰ ਆਤਮਿਕ ਜੀਵਨ ਪ੍ਰਾਪਤ ਕਰਨ ਦੇ ਲਈ। ਅਜਿਹਾ ਇਸ ਲਈ ਹੈ ਕਿਉਂਕਿ ਹੈਕਲ ਯਹੋਵਾਹ ਦੀ ਹਜ਼ੂਰੀ ਅਤੇ ਵਾਅਦੇ ਦੇ ਨਾਲ ਭਰਿਆ ਹੋਇਆ ਸੀ। ਯਹੋਵਾਹ ਨੇ ਸੁਲੇਮਾਨ ਦੇ ਨਾਲ ਵਾਚਾ ਬੰਨ੍ਹੀਂ ਹੋਈ ਸੀ ਕਿ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਉਸ ਦੇ ਕੰਨ ਉਸ ਸਥਾਨ ਉੱਤੇ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਉੱਤੇ ਧਿਆਨ ਦੇਣ (2 ਇਤਿਹਾਸ 6:40)।
ਇਸ ਲਈ, ਇਸਰਾਏਲੀ ਹਰ ਸਾਲ ਤਿੰਨ ਵਾਰ ਯਰੂਸ਼ਲਮ ਜਾਂਦੇ ਸਨ; ਪਸਾਹ ਦੇ ਤਿਉਹਾਰ ਦੇ ਲਈ, ਡੇਰਿਆਂ ਦੇ ਤਿਉਹਾਰ ਦੇ ਲਈ, ਅਤੇ ਪੰਤੇਕੁਸਤ ਦੇ ਦਿਨ ਦੇ ਲਈ। ਉਹ ਇਨ੍ਹਾਂ ਮੌਕਿਆਂ ਉੱਤੇ ਉੱਥੇ ਜਾਣਗੇ, ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਸਮਾਂ ਬਿਤਾਉਣਗੇ, ਉਸ ਦਾ ਧਿਆਨ ਕਰਨਗੇ ਅਤੇ ਉਸ ਦੇ ਵੱਲ ਦੇਖਣਗੇ। ਇਸ ਨੇ ਨਾ ਸਿਰਫ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਲਕਿ ਉਨ੍ਹਾਂ ਦੇ ਪੂਰੇ ਜੀਵਨ ਦੇ ਲਈ ਚਮਕ ਦਿੱਤੀ।
ਤੁਸੀਂ ਵੀ ਯਹੋਵਾਹ ਦੇ ਵੱਲ ਦੇਖਣਾ, ਅਤੇ ਉਸ ਪਹਾੜ ਤੋਂ, ਜਿੱਥੋਂ ਤੁਹਾਨੂੰ ਸਹਾਇਤਾ ਆਉਂਦੀ ਹੈ, ਅਦਭੁੱਤ ਰੌਸ਼ਨੀ ਤੁਹਾਡੇ ਉੱਤੇ ਚਮਕੇਗੀ। ਮਹਿਮਾ ਦਾ ਰਾਜਾ, ਤੁਹਾਨੂੰ ਆਪਣੀ ਰੂਹਾਨੀ ਮਹਿਮਾ ਨਾਲ ਭਰ ਦੇਵੇਗਾ ਅਤੇ ਤੁਹਾਨੂੰ ਮਹਿਮਾ ਤੋਂ ਮਹਿਮਾ ਤੱਕ ਵਧਾਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਸਦੀਪਕ ਕਾਲ ਦੇ ਦਰਵਾਜ਼ਿਓ, ਉੱਚੇ ਹੋ ਜਾਓ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ”(ਜ਼ਬੂਰਾਂ ਦੀ ਪੋਥੀ 24:7)।
ਯਹੋਵਾਹ ਜੋ ਤੇਰਾ ਸਿਰਜਣਹਾਰ ਹੈ; ਉਹ ਉਹੀ ਹੈ ਜਿਹੜਾ ਤੁਹਾਡੇ ਜੀਵਨ ਨੂੰ ਆਪਣੀ ਚਮਕ ਨਾਲ ਚਮਕਾਉਂਦਾ ਹੈ। ਉਹ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ। ਇੱਕ ਸਿਰਜਣਹਾਰ ਦੇ ਵਜੋਂ, ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੀ ਦੇਖਭਾਲ ਕਰਦਾ ਹੈ। ਦੂਸਰਾ, ਉਹ ਉਹੀ ਹੈ ਜਿਹੜਾ ਤੁਹਾਡੀ ਭਾਲ ਵਿੱਚ ਆਇਆ, ਅਤੇ ਇੱਥੋਂ ਤੱਕ ਕਿ ਤੁਹਾਡੀ ਖ਼ਾਤਰ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ ਸੀ। ਉਸਨੇ ਕਲਵਰੀ ਉੱਤੇ ਆਪਣੇ ਕੀਮਤੀ ਲਹੂ ਨੂੰ ਵਹਾ ਕੇ ਤੁਹਾਨੂੰ ਛੁਡਾਇਆ। ਤੀਸਰਾ, ਜਦੋਂ ਤੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਉਹ ਤੁਹਾਨੂੰ ਤੁਹਾਡੇ ਜੀਵਨ ਵਿੱਚ ਬੇਦਾਰੀ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਲਈ, ਉਸ ਦੇ ਵੱਲ ਦੇਖੋ, ਅਤੇ ਚਮਕਦਾਰ ਬਣੋ।
ਅਭਿਆਸ ਕਰਨ ਲਈ – “ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ”(ਯੂਹੰਨਾ ਦੀ ਇੰਜੀਲ 8:12)